ਨੀਤੀ ਆਯੋਗ

ਨੀਤੀ ਆਯੋਗ ਨੇ ਪੋਸ਼ਣ ਦੀ ਜਾਣਕਾਰੀ ’ਤੇ ਅਧਾਰਿਤ ਡਿਜੀਟਲ ਕੋਸ਼ ‘ਪੋਸ਼ਣ ਗਿਆਨ’ ਦੀ ਸ਼ੁਰੂਆਤ ਕੀਤੀ

Posted On: 13 APR 2021 4:17PM by PIB Chandigarh

ਨੀਤੀ ਆਯੋਗ ਨੇ ਬਿਲ ਅਤੇ ਮੇਲਿੰਡਾ ਗੇਟਸ ਫਾਊਂਡੇਸ਼ਨ ਅਤੇ ਸਮਾਜਿਕ ਅਤੇ ਵਿਵਹਾਰਕ ਪਰਿਵਰਤਨ ਕੇਂਦਰ, ਅਸ਼ੋਕਾ ਯੂਨੀਵਰਸਿਟੀ ਨਾਲ ਭਾਈਵਾਲੀ ਵਿੱਚ ਅੱਜ ਸਿਹਤ ਅਤੇ ਪੋਸ਼ਣ ’ਤੇ ਅਧਾਰਿਤ ਇੱਕ ਰਾਸ਼ਟਰੀ ਡਿਜੀਟਲ ਕੋਸ਼ ‘ਪੋਸ਼ਣ ਗਿਆਨ’ ਦੀ ਸ਼ੁਰੂਆਤ ਕੀਤੀ।

ਉਦਘਾਟਨ ਸਮਾਰੋਹ ਨੂੰ ਨੀਤੀ ਆਯੋਗ ਦੇ ਉਪ ਚੇਅਰਮੈਨ ਡਾ. ਰਾਜੀਵ ਕੁਮਾਰ, ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਅਮਿਤਾਭ ਕਾਂਤ, ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਵਿੱਚ ਸਕੱਤਰ ਸ਼੍ਰੀ ਰਾਮ ਮੋਹਨ ਮਿਸ਼ਰਾ ਅਤੇ ਅਪਰ ਸਕੱਤਰ ਡਾ. ਰਾਕੇਸ਼ ਸਾਰਵਾਲ ਨੇ ਸੰਬੋਧਿਤ ਕੀਤਾ।

ਵੈੱਬਸਾਈਟ ਦੀ ਸ਼ੁਰੂਆਤ ਕਰਦੇ ਹੋਏ ਨੀਤੀ ਆਯੋਗ ਦੇ ਉਪ ਚੇਅਰਮੈਨ ਡਾ. ਰਾਜੀਵ ਕੁਮਾਰ ਨੇ ਕਿਹਾ ਕਿ, ‘‘ਪੋਸ਼ਣ ਗਿਆਨ’ ਪੋਰਟਲ ਦਾ ਨਿਰਮਾਣ ਇੱਕ ਇਤਿਹਾਸਕ ਪਲ ਹੈ। ਉਨ੍ਹਾਂ ਨੇ ਕਿਹਾ ਕਿ, ‘ਵਾਸਤਵਿਕ ਤਬਦੀਲੀ ਨੂੰ ਸਿਰਫ਼ ਜ਼ਮੀਨੀ ਪੱਧਰ ’ਤੇ ਵਿਵਹਾਰ ਵਿੱਚ ਤਬਦੀਲੀ ਜ਼ਰੀਏ ਲਿਆਂਦਾ ਜਾ ਸਕਦਾ ਹੈ। ਇੱਕ ਫੂਡ ਸਰਪਲੱਸ ਰਾਸ਼ਟਰ ਹੋਣ ਦੇ ਬਾਵਜੂਦ ਭਾਰਤ ਵਿੱਚ ਉੱਚ ਕੁਪੋਸ਼ਣ ਬਣਿਆ ਹੋਇਆ ਹੈ ਜੋ ਵਿਵਹਾਰਕ ਤਬਦੀਲੀ ਦੀ ਸਪੱਸ਼ਟ ਜ਼ਰੂਰਤ ਵੱਲ ਇਸ਼ਾਰਾ ਕਰਦਾ ਹੈ। ਡਾ. ਰਾਜੀਵ ਕੁਮਾਰ ਨੇ ਕਿਹਾ ਕਿ ਇਸ ਸੰਦਰਭ ਵਿੱਚ ਪੋਸ਼ਣ ਗਿਆਨ ਇੱਕ ਅਤਿਅੰਤ ਮਹੱਤਵਪੂਰਨ ਪਹਿਲ ਹੈ ਅਤੇ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਵੱਲੋਂ ਕਲਪਿਤ ਪੋਸ਼ਣ ਨੂੰ ਜਨ ਅੰਦੋਲਨ ਬਣਾਉਣ ਵਿੱਚ ਇਸ ਨਾਲ ਅਸੀਂ ਮਦਦ ਕਰ ਸਕਦੇ ਹਾਂ।’’

ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਅਮਿਤਾਭ ਕਾਂਤ ਨੇ ਭਾਰਤ ਵਿੱਚ ਪੋਸ਼ਣ ਦੀ ਚੁਣੌਤੀ ਦੀ ਪ੍ਰਮੁੱਖਤਾ ਬਾਰੇ ਚਰਚਾ ਕੀਤੀ। ਇਸ ਨੂੰ ਵਿਸ਼ੇਸ਼ ਰੂਪ ਨਾਲ ਸਰੀਰਿਕ ਰੂਪ ਤੋਂ ਕਮਜ਼ੋਰ ਲੋਕਾਂ, ਜਿਵੇਂ ਗਰਭਵਤੀ ਔਰਤਾਂ, ਦੁੱਧ ਚੁੰਘਾਉਣ ਵਾਲੀਆਂ ਮਾਵਾਂ ਅਤੇ 6 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵਿਵਹਾਰਕ ਅੰਤਰਦ੍ਰਿਸ਼ਟੀ ਵਿੱਚ ਸ਼ਾਮਲ ਕਰਨ ਜ਼ਰੀਏ ਟੀਚਾ ਪ੍ਰਾਪਤ ਕਰਕੇ ਹੱਲ ਕੀਤਾ ਜਾਣਾ ਚਾਹੀਦਾ ਹੈ। ਇੰਨਾ ਹੀ ਨਹੀਂ, ਇਸ ਰਣਨੀਤੀ ਨੂੰ ਦੁੱਧ ਚੁੰਘਾਉਣ, ਟੀਕਾਕਰਨ ਅਤੇ ਹੋਰ ਲੋਕਾਂ ’ਤੇ ਵਿਵਹਾਰ ਨੂੰ ਪਰਿਵਰਤਿਤ ਕਰਨ ਲਈ ਲਾਗੂ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਪੋਸ਼ਣ ਗਿਆਨ ਡਿਜੀਟਲ ਮੰਚ ਮਨੁੱਖੀ ਵਿਵਹਾਰ ਵਿੱਚ ਸਕਾਰਾਤਮਕ ਤਬਦੀਲੀ ਲਿਆਉਣ ਜ਼ਰੀਏ ਉਸ ਉਦੇਸ਼ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਸਕਾਰਾਤਮਕ ਪ੍ਰਭਾਵ ਪਾ ਸਕਦਾ ਹੈ।

ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਵਿੱਚ ਸਕੱਤਰ ਸ਼੍ਰੀ ਰਾਮ ਮੋਹਨ ਮਿਸ਼ਰਾ ਨੇ ਪੋਸ਼ਣ ਗਿਆਨ ਪੋਰਟਲ ਦੀ ਸ਼ੁਰੂਆਤ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਗਿਆਨ ਸਭ ਤੋਂ ਉਪਯੋਗੀ ਉਦੋਂ ਹੁੰਦਾ ਹੈ ਜਦੋਂ ਉਹ ਸਮਾਜ ਦੀ ਭਲਾਈ ਵਿੱਚ ਸਹਾਇਕ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ, ‘ਇਸ ਸਾਈਟ ਦੀ ਕਰਾਡਸੋਰਸਿੰਗ ਸੁਵਿਧਾ ਦਾ ਉਪਯੋਗ ਵਿਭਿੰਨ ਸਮੱਸਿਆਵਾਂ ਦੇ ਰਾਸ਼ਟਰ ਵਿਆਪੀ ਸਮਾਧਾਨਾਂ ਨੂੰ ਪ੍ਰਸਾਰਿਤ ਕਰਨ ਲਈ ਕੀਤਾ ਜਾ ਸਕਦਾ ਹੈ ਜੋ ਸਥਾਨਕ ਮੋਰਚਿਆਂ ’ਤੇ ਕਾਫ਼ੀ ਸਫਲ ਸਾਬਤ ਹੋਏ ਹਨ ਜਿਵੇਂ ਕਿ ਰਵਾਇਤੀ ਅੰਗੂਰ ਅਧਾਰਿਤ ਮਿਸ਼ਰਣ ਦਾ ਉਪਯੋਗ, ਜੋ ਹਾਲ ਹੀ ਵਿੱਚ ਤਮਿਲ ਨਾਡੂ ਵਿੱਚ ਅਨੀਮੀਆ ਦਾ ਮੁਕਾਬਲਾ ਕਰਨ ਵਿੱਚ ਬਹੁਤ ਪ੍ਰਭਾਵੀ ਪਾਇਆ ਗਿਆ ਸੀ।’’

