PIB Headquarters
ਕੋਵਿਡ-19 ਬਾਰੇ ਪੀਆਈਬੀ ਦਾ ਰੋਜ਼ਾਨਾ ਬੁਲੇਟਿਨ
Posted On:
12 APR 2021 5:42PM by PIB Chandigarh
-
ਟੀਕਾ ਉਤਸਵ ਦੇ ਪਹਿਲੇ ਦਿਨ ਲਗਾਏ ਗਏ ਲਗਭਗ 30 ਲੱਖ ਟੀਕਿਆਂ ਨਾਲ ਕੁੱਲ ਕਵਰੇਜ 10.45 ਕਰੋੜ ਤੱਕ ਪਹੁੰਚੀ
-
ਪਿਛਲੇ 24 ਘੰਟਿਆਂ ਵਿੱਚ 1,68,912 ਨਵੇਂ ਕੇਸ ਦਰਜ ਕੀਤੇ ਗਏ
-
5 ਰਾਜ ਮਹਾਰਾਸ਼ਟਰ, ਛੱਤੀਸਗੜ੍ਹ, ਕਰਨਾਟਕ, ਉੱਤਰ ਪ੍ਰਦੇਸ਼ ਅਤੇ ਕੇਰਲ ਦੀ ਕੁੱਲ ਮਿਲਾ ਕੇ ਭਾਰਤ ਦੇ ਕੁੱਲ ਐਕਟਿਵ ਕੇਸਾਂ ਵਿੱਚ 70.16% ਦੀ ਭਾਗੀਦਾਰੀ
-
9 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਦੀ ਵਜ੍ਹਾ ਨਾਲ ਕੋਈ ਮੌਤ ਦਰਜ ਨਹੀਂ
-
ਕੇਂਦਰ ਨੇ ਦੇਸ਼ ਵਿੱਚ ਕੋਵਿਡ ਸਥਿਤੀ ਵਿੱਚ ਸੁਧਾਰ ਆਉਣ ਤੱਕ ਰੈਂਡੇਸਿਵਿਰ ਇੰਜੈਕਸ਼ਨ ਅਤੇ ਰੈਂਡੇਸਿਵਿਰ ਏਪੀਆਈ ਦੇ ਨਿਰਯਾਤ ‘ਤੇ ਰੋਕ ਲਗਾਈ
#Unite2FightCorona
#IndiaFightsCorona
'ਟੀਕਾ ਉਤਸਵ' ਦੇ ਪਹਿਲੇ ਦਿਨ ਦਿੱਤੀਆਂ ਗਈਆਂ ਕਰੀਬ 30 ਲੱਖ ਵੈਕਸੀਨੇਸ਼ਨ ਖੁਰਾਕਾਂ ਨਾਲ ਭਾਰਤ ਦੀ ਕੁੱਲ ਟੀਕਾਕਰਣ ਕਵਰੇਜ 10.45 ਕਰੋੜ ਤੋਂ ਵੱਧ ਹੋਈ, ਵਿਸ਼ਵ ਪੱਧਰ 'ਤੇ ਰੋਜ਼ਾਨਾ ਵੈਕਸੀਨੇਸ਼ਨ ਖੁਰਾਕਾਂ ਦੀ ਗਿਣਤੀ ਦੇ ਅਨੁਸਾਰ, ਭਾਰਤ ਰੋਜ਼ਾਨਾ, ਔਸਤਨ 40 ਲੱਖ ਖੁਰਾਕਾਂ ਦੇ ਪ੍ਰਬੰਧਨ ਨਾਲ ਸਿਖਰ' ਤੇ ਖੜ੍ਹਾ ਹੈ, 10 ਰਾਜ ਭਾਰਤ ਦੇ ਕੁੱਲ ਐਕਟਿਵ ਮਾਮਲਿਆਂ ਵਿੱਚ 81 ਫੀਸਦੀ ਹਿੱਸਾ ਪਾ ਰਹੇ ਹਨ, 5 ਸੂਬੇ ਦੇਸ਼ ਦੇ ਕੁੱਲ ਐਕਟਿਵ ਮਾਮਲਿਆਂ ਵਿੱਚੋਂ 70.16 ਫੀਸਦੀ ਕੇਸਾਂ ਦਾ ਹਿੱਸਾ ਪਾ ਰਹੇ ਹਨ
ਅੱਜ ਦੇਸ਼ ਵਿਆਪੀ ਟੀਕਾ ਉਤਸਵ ਦਾ ਦਿਨ -2 ਮਨਾਇਆ ਜਾ ਰਿਹਾ ਹੈ। ਦੇਸ਼ ਵਿੱਚ ਲਗਾਈਆਂ ਗਈਆਂ ਕੋਵਿਡ 19 ਵੈਕਸੀਨੇਸ਼ਨ ਖੁਰਾਕਾਂ ਦੀ ਸੰਪੂਰਨ ਗਿਣਤੀ ਅੱਜ 10.45 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਅੱਜ ਸਵੇਰੇ 7 ਵਜੇ ਤੱਕ ਦੇਸ਼ ਭਰ ਚ ਆਰਜੀ ਰਿਪੋਰਟਾਂ ਅਨੁਸਾਰ ਕੁਲ ਮਿਲਾ ਕੇ 15,56,361ਸੈਸ਼ਨਾਂ ਰਾਹੀਂ ਕੋਵਿਡ-19 ਟੀਕਿਆਂ ਦੀਆਂ ਕੁੱਲ 10,45,28,565 ਖੁਰਾਕਾਂ ਦਿੱਤੀਆਂ ਗਈਆਂ ਹਨ। ਇਨ੍ਹਾਂ ਵਿੱਚ 90,13,289 ਸਿਹਤ ਸੰਭਾਲ ਵਰਕਰ (ਪਹਿਲੀ ਖੁਰਾਕ), 55,24,344 ਸਿਹਤ ਸੰਭਾਲ ਵਰਕਰ (ਦੂਜੀ ਖੁਰਾਕ), 99,96,879 ਫਰੰਟ ਲਾਈਨ ਵਰਕਰ (ਪਹਿਲੀ ਖੁਰਾਕ) ਅਤੇ 47,95,756 ਫਰੰਟ ਲਾਈਨ ਵਰਕਰ (ਦੂਜੀ ਖੁਰਾਕ), 60 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀਆਂ ਨੇ 4,05,30,321 (ਪਹਿਲੀ ਖੁਰਾਕ ) ਅਤੇ 19,42,705 (ਦੂਜੀ ਖੁਰਾਕ), ਅਤੇ 45 ਸਾਲ ਤੋਂ 60 ਸਾਲ ਤਕ ਉਮਰ ਦੇ ਲਾਭਪਾਤਰੀ 3,20,46,911 (ਪਹਿਲੀ ਖੁਰਾਕ) ਅਤੇ 6,78,360 (ਦੂਜੀ ਖੁਰਾਕ) ਸ਼ਾਮਲ ਹਨ। ਦੇਸ਼ ਵਿੱਚ ਹੁਣ ਤਕ ਦਿੱਤੀਆਂ ਗਈਆਂ ਕੁੱਲ ਟੀਕਾਕਰਣ ਖੁਰਾਕਾਂ ਵਿੱਚ ਅੱਠ ਰਾਜਾਂ ਦਾ ਹਿੱਸਾ 60.13 ਫੀਸਦੀ ਬਣ ਰਿਹਾ ਹੈ। ਬੀਤੇ ਦਿਨੀਂ ਟੀਕਾ ਉਤਸਵ ਦੇ ਪਹਿਲੇ ਦਿਨ 30 ਲੱਖ ਦੇ ਕਰੀਬ ਟੀਕਾਕਰਣ ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ ਹੈ। ਦੇਸ਼ਵਿਆਪੀ ਟੀਕਾ ਉਤਸਵ ਦੇ ਪਹਿਲੇ ਦਿਨ ਤਕਰੀਬਨ 63,800 ਕੋਵਿਡ ਟੀਕਾਕਰਣ ਕੇਂਦਰ (ਸੀਵੀਸੀ) ਕਾਰਜਸ਼ੀਲ ਦੇਖੇ ਗਏ, ਜੋ ਔਸਤਨ ਕਾਰਜਸ਼ੀਲ ਸੀਵੀਸੀ ਵਿੱਚ 18,800 ਦਾ ਵਾਧਾ ਦਰਸਾਉਂਦਾ ਹੈ। ਜ਼ਿਆਦਾਤਰ ਸੀਵੀਸੀ ਨਿੱਜੀ ਕੰਮਕਾਜ ਵਾਲੀਆਂ ਥਾਵਾਂ ਤੇ ਕੰਮ ਕਰ ਰਹੇ ਸਨ। ਇਸ ਤੋਂ ਇਲਾਵਾ, ਐਤਵਾਰ ਹੋਣ ਦੇ ਬਾਵਜੂਦ, ਜਿਸ ਦਿਨ ਆਮ ਤੌਰ 'ਤੇ ਘੱਟ ਟੀਕਾਕਰਣ ਦੀ ਗਿਣਤੀ ਦਰਜ ਕੀਤੀ ਜਾਂਦੀ ਰਹਿੰਦੀ ਸੀ, ਪਰ ਟੀਕਾ ਉਤਸਵ ਦੇ ਪਹਿਲੇ ਦਿਨ ਵੈਕਸੀਨੇਸ਼ਨ ਦੀਆਂ ਲਗਭਗ 30 ਲੱਖ ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ ਹੈ। ਟੀਕਾਕਰਣ ਅਭਿਆਨ ਦੇ 86 ਵੇਂ ਦਿਨ (11 ਅਪ੍ਰੈਲ 2021) ਨੂੰ 29,33,418 ਟੀਕੇ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ 27,01,439 ਲਾਭਪਾਤਰੀਆਂ ਨੂੰ ਪਹਿਲੀ ਖੁਰਾਕ ਲਈ 38,398 ਸੈਸ਼ਨਾਂ ਦੌਰਾਨ ਟੀਕਾ ਲਗਾਇਆ ਗਿਆ ਅਤੇ 2,31,979 ਲਾਭਪਾਤਰੀਆਂ ਨੇ ਆਪਣੀ ਦੂਜੀ ਖੁਰਾਕ ਦਾ ਟੀਕਾ ਲਗਵਾਇਆ। ਵਿਸ਼ਵ ਪੱਧਰ 'ਤੇ ਰੋਜ਼ਾਨਾ ਵੈਕਸੀਨੇਸ਼ਨ ਖੁਰਾਕਾਂ ਦੀ ਗਿਣਤੀ ਦੇ ਅਨੁਸਾਰ, ਭਾਰਤ ਰੋਜ਼ਾਨਾ,ਔਸਤਨ 40,55.055 ਲੱਖ ਖੁਰਾਕਾਂ ਦੇ ਪ੍ਰਬੰਧਨ ਨਾਲ ਸਿਖਰ' ਤੇ ਖੜ੍ਹਾ ਹੈ। ਕੱਲ੍ਹ ਇਹ ਅੰਕੜਾ 38,34,574 ਖੁਰਾਕਾਂ ' ਤੇ ਸੀ। ਭਾਰਤ ਵਿੱਚ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ 1,68,912 ਨਵੇਂ ਕੇਸ ਦਰਜ ਕੀਤੇ ਗਏ ਹਨ। 