ਵਿੱਤ ਮੰਤਰਾਲਾ
ਵਿੱਤ ਵਰ੍ਹੇ 2020-21 ਵਿੱਚ ਪਬਲਿਕ ਇਸ਼ੂਜ਼ ਅਤੇ ਰਾਈਟਸ ਇਸ਼ੂਜ਼ ਲਈ ਫੰਡ ਰੇਜ਼ਿੰਗ ਵਿੱਚ ਕ੍ਰਮਵਾਰ 115% ਅਤੇ 15% ਦਾ ਵਾਧਾ ਦਰਜ ਕੀਤਾ ਗਿਆ
ਵਿੱਤ ਵਰ੍ਹੇ 2020-21 ਵਿੱਚ ਕਾਰਪੋਰੇਟ ਬਾਂਡ ਬਜ਼ਾਰ ਵਿੱਚ ਇਸ਼ੂਜ਼ ਦੀ ਗਿਣਤੀ 10 ਫ਼ੀਸਦੀ ਵਧੀ
ਵਿੱਤ ਵਰ੍ਹੇ 2020-21 ਵਿੱਚ ਮਿਉਚੁਅਲ ਫੰਡ ਯੋਜਨਾ ਵਿੱਚ ਯੂਨੀਕ ਨਿਵੇਸ਼ਕਾਂ ਦੀ ਗਿਣਤੀ ਵਿੱਚ 10 ਫ਼ੀਸਦੀ ਦਾ ਵਾਧਾ ਹੋਇਆ
Posted On:
14 APR 2021 10:02AM by PIB Chandigarh
ਕੋਵਿਡ-19 ਮਹਾਮਾਰੀ ਦੇ ਕਾਰਨ ਵਿੱਤ ਵਰ੍ਹੇ 2020-21 ਵਿੱਚ ਮੌਜੂਦ ਅਨਿਸ਼ਚਿਤਤਾ ਦੇ ਬਾਵਜੂਦ, ਵਿੱਤ ਵਰ੍ਹੇ 2020-21 ਵਿੱਚ ਪਬਲਿਕ ਇਸ਼ੂਜ਼ ਅਤੇ ਰਾਈਟਸ ਇਸ਼ੂਜ਼ ਦੋਵਾਂ ਲਈ ਫੰਡ ਰੇਜ਼ਿੰਗ ਕਰਨਾ ਵਿੱਤ ਵਰ੍ਹੇ 2019-20 ਨਾਲੋਂ ਬਿਹਤਰ ਸੀ। ਵਿੱਤ ਵਰ੍ਹੇ 2020-21 ਦੌਰਾਨ ਪਬਲਿਕ ਇਸ਼ੂਜ਼ ਅਤੇ ਰਾਈਟਸ ਇਸ਼ੂਜ਼ ਰਾਹੀਂ ਕ੍ਰਮਵਾਰ 46,029.71 ਕਰੋੜ ਰੁਪਏ ਅਤੇ 64,058.61 ਕਰੋੜ ਰੁਪਏ ਇਕੱਠੇ ਕੀਤੇ ਗਏ, ਜਦੋਂਕਿ ਪਿਛਲੇ ਸਾਲ ਕ੍ਰਮਵਾਰ 21,382.35 ਕਰੋੜ ਰੁਪਏ ਅਤੇ 55,669.79 ਕਰੋੜ ਰੁਪਏ ਇਕੱਠੇ ਹੋਏ ਸਨ। ਪਿਛਲੇ ਸਾਲ ਦੀ ਤੁਲਨਾ ਵਿੱਚ ਵਿੱਤ ਵਰ੍ਹੇ 2020-21 ਵਿੱਚ ਇਹ ਕ੍ਰਮਵਾਰ 115% ਅਤੇ 15% ਦਾ ਵਾਧਾ ਹੈ।
ਸਾਰਣੀ 1: ਪਬਲਿਕ ਇਸ਼ੂਜ਼ ਅਤੇ ਰਾਈਟਸ ਇਸ਼ੂਜ਼ ਦੁਆਰਾ ਸਰੋਤ ਜੁਟਾਏ ਗਏ
(ਰਕਮ ਕਰੋੜਾਂ ਰੁਪਏ ਵਿੱਚ ਹੈ)
ਵੇਰਵਾ
|
2019-20
|
2020-21
|
ਸੰਖਿਆ
|
ਰਕਮ
|
ਸੰਖਿਆ
|
ਰਕਮ
|
1) ਪਬਲਿਕ ਇਸ਼ੂ,
|
62
|
21,382.35
|
56
|
46,029.71
|
ਜਿਸ ਵਿੱਚੋਂ
|
|
|
|
|
ਏ) ਆਈਪੀਓ
|
60
|
21,345.11
|
55
|
31,029.71
|
ਬੀ) ਐੱਫ਼ਪੀਓ
|
2
|
37.24
|
1
|
15,000.00
|
2) ਰਾਈਟਸ ਇਸ਼ੂ
|
17
|
55,669.79
|
21
|
64,058.61
|
ਕੁੱਲ (1 + 2)
|
79
|
77,052.14
|
77
|
1,10,088.32
|
ਕਾਰਪੋਰੇਟ ਬਾਂਡ ਮਾਰਕਿਟ
