ਰਸਾਇਣ ਤੇ ਖਾਦ ਮੰਤਰਾਲਾ

ਸਰਕਾਰ ਨੇ ਰੈਮਡੇਸਿਵਿਰ ਦੇ ਉਤਪਾਦਨ ਨੂੰ ਵਧਾਉਣ ਦੀ ਪ੍ਰਵਾਨਗੀ ਦਿੱਤੀ

Posted On: 14 APR 2021 4:54PM by PIB Chandigarh

ਰੈਮਡੇਸਿਵਿਰ ਦੀ ਉਪਲਬਧਤਾ ਦੇ ਮੁੱਦੇ ‘ਤੇ ਸ਼੍ਰੀ ਮਨਸੁਖ ਮਾਂਡਵੀਯਾ, ਰਾਜ ਮੰਤਰੀ ਬੰਦਰਗਾਹਾਂ, ਜ਼ਹਾਜ਼ਰਾਨੀ ਅਤੇ ਜਲਮਾਰਗਾਂ (ਸੁਤੰਤਰ ਚਾਰਜ) ਅਤੇ ਰਸਾਇਣ ਤੇ ਖਾਦਾਂ, ਭਾਰਤ ਸਰਕਾਰ ਨੇ ਰੈਮਡੇਸਿਵਿਰ ਦਵਾਈ ਦੇ ਮੌਜੂਦਾ ਨਿਰਮਾਤਾਵਾਂ ਅਤੇ ਹੋਰ ਹਿਤਧਾਰਕਾਂ ਨਾਲ 12 ਅਤੇ 13 ਮਾਰਚ 2021 ਨੂੰ ਮੀਟਿੰਗਾਂ ਦੌਰਾਨ ਸਮੀਖਿਆ ਕੀਤੀ, ਜਿੱਥੇ, ਉਤਪਾਦਨ/ਸਪਲਾਈ ਵਧਾਉਣ ਅਤੇ ਰੈਮਡੇਸਿਵਿਰ ਦੀਆਂ ਕੀਮਤਾਂ ਘਟਾਉਣ ਬਾਰੇ ਫੈਸਲੇ ਲਏ ਗਏ।

ਰੈਮਡੇਸਿਵਿਰ ਦੇ ਸੱਤ ਨਿਰਮਾਤਾਵਾਂ ਦੀ ਮੌਜੂਦਾ ਸਥਾਪਿਤ ਸਮਰੱਥਾ ਪ੍ਰਤੀ ਮਹੀਨਾ 38.80 ਲੱਖ ਵਾਇਲਸ ਹੈ। ਛੇ ਨਿਰਮਾਤਾਵਾਂ ਨੂੰ 10 ਲੱਖ ਵਾਇਲਸ/ਮਹੀਨੇ ਦੀ ਉਤਪਾਦਨ ਸਮਰੱਥਾ ਰੱਖਣ ਵਾਲੀਆਂ ਸੱਤ ਅਤਿਰਿਕਤ ਸਾਈਟਾਂ ਲਈ ਤੇਜ਼ ਗਤੀ ਨਾਲ ਪ੍ਰਵਾਨਗੀ ਦੇ ਦਿੱਤੀ ਗਈ ਹੈ। ਹੋਰ 30 ਲੱਖ ਵਾਇਲਸ/ਮਹੀਨੇ ਦਾ ਉਤਪਾਦਨ ਹੋਣ ਦੀ ਕਤਾਰ ਵਿੱਚ ਹੈ। ਇਸ ਨਾਲ ਉਤਪਾਦਨ ਦੀ ਸਮਰੱਥਾ ਵਿੱਚ ਤਕਰੀਬਨ 78 ਲੱਖ ਵਾਇਲਸ ਪ੍ਰਤੀ ਮਹੀਨਾ ਵਾਧਾ ਹੋ ਜਾਵੇਗਾ।