10 ਸੂਬੇ ਜਿਨ੍ਹਾਂ ਵਿੱਚ ਮਹਾਰਾਸ਼ਟਰ, ਉੱਤਰ ਪ੍ਰਦੇਸ਼, ਦਿੱਲੀ, ਛੱਤੀਸਗੜ, ਕਰਨਾਟਕ, ਕੇਰਲ, ਤਾਮਿਲਨਾਡੂ, ਮੱਧ ਪ੍ਰਦੇਸ਼, ਗੁਜਰਾਤ, ਅਤੇ ਰਾਜਸਥਾਨ ਸ਼ਾਮਿਲ ਹਨ, ਕੋਵਿਡ ਦੇ ਰੋਜ਼ਾਨਾ ਮਾਮਲਿਆਂ ਵਿੱਚ ਨਿਰੰਤਰ ਭਾਰੀ ਵਾਧੇ ਨੂੰ ਦਰਸਾ ਰਹੇ ਹਨ। ਕੁੱਲ ਮਿਲਾ ਕੇ ਦੇਸ਼ ਦੇ ਕੁੱਲ ਐਕਟਿਵ ਮਾਮਲਿਆਂ ਵਿੱਚੋਂ 83.02 ਫੀਸਦੀ ਕੇਸ ਇਨ੍ਹਾਂ 10 ਰਾਜਾਂ ਤੋਂ ਸਾਹਮਣੇ ਆ ਰਹੇ ਹਨ। ਮਹਾਰਾਸ਼ਟਰ ਵਿੱਚ ਰੋਜ਼ਾਨਾ ਸਭ ਤੋਂ ਵੱਧ ਨਵੇਂ ਕੇਸ 63,294 ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ ਉੱਤਰ ਪ੍ਰਦੇਸ਼, ਵਿੱਚ 15,276 ਨਵੇਂ ਕੇਸ ਦਰਜ ਕੀਤੇ ਗਏ ਹਨ ਜਦੋਂਕਿ ਉੱਤਰ ਪ੍ਰਦੇਸ਼, ਵਿੱਚ 10,774 ਨਵੇਂ ਕੇਸ ਸਾਹਮਣੇ ਆਏ ਹਨ। ਭਾਰਤ ਵਿੱਚ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ 12,01,009 ਤੱਕ ਪੁੱਜ ਗਈ ਹੈ। ਇਹ ਹੁਣ ਦੇਸ਼ ਦੇ ਕੁੱਲ ਐਕਟਿਵ ਮਾਮਲਿਆਂ ਦਾ 8.88 ਫੀਸਦੀ ਬਣਦਾ ਹੈ। ਪਿਛਲੇ 24 ਘੰਟਿਆਂ ਦੌਰਾਨ ਕੁੱਲ ਐਕਟਿਵ ਮਾਮਲਿਆਂ ਦੀ ਗਿਣਤੀ ਵਿੱਚ 92,922 ਕੇਸਾਂ ਦਾ ਸਿੱਧਾ ਵਾਧਾ ਦਰਜ ਕੀਤਾ ਗਿਆ ਹੈ। 5 ਸੂਬੇ ਜਿਨ੍ਹਾਂ ਵਿੱਚ ਮਹਾਰਾਸ਼ਟਰ, ਛੱਤੀਸਗੜ੍ਹ ਕਰਨਾਟਕ, ਉੱਤਰ ਪ੍ਰਦੇਸ਼, ਅਤੇ ਕੇਰਲ, ਕੁੱਲ ਮਿਲਾ ਕੇ ਦੇਸ਼ ਦੇ ਕੁੱਲ ਐਕਟਿਵ ਮਾਮਲਿਆਂ ਵਿੱਚੋਂ 70.16 ਫੀਸਦੀ ਕੇਸਾਂ ਦਾ ਹਿੱਸਾ ਪਾ ਰਹੇ ਹਨ। ਇਕੱਲਾ ਮਹਾਰਾਸ਼ਟਰ ਦੇਸ਼ ਦੇ ਕੁੱਲ ਐਕਟਿਵ ਕੇਸਾਂ ਵਿੱਚ 47.22 ਫੀਸਦੀ ਦਾ ਹਿੱਸੇਦਾਰ ਬਣ ਰਿਹਾ ਹੈ। ਭਾਰਤ ਵਿੱਚ ਰਿਕਵਰੀ ਦੀ ਕੁੱਲ ਗਿਣਤੀ ਅੱਜ 1,21,56,529 ਹੋ ਗਈ ਹੈ। ਕੌਮੀ ਰਿਕਵਰੀ ਦੀ ਦਰ 89. 86 ਫੀਸਦੀ ਬਣਦੀ ਹੈ। ਪਿਛਲੇ 24 ਘੰਟਿਆਂ ਦੌਰਾਨ 75,086 ਰਿਕਵਰੀ ਦੇ ਮਾਮਲੇ ਦਰਜ ਕੀਤੇ ਗਏ ਹਨ। 10 ਰਾਜਾਂ ਵੱਲੋਂ ਨਵੀਆਂ ਦਰਜ ਕੀਤੀਆਂ ਗਈਆਂ ਮੌਤਾਂ ਵਿੱਚ 89.16 ਫੀਸਦੀ ਦਾ ਹਿੱਸਾ ਪਾਇਆ ਜਾ ਰਿਹਾ ਹੈ। ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 349 ਮੌਤਾਂ ਦਰਜ ਹੋਈਆਂ ਹਨ। ਇਸ ਤੋਂ ਬਾਅਦ ਛੱਤੀਸਗੜ੍ਹ ਵਿੱਚ ਰੋਜ਼ਾਨਾ 122 ਮੌਤਾਂ ਰਿਪੋਰਟ ਕੀਤੀਆਂ ਗਈਆਂ ਹਨ।ਇਹ ਹਨਓਡੀਸ਼ਾ, ਹਿਮਾਚਲ ਪ੍ਰਦੇਸ਼, ਲੱਦਾਖ (ਯੂਟੀ), ਦਮਨ ਤੇ ਦਿਊ ਅਤੇ ਦਾਦਰਾ ਤੇ ਨਗਰ ਹਵੇਲੀ, ਮੇਘਾਲਿਆ, ਸਿੱਕਮ, ਲਕਸ਼ਦੀਪ, ਅੰਡੇਮਾਨ ਤੇ ਨਿੱਕੋਬਾਰ ਟਾਪੂ ਅਤੇ ਅਰੁਣਾਚਲ ਪ੍ਰਦੇਸ਼।
https://pib.gov.in/PressReleasePage.aspx?PRID=1711104
ਕੇਂਦਰ ਨੇ ਦੇਸ਼ ਵਿੱਚ ਕੋਵਿਡ ਦੀ ਸਥਿਤੀ ਵਿੱਚ ਸੁਧਾਰ ਹੋਣ ਤੱਕ ਇੰਜੈਕਸ਼ਨ ਰੈਮਡੇਸਿਵਿਰ ਅਤੇ ਰੈਮਡੇਸਿਵਿਰ ਐਕਟਿਵ ਫਾਰਮਾਸਿਉਟੀਕਲ ਇੰਗ੍ਰੇਡੀਐਂਟਸ (ਏਪੀਆਈ) ਦੀ ਬਰਾਮਦ ਤੇ ਰੋਕ ਲਗਾਈ, ਕੇਂਦਰ ਨੇ ਮਰੀਜ਼ਾਂ ਅਤੇ ਹਸਪਤਾਲਾਂ ਤਕ ਰੈਮਡੇਸਿਵਿਰ ਦੀ ਅਸਾਨ ਪਹੁੰਚ ਨੂੰ ਯਕੀਨੀ ਬਣਾਉਣ ਲਈ ਕਈ ਕਦਮ ਚੁੱਕੇ ਹਨ
ਭਾਰਤ ਹਾਲ ਹੀ ਵਿੱਚ ਕੋਵਿਡ ਮਾਮਲਿਆਂ ਵਿੱਚ ਭਾਰੀ ਵਾਧਾ ਵੇਖ ਰਿਹਾ ਹੈ। 11.04.2021 ਨੂੰ ਇੱਥੇ 11.08 ਲੱਖ ਐਕਟਿਵ ਕੋਵਿਡ ਮਾਮਲੇ ਹਨ ਅਤੇ ਇਹ ਨਿਰੰਤਰ ਵਧ ਰਹੇ ਹਨ। ਇਸ ਨਾਲ ਕੋਵਿਡ ਮਰੀਜ਼ਾਂ ਦੇ ਇਲਾਜ ਵਿਚ ਵਰਤੇ ਜਾਂਦੇ ਇੰਜੈਕਸ਼ਨ ਰੈਮਡੇਸਿਵਿਰ ਦੀ ਮੰਗ ਵਿਚ ਅਚਾਨਕ ਵਾਧਾ ਹੋਇਆ ਹੈ। ਆਉਣ ਵਾਲੇ ਦਿਨਾਂ ਵਿਚ ਇਸ ਮੰਗ ਵਿਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ। ਸੱਤ ਭਾਰਤੀ ਕੰਪਨੀਆਂ, ਅਮਰੀਕਾ ਦੀ ਕੰਪਨੀ ਮੈਸਰਜ਼ ਗਿਲਿਅਡ ਸਾਇੰਸਜ਼ ਨਾਲ ਸਵੈਇੱਛਤ ਲਾਇਸੈਂਸ ਸਮਝੌਤੇ ਤਹਿਤ ਇੰਜੈਕਸ਼ਨ ਰੈਮਡੇਸਿਵਿਅਰ ਤਿਆਰ ਕਰ ਰਹੀਆਂ ਹਨ। ਉਨ੍ਹਾਂ ਦੀ ਪ੍ਰਤੀ ਮਹੀਨਾ ਸਥਾਪਤ ਸਮਰੱਥਾ ਲਗਭਗ 38.80 ਲੱਖ ਯੂਨਿਟ ਹੈ। ਉਪਰੋਕਤ ਦੀ ਰੋਸ਼ਨੀ ਵਿੱਚ, ਭਾਰਤ ਸਰਕਾਰ ਨੇ ਜਦੋਂ ਤਕ ਸਥਿਤੀ ਵਿਚ ਸੁਧਾਰ ਨਹੀਂ ਹੁੰਦਾ, ਉਦੋਂ ਤਕ ਇੰਜੈਕਸ਼ਨ ਰੈਮਡੇਸਿਵਿਰ ਅਤੇ ਰੈਮਡੇਸਿਵਿਰ ਐਕਟਿਵ ਫਾਰਮਾਸਿਉਟੀਕਲ ਇੰਗ੍ਰੇਡੀਐਂਟਸ (ਏਪੀਆਈ) ਦੀ ਬਰਾਮਦ ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਇਲਾਵਾ, ਭਾਰਤ ਸਰਕਾਰ ਨੇ ਹਸਪਤਾਲ ਅਤੇ ਮਰੀਜ਼ਾਂ ਦੀ ਰੈਮਡੇਸਿਵਿਰ ਤਕ ਅਸਾਨ ਪਹੁੰਚ ਯਕੀਨੀ ਬਣਾਉਣ ਲਈ ਹੇਠ ਦਿੱਤੇ ਕਦਮ ਚੁੱਕੇ ਹਨ। ਰੈਮਡੇਸਿਵਿਰ ਦੇ ਸਾਰੇ ਹੀ ਘਰੇਲੂ ਨਿਰਮਾਤਾਵਾਂ ਨੂੰ ਆਪਣੀ ਵੈੱਬਸਾਈਟ 'ਤੇ ਸਟਾਕਿਸਟਾਂ / ਵਿਤਰਕਾਂ ਦਾ ਵੇਰਵਾ ਜੋ ਦਵਾਈ ਤਕ ਪਹੁੰਚ ਦੀ ਸਹੂਲਤ ਲਈ ਹੈ, ਪ੍ਰਦਰਸ਼ਤ ਕਰਨ ਦੀ ਸਲਾਹ ਦਿੱਤੀ ਗਈ ਹੈ। ਡਰੱਗਜ਼ ਇੰਸਪੈਕਟਰਾਂ ਅਤੇ ਹੋਰ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਸਟਾਕਾਂ ਦੀ ਤਸਦੀਕ ਕਰਨ ਅਤੇ ਉਨ੍ਹਾਂ ਦੀਆਂ ਮਾੜੀਆਂ ਹਰਕਤਾਂ ਦੀ ਜਾਂਚ ਕਰਨ ਅਤੇ ਜਮਾਖ਼ੋਰੀ ਤੇ ਕਾਲਾਬਾਜ਼ਾਰੀ ਨੂੰ ਠੱਲ ਪਾਉਣ ਲਈ ਹੋਰ ਪ੍ਰਭਾਵਸ਼ਾਲੀ ਕਾਰਵਾਈਆਂ ਕਰਨ। ਰਾਜ ਸਿਹਤ ਸਕੱਤਰ ਸਬੰਧਿਤ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਡਰੱਗ ਇੰਸਪੈਕਟਰਾਂ ਨਾਲ ਇਸ ਦੀ ਸਮੀਖਿਆ ਕਰਨਗੇ। ਫਾਰਮਾਸਿਊਟੀਕਲ ਵਿਭਾਗ ਰੈਮਡੇਸਿਵਿਰ ਦੇ ਉਤਪਾਦਨ ਨੂੰ ਵਧਾਉਣ ਲਈ ਘਰੇਲੂ ਨਿਰਮਾਤਾਵਾਂ ਦੇ ਸੰਪਰਕ ਵਿੱਚ ਰਿਹਾ ਹੈ।
https://pib.gov.in/PressReleasePage.aspx?PRID=1711031
'ਟੀਕਾ ਉਤਸਵ' ਕੋਰੋਨਾ ਦੇ ਖ਼ਿਲਾਫ਼ ਦੂਸਰੀ ਵੱਡੀ ਲੜਾਈ ਦੀ ਸ਼ੁਰੂਆਤ ਹੈ: ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 'ਟੀਕਾ ਉਤਸਵ' ਵੈਕਸੀਨੇਸ਼ਨ ਪੁਰਬ ਨੂੰ ਕੋਰੋਨਾ ਦੇ ਖ਼ਿਲਾਫ਼ ਦੂਸਰੀ ਵੱਡੀ ਲੜਾਈ ਕਿਹਾ ਹੈ ਅਤੇ ਵਿਅਕਤੀਗਤ ਸਵੱਛਤਾ ਦੇ ਨਾਲ-ਨਾਲ ਸਮਾਜਿਕ ਸਵੱਛਤਾ 'ਤੇ ਵਿਸ਼ੇਸ਼ ਧਿਆਨ ਦੇਣ 'ਤੇ ਬਲ ਦਿੱਤਾ ਹੈ। ਇਹ ਉਤਸਵ ਅੱਜ ਮਹਾਤਮਾ ਜਯੋਤੀਬਾ ਫੁਲੇ ਦੀ ਜਯੰਤੀ 'ਤੇ ਸ਼ੁਰੂ ਹੋਇਆ ਹੈ ਅਤੇ 14 ਅਪ੍ਰੈਲ ਨੂੰ ਬਾਬਾ ਸਾਹੇਬ ਅੰਬੇਡਕਰ ਦੀ ਜਯੰਤੀ ਤੱਕ ਚਲੇਗਾ। ਇਸ ਅਵਸਰ 'ਤੇ ਇੱਕ ਸੰਦੇਸ਼ ਵਿੱਚ ਪ੍ਰਧਾਨ ਮੰਤਰੀ ਨੇ ਇਸ ਅਭਿਯਾਨ ਦੇ ਸਬੰਧ ਵਿੱਚ ਚਾਰ ਬਿੰਦੂਆਂ 'ਤੇ ਬਲ ਦਿੱਤਾ। ਪਹਿਲਾ, ਹਰੇਕ- ਟੀਕਾ ਲਗਵਾਏ, ਅਰਥਾਤ ਅਜਿਹੇ ਵਿਅਕਤੀ ਜਿਹੜੇ ਖੁਦ ਟੀਕਾ ਲਗਵਾਉਣ ਦੇ ਲਈ ਨਹੀਂ ਜਾ ਸਕਦੇ, ਜਿਸ ਤਰ੍ਹਾਂ ਕਿ ਅਨਪੜ੍ਹ ਅਤੇ ਬਜ਼ੁਰਗ ਲੋਕ, ਉਨ੍ਹਾਂ ਦੀ ਸਹਾਇਤਾ ਕਰੋ। ਦੂਸਰਾ ਹਰੇਕ - ਦੂਸਰਿਆਂ ਦਾ ਇਲਾਜ ਕਰੋ। ਅਜਿਹਾ ਉਨ੍ਹਾਂ ਲੋਕਾਂ ਨੂੰ ਕੋਰੋਨਾ ਦਾ ਇਲਾਜ ਦਿਵਾਉਣ ਦੇ ਲਈ ਹੈ, ਜਿਨ੍ਹਾਂ ਦੇ ਪਾਸ ਇਸ ਦੀ ਜਾਣਕਾਰੀ ਨਹੀਂ ਹੈ ਅਤੇ ਇਸ ਦੇ ਲਈ ਜ਼ਰੂਰੀ ਸੰਸਾਧਨ ਨਹੀਂ ਹੈ। ਤੀਸਰਾ, ਹਰੇਕ- ਦੂਸਰੇ ਨੂੰ ਬਚਾਏ, ਅਰਥਾਤ ਮੈਂ ਮਾਸਕ ਪਹਿਨਾਂਗਾ ਅਤੇ ਆਪਣੇ ਇਲਾਵਾ ਹੋਰਾਂ ਨੂੰ ਬਚਾਵਾਂਗਾ। ਇਸ 'ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ। ਅਤੇ ਅੰਤ ਵਿੱਚ 'ਮਾਇਕ੍ਰੋ ਕੰਨਟੇਨਮੈਂਟ ਜ਼ੋਨ' ਬਣਾਉਣ ਦੇ ਲਈ ਸਮਾਜ ਅਤੇ ਜਨਤਾ ਨੂੰ ਪਹਿਲ ਕਰਨੀ ਹੋਵੇਗੀ। ਜੇਕਰ ਕੋਰੋਨਾ ਸੰਕ੍ਰਮਣ ਦਾ ਇੱਕ ਵੀ ਪ੍ਰਮਾਣਿਤ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਪਰਿਵਾਰ ਦੇ ਮੈਂਬਰਾਂ ਅਤੇ ਸਮਾਜ ਦੇ ਲੋਕਾਂ ਨੂੰ 'ਮਾਇਕ੍ਰੋ ਕੰਨਟੇਨਮੈਂਟ ਜ਼ੋਨ' ਬਣਾਉਣੇ ਹੋਣਗੇ। ਉਨ੍ਹਾਂ ਨੇ ਆਸ਼ਾ ਵਿਅਕਤ ਕੀਤੀ ਕਿ ਜਨ ਭਾਗੀਦਾਰੀ, ਜਾਗਰੂਕਤਾ ਅਤੇ ਜ਼ਿੰਮੇਵਾਰੀਪੂਰਨ ਵਿਵਹਾਰ ਦੇ ਨਾਲ ਅਸੀਂ ਸਾਰੇ ਇੱਕ ਵਾਰ ਫਿਰ ਤੋਂ ਕੋਰੋਨਾ 'ਤੇ ਨਿਯੰਤ੍ਰਣ ਕਰਨ ਵਿੱਚ ਸਫਲ ਹੋ ਸਕਾਂਗੇ।
https://pib.gov.in/PressReleasePage.aspx?PRID=1710975
'ਟੀਕਾ ਉਤਸਵ' 'ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਸੰਦੇਸ਼
https://pib.gov.in/PressReleseDetail.aspx?PRID=1710988
ਭਾਰਤ ਨੇ ਸਭ ਤੋਂ ਤੇਜ਼ੀ ਨਾਲ 10 ਕਰੋੜ ਲੋਕਾਂ ਨੂੰ ਕੋਵਿਡ-19 ਦਾ ਟੀਕਾ ਲਗਾਇਆ
ਭਾਰਤ ਦੁਨੀਆ ਵਿੱਚ ਸਭ ਤੋਂ ਤੇਜ਼ੀ ਨਾਲ 10 ਕਰੋੜ ਲੋਕਾਂ ਨੂੰ ਕੋਵਿਡ-19 ਦਾ ਟੀਕਾ ਲਗਾਉਣ ਵਾਲਾ ਦੇਸ਼ ਬਣ ਗਿਆ ਹੈ। ਭਾਰਤ ਨੇ ਇਹ ਉਪਲਬਧੀ 85 ਦਿਨਾਂ ਵਿੱਚ ਹਾਸਲ ਕੀਤੀ ਜਦਕਿ ਅਮਰੀਕਾ ਨੂੰ ਇਸ ਵਿੱਚ 89 ਦਿਨ ਲਗੇ ਅਤੇ ਚੀਨ ਨੂੰ ਇਸ ਪੜਾਅ ਤੱਕ ਪਹੁੰਚਣ ਵਿੱਚ 102 ਦਿਨ ਲਗੇ। ਪ੍ਰਧਾਨ ਮੰਤਰੀ ਦਫ਼ਤਰ ਨੇ ਇੱਕ ਟਵੀਟ ਵਿੱਚ ਹੋਰ ਜਾਣਕਾਰੀ ਦੇ ਇਲਾਵਾ ਕਿਹਾ, "ਇਸ ਨਾਲ ਇੱਕ ਤੰਦਰੁਸਤ ਅਤੇ ਕੋਵਿਡ-19 ਮੁਕਤ ਭਾਰਤ ਸੁਨਿਸ਼ਚਿਤ ਕਰਨ ਦੇ ਪ੍ਰਯਤਨਾਂ ਨੂੰ ਮਜ਼ਬੂਤੀ ਮਿਲੀ ਹੈ।"
https://pib.gov.in/PressReleasePage.aspx?PRID=1710928
ਵਿਸ਼ਵ ਹੋਮਿਓਪੈਥੀ ਦਿਵਸ ਤੇ ਅੱਜ ਦੋ-ਦਿਨਾ ਵਿਗਿਆਨਕ ਕਨਵੈਨਸ਼ਨ ਦਾ ਉਦਘਾਟਨ
