ਸਿੱਖਿਆ ਮੰਤਰਾਲਾ
ਕੇਂਦਰੀ ਸਿੱਖਿਆ ਮੰਤਰੀ ਨੇ ਇਗਨੂ ਦੇ 34ਵੇਂ ਕਨਵੋਕੇਸ਼ਨ ਸਮਾਗਮ ਨੂੰ ਸੰਬੋਧਨ ਕੀਤਾ
ਇਗਨੂ ਨੇ 34ਵੇਂ ਕਨਵੋਕੇਸ਼ਨ ਵਿਚ 2,37,844 ਡਿਗਰੀਆਂ, ਡਿਪਲੋਮੇ ਅਤੇ ਸਰਟੀਫਿਕੇਟ ਪ੍ਰਦਾਨ ਕੀਤੇ
Posted On:
15 APR 2021 3:15PM by PIB Chandigarh
ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ 'ਨਿਸ਼ੰਕ' ਨੇ ਵਰਚੁਅਲ ਵਿਧੀ ਰਾਹੀਂ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ (ਇਗਨੂ) ਦੇ 34ਵੇਂ ਕਨਵੋਕੇਸ਼ਨ ਸਮਾਗਮ ਨੂੰ ਸੰਬੋਧਨ ਕੀਤਾ । ਯੂਨੀਵਰਸਿਟੀ ਨੇ ਕਾਮਯਾਬ ਰਹਿਣ ਵਾਲੇ ਵਿਦਿਆਰਥੀਆਂ ਨੂੰ ਅੱਜ 34ਵੇਂ ਕਨਵੋਕੇਸ਼ਨ ਸਮਾਗਮ ਵਿਚ ਵੱਖ-ਵੱਖ ਪ੍ਰੋਗਰਾਮਾਂ ਲਈ 2,37,844 ਡਿਗਰੀਆਂ, ਡਿਪਲੋਮੇ ਅਤੇ ਸਰਟੀਫਿਕੇਟ ਪ੍ਰਦਾਨ ਕੀਤੇ। ਕਨਵੋਕੇਸ਼ਨ ਸਮਾਗਮ ਕੋਵਿਡ-19 ਦੇ ਮਾਮਲਿਆਂ ਵਿਚ ਵਾਧੇ ਦੇ ਮੱਦੇਨਜ਼ਰ ਇਗਨੂ ਦੇ ਹੈੱਡ ਕੁਆਰਟਰ ਤੋਂ ਵਰਚੁਅਲ ਤੌਰ ਤੇ ਆਯੋਜਿਤ ਕੀਤਾ ਗਿਆ।
https://twitter.com/DrRPNishank/status/1382583070096723969?s=20
ਸਫਲ ਵਿਦਿਆਰਥੀਆਂ ਨੂੰ ਵਧਾਈ ਦੇਂਦਿਆਂ ਕੇਂਦਰੀ ਸਿੱਖਿਆ ਮੰਤਰੀ ਨੇ ਇਗਨੂ ਦੀ ਕਿਫਾਇਤੀ, ਓਪਨ ਅਤੇ ਡਿਸਟੈਂਸ ਵਿਧੀ ਰਾਹੀਂ ਗੁਣਵੱਤਾ ਵਾਲੀ ਉੱਚ ਸਿੱਖਿਆ ਨੂੰ ਪਹੁੰਚਯੋਗ ਬਣਾਉਣ ਲਈ ਇਗਨੂੰ ਵਲੋਂ ਨਿਭਾਈ ਗਈ ਭੂਮਿਕਾ ਦੀ ਪ੍ਰਸ਼ੰਸਾ ਕੀਤੀ। ਕੇਂਦਰੀ ਮੰਤਰੀ ਨੇ ਆਪਣੇ ਭਾਸ਼ਣ ਵਿਚ ਅਜਿਹੀ ਸਿੱਖਿਆ ਉਪਲਬਧ ਕਰਵਾਉਣ ਦੀ ਜ਼ਰੂਰਤ ਤੇ ਜ਼ੋਰ ਦਿੱਤਾ ਜੋ ਕਿਸੇ ਨੂੰ ਵੀ ਆਤਮਨਿਰਭਰ ਬਣਾ ਸਕਦੀ ਹੋਵੇ। ਉਨ੍ਹਾਂ ਅੱਗੇ ਕਿਹਾ ਕਿ ਆਤਮਨਿਰਭਰ ਭਾਰਤ ਨਵੀਂ ਸਿੱਖਿਆ ਨੀਤੀ ਦੀ ਮੁੱਖ ਵਿਸ਼ੇਸ਼ਤਾ ਹੈ ਜੋ ਕਿੱਤਾ ਮੁੱਖੀ ਸਿੱਖਿਆ ਨੂੰ ਸਿੱਖਿਆ ਪ੍ਰਣਾਲੀ ਵਿਚ ਰਚਨਾਤਮਕ ਤਬਦੀਲੀਆਂ ਲਿਆਉਣ ਲਈ ਏਕੀਕ੍ਰਿਤ ਕਰਦੀ ਹੈ। ਉਨ੍ਹਾਂ ਕਿਹਾ ਕਿ ਸਾਲ 2035 ਤੱਕ 50 ਪ੍ਰਤੀਸ਼ਤ ਜੀਈਆਰ (ਕੁਲ ਦਾਖਲਾ ਅਨੁਪਾਤ) ਦਾ ਟੀਚਾ ਹਾਸਿਲ ਕਰਨ ਲਈ ਯੂਨੀਵਰਸਿਟੀ ਨੂੰ ਮਹੱਤਵਪੂਰਨ ਯੋਗਦਾਨ ਪਾਉਣਾ ਹੋਵੇਗਾ।