ਘਰੇਲੂ ਮਾਰਕੀਟ ਵਿੱਚ ਰੈਮਡੇਸਿਵਿਰ ਦੀ ਸਪਲਾਈ ਵਧਾਉਣ ਲਈ, ਇੱਕ ਅਡੀਸ਼ਨਲ ਉਪਾਅ ਦੇ ਤੌਰ ‘ਤੇ, ਡੀਜੀਐੱਫਟੀ ਦੁਆਰਾ 11.04.2021 ਨੂੰ ਰੈਮਡੇਸਿਵਰ, ਏਪੀਆਈ ਅਤੇ ਫਾਰਮੂਲੇਸ਼ਨ ਦੀ ਬਰਾਮਦ ਕੀਤੇ ਜਾਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸਰਕਾਰ ਦੇ ਦਖਲ 'ਤੇ, ਨਿਰਯਾਤ ਲਈ ਤਿਆਰ ਤਕਰੀਬਨ 4 ਲੱਖ ਸ਼ੀਸ਼ਿਆਂ ਰੈਮਡੇਸਿਵਰ ਦੀ ਸਪਲਾਈ ਘਰੇਲੂ ਜ਼ਰੂਰਤ ਨੂੰ ਪੂਰਾ ਕਰਨ ਲਈ ਨਿਰਮਾਤਾਵਾਂ ਦੁਆਰਾ ਘਰੇਲੂ ਬਜ਼ਾਰ ਲਈ ਦਿੱਤੀ ਜਾਰਹੀ ਹੈ। ਈਓਯੂ / ਐੱਸਈਜ਼ੈੱਡ ਇਕਾਈਆਂ ਨੂੰ ਵੀ ਘਰੇਲੂ ਬਜ਼ਾਰ ਨੂੰ ਸਪਲਾਈ ਕਰਨ ਦੇ ਯੋਗ ਬਣਾਇਆ ਜਾ ਰਿਹਾ ਹੈ।

ਰੈਮਡੇਸਿਵਰ ਦੇ ਨਿਰਮਾਤਾਵਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਕੋਵਿਡ ਖ਼ਿਲਾਫ਼ ਲੜਾਈ ਦੇ ਯਤਨਾਂ ਦਾ ਸਮਰਥਨ ਕਰਨ ਲਈ, ਇਸ ਹਫ਼ਤੇ ਦੇ ਅੰਤ ਤੱਕ, ਕੀਮਤ ਨੂੰ ਘਟਾ ਕੇ 3500 ਰੁਪਏ ਤੋਂ ਘੱਟ ਕਰਨ ਦੀ ਸਵੈਇੱਛਾ ਜਤਾਈ ਹੈ।

ਰੈਮਡੇਸਿਵਿਰ ਦੇ ਨਿਰਮਾਤਾਵਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਹਸਪਤਾਲ/ਸੰਸਥਾਗਤ ਪੱਧਰ ਦੀ ਸਪਲਾਈ ਨੂੰ ਪੂਰਾ ਕਰਨ ਨੂੰ ਤਰਜੀਹ ਦੇਣ।

ਰਾਜਾਂ ਅਤੇ ਕੇਂਦਰ ਸਰਕਾਰ ਦੇ ਲਾਗੂਕਰਨ ਅਧਿਕਾਰੀਆਂ ਨੂੰ ਡੀਸੀਜੀਆਈ ਦੁਆਰਾ ਨਿਰਦੇਸ਼ ਦਿੱਤਾ ਗਿਆ ਹੈ ਕਿ ਰੈਮਡੇਸਿਵਿਰ ਦੀ ਕਾਲ਼ਾਬਜ਼ਾਰੀ, ਹੋਰਡਿੰਗਸ ਅਤੇ ਵੱਧ ਕੀਮਤ ਲਏ ਜਾਣ ਦੀਆਂ ਘਟਨਾਵਾਂ 'ਤੇ ਤੁਰੰਤ ਕਾਰਵਾਈ ਕੀਤੀ ਜਾਵੇ।

ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਿਟੀ (ਐੱਨਪੀਪੀਏ) ਰੈਮਡੇਸਿਵਿਰ ਦੀ ਉਪਲਬਧਤਾ ਦੀ ਨਿਰੰਤਰ ਨਿਗਰਾਨੀ ਕਰ ਰਹੀ ਹੈ।

 

  ****** ****** ****** ******

 

ਐੱਮਸੀ / ਕੇਪੀ / ਏਕੇ 




(Release ID: 1711873) Visitor Counter : 262