"ਹੋਮਿਓਪੈਥੀ - ਰੋਡਮੈਪ ਫਾਰ ਇੰਟੈਗ੍ਰੇਟਿਵ ਮੈਡਿਸਨ" ਤੇ ਅੱਜ ਨਵੀਂ ਦਿੱਲੀ ਵਿਚ ਇਕ ਦੋ-ਦਿਨਾ ਕਨਵੈਨਸ਼ਨ ਦਾ ਉਦਘਾਟਨ ਕੀਤਾ ਗਿਆ। ਰਕਸ਼ਾ ਰਾਜ ਮੰਤਰੀ ਸ਼੍ਰੀ ਸ਼੍ਰੀਪਦ ਯੈਸੋ ਨਾਇਕ ਇਸ ਮੌਕੇ ਮੁੱਖ ਮਹਿਮਾਨ ਸਨ। ਕਨਵੈਨਸ਼ਨ ਦਾ ਆਯੋਜਨ ਹੋਮਿਓਪੈਥੀ ਵਿਚ ਖੋਜ ਲਈ ਕੇਂਦਰੀ ਪਰੀਸ਼ਦ (ਸੀਸੀਆਰਐਚ) ਜੋ ਆਯੁਸ਼ ਮੰਤਰਾਲਾ ਅਧੀਨ ਇਕ ਖੁਦਮੁਖਤਿਆਰ ਮੁੱਖ ਖੋਜ ਸੰਸਥਾ ਹੈ, ਵਲੋਂ ਵਿਸ਼ਵ ਹੋਮਿਓਪੈਥੀ ਦਿਵਸ ਦਾ ਜਸ਼ਨ (ਡਵਲਯੂ ਐਚ ਡੀ) ਮਨਾਉਣ ਲਈ ਕੀਤਾ ਗਿਆ ਹੈ। ਇਕੱਠ ਨੂੰ ਔਨਲਾਈਨ ਸੰਬੋਧਨ ਕਰਦਿਆਂ ਸ਼੍ਰੀ ਸ਼੍ਰੀਪਦ ਨਾਇਕ ਨੇ ਜ਼ੋਰਦਾਰ ਢੰਗ ਨਾਲ ਦੱਸਿਆ ਕਿ ਮਹਾਮਾਰੀਆਂ ਨੂੰ ਕੰਟਰੋਲ ਕਰਨ ਵਿਚ ਹੋਮਿਓਪੈਥੀ ਦਾ ਯੋਗਦਾਨ ਪਹਿਲਾਂ ਤੋਂ ਹੀ ਚੰਗੀ ਤਰ੍ਹਾਂ ਨਾਲ ਜਾਣਿਆ ਜਾਂਦਾ ਹੈ। ਕੋਵਿਡ ਮਹਾਮਾਰੀ ਦੌਰਾਨ ਸਰਕਾਰ ਵਲੋਂ ਦਿੱਤੀ ਗਈ ਸਾਰੀ ਸਹਾਇਤਾ ਨਾਲ ਹੋਮਿਓਪੈਥੀ ਦੀ ਵੱਡੀ ਉਪਲਬਧੀ ਪਰੀਸ਼ਦ ਦੇ ਕੰਮਾਂ ਤੋਂ ਝਲਕਦੀ ਹੈ। ਉਨ੍ਹਾਂ ਕਿਹਾ ਕਿ ਆਯੁਸ਼ ਮੰਤਰਾਲਾ ਨੇ ਦਵਾਈ ਦੀਆਂ ਆਯੁਸ਼ ਪ੍ਰਣਾਲੀਆਂ ਤੋਂ ਖੋਜ ਤਜਵੀਜ਼ਾਂ ਮੰਗਵਾਈਆਂ ਸਨ ਜਿਨ੍ਹਾਂ ਦਾ ਹੋਮਿਓਪੈਥੀ ਭਾਈਚਾਰੇ ਵਲੋਂ ਵੱਡਾ ਹੁੰਗਾਰਾ ਮਿਲਿਆ ਹੈ ਅਤੇ ਇਨ੍ਹਾਂ ਵਿਚੋਂ ਟਾਸਕ ਫੋਰਸ ਕਮੇਟੀ ਅਤੇ ਭਾਰਤੀ ਮੈਡਿਕਲ ਖੋਜ ਪਰੀਸ਼ਦ (ਆਈਸੀਐਮਆਰ) ਵਲੋਂ ਮਨਜ਼ੂਰੀ ਵੀ ਦਿੱਤੀ ਗਈ ਹੈ। ਮੰਤਰੀ ਨੇ ਅੱਗੇ ਕਿਹਾ ਕਿ ਦਵਾਈ ਦੇ ਏਕੀਕਰਨ ਦਾ ਮੰਤਰ ਇਸ ਰਸਤੇ ਵਿਚ ਪਰੀਖਣ ਦੇ ਸਮਿਆਂ ਵਿਚ ਖਰਾ ਉਤਰਿਆ ਹੈ ਅਤੇ ਉਹ ਇਸ ਗੱਲ ਤੋਂ ਖੁਸ਼ ਹਨ ਕਿ ਸੀਸੀਆਰਐਚ ਨੇ ਇਸ ਨੂੰ ਇਸ ਕਾਨਫਰੈਂਸ ਦੇ ਵਿਸ਼ੇ ਵਜੋਂ ਚੁਣਿਆ ਹੈ।
https://pib.gov.in/PressReleasePage.aspx?PRID=1710841
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਟੀਕੇ ਦੇ ਲਈ ਪਾਤਰ ਲੋਕਾਂ ਦਾ ਟੀਕਾਕਰਣ ਕਰਕੇ ਟੀਕਾ ਉਤਸਵ ਮਨਾਉਣ ਦਾ ਸੱਦਾ ਦਿੱਤਾ
ਕੇਂਦਰੀ ਉੱਤਰ ਪੂਰਬੀ ਖੇਤਰ ਵਿਕਾਸ (ਡੋਨਰ) ਰਾਜ ਮੰਤਰੀ (ਸੁਤੰਤਰ ਚਾਰਜ), ਰਾਜ ਮੰਤਰੀ ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨ, ਪ੍ਰਮਾਣੁ ਊਰਜਾ ਅਤੇ ਪੁਲਾੜ, ਡਾ. ਜਿਤੇਂਦਰ ਸਿੰਘ ਨੇ ਅੱਜ ਉਨ੍ਹਾਂ ਲੋਕਾਂ, ਜਿਨ੍ਹਾਂ ਨੂੰ ਟੀਕੇ ਦੀ ਜ਼ਰੂਰਤ ਹੈ ਅਤੇ ਜੋ ਟੀਕਾਕਰਣ ਮੁਹਿੰਮ ਦੇ ਵਰਤਮਾਨ ਪੜਾਅ ਵਿੱਚ ਟੀਕੇ ਦੀ ਖੁਰਾਕ ਪ੍ਰਾਪਤ ਕਰਨ ਦੀ ਪਾਤਰਤਾ ਰੱਖਦੇ ਹਨ, ਦਾ ਟੀਕਾਕਰਣ ਕਰਕੇ ਟੀਕਾ ਉਤਸਵ ਮਨਾਉਣ ਦਾ ਸੱਦਾ ਦਿੱਤਾ। “ਟੀਕਾ ਉਤਸਵ” ਦੇ ਅਵਸਰ ‘ਤੇ ਅੱਜ ਇੱਕ ਵਰਚੁਅਲ ਚਰਚਾ ਵਿੱਚ ਬੋਲਦੇ ਹੋਏ, ਡਾ. ਜਿਤੇਂਦਰ ਸਿੰਘ, ਜੋ ਇੱਕ ਪ੍ਰਸਿੱਧ ਚਿਕਿਤਸਕ ਅਤੇ ਡਾਈਬੇਟੋਲੌਜੀਸਟ ਵੀ ਹਨ, ਨੇ ਕੋਵਿਡ ਦੇ ਖ਼ਿਲਾਫ਼ ਭਾਰਤ ਦੀ ਲੜਾਈ ਅਤੇ ਇੱਕ ਵਿਅਕਤੀ ਅਤੇ ਇੱਕ ਸਮੁਦਾਇ ਦੇ ਤੌਰ ‘ਤੇ ਇਸ “ਨਿਊ ਨਾਰਮਲ” ਦੇ ਵਿਰੁੱਧ ਪ੍ਰਤਿਕਿਰਿਆ ਦੇਣ ਦੇ ਸਭ ਤੋਂ ਚੰਗੇ ਤਰੀਕੇ ਬਾਰੇ ਵਿਸਤਾਰ ਨਾਲ ਦੱਸਿਆ। ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇੱਕ ਜ਼ਿੰਮੇਦਾਰ ਨਾਗਰਿਕ ਦੇ ਰੂਪ ਵਿੱਚ, ਸਾਡਾ ਸਾਰਿਆਂ ਦਾ ਇਹ ਫਰਜ਼ ਹੈ ਕਿ ਅਸੀਂ ਇਸ ਟੀਕਾਕਰਣ ਮੁਹਿੰਮ ਵਿੱਚ ਇੱਕ ਉਤਪ੍ਰੇਰਕ ਦੇ ਰੂਪ ਵਿੱਚ ਕਾਰਜ ਕਰੀਏ। ਨਾਲ ਹੀ, ਇਹ ਸਾਡੀ ਸਮਾਜਿਕ ਜ਼ਿੰਮੇਦਾਰੀ ਵੀ ਹੈ ਕਿ ਅਸੀਂ ਕੋਵਿਡ ਬਾਰੇ ਨਿਰਾਧਾਰ ਅਸ਼ੰਕਾਵਾਂ ਨੂੰ ਦੂਰ ਕਰਨ ਵਿੱਚ ਆਪਣੇ ਦੋਸਤਾਂ ਅਤੇ ਜਾਣਕਾਰਾਂ ਦੀ ਮਦਦ ਕਰੀਏ। ਉਨ੍ਹਾਂ ਨੇ ਕਿਹਾ ਕਿ ਖਾਸ ਕਰਕੇ ਜੋ ਲੋਕ ਕੋਵਿਡ ਤੋਂ ਉੱਭਰ ਚੁੱਕੇ ਹਨ, ਉਨ੍ਹਾਂ ਨੂੰ ਇਸ ਬਿਮਾਰੀ ਬਾਰੇ ਜਾਗਰੂਕਤਾ ਫੈਲਾਉਣ ਦੀ ਜ਼ਿੰਮੇਦਾਰੀ ਖੁਦ ਲੈਣੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਦੇ ਆਪਣੇ ਅਨੁਭਵ ਦਾ ਵਰਣਨ ਗਲਤ ਸੋਚ ਅਤੇ ਕਈ ਮਿੱਥਾਂ ਨੂੰ ਦੂਰ ਕਰਨ ਵਿੱਚ ਅਧਿਕ ਕਾਰਗਰ ਸਾਬਤ ਹੋ ਸਕਦਾ ਹੈ। ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਨਿਵਾਰਕ ਅਤੇ ਪ੍ਰੋਤਸਾਹਾਂ ਵਾਲੇ ਵਿਵਹਾਰ, ਜਿਸ ਨੂੰ ਕੋਵਿਡ ਦੇ ਅਨੁਭਵ ਦੇ ਬਾਅਦ ਸਮਾਜਿਕ ਮਾਨਸ ਵਿੱਚ ਫਿਰ ਤੋਂ ਬਲ ਮਿਲਿਆ ਹੈ, ਦੀ ਵਜ੍ਹਾ ਨਾਲ ਲੋਕਾਂ ਦੇ ਵਿਅਕਤੀਗਤ ਭਲਾਈ ‘ਤੇ ਇੱਕ ਵੱਡਾ ਅਸਰ ਪਵੇਗਾ, ਕਿਉਂਕਿ ਇਹ ਗਲਤ ਜੀਵਨਸ਼ੈਲੀ ਦੀ ਵਜ੍ਹਾ ਨਾਲ ਹੋਣ ਵਾਲੀਆਂ ਕਈ ਬਿਮਾਰੀਆਂ ਤੋਂ ਬਚਾਉਣ ਵਿੱਚ ਵੀ ਕਾਰਗਰ ਹੋਵੇਗਾ।
https://pib.gov.in/PressReleasePage.aspx?PRID=1711041
ਕੋਵਿਡ-19 ਮਹਾਮਾਰੀ ਦੇ ਦੌਰਾਨ ਔਨਲਾਈਨ ਵਿਵਾਦ ਸਾਮਾਧਾਨ ਦੀ ਮਹੱਤਵਪੂਰਨ ਭੂਮਿਕਾ: ਜਸਟਿਸ ਡੀਵਾਈ ਚੰਦ੍ਰਚੂੜ੍ਹ ਨੀਤੀ ਆਯੋਗ, ਅਗਾਮੀ ਅਤੇ ਓਮਿਦਯਾਰ ਨੇ ਓਡੀਆਰ ਪੁਸਤਕ ਜਾਰੀ ਕੀਤੀ