ਚੁਆਇਸ ਬੇਸਡ ਕ੍ਰੈਡਿਟ ਸਿਸਟਮ (ਸੀ.ਬੀ.ਸੀ.ਐੱਸ.) ਜੋ ਕਿ ਨਵੀਂ ਸਿੱਖਿਆ ਨੀਤੀ, 2020 ਦਾ ਮੁੱਖ ਹਿੱਸਾ ਹੈ, ਬਾਰੇ ਚਾਨਣਾ ਪਾਉਂਦਿਆਂ ਮੰਤਰੀ ਨੇ ਕਿਹਾ ਕਿ ਇਹ ਸਿਖਿਆਰਥੀਆਂ ਨੂੰ ਉਨ੍ਹਾਂ ਦੇ ਕੋਰਸਾਂ ਦਾ ਗੁਲਦਸਤਾ ਚੁਣਨ ਦੀ ਲਚਕਤਾ ਪ੍ਰਦਾਨ ਕਰਦਾ ਹੈ ਅਤੇ ਉਸਨੂੰ ਪਾੜੇ ਦੇ ਬਾਅਦ ਵੀ ਪੂਰਾ ਕਰਨ ਦਿੰਦਾ ਹੈ।
ਉਨ੍ਹਾਂ ਯੂਨੀਵਰਸਿਟੀ ਨੂੰ ਅਪੀਲ ਕੀਤੀ ਕਿ ਉਹ ਦੇਸ਼ ਦੀਆਂ ਜ਼ਰੂਰਤਾਂ ਅਨੁਸਾਰ ਨਵੇਂ ਪ੍ਰੋਗਰਾਮਾਂ ਉੱਤੇ ਕੰਮ ਕਰਦਿਆਂ ਮੌਜੂਦਾ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਪ੍ਰੋਗਰਾਮਾਂ ਦਾ ਨਵੀਨੀਕਰਨ ਕਰਨ ਜੋ ਕਿ ਨਾ ਸਿਰਫ ਸਿੱਖਿਆ ਪ੍ਰਦਾਨ ਕਰਦੇ ਹਨ ਬਲਕਿ ਜਨਸੰਖਿਆ ਦੇ ਲਾਭ ਵਧਾਉਣ ਲਈ ਰੁਜ਼ਗਾਰ ਵੀ ਪ੍ਰਦਾਨ ਕਰਦੇ ਹਨ। ਇਸ ਮੌਕੇ ਉਨ੍ਹਾਂ ਯੂਨੀਵਰਸਿਟੀ ਨੂੰ ਨੈਕ ਏ ++ ਗ੍ਰੇਡ ਪ੍ਰਾਪਤ ਕਰਨ ਲਈ ਵਧਾਈ ਦਿੱਤੀ। ਮੰਤਰੀ ਨੇ ਹੋਣਹਾਰ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਕਾਰਗੁਜ਼ਾਰੀ ਲਈ ਵਧਾਈ ਵੀ ਦਿੱਤੀ।
ਵਰਚੁਅਲ ਤੌਰ ਤੇ ਕਰਵਾਏ ਗਏ ਸਮਾਗਮ ਵਿਚ ਮੈਰੀਟੋਰਿਅਸ ਵਿਦਿਆਰਥੀਆਂ ਨੂੰ 29 ਮੈਡਲ ਪ੍ਰਦਾਨ ਕੀਤੇ ਗਏ। ਕਨਵੋਕੇਸ਼ਨ ਵਿਖੇ ਵੱਖ-ਵੱਖ ਕੋਰਸਾਂ ਵਿਚ ਸਫਲ 55 ਪੀਐਚਡੀਜ ਅਤੇ 13 ਐਮ.ਫਿਲ ਦੇ ਡਿਗਰੀ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਗਏ। ਇਸ ਵਾਰ ਮਹਿਲਾ ਵਿਦਿਆਰਥੀਆਂ ਨੇ ਸ਼ਾਨਦਾਰ ਕਾਮਯਾਬੀ ਹਾਸਲ ਕੀਤੀ ਅਤੇ 29 ਮੈਡਲਾਂ ਵਿਚੋਂ 21 ਮੈਡਲ ਮਹਿਲਾ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੇ ਗਏ ਅਤੇ ਪ੍ਰਦਾਨ ਕੀਤੀਆਂ ਗਈਆਂ ਪੀਐਚਡੀ ਅਤੇ ਐਮਫਿਲ ਡਿਗਰੀਆਂ ਵਿਚੋਂ 37 ਮਹਿਲਾ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੀਆਂ ਗਈਆਂ।
ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋ. ਨਾਗੇਸ਼ਵਰ ਰਾਓ ਨੇ ਆਪਣੇ ਸਵਾਗਤੀ ਭਾਸ਼ਨ ਵਿਚ ਮੰਤਰੀ ਅਤੇ ਉੱਥੇ ਮੌਜੂਦ ਹੋਰ ਲੋਕਾਂ (ਅਤੇ ਭਾਰਤ ਭਰ ਵਿਚ ਵਰਚੁਅਲ ਤੌਰ ਤੇ ਵੀ) ਸਾਹਮਣੇ ਯੂਨੀਵਰਸਿਟੀ ਵਲੋਂ ਪਿਛਲੇ ਸਾਲ ਕੋਰੋਨਾ ਮਹਾਮਾਰੀ ਦੇ ਸੰਕਟ ਸਮੇਂ ਦੌਰਾਨ ਵੀ ਕੀਤੀਆਂ ਗਈਆਂ ਗਤੀਵਿਧੀਆਂ ਦੀ ਰਿਪੋਰਟ ਪੇਸ਼ ਕੀਤੀ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਨੇ 56 ਰੀਜਨਲ ਕੇਂਦਰਾਂ ਅਤੇ 21 ਸਕੂਲਾਂ ਦੇ ਆਪਣੇ ਨੈੱਟਵਰਕ ਰਾਹੀਂ ਡਿਜੀਟਲ ਟੈਕਨੋਲੋਜੀ ਵਿਧੀ ਨਾਲ ਆਪਣੇ ਸਿੱਖਿਆਰਥੀਆਂ ਨੂੰ ਨਿਰਵਿਘਨ ਵਿੱਦਿਅਕ ਸਹਾਇਤਾ ਉਪਲਬਧ ਕਰਵਾਈ ਹੈ। ਉਨ੍ਹਾਂ ਇਸ ਗੱਲ ਤੇ ਵੀ ਚਾਨਣਾ ਪਾਇਆ ਕਿ ਮਹਾਮਾਰੀ ਦੌਰਾਨ ਰੀਜਨਲ ਕੇਂਦਰਾਂ ਤੋਂ ਔਨਲਾਈਨ ਆਯੋਜਿਤ ਕੀਤੇ ਗਏ ਸੈਸ਼ਨਾਂ ਤੋਂ ਇਲਾਵਾ 300 ਤੋਂ ਵੱਧ ਸੈਸ਼ਨ ਇਗਨੂ ਫੈਕਲਟੀ ਵਲੋਂ ਯੂਨੀਵਰਸਿਟੀ ਦੇ ਫੇਸਬੁੱਕ ਪਲੇਟਫਾਰਮ ਰਾਹੀਂ ਸੰਚਾਲਤ ਕੀਤੇ ਗਏ ਸਨ। ਉਨ੍ਹਾਂ ਸਮਾਜ ਦੇ ਸਾਰੇ ਵਰਗਾਂ ਨੂੰ ਕਿਫਾਇਤੀ, ਪਹੁੰਚਯੋਗ ਅਤੇ ਗੁਣਵੱਤਾ ਵਾਲੀ ਉੱਚ ਸਿੱਖਿਆ ਪ੍ਰਦਾਨ ਕਰਨ ਦੇ ਯੂਨੀਵਰਸਿਟੀ ਦੇ ਵਿਜ਼ਨ ਅਤੇ ਮਿਸ਼ਨ ਨੂੰ ਦੁਹਰਾਇਆ, ਭਾਵੇਂ ਉਨ੍ਹਾਂ ਦਾ ਕੋਈ ਪਿਛੋਕੜ ਨਾ ਹੋਵੇ, ਤਾਂ ਜੋ ਕੁੱਲ ਦਾਖਲਾ ਅਨੁਪਾਤ ਵਿੱਚ ਵਾਧਾ ਹੋ ਸਕੇ।
ਕਨਵੇਕੇਸ਼ਨ ਸਮਾਗਮ ਇਗਨੂੰ ਵਲੋਂ ਪ੍ਰਬੰਧਤ ਉੱਚ ਸਿੱਖਿਆ ਲਈ 'ਯੂ-ਟਿਊਬ' ਅਤੇ 'ਸਵਯਮ-ਪ੍ਰਭਾ' ਚੈਨਲਾਂ ਤੇ ਲਾਈਵ ਸਟ੍ਰੀਮ ਲਾਈਵ ਕੀਤਾ ਗਿਆ ਅਤੇ ਇਸ ਤੋਂ ਇਲਾਵਾ ਦੇਸ਼ ਭਰ ਵਿਚ ਯੂਨੀਵਰਸਿਟੀ ਦੇ 56 ਰੀਜਨਲ ਸੈਂਟਰਾਂ ਦੇ ਗਿਆਨ 'ਦਰਸ਼ਨ ਚੈਨਲ' ਤੋਂ ਪ੍ਰਸਾਰਤ ਕੀਤਾ ਗਿਆ।
------------------------------------------
ਐਮਸੀ ਕੇਪੀ ਏਕੇ
(Release ID: 1712126)
Visitor Counter : 199