ਡਾ. ਰਾਕੇਸ਼ ਸਾਰਵਾਲ ਦੇ ਮਾਰਗ ਦਰਸ਼ਨ ਵਿੱਚ ਪੋਸ਼ਣ ਗਿਆਨ ਡਿਜੀਟਲ ਕੋਸ਼ ਨੂੰ ਇੱਕ ਸਰੋਤ ਦੇ ਰੂਪ ਵਿੱਚ ਧਾਰਨਾਬੱਧ ਕੀਤਾ ਗਿਆ ਜਿਸ ਨੂੰ ਵਿਭਿੰਨ ਭਾਸ਼ਾਵਾਂ, ਮੀਡੀਆ ਕਿਸਮਾਂ, ਟੀਚਾਗਤ ਉਪਯੋਗਕਰਤਾਵਾਂ ਅਤੇ ਸਰੋਤਾਂ ਵਿੱਚ ਸਿਹਤ ਅਤੇ ਪੋਸ਼ਣ ਦੇ 14 ਵਿਸ਼ਾਗਤ ਖੇਤਰਾਂ ’ਤੇ ਸੰਚਾਰ ਸਮੱਗਰੀ ਦੀ ਖੋਜ ਲਈ ਸਮਰੱਥ ਕੀਤਾ ਗਿਆ ਹੈ। ਇਸ ਕੋਸ਼ ਲਈ ਲਾਜ਼ਮੀ ਡਿਜੀਟਲ ਸਮੱਗਰੀ ਸਿਹਤ ਅਤੇ ਪਰਿਵਾਰ ਕਲਿਆਣ ਅਤੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਿਆਂ ਅਤੇ ਵਿਕਾਸ ਸੰਗਠਨਾਂ ਤੋਂ ਪ੍ਰਾਪਤ ਹੋਈ ਸੀ। ਇਹ ਵੈੱਬਸਾਈਟ ਸਹਿਜ ਉਪਲੱਬਧ ਗਿਆਨ ਤੋਂ ਭਰਪੂਰ ਇੰਟਰਫੇਸ (ਮਲਟੀ ਪੈਰਾਮੀਟਰਿਕ ਖੋਜ, ਇੱਕ ਸਮੇਂ ਵਿੱਚ ਕਈ ਸਾਰੇ ਡਾਨਲੋਡ, ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਸਮੱਗਰੀ ਨੂੰ ਅਸਾਨ ਬਣਾਉਣ ਅਤੇ ਔਨਲਾਈਨ ਸਾਂਝੀ ਕਰਨ ਅਤੇ ਕਿਸੇ ਵੀ ਪ੍ਰਕਾਰ ਦੇ ਸਮਾਰਟਫੋਨ ’ਤੇ ਇਸ ਨੂੰ ਅਸਾਨੀ ਨਾਲ ਦੇਖਣ ਦੀ ਵਿਵਸਥਾ) ਪ੍ਰਦਾਨ ਕਰਦੀ ਹੈ।

