ਰਾਸ਼ਟਰਪਤੀ ਸਕੱਤਰੇਤ
ਰਾਸ਼ਟਰਪਤੀ ਨੇ ਡਾ. ਬੀ.ਆਰ. ਅੰਬੇਡਕਰ ਦੀ ਜਯੰਤੀ ਦੀ ਪੂਰਵ ਸੰਧਿਆ 'ਤੇ ਸ਼ੁਭਕਾਮਨਾਵਾਂ ਦਿੱਤੀਆਂ
Posted On:
13 APR 2021 5:28PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਡਾ. ਭੀਮਰਾਓ ਰਾਮਜੀ ਅੰਬੇਡਕਰ ਦੀ ਜਯੰਤੀ ਦੀ ਪੂਰਵ ਸੰਧਿਆ 'ਤੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਆਪਣੇ ਸੰਦੇਸ਼ ਵਿੱਚ, ਰਾਸ਼ਟਰਪਤੀ ਨੇ ਕਿਹਾ, "ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਡਾ. ਭੀਮਰਾਓ ਰਾਮਜੀ ਅੰਬੇਡਕਰ ਦੀ ਜਯੰਤੀ 'ਤੇ, ਮੈਂ ਦੇਸ਼ਵਾਸੀਆਂ ਨੂੰ ਹਾਰਦਿਕ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।
ਆਪਣੇ ਪੂਰੇ ਪ੍ਰੇਰਕ ਜੀਵਨ ਵਿੱਚ, ਡਾ. ਅੰਬੇਡਕਰ ਨੇ ਭਾਰੀ ਮੁਸ਼ਕਿਲਾਂ ਦੇ ਦਰਮਿਆਨ ਆਪਣੇ ਵਿਸ਼ੇਸ਼ ਮਾਰਗ ਦਾ ਨਿਰਮਾਣ ਕੀਤਾ ਅਤੇ ਆਪਣੀ ਆਸਾਧਾਰਣ ਤੇ ਬਹੁਆਯਾਮੀ ਉਪਲਬਧੀਆਂ ਦੇ ਲਈ ਸਰਾਹਨਾ ਹਾਸਲ ਕੀਤੀ।
ਉਹ ਮਾਨਵ ਅਧਿਕਾਰਾਂ ਦੇ ਪੁਰਜ਼ੋਰ ਸਮਰਥਕ ਸਨ, ਜਿਨ੍ਹਾਂ ਨੇ ਭਾਰਤ ਦੇ ਵੰਚਿਤ ਭਾਈਚਾਰਿਆਂ ਦੇ ਲੋਕਾਂ ਦੇ ਸਮਾਜਿਕ-ਆਰਥਿਕ ਪੱਧਰ ਵਿੱਚ ਸੁਧਾਰ ਅਤੇ ਉਨ੍ਹਾਂ ਦੇ ਦਰਮਿਆਨ ਸਿੱਖਿਆ ਦੇ ਪ੍ਰਸਾਰ ਦੇ ਉਦੇਸ਼ ਨਾਲ 'ਬਹਿਸ਼ਕ੍ਰਿਤ ਹਿਤਕਾਰਿਣੀ ਸਭਾ' ਦਾ ਗਠਨ ਕੀਤਾ ਸੀ। ਡਾ. ਅੰਬੇਡਕਰ ਨੇ ਇੱਕ ਬਿਹਤਰ ਅਤੇ ਨਿਆਂਪੂਰਨ ਸਮਾਜ ਦੀ ਕਲਪਨਾ ਕੀਤੀ ਸੀ ਅਤੇ ਜੀਵਨ ਭਰ ਇਸ ਦੇ ਲਈ ਸੰਘਰਸ਼ ਕੀਤਾ। ਉਹ ਇੱਕ ਆਧੁਨਿਕ ਭਾਰਤ ਦਾ ਨਿਰਮਾਣ ਕਰਨਾ ਚਾਹੁੰਦੇ ਸਨ, ਜਿੱਥੇ ਜਾਤ ਦੇ ਅਧਾਰ 'ਤੇ ਜਾਂ ਕਿਸੇ ਹੋਰ ਵਜ੍ਹਾ ਨਾਲ ਕੋਈ ਭੇਦਭਾਵ ਨਾ ਹੋਵੇ, ਜਿੱਥੇ ਸਦੀਆਂ ਤੋਂ ਪਿਛੜੇਪਣ ਨਾਲ ਜੂਝ ਰਹੀਆਂ ਮਹਿਲਾਵਾਂ ਅਤੇ ਭਾਈਚਾਰੇ ਆਰਥਿਕ ਤੇ ਸਮਾਜਿਕ ਅਧਿਕਾਰਾਂ ਦੀ ਸਮਾਨਤਾ ਦਾ ਲੁਤਫ ਉਠਾ ਸਕਣ।
ਡਾ. ਅੰਬੇਡਕਰ ਦੀ ਜਯੰਤੀ 'ਤੇ ਅਵਸਰ 'ਤੇ, ਆਓ ਉਨ੍ਹਾਂ ਦੇ ਜੀਵਨ ਅਤੇ ਵਿਚਾਰਾਂ ਤੋਂ ਸਬਕ ਲੈ ਕੇ ਉਨ੍ਹਾ ਦੇ ਆਦਰਸ਼ਾਂ ਨੂੰ ਆਪਣੇ ਜੀਵਨ ਵਿੱਚ ਆਤਮਸਾਤ ਕਰਨ ਦਾ ਸੰਕਲਪ ਲਈਏ ਅਤੇ ਭਾਰਤ ਨੂੰ ਮਜ਼ਬੂਤ ਤੇ ਸੰਪੰਨ ਬਣਾਉਣ ਵਿੱਚ ਯੋਗਦਾਨ ਕਰੀਏ।"
ਕਿਰਪਾ ਕਰਕੇ ਰਾਸ਼ਟਰਪਤੀ ਦਾ ਸੰਦੇਸ਼ ਦੇਖਣ ਲਈ ਇੱਥੇ ਕਲਿੱਕ ਕਰੋ
****************************
ਡੀਐੱਸ/ਬੀਐੱਮ
(Release ID: 1711639)
Visitor Counter : 163