ਸਰਬਉੱਚ ਅਦਾਲਤ ਦੇ ਜੱਜ ਡੀਵਾਈ ਚੰਦ੍ਰਚੂੜ੍ਹ ਨੇ ਅੱਜ ਕਿਹਾ ਕਿ ਔਨਲਾਇਨ ਵਿਵਾਦ ਸਮਾਧਾਨ (ਓਡੀਆਰ)ਵਿੱਚ ਨਿਆਂ ਪ੍ਰਦਾਨ ਕਰਨ ਦੀ ਵਿਵਸਥਾ ਦੇ ਵਿਕੇਂਦ੍ਰੀਕਰਨ, ਵਿਵਿਧਤਾ, ਲੋਕਤੰਤਰੀਕਰਨ ਅਤੇ ਜਟਿਲਤਾ ਨੂੰ ਸੁਲਝਾਉਣ ਦੀ ਸਮਰੱਥਾ ਹੈ। ਨੀਤੀ ਆਯੋਗ ਦੇ ਨਾਲ ਅਗਾਮੀ ਅਤੇ ਓਮਿਦਯਾਰ ਇੰਡੀਆ ਦੁਆਰਾ ਓਡੀਆਰ ‘ਤੇ ਤਿਆਰ ਕੀਤੀ ਗਈ ਪੁਸਤਕ ਦੇ ਵਿਮੋਚਨ ਪ੍ਰੋਗਰਾਮ ਨੂੰ ਉਹ ਸੰਬੋਧਿਤ ਕਰ ਰਹੇ ਸਨ। ਛੋਟੀ ਪੁਸਤਕ ਤਿਆਰ ਕਰਨ ਵਿੱਚ ਆਈਸੀਆਈਸੀਆਈ ਬੈਂਕ, ਅਸ਼ੋਕਾ ਇਨੋਵੇਟਰਸ ਫਾਰ ਦ ਪਬਲਿਕ, ਟ੍ਰਾਇਲੀਗਲ, ਡਾਲਬਰਗ, ਦੁਆਰਾ ਟਰੱਸਟ ਅਤੇ ਐੱਨਆਈਪੀਐੱਫਪੀ ਨੇ ਵੀ ਸਹਿਯੋਗ ਕੀਤਾ ਹੈ। ਕੋਵਿਡ - 19 ਨੇ ਸਾਡੇ ਜੀਵਨ ਨੂੰ ਕਲਪਨਾਯੋਗ ਰੂਪ ਨਾਲ ਬਦਲ ਦਿੱਤਾ ਹੈ, ਜਿਸ ਵਿੱਚ ਲਾਜ਼ਮੀ ਰੂਪ ਤੋਂ ਕੋਰਟ ਦੇ ਕਾਮਕਾਜ ਦਾ ਤਰੀਕਾ ਵੀ ਸ਼ਾਮਲ ਹੈ - ਪ੍ਰਤੱਖ ਸੁਣਵਾਈ ਨੂੰ ਹਟਾਕੇ ਵਰਚੁਅਲ ਹਿਅਰਿੰਗ ਸ਼ੁਰੂ ਹੋ ਗਈ। ਜਸਟਿਸ ਚੰਦ੍ਰਚੂੜ੍ਹ ਨੇ ਕਿਹਾ, ਇਹ ਬਦਲਾਅ ਸਾਰੀਆਂ ਲਈ - ਵਕੀਲਾਂ, ਵਾਦੀਆਂ ਅਤੇ ਇੱਥੇ ਤੱਕ ਕਿ ਕੋਰਟ ਸਟਾਫ ਲਈ ਵੀ ਮੁਸ਼ਕਿਲ ਸੀ। ਹਾਲਾਂਕਿ ਇਹ ਪ੍ਰਕਿਰਿਆ ਸ਼ੁਰੂ ਵਿੱਚ ਹੌਲੀ ਸੀ ‘ਤੇ ਵਰਚੁਅਲ ਸੁਣਵਾਈ ਦੀ ਵਧਾਰਣਾ ਨੇ ਆਖ਼ਿਰਕਾਰ ਕਾਨੂੰਨੀ ਪਰਿਸਥਿਤੀ ਦੇ ਤੰਤਰ ਵਿੱਚ ਆਪਣੀ ਜਗ੍ਹਾ ਬਣਾ ਲਈ। ਮਹਾਮਾਰੀ ਦੇ ਬਾਅਦ ਹਰੇਕ, ਸੁਣਵਾਈ ਦੀ ਤਰਫ ਵਾਪਸ ਆਉਣ ਦੇ ਅਨੁਰੋਧ ਅਤੇ ਪ੍ਰਤੀਰੋਧ ਦੇ ਬਾਵਜੂਦ, ਜਸਟਿਸ ਚੰਦ੍ਰਚੂੜ੍ਹ ਨੇ ਜ਼ੋਰ ਦੇਕੇ ਕਿਹਾ ਕਿ ਓਡੀਆਰ ਸਮੇਂ ਦੀ ਜ਼ਰੂਰਤ ਹੈ, ਇਸ ਦੇ ਕਈ ਲਾਭ ਹਨ।
https://pib.gov.in/PressReleasePage.aspx?PRID=1710900
ਪੀਆਈਬੀ ਦੇ ਫੀਲਡ ਦਫ਼ਤਰਾਂ ਤੋਂ ਮਿਲੇ ਇਨਪੁੱਟਸ
• ਕੇਰਲ: ਕੋਵਿਡ ਦੇ ਮਾਮਲੇ ਇੱਕ ਚਿੰਤਾਜਨਕ ਦਰ ਨਾਲ ਵਧਣ ਨਾਲ ਰਾਜ ਦੇ ਸਿਹਤ ਵਿਭਾਗ ਨੇ ਸੰਪਰਕ ਟ੍ਰੇਸਿੰਗ ਨੂੰ ਮਜ਼ਬੂਤ ਕਰਨ ਅਤੇ ਇਲਾਜ ਦੀਆਂ ਸੁਵਿਧਾਵਾਂ ਦਾ ਵਿਸਤਾਰ ਕਰਨ ਦਾ ਫੈਸਲਾ ਕੀਤਾ ਹੈ। ਵਿਭਾਗ ਨੇ ਟੀਕੇ ਦੀ ਕਮੀ ਨੂੰ ਦੂਰ ਕਰਨ ਲਈ ਵੀ ਕਦਮ ਚੁੱਕੇ ਹਨ। ਟੀਕਾਕਰਣ ਮੁਹਿੰਮ ਨੂੰ ਤੇਜ਼ ਕਰਨ ਦੇ ਉਦੇਸ਼ ਨਾਲ ਚਲਾਈ ਗਈ ਸਰਕਾਰ ਦੀ 'ਕਰਵ ਕਰੱਸ਼' ਮੁਹਿੰਮ ਦਾ ਟੀਕਿਆਂ ਦੀ ਘਾਟ ਕਾਰਨ ਖਤਰੇ ਵਿੱਚ ਪੈ ਜਾਣ ਦਾ ਖਦਸ਼ਾ ਹੈ। ਸਿਹਤ ਅਧਿਕਾਰੀਆਂ ਨੇ ਸਟਾਕ ਦੀ ਕਮੀ ਨੂੰ ਪੂਰਾ ਕਰਨ ਲਈ ਨਜ਼ਦੀਕੀ ਜ਼ਿਲ੍ਹਿਆਂ ਤੋਂ ਟੀਕੇ ਲਾ ਕੇ ਕੈਂਪਾਂ ਨੂੰ ਜਾਰੀ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਇਸ ਵੇਲੇ ਰਾਜ ਵਿੱਚ ਟੀਕੇ ਦੀਆਂ ਅੱਠ ਲੱਖ ਖੁਰਾਕਾਂ ਦਾ ਹੀ ਭੰਡਾਰ ਹੈ। ਕੇਂਦਰ ਨੇ ਵਾਅਦਾ ਕੀਤਾ ਹੈ ਕਿ ਟੀਕੇ ਦੀਆਂ 15 ਲੱਖ ਤੋਂ ਵੱਧ ਖੁਰਾਕ ਵੀਰਵਾਰ ਤੱਕ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਦੌਰਾਨ ਕੇਰਲਾ ਵਿੱਚ ਕੱਲ੍ਹ ਕੁੱਲ 6,986 ਨਵੇਂ ਕੋਵਿਡ -19 ਮਾਮਲੇ ਸਾਹਮਣੇ ਆਏ। ਟੈਸਟ ਦੀ ਪਾਜ਼ਿਟਿਵਿਟੀ ਦਰ 10.75 ਪ੍ਰਤੀਸ਼ਤ ਦਰਜ ਕੀਤੀ ਗਈ। ਰਾਜ ਵਿੱਚ ਹੁਣ ਕੋਵਿਡ -19 ਦੇ 44,389 ਐਕਟਿਵ ਕੇਸ ਹਨ। ਮੁੱਖ ਸਕੱਤਰ ਵੀ ਪੀ ਜੋਇ ਨੇ ਕੋਵਿਡ ਕੰਟਰੋਲ ਵਿੱਚ ਸ਼ਾਮਲ ਸਾਰੇ ਵਿਭਾਗਾਂ ਦੇ ਸਕੱਤਰਾਂ ਦੀ ਅੱਜ ਬਾਅਦ ਵਿੱਚ ਇੱਕ ਉੱਚ ਪੱਧਰੀ ਬੈਠਕ ਬੁਲਾਈ ਹੈ।
• ਤਮਿਲ ਨਾਡੂ: ਮੁੱਖ ਮੰਤਰੀ ਐਡਪੱਡੀ ਕੇ ਪਲਾਨੀਸਵਾਮੀ ਦੁਆਰਾ ਰਾਜ ਦੀ ਕੋਵਿਡ -19 ਸਥਿਤੀ ਦੀ ਸਮੀਖਿਆ ਕਰਨ ਲਈ ਇੱਕ ਜ਼ਰੂਰੀ ਮੀਟਿੰਗ ਸੱਦੀ ਜਾ ਰਹੀ ਹੈ। ਕੋਇੰਬਟੂਰ ਜ਼ਿਲੇ ਵਿੱਚ ਕੋਵਿਡ -19 ਦੇ ਵਧ ਰਹੇ ਕੇਸਾਂ ਬਾਰੇ ਚੇਤਾਵਨੀ ਦਿੰਦਿਆਂ ਸਕੂਲ ਅਧਿਆਪਕਾਂ ਨੇ ਰਾਜ ਸਰਕਾਰ ਨੂੰ ਬਾਰ੍ਹਵੀਂ ਜਮਾਤ ਤੱਕ ਦੀਆਂ ਕਲਾਸਾਂ ਲਈ ਛੁੱਟੀਆਂ ਕਰਨ ਦੀ ਅਪੀਲ ਕੀਤੀ ਹੈ। ਸ੍ਰੀਵਿਲੀਪੁਥੁਰ ਤੋਂ ਕਾਂਗਰਸ ਦੇ ਉਮੀਦਵਾਰ ਪੀਐੱਸਡਬਲਿਊ ਮਾਧਵ ਰਾਓ (63) ਦੀ ਐਤਵਾਰ ਸਵੇਰੇ ਮੌਤ ਹੋਣ ਦੀ ਖਬਰ ਮਿਲੀ ਹੈ। ਉਨ੍ਹਾਂ ਨੂੰ 20 ਮਾਰਚ ਨੂੰ ਮਦੁਰੱਈ ਦੇ ਇੱਕ ਨਿਜੀ ਹਸਪਤਾਲ ਵਿੱਚ ਕੋਵਿਡ ਦੇ ਲੱਛਣਾਂ ਨਾਲ ਦਾਖਲ ਕਰਵਾਇਆ ਗਿਆ ਸੀ। ਅੱਠ ਮਹੀਨਿਆਂ ਦੇ ਅੰਤਰਾਲ ਤੋਂ ਬਾਅਦ, ਤਮਿਲ ਨਾਡੂ ਵਿੱਚ ਐਤਵਾਰ ਨੂੰ 6,000 ਨਵੇਂ ਕੋਵਿਡ -19 ਮਾਮਲੇ ਸਾਹਮਣੇ ਆਏ। ਰਾਜ ਵਿੱਚ ਸ਼ਨੀਵਾਰ ਨੂੰ 5,989 ਕੇਸਾਂ ਦੇ ਮੁਕਾਬਲੇ 6,618 ਕੇਸ ਦਰਜ ਕੀਤੇ ਗਏ, ਜਿਨ੍ਹਾਂ ਦੀ ਕੁੱਲ ਗਿਣਤੀ 9,33,434 ਹੋ ਗਈ ਜਦਕਿ 22 ਹੋਰ ਮੌਤਾਂ ਹੋਣ ਕਾਰਨ ਮਰਨ ਵਾਲਿਆਂ ਦੀ ਕੁੱਲ ਗਿਣਤੀ 12,908 ਹੋ ਗਈ ਹੈ।