ਇਹ ਡਿਜੀਟਲ ਕੋਸ਼ ਇੱਕ ਵਿਲੱਖਣ ਆਊਟਸੋਰਸਿੰਗ ਸੁਵਿਧਾ ਉਪਲੱਬਧ ਕਰਾਉਂਦਾ ਹੈ ਜੋ ਕਿਸੇ ਨੂੰ ਵੀ ਵੈੱਬਸਾਈਟ ’ਤੇ ਸੱਦਣ ਲਈ ਸੰਚਾਰ ਸਮੱਗਰੀ ਪੇਸ਼ ਕਰਨ ਦੀ ਆਗਿਆ ਦਿੰਦਾ ਹੈ ਜਿਸ ਦੀ ਸਮੀਖਿਆ ਇੱਕ ਨਿਰਧਾਰਤ ਕਮੇਟੀ ਵੱਲੋਂ ਕੀਤੀ ਜਾਂਦੀ ਹੈ। ਇਸ ਪੋਰਟਲ ’ਤੇ ‘ਮਹੀਨੇ ਦੀ ਥੀਮ (ਮੁੱਖ ਵਿਸ਼ਿਆਂ ਨੂੰ ਪ੍ਰੋਤਸਾਹਨ ਦੇਣ ਲਈ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਅਤੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ) ਅਤੇ ‘ਜਨਤਕ ਡਾਨਲੋਡ ਕੀਤੀ ਗਈ ਮੀਡੀਆ ਸਮੱਗਰੀ’ (ਉਨ੍ਹਾਂ ਸਮੱਗਰੀਆਂ ਬਾਰੇ ਜਾਣਨ ਲਈ ਜੋ ਦਰਸ਼ਕਾਂ ਵੱਲੋਂ ਸਭ ਤੋਂ ਜ਼ਿਆਦਾ ਪਸੰਦ ਕੀਤੀ ਜਾਂਦੀ ਹੈ) ਨੂੰ ਦਰਸਾਉਂਦੀ ਹੈ। ਇਹ ਪੋਰਟਲ ਹੋਰ ਮਹੱਤਵਪੂਰਨ ਸਾਈਟਾਂ ਅਤੇ ਸਰੋਤਾਂ ਦੇ ਲਿੰਕ ਵੀ ਪ੍ਰਦਾਨ ਕਰਦਾ ਹੈ ਜਿਵੇਂ ਕਿ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ, ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ, ਨੀਤੀ ਆਯੋਗ, ਅਨੀਮੀਆਮੁਕਤ ਭਾਰਤ, ਈਟਰਾਈਟਇੰਡੀਆ ਅਤੇ ਹੋਰ ਵੈੱਬਪੇਜ।

ਕਈ ਕੇਂਦਰੀ ਮੰਤਰਾਲੇ-ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ, ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ, ਪੇਯਜਲ ਅਤੇ ਸਵੱਛਤਾ, ਪੰਚਾਇਤੀ ਰਾਜ, ਗ੍ਰਾਮੀਣ ਵਿਕਾਸ ਅਤੇ ਉਪਭੋਗਤਾ ਮਾਮਲੇ, ਖਾਦ ਅਤੇ ਜਨਤਕ ਵੰਡ ਮੰਤਰਾਲਾ-ਬਹੁਪੱਖੀ ਏਜੰਸੀਆਂ ਜਿਵੇਂ ਕਿ ਯੂਨੀਸੈਫ ਅਤੇ ਹੋਰ ਪ੍ਰਮੁੱਖ ਹਿੱਤ ਧਾਰਕਾਂ ਜਿਵੇਂ ਐੱਫਐੱਸਐੱਸਏਆਈ, ਰਾਸ਼ਟਰੀ ਪੋਸ਼ਣ ਸੰਸਥਾਨ, ਆਈਸੀਐੱਮਆਰ, ਐੱਨਆਈਆਰਡੀਪੀਆਰ, ਐੱਨਆਈਪੀਸੀਸੀਡੀ, ਐੱਫ ਐਂਡ ਬੀ ਨੇ ਲਾਂਚ ਪ੍ਰੋਗਰਾਮ ਵਿੱਚ ਹਿੱਸਾ ਲਿਆ। ਇਸ ਵਿੱਚ ਬੀਐੱਮਜੀਐੱਫ, ਬੀਬੀਸੀ ਮੀਡੀਆ ਐਕਸ਼ਨ, ਜੀਵਿਕਾ, ਅਲਾਇਵ ਅਤੇ ਥ੍ਰਾਈਵ ਵਰਗੇ ਵਿਕਾਸ ਭਾਈਵਾਲਾਂ ਦੇ ਪ੍ਰਤੀਨਿਧੀਆਂ ਨੇ ਵੀ ਭਾਗ ਲਿਆ।

ਵੈੱਬਸਾਈਟ ਇੱਥੋਂ ਦੇਖੀ ਜਾ ਸਕਦੀ ਹੈ: https://poshangyan.niti.gov.in/

***

DS/AKJ/AK



(Release ID: 1712068) Visitor Counter : 199