ਇਸੇ ਤਰ੍ਹਾਂ ਵਿੱਤ ਵਰ੍ਹੇ 2020-21 ਵਿੱਚ 7,82,427.39 ਕਰੋੜ ਰੁਪਏ ਦੇ ਲਗਭਗ 2003 ਕਾਰਪੋਰੇਟ ਬਾਂਡਸ ਇਸ਼ੂ ਕੀਤੇ ਗਏ ਸਨ, ਜੋ ਕਿ ਵਿੱਤ ਵਰ੍ਹੇ 2019-20 ਵਿੱਚ ਇਸ਼ੂ ਕੀਤੇ ਗਏ 1,821 ਕਾਰਪੋਰੇਟ ਬਾਂਡਸ ਦੇ ਜ਼ਰੀਏ ਇਕੱਠੀ ਕੀਤੀ ਗਈ ਰਕਮ (6,89,686.19 ਕਰੋੜ ਰੁਪਏ) ਤੋਂ ਵੱਧ ਸੀ। ਇਸ ਤਰ੍ਹਾਂ, ਵਿੱਤ ਵਰ੍ਹੇ 2020-21 ਵਿੱਚ ਇਸ਼ੂਜ਼ ਦੀ ਗਿਣਤੀ 10% ਵਧੀ, ਜਦੋਂਕਿ ਪਿਛਲੇ ਵਿੱਤ ਵਰ੍ਹੇ ਦੇ ਮੁਕਾਬਲੇ 13.5% ਰਕਮ ਵਧੀ ਹੈ।
ਮਿਉਚੁਅਲ ਫੰਡ
ਭਾਰਤੀ ਪੂੰਜੀ ਬਜ਼ਾਰ ਨੇ ਮਹਾਮਾਰੀ ਜਿਹੇ ਬਾਹਰੀ ਝਟਕਿਆਂ ਕਾਰਨ ਪੈਦਾ ਹੋਏ ਸੰਕਟ ਦਾ ਮੁਕਾਬਲਾ ਕਰਨ ਲਈ ਆਪਣੀ ਲਚਕਤਾ ਦਿਖਾਈ ਹੈ। ਮਿਉਚੁਅਲ ਫੰਡ ਇੰਡਸਟ੍ਰੀ ਦੇ ਪ੍ਰਬੰਧਨ ਅਧੀਨ ਅਸਾਸਿਆਂ (ਏਯੂਐੱਮ) ਦਾ 31 ਮਾਰਚ, 2021 ਤੱਕ 41% ਦਾ ਵਾਧਾ ਹੋਇਆ ਹੈ, ਜੋ ਕਿ 31 ਮਾਰਚ, 2020 ਨੂੰ 22.26 ਲੱਖ ਕਰੋੜ ਰੁਪਏ ਤੋਂ ਵਧ ਕੇ 31 ਮਾਰਚ, 2021 ਤੱਕ 31.43 ਲੱਖ ਕਰੋੜ ਰੁਪਏ ਹੋ ਗਈਆਂ ਹਨ। ਮਿਉਚੁਅਲ ਫੰਡ ਯੋਜਨਾ ਵਿੱਚ ਵਿਲੱਖਣ ਨਿਵੇਸ਼ਕਾਂ ਦੀ ਗਿਣਤੀ ਵਿੱਚ ਵੀ 10 ਫ਼ੀਸਦੀ ਦਾ ਵਾਧਾ ਹੋਇਆ ਹੈ, ਜੋ ਕਿ 31 ਮਾਰਚ, 2020 ਨੂੰ 2.08 ਕਰੋੜ ਤੋਂ ਵਧ ਕੇ 31 ਮਾਰਚ, 2021 ਤੱਕ 2.28 ਕਰੋੜ ਹੋ ਗਏ ਹਨ। ਛੋਟੇ ਸ਼ਹਿਰਾਂ ਵਿੱਚ ਮਿਉਚੁਅਲ ਫੰਡ ਇੰਡਸਟ੍ਰੀ ਦੇ ਵਧ ਰਹੇ ਵਿਸਥਾਰ ਨਾਲ, ਸਭ ਤੋਂ ਹੇਠਲੇ ਚੋਟੀ ਦੇ 30 ਸ਼ਹਿਰਾਂ ਤੋਂ ਏਯੂਐੱਮ ਵਿੱਚ 54% ਦਾ ਵਾਧਾ ਹੋਇਆ ਹੈ, ਜੋ ਕਿ 31 ਮਾਰਚ, 2020 ਨੂੰ 3,48,167 ਕਰੋੜ ਰੁਪਏ ਤੋਂ ਵਧ ਕੇ 31 ਮਾਰਚ, 2021 ਤੱਕ 5,35,373 ਕਰੋੜ ਰੁਪਏ ਹੋ ਗਏ। ਮਿਉਚੁਅਲ ਫੰਡ ਇੰਡਸਟ੍ਰੀ ਵਿੱਚ ਨਿਵੇਸ਼ਕ 31 ਮਾਰਚ, 2021 ਤੱਕ ਆਪਣੇ ਨਿਵੇਸ਼ ਦੇ ਉਦੇਸ਼ਾਂ ਅਨੁਸਾਰ ਸ਼੍ਰੇਣੀਆਂ ਦੀਆਂ 1,735 ਮਿਉਚੁਅਲ ਫੰਡ ਸਕੀਮਾਂ ਵਿੱਚੋਂ ਕਿਸੇ ਵਿੱਚ ਵੀ ਨਿਵੇਸ਼ ਕਰਨ ਦੀ ਚੋਣ ਕਰ ਸਕਦੇ ਹਨ।
********************
ਆਰਐੱਮ/ ਐੱਮਵੀ/ ਕੇਐੱਮਐੱਨ
(Release ID: 1711764)
Visitor Counter : 132