• ਕਰਨਾਟਕ: ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਕੇ ਸੁਧਾਕਰ ਨੇ ਕਿਹਾ ਕਿ ਮਾਹਿਰਾਂ ਦਾ ਮੰਨਣਾ ਹੈ ਕਿ ਕਰਨਾਟਕ ਵਿੱਚ ਮਈ ਦੇ ਪਹਿਲੇ ਹਫ਼ਤੇ ਤੱਕ ਕੋਵਿਡ-19 ਦੀ ਦੂਜੀ ਲਹਿਰ ਦੇ ਚਰਮ ਤੱਕ ਪੁੱਜਣ ਦੀ ਸੰਭਾਵਨਾ ਹੈ ਅਤੇ ਮਹੀਨੇ ਦੇ ਅੰਤ ਤੱਕ ਇਹ ਲਹਿਰ ਘੱਟ ਜਾਵੇਗੀ, ਇਹ ਲਹਿਰ 60-80 ਦਿਨਾਂ ਤੱਕ ਰਹੇਗੀ। ਰਾਜ ਸਰਕਾਰ ਦੁਆਰਾ 11-04-2021 ਲਈ ਜਾਰੀ ਕੀਤੇ ਕੋਵਿਡ ਬੁਲੇਟਿਨ ਦੇ ਅਨੁਸਾਰ, ਰਿਪੋਰਟ ਕੀਤੇ ਗਏ ਨਵੇਂ ਕੇਸਾਂ ਦੀ ਸੰਖਿਆ: 10250; ਕੁੱਲ ਸਕ੍ਰਿਆ ਮਾਮਲੇ: 69225; ਕੋਵਿਡ ਕਾਰਨ ਨਵੀਂਆਂ ਮੌਤਾਂ: 40; ਕੋਵਿਡ ਕਾਰਨ ਕੁੱਲ ਮੌਤਾਂ ਦੀ ਸੰਖਿਆ: 12889 ਹੈ।
• ਆਂਧਰ ਪ੍ਰਦੇਸ਼: ਰਾਜ ਵਿੱਚ 31,719 ਨਮੂਨਿਆਂ ਦੇ ਟੈਸਟ ਕੀਤੇ ਜਾਣ ਤੋਂ ਬਾਅਦ 3495 ਕੋਵਿਡ ਸੰਕਰਮਣਾਂ ਦੀ ਇੱਕ ਨਵੀਂ ਉੱਚੀ ਸੰਖਿਆ ਰਿਪੋਰਟ ਕੀਤੀ ਹੈ ਜਿਸ ਨਾਲ ਸੰਕ੍ਰਮਿਤਾਂ ਦੀ ਸਮੁੱਚੀ ਸੰਖਿਆ ਵਧ ਕੇ 9,25,401 ਹੋ ਗਈ ਹੈ। 25 ਅਕਤੂਬਰ ਤੋਂ ਬਾਅਦ ਸਿੰਗਲ-ਡੇਅ ਸਪਾਈਕ ਸਭ ਤੋਂ ਵੱਧ ਹੈ। ਰਾਜ ਵਿੱਚ ਕੁੱਲ ਐਕਟਿਵ ਮਾਮਲੇ ਵੱਧ ਕੇ 20,954 ਹੋ ਗਏ ਹਨ। ਇਥੋਂ ਤੱਕ ਕਿ ਪ੍ਰਧਾਨ ਮੰਤਰੀ ਮੋਦੀ ਦੇ ਸੱਦੇ ਤੋਂ ਬਾਅਦ, ਆਂਧਰ ਪ੍ਰਦੇਸ਼ ਦੇ ਕੁਝ ਹਿੱਸਿਆਂ ਸਮੇਤ ਦੇਸ਼ 'ਚ ਸ਼ੁਰੂ ਹੋਈ ਚਾਰ ਦਿਨਾਂ ਵਿਸ਼ਾਲ ਟੀਕਾਕਰਣ ਮੁਹਿੰਮ ‘ਟੀਕਾ ਉਤਸਵ' ਟੀਕੇ ਦੀਆਂ ਖੁਰਾਕਾਂ ਦੀ ਕਮੀ ਨਾਲ ਜੂਝਦਿਆਂ, ਵਿਸ਼ਾਖਾਪਟਨਮ, ਸ੍ਰੀਕਾਕੁਲਮ ਅਤੇ ਪੂਰਬੀ ਗੋਦਾਵਰੀ ਸਮੇਤ ਰਾਜ ਦੇ ਕਈ ਜ਼ਿਲ੍ਹਿਆਂ ਵਿੱਚ ਸ਼ੁਰੂ ਨਹੀਂ ਹੋ ਸਕੀ। ਸਿਹਤ ਅਧਿਕਾਰੀਆਂ ਦੇ ਅਨੁਸਾਰ ਟੀਕਾਕਰਣ ਕਰਵਾਉਣ ਲਈ ਟੀਕੇ ਲਗਾਉਣ ਵਾਲੀਆਂ ਸਾਈਟਾਂ 'ਤੇ ਪਹੁੰਚਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਪੰਜ ਗੁਣਾ ਵਾਧਾ ਹੋਇਆ ਹੈ ਕਿਉਂਕਿ ਸ਼ੁਰੂਆਤੀ ਦਿਨਾਂ ਦੇ ਮੁਕਾਬਲੇ ਟੀਕੇ ਲਗਾਉਣ ਦੀ ਜ਼ਰੂਰਤ ਬਾਰੇ ਲੋਕਾਂ ਵਿੱਚ ਜਾਗਰੂਕਤਾ ਵੱਧ ਰਹੀ ਹੈ। ਇਸ ਤੋਂ ਇਲਾਵਾ, ਕੇਸਲੋਡ ਵਿੱਚ ਹੋ ਰਿਹਾ ਰੋਜ਼ਾਨਾ ਵਾਧਾ ਲੋਕਾਂ ਨੂੰ ਟੀਕੇ ਲਗਾਉਣ ਲਈ ਪ੍ਰੇਰਿਤ ਕਰ ਰਿਹਾ ਹੈ।
• ਤੇਲੰਗਾਨਾ: ਰਾਜ ਸਰਕਾਰ ਨੇ ਕੱਲ੍ਹ ਜਨਤਕ ਥਾਵਾਂ 'ਤੇ ਫੇਸ ਮਾਸਕ ਨਾ ਪਾਉਣ ‘ਤੇ 1000 ਰੁਪਏ ਜੁਰਮਾਨਾ ਲਗਾਉਣ ਦੇ ਆਦੇਸ਼ ਜਾਰੀ ਕੀਤੇ ਅਤੇ ਰਾਜ ਦੇ ਮੁੱਖ ਸਕੱਤਰ ਨੇ ਸਾਰੇ ਜ਼ਿਲ੍ਹਾ ਕਲੈਕਟਰਾਂ / ਐੱਸਪੀਜ਼ / ਪੁਲਿਸ ਕਮਿਸ਼ਨਰਾਂ ਨੂੰ ਹੁਕਮ ਨੂੰ ਸਖਤੀ ਨਾਲ ਲਾਗੂ ਕਰਨ ਲਈ ਕਿਹਾ ਹੈ। ਸ਼ਨੀਵਾਰ ਨੂੰ ਵਿਭਿੰਨ ਸ਼੍ਰੇਣੀਆਂ ਦੇ ਲੋਕਾਂ ਨੂੰ ਰਿਕਾਰਡ ਗਿਣਤੀ ਵਿੱਚ 1,62,385 ਖੁਰਾਕਾਂ ਦਿੱਤੀਆਂ ਗਈਆਂ। ਘੱਟੋ ਘੱਟ 70 ਪ੍ਰਤੀਸ਼ਤ ਆਰਟੀ-ਪੀਸੀਆਰ ਟੈਸਟ ਕਰਵਾਉਣ ਬਾਰੇ ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦਾ ਜ਼ਿਕਰ ਕਰਦਿਆਂ, ਰਾਜ ਦੇ ਸਿਹਤ ਮੰਤਰੀ ਈਤਾਲਾ ਰਾਜੇਂਦਰ ਨੇ ਕਿਹਾ ਕਿ ਮੌਜੂਦਾ ਮਾਨਵ ਸ਼ਕਤੀ ਅਤੇ ਉਪਕਰਣਾਂ ਨਾਲ ਇਨ੍ਹਾਂ ਦਿਸ਼ਾ ਨਿਰਦੇਸ਼ਾਂ ਨੂੰ ਲਾਗੂ ਕਰਨਾ ਅਸੰਭਵ ਹੈ। ਉਨ੍ਹਾਂ ਕਿਹਾ ਕਿ ਰਾਜ ਵਿੱਚ ਹੁਣ ਪ੍ਰਤੀ ਦਿਨ ਇੱਕ ਲੱਖ ਕੋਵਿਡ ਟੈਸਟ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਵਿੱਚੋਂ ਤਕਰੀਬਨ 7,000 ਟੈਸਟ ਆਰਟੀ-ਪੀਸੀਆਰ ਟੈਸਟ ਹਨ।
• ਅਸਾਮ: ਅਸਾਮ ਵਿੱਚ ਹੁਣ ਤੱਕ ਕੁੱਲ 73,329 ਟੈਸਟ ਕੀਤੇ ਗਏ, ਜਿਨ੍ਹਾਂ ਵਿੱਚੋਂ 352 ਨੋਵੇਲ ਕੋਰੋਨਾ ਵਾਇਰਸ ਲਈ ਪੋਜ਼ੀਟਿਵ ਪਾਏ ਗਏ। ਪਾਜ਼ਿਟਿਵਿਟੀ ਦਰ 0.48 ਪ੍ਰਤੀਸ਼ਤ ਸੀ। ਸਿਹਤ ਮੰਤਰੀ ਹਿਮਾਂਤਾ ਬਿਸਵਾ ਸਰਮਾ ਨੇ ਐਤਵਾਰ ਨੂੰ ਕਿਹਾ ਕਿ ਸਿਹਤ ਵਿਭਾਗ ਰੋਜ਼ਾਨਾ 1 ਲੱਖ ਟੈਸਟ ਕਰਵਾਉਣ ਦੀ ਯੋਜਨਾ ਬਣਾ ਰਿਹਾ ਹੈ। ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਟੀਕੇ ਦੀ ਘਾਟ ਦੇ ਬਾਵਜੂਦ ਅਸਾਮ ਵਿੱਚ ਕੋਵਿਡ -19 ਟੀਕਾਕਰਣ ਮੁਹਿੰਮ ਨੂੰ ਬਿਨਾਂ ਕਿਸੇ ਰੁਕਾਵਟ ਦੇ ਚਲਾਉਣ ਦਾ ਭਰੋਸਾ ਰੱਖਦਾ ਹੈ। ਰਾਜ ਨੂੰ 16 ਅਪ੍ਰੈਲ ਤੱਕ ਕੋਵਿਡ -19 ਦੇ 8 ਲੱਖ ਟੀਕਿਆਂ ਦਾ ਤਾਜ਼ਾ ਸਟਾਕ ਮਿਲਣ ਦੀ ਉਮੀਦ ਹੈ।
• ਮਣੀਪੁਰ: ਮਣੀਪੁਰ 'ਚ ਐਤਵਾਰ ਨੂੰ ਕੋਵਿਡ -19 ਦੇ ਸਰਗਰਮ ਮਾਮਲੇ 107 ਹੋ ਗਏ। ਮੁੱਖ ਮੰਤਰੀ, ਐੱਨ ਬੀਰੇਨ ਸਿੰਘ ਨੇ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਈ ਅਤੇ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪ ਨੂੰ ਟੀਕਾ ਲਗਾਉਣ।
• ਸਿੱਕਮ: ਸਿੱਕਮ ਵਿੱਚ 54 ਨਵੇਂ ਕੋਵਿਡ-19 ਕੇਸ ਦਰਜ ਹੋਏ, ਜਿਨ੍ਹਾਂ ਵਿਚੋਂ 14 ਟੂਰਿਸਟ ਹਨ। ਰਾਜ ਵਿੱਚ ਐਕਟਿਵ ਕੇਸਾਂ ਦੀ ਗਿਣਤੀ 169 ਹੋ ਗਈ ਹੈ ਅਤੇ ਸਿੱਕਮ ਦੇ ਵਿਭਿੰਨ ਹਿੱਸਿਆਂ ਵਿੱਚ ਕੁੱਲ 2,662 ਵਿਅਕਤੀਆਂ ਨੂੰ ਕੋਵਿਡ-19 ਲਈ ਟੀਕਾ ਲਗਾਇਆ ਗਿਆ ਹੈ।
• ਤ੍ਰਿਪੁਰਾ: ਰਾਜ ਵਿੱਚ ਇੱਕ ਮੌਤ ਦੇ ਨਾਲ 48 ਵਿਅਕਤੀਆਂ ਦੇ ਕੋਵਿਡ -19 ਲਈ ਟੈਸਟ ਪੋਜ਼ੀਟਿਵ ਪਾਏ ਗਏ।ਪਿਛਲੇ 12 ਦਿਨਾਂ ਵਿੱਚ ਰਾਜ ਵਿੱਚ 200 ਪੋਜ਼ੀਟਿਵ ਮਾਮਲੇ ਦਰਜ ਕੀਤੇ ਗਏ। ਅੱਜ ਅਗਰਤਲਾ ਪ੍ਰੈਸ ਕਲੱਬ ਵਿੱਚ 45 ਸਾਲ ਤੋਂ ਉਪਰ ਦੀ ਉਮਰ ਵਾਲੇ ਪੱਤਰਕਾਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਟੀਕਾਕਰਣ ਕੈਂਪ ਲਗਾਇਆ ਗਿਆ।
• ਮੇਘਾਲਿਆ: ਮੇਘਾਲਿਆ ਦੇ ਸਿਹਤ ਮੰਤਰੀ, ਅਲੈਗਜ਼ੈਂਡਰ ਲਾਲੂ ਹੇਕ ਨੇ ਐਤਵਾਰ ਨੂੰ ਦੱਸਿਆ ਕਿ ਉਹ ਮੰਗਲਵਾਰ ਨੂੰ ਰਾਜ ਵਿੱਚ ਕੋਵਿਡ-19 ਮਾਮਲਿਆਂ ਵਿੱਚ ਹੋਏ ਵਾਧੇ ਬਾਰੇ ਵਿਚਾਰ ਵਟਾਂਦਰੇ ਲਈ ਇੱਕ ਮੀਟਿੰਗ ਬੁਲਾਉਣਗੇ ਪਰ ਉਨ੍ਹਾਂ ਇਹ ਸਪੱਸ਼ਟ ਕੀਤਾ ਕਿ ਰਾਜ ਸਰਕਾਰ ਨੇ ਲੌਕਡਾਊਨ ਮੁੜ ਲਾਗੂ ਕਰਨ ਦੀ ਸੰਭਾਵਨਾ ਬਾਰੇ ਕੋਈ ਵਿਚਾਰ ਨਹੀਂ ਕੀਤਾ ਹੈ। ਪੱਛਮੀ ਜੈਂਤੀਆ ਪਹਾੜੀਆਂ ਦੇ ਇੱਕ ਸਰਹੱਦੀ ਪਿੰਡ ਦਰੰਗ ਨੇ, ਉਸ ਦੇ 13 ਵਸਨੀਕਾਂ ਦੇ ਕੋਵਿਡ -19 ਲਈ ਟੈਸਟ ਪੋਜ਼ੀਟਿਵ ਪਾਏ ਜਾਣ ‘ਤੇ, ਸਕੂਲਾਂ ਸਮੇਤ ਪਿੰਡ ਵਿੱਚ ਸਾਰੀਆਂ ਕਮਿਊਨਿਟੀ ਗਤੀਵਿਧੀਆਂ ਨੂੰ ਬੰਦ ਕਰ ਦਿੱਤਾ ਹੈ।ਸਾਰੇ ਸਕੂਲ, ਜਨਤਕ ਇਕੱਠ, MGNREGA ਦਾ ਕੰਮ ਅਤੇ ਦੁਕਾਨਾਂ ਕੋਵਿਡ -19 ਦੇ ਤਾਜ਼ਾ ਕੇਸਾਂ ਦੇ ਮੱਦੇਨਜ਼ਰ ਬੰਦ ਰਖੀਆਂ ਜਾਣਗੀਆਂ।
• ਨਾਗਾਲੈਂਡ: ਨਾਗਾਲੈਂਡ ਵਿੱਚ ਐਤਵਾਰ ਨੂੰ ਕੋਵਿਡ -19 ਕਾਰਨ 2 ਮੌਤਾਂ ਅਤੇ 5 ਨਵੇਂ ਕੇਸਾਂ ਦੀ ਰਿਪੋਰਟ ਹੈ। ਹੁਣ ਤੱਕ 83 ਮੌਤਾਂ ਹੋ ਚੁੱਕੀਆਂ ਹਨ। ਨਾਗਾਲੈਂਡ ਹੈਲਥ ਡਿਪਾਰਟਮੈਂਟ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਸਮੇਂ ਰਾਜ ਵਿੱਚ ਕੋਵਿਡ ਟੀਕੇ ਦੀਆਂ ਤਕਰੀਬਨ 1.5 ਲੱਖ ਖੁਰਾਕਾਂ ਮੌਜੂਦ ਹਨ।
• ਮਹਾਰਾਸ਼ਟਰ: ਮਹਾਰਾਸ਼ਟਰ ਵਿੱਚ, ਐਤਵਾਰ ਨੂੰ 63,294 ਨਵੇਂ ਮਰੀਜ਼ਾਂ ਦੇ ਟੈਸਟ ਪੋਜ਼ੀਟਿਵ ਪਾਏ ਗਏ। ਐਤਵਾਰ ਨੂੰ ਦੇਸ਼ ਵਿੱਚ ਕੀਤੇ ਗਏ ਟੈਸਟਾਂ ਦੀ ਸੰਖਿਆ ਦੇ ਅਨੁਸਾਰ ਕੁੱਲ 11,80,136 ਨਮੂਨਿਆਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ 22% ਯਾਨੀ 2 ਲੱਖ 63 ਹਜ਼ਾਰ 137 ਮਹਾਰਾਸ਼ਟਰ ਵਿੱਚ ਸਨ। ਮਹਾਰਾਸ਼ਟਰ ਵਿੱਚ 5 ਲੱਖ 65 ਹਜ਼ਾਰ ਤੋਂ ਵੱਧ ਸਕ੍ਰਿਆ ਮਾਮਲੇ ਹਨ। ਰਾਜ ਵਿੱਚ ਮਰੀਜ਼ਾਂ ਦੀ ਕੁੱਲ ਗਿਣਤੀ ਵਿਚੋਂ, 3% ਕੇਸ ਨਾਜ਼ੁਕ ਹਨ, ਜਦਕਿ 5% ਕੇਸ ਆਈਸੀਯੂ ਤੋਂ ਬਾਹਰ ਆਕਸੀਜਨ ਸਹਾਇਤਾ 'ਤੇ ਹਨ। ਕੁਲ ਮਾਮਲਿਆਂ ਵਿਚੋਂ, 72% 21 ਤੋਂ 60 ਸਾਲ ਦੀ ਉਮਰ ਗਰੁੱਪ ਦੇ ਹਨ। ਪਿਛਲੇ ਦੋ ਮਹੀਨਿਆਂ ਦੌਰਾਨ, ਮਹਾਰਾਸ਼ਟਰ ਵਿੱਚ 10 ਸਾਲ ਤੋਂ ਘੱਟ ਉਮਰ ਦੇ 32 ਹਜ਼ਾਰ ਤੋਂ ਵੱਧ ਬੱਚਿਆਂ ਦਾ ਟੈਸਟ ਪੋਜ਼ੀਟਿਵ ਪਾਇਆ ਗਿਆ। ਲਿੰਗ ਦੇ ਮਾਮਲੇ ਵਿੱਚ, 61 ਪ੍ਰਤੀਸ਼ਤ ਮਰੀਜ਼ ਮਰਦ ਹਨ। ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਅਤੇ ਰਾਜ ਦੀ ਕੋਵਿਡ ਟਾਸਕ ਫੋਰਸ ਦੇ ਮੈਂਬਰਾਂ ਦੀ ਅੱਜ ਮੁੰਬਈ ਵਿੱਚ ਬੈਠਕ ਹੋ ਰਹੀ ਹੈ। ਰਾਜ ਵਿੱਚ ਕੋਵਿਡ ਸਥਿਤੀ ਨਾਲ ਨਜਿੱਠਣ ਲਈ ਵਿਭਿੰਨ ਉਪਾਵਾਂ ਬਾਰੇ ਵਿਚਾਰ ਵਟਾਂਦਰੇ ਕੀਤੇ ਜਾ ਰਹੇ ਹਨ। ਰਾਜ ਦੇ ਮਾਲ ਮੰਤਰੀ ਬਾਲਾ ਸਾਹੇਬ ਥੋਰਟ ਨੇ ਇਹ ਵੀ ਕਿਹਾ ਕਿ ਰਾਜ ਵਿੱਚ ਸਖਤ ਰੋਕਾਂ ਲਗਾਈਆਂ ਜਾਣਗੀਆਂ। 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਬਾਰੇ ਫ਼ੈਸਲਾ ਇੱਕ ਜਾਂ ਦੋ ਦਿਨਾਂ ਵਿੱਚ ਲਿਆ ਜਾਵੇਗਾ।
• ਗੁਜਰਾਤ: ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 5469 ਨਵੇਂ ਕੇਸ ਸਾਹਮਣੇ ਆਏ ਅਤੇ 54 ਮੌਤਾਂ ਹੋਈਆਂ। ਰਾਜ ਵਿੱਚ ਕੁੱਲ 3,47,495 ਕੇਸ ਹਨ, ਜਿਨ੍ਹਾਂ ਵਿੱਚ 27,568 ਸਕ੍ਰਿਆ ਕੇਸ ਸ਼ਾਮਲ ਹਨ। ਰਾਜ ਵਿੱਚ ਟੀਕਾਕਰਣ ਦੀ ਕੁੱਲ ਸੰਖਿਆ 91,23,719 ਹੋ ਗਈ ਹੈ। ਸ਼ਨੀਵਾਰ ਨੂੰ ਰਾਜ ਵਿੱਚ ਕੋਰੋਨਾ ਦੇ ਪੰਜ ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਅਤੇ 49 ਲੋਕਾਂ ਦੀ ਮੌਤ ਕੋਰੋਨਾ ਤੋਂ ਹੋਈ। ਰਾਜ ਦੇ ਕਈ ਜ਼ਿਲ੍ਹਿਆਂ ਵਿੱਚ ਕੋਰੋਨਾ ਦੇ ਕੇਸ ਵੱਧ ਰਹੇ ਹਨ। ਦੇਸ਼ ਦਾ ਸਭ ਤੋਂ ਵੱਡਾ 1200 ਬਿਸਤਰਿਆਂ ਵਾਲਾ ਸਿਵਲ ਕੋਵਿਡ ਹਸਪਤਾਲ, ਅਹਿਮਦਾਬਾਦ ਹੁਣ ਪੂਰੀ ਤਰਾਂ ਨਾਲ ਕੋਰੋਨਾ ਦੇ ਮਰੀਜ਼ਾਂ ਨਾਲ ਭਰਿਆ ਹੋਇਆ ਹੈ। ਇਸ ਦੌਰਾਨ, ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ, ਗੁਜਰਾਤ ਸਰਕਾਰ ਨੇ ਰਾਜ ਦੇ ਸਾਰੇ ਸਰਕਾਰੀ ਅਤੇ ਨਿਜੀ ਕਾਲਜਾਂ ਵਿੱਚ 30 ਅਪ੍ਰੈਲ ਤੱਕ ਔਫਲਾਈਨ ਕਲਾਸਾਂ ਬੰਦ ਕਰ ਦਿੱਤੀਆਂ ਹਨ।
• ਰਾਜਸਥਾਨ: ਬਹੁਤ ਸਾਰੇ ਖੇਤਰਾਂ ਦੇ ਕੋਵਿਡ -19 ਦੀ ਦੂਜੀ ਲਹਿਰ ਦੀ ਮਾਰ ਹੇਠ ਆ ਜਾਣ ਨਾਲ, ਰਾਜ ਵਿੱਚ ਐਤਵਾਰ ਨੂੰ 24 ਘੰਟਿਆਂ ਵਿੱਚ 4,080 ਐਕਟਿਵ ਕੇਸਾਂ ਦਾ ਉਛਾਲ ਆਇਆ, ਜਿਸ ਨਾਲ ਸਰਗਰਮ ਕੇਸਾਂ ਦੀ ਗਿਣਤੀ ਵੱਧ ਕੇ 31,986 ਦੇ ਇੱਕ ਉੱਚੇ ਪੱਧਰ 'ਤੇ ਪੁੱਜ ਗਈ। ਰਾਜ ਵਿੱਚ ਹੁਣ 24 ਘੰਟਿਆਂ ਵਿੱਚ ਐਕਟਿਵ ਮਾਮਲਿਆਂ ਵਿੱਚ 14.6% ਦੀ ਵੱਡੀ ਛਲਾਂਗ ਦੇਖਣ ਨੂੰ ਮਿਲੀ ਹੈ। ਰਾਜ ਵਿੱਚ ਇੱਕ ਦਿਨ ਦੇ ਸਭ ਤੋਂ ਵੱਧ 5,105 ਕੇਸ ਦਰਜ ਕੀਤੇ ਗਏ ਹਨ। ਜੈਪੁਰ, ਕੋਟਾ ਅਤੇ ਜੋਧਪੁਰ ਵਿੱਚ ਮਾਮਲਿਆਂ ਵਿੱਚ ਮਹੱਤਵਪੂਰਨ ਵਾਧਾ ਦਰਜ ਕੀਤਾ ਗਿਆ, ਉਦੈਪੁਰ ਸਭ ਤੋਂ ਵੱਡਾ ਹੌਟਸਪੌਟ ਬਣ ਕੇ ਸਾਹਮਣੇ ਆਇਆ ਹੈ, ਜਿਥੇ 24 ਘੰਟਿਆਂ ਵਿੱਚ 864 ਨਵੇਂ ਸੰਕ੍ਰਮਣ ਦੀ ਖਬਰ ਹੈ। ਐਤਵਾਰ ਨੂੰ ਰਾਜ ਵਿੱਚ 10 ਮੌਤਾਂ ਹੋਈਆਂ। ਪਿਛਲੇ ਪੰਜ ਦਿਨਾਂ ਵਿੱਚ, ਕੋਵਿਡ ਨਾਲ 72 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਹੈ ਕਿ ਸਰਕਾਰ ਲੌਕਡਾਊਨ ਨਹੀਂ ਲਗਾਏਗੀ, ਪਰ ਸਖਤ ਕਦਮ ਚੁੱਕੇ ਜਾਣਗੇ। ਵਿਆਹਾਂ ਵਿੱਚ ਮਹਿਮਾਨਾਂ ਦੀ ਗਿਣਤੀ ਨੂੰ ਹੋਰ ਸੀਮਿਤ ਕਰਨਾ ਇਨ੍ਹਾਂ ਉਪਾਵਾਂ ਵਿਚੋਂ ਇੱਕ ਹੋਵੇਗਾ।
• ਮੱਧ ਪ੍ਰਦੇਸ਼: ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਹੈ ਕਿ ਰਾਜ ਵਿੱਚ ਕੋਰੋਨਾ ਦੇ ਸੰਕ੍ਰਮਣ ਨੂੰ ਪ੍ਰਭਾਵੀ ਢੰਗ ਨਾਲ ਰੋਕਣ ਲਈ ਸ਼ਹਿਰਾਂ ਵਿੱਚ ਅਚਾਨਕ ਕੋਰੋਨਾ ਕਰਫਿਊ ਲਾਗੂ ਕੀਤਾ ਜਾਵੇਗਾ। ਐਤਵਾਰ ਨੂੰ ਰਾਜ ਵਿੱਚ 5,939 ਲੋਕ ਕੋਵਿਡ-19 ਵਾਇਰਸ ਨਾਲ ਸੰਕ੍ਰਮਿਤ ਪਾਏ ਗਏ। ਇਸ ਵੇਲੇ, ਸਰਗਰਮ ਮਾਮਲਿਆਂ ਦੀ ਗਿਣਤੀ 35,316 ਹੈ। ਐਤਵਾਰ ਤੱਕ ਇੰਦੌਰ ਵਿੱਚ ਸਭ ਤੋਂ ਵੱਧ 919 ਵਿਅਕਤੀ ਸੰਕ੍ਰਮਿਤ ਹੋਏ, ਜਦੋਂਕਿ ਭੋਪਾਲ ਵਿੱਚ 793, ਜਬਲਪੁਰ ਵਿੱਚ 402 ਅਤੇ ਗਵਾਲੀਅਰ ਵਿੱਚ 458 ਨਵੇਂ ਸੰਕ੍ਰਮਣ ਦੀ ਖ਼ਬਰ ਮਿਲੀ ਹੈ।
• ਛੱਤੀਸਗੜ੍ਹ: ਛੱਤੀਸਗੜ੍ਹ ਵਿੱਚ ਸਬੰਧਤ ਪ੍ਰਸ਼ਾਸਨਾਂ ਨੂੰ 17 ਜ਼ਿਲ੍ਹਿਆਂ ਵਿੱਚ ਮੁਕੰਮਲ ਲੌਕਡਾਊਨ ਲਾਗੂ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਹੁਣ ਰੇਲਵੇ ਯਾਤਰੀਆਂ ਕੋਲ ਛੱਤੀਸਗੜ੍ਹ ਪਹੁੰਚਣ ਤੋਂ ਪਹਿਲਾਂ 72 ਘੰਟਿਆਂ ਦੇ ਅੰਦਰ-ਅੰਦਰ ਦੀ ਕੋਰੋਨਾ ਟੈਸਟ ਦੀ ਨੈਗੇਟਿਵ ਰਿਪੋਰਟ ਹੋਣੀ ਲਾਜ਼ਮੀ ਹੋਵੇਗੀ। ਰਾਜ ਦੇ ਸਿਹਤ ਵਿਭਾਗ ਦੁਆਰਾ ਰਾਜ ਦੇ ਸਾਰੇ ਜ਼ਿਲ੍ਹਿਆਂ ਦੇ ਕੋਵਿਡ ਹਸਪਤਾਲਾਂ ਵਿੱਚ ਖਾਲੀ ਬਿਸਤਰਿਆਂ ਬਾਰੇ ਜਾਣਕਾਰੀ ਦੇਣ ਲਈ ਇੱਕ ਨਵਾਂ ਪੋਰਟਲ (https://cg.nic.in/health/covid19/RTPBedAvailable.aspx ) ਲਾਂਚ ਕੀਤਾ ਗਿਆ ਹੈ। ਇਸ ਮਹਾਮਾਰੀ ਦੌਰਾਨ ਰਾਜ ਤੋਂ ਪਰਵਾਸੀ ਮਜ਼ਦੂਰਾਂ ਜਾਂ ਆਪਣੇ ਗ੍ਰਹਿ ਜ਼ਿਲ੍ਹੇ ਤੋਂ ਦੂਰ ਕੰਮ ਕਰ ਰਹੇ ਲੋਕਾਂ ਨੂੰ ਦਰਪੇਸ਼ ਕਠਿਨਾਈਆਂ ਦੇ ਮੱਦੇਨਜ਼ਰ, ਉਨ੍ਹਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਇੱਕ ਲੇਬਰ ਫੈਸਿਲਿਟੇਸ਼ਨ ਸੈਂਟਰ ਸ਼ੁਰੂ ਕੀਤਾ ਗਿਆਹੈ। ਕਾਮੇ ਦਿਨ ਦੇ ਕਿਸੇ ਵੀ ਸਮੇਂ ਹੈੱਲਪਲਾਈਨ ਨੰਬਰ 9109849992 ਅਤੇ 0771- 2443809 ‘ਤੇ ਕਾਲ ਕਰ ਸਕਦੇ ਹਨ। ਨਾਲ ਹੀ, ਰਾਜ ਨੂੰ ਰੈਮਡੇਸਿਵਰ ਅਤੇ ਹੋਰ ਜ਼ਰੂਰੀ ਦਵਾਈਆਂ ਅਤੇ ਉਪਕਰਣਾਂ ਦੀ ਨਿਰੰਤਰ ਸਪਲਾਈ ਨੂੰ ਯਕੀਨੀ ਬਣਾਉਣ ਲਈ ਦੋ ਸੀਨੀਅਰ ਅਧਿਕਾਰੀਆਂ ਨੂੰ ਮੁੰਬਈ ਅਤੇ ਹੈਦਰਾਬਾਦ ਭੇਜਿਆ ਗਿਆ ਹੈ। ਇਸ ਤੋਂ ਇਲਾਵਾ, ਹਸਪਤਾਲਾਂ ਵਿੱਚ ਆਕਸੀਜਨ ਦੀ ਕਮੀ ਦੇ ਮੱਦੇਨਜ਼ਰ ਰਾਜ ਸਰਕਾਰ ਨੇ ਫੈਸਲਾ ਲਿਆ ਹੈ ਕਿ ਛੱਤੀਸਗੜ੍ਹ ਵਿੱਚ ਪੈਦਾ ਕੀਤੀ ਗਈ ਆਕਸੀਜਨ ਦਾ ਅੱਸੀ ਪ੍ਰਤੀਸ਼ਤ ਆਕਸੀਜਨ ਹੁਣ ਮੈਡੀਕਲ ਆਕਸੀਜਨ ਗੈਸ ਦੇ ਰੂਪ ਵਿੱਚ ਰਾਜ ਦੇ ਹਸਪਤਾਲਾਂ ਨੂੰ ਮੁਹੱਈਆ ਕਰਵਾਈ ਜਾਵੇਗੀ।
• ਗੋਆ: ਰਾਜ ਦੀ ਐਕਟਿਵ ਕੋਵਿਡ -19 ਦੀ ਸੰਖਿਆ ਐਤਵਾਰ ਨੂੰ ਪਿਛਲੇ ਸਾਲ 15 ਅਕਤੂਬਰ ਤੋਂ ਬਾਅਦ ਪਹਿਲੀ ਵਾਰ 4,000 ਦੇ ਅੰਕੜੇ ਨੂੰ ਪਾਰ ਕਰ ਗਈ। ਰਾਜ ਦੀ ਪਾਜ਼ਿਟਿਵਿਟੀ ਦਰ ਵੀ ਚਿੰਤਾਜਨਕ 21% ਤੱਕ ਪਹੁੰਚ ਗਈ।ਐਤਵਾਰ ਨੂੰ ਗੋਆ ਵਿੱਚ 170 ਰਿਕਵਰ ਹੋਏ ਕੇਸ ਰਿਪੋਰਟ ਕੀਤੇ ਗਏ ਅਤੇ 2 ਮੌਤਾਂ ਦੇ ਨਾਲ 525 ਨਵੇਂ ਕੇਸ ਸਾਹਮਣੇ ਆਏ ਹਨ। ਇਸ ਵੇਲੇ ਇੱਥੇ 4322 ਐਕਟਿਵ ਕੇਸ ਹਨ ਅਤੇ ਰਿਕਵਰੀ ਦੀ ਦਰ 91.70% ਹੈ।
ਫੈਕਟਚੈੱਕ
**** **** **** **** **** ****
ਵਾਈਬੀ
(Release ID: 1711652)
Visitor Counter : 231