ਕਾਰਪੋਰੇਟ ਮਾਮਲੇ ਮੰਤਰਾਲਾ

ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ (ਜਨਰਲ) ਨਿਯਮ 2009 ਦੇ ਨਿਯਮ—35 ਵਿੱਚ ਦਿੱਤੇ ਗਏ ਗੁਪਤਤਾ ਸ਼ਾਸਨ ਦੀ ਸਮੀਖਿਆ ਅਤੇ ਪ੍ਰਸਤਾਵਿਤ ਸ਼ਾਸਨ ਬਾਰੇ ਜਨਤਕ ਟਿੱਪਣੀਆਂ ਲਈ ਸੱਦਾ ਦਿੱਤਾ ਗਿਆ

Posted On: 13 APR 2021 2:27PM by PIB Chandigarh

ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ (ਸੀ ਸੀ ਆਈ) ਦੇ ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ (ਜਨਰਲ) ਨਿਯਮ 2009 ਦੇ ਨਿਯਮ—35 ਵਿੱਚ ਦਿੱਤੇ ਗਏ ਮੌਜੂਦਾ ਗੁਪਤਤਾ ਸ਼ਾਸਨ ਨੂੰ ਲਾਗੂ ਕਰਨ ਦੇ ਮੱਦੇਨਜ਼ਰ ਆਉਣ ਵਾਲੀਆਂ ਮੁਸ਼ਕਲਾਂ ਅਤੇ ਤਜ਼ਰਬੇ ਦੀ ਰੌਸ਼ਨੀ ਵਿੱਚ, ਇਸ ਦੇ ਢੰਗ ਤਰੀਕੇ ਦੀ ਸਮੀਖਿਆ ਕਰਨ ਦਾ ਫੈਸਲਾ ਕੀਤਾ ਗਿਆ ਹੈ ।
ਇਸ ਦੇ ਅਨੁਸਾਰ ਸੀ ਸੀ ਆਈ ਦੀ ਵੈਬਸਾਈਟ  (www.cci.gov.in)   ਉੱਤੇ ਅਪਲੋਡ ਕੀਤੇ ਗਏ ਜਨਰਲ ਨਿਯਮਾਂ ਦੇ ਸੋਧੇ 35 ਨਿਯਮ ਦਾ ਮਸੌਦੇ ਦੇ ਨਾਲ ਨਾਲ ਜਨਤਕ ਸਲਾਹ ਲਈ ਇੱਕ ਗੁਪਤਤਾ ਰਿੰਗ ਸਥਾਪਿਤ ਕਰਨ ਲਈ ਵੇਰਵੇ ਸਹਿਤ ਮਸੌਦੇ ਦਾ ਪ੍ਰਸਤਾਵ ਹੈ । ਜਨਤਾ ਤੋਂ ਇਸ ਸੰਬੰਧ ਵਿੱਚ ਟਿੱਪਣੀਆਂ ਦੀ ਮੰਗ ਕੀਤੀ ਗਈ ਹੈ ਅਤੇ ਇਹ ਟਿੱਪਣੀਆਂ 12 ਮਈ 2021 ਤੱਕ  atdregistry@cci.gov.in  ਤੇ ਈ—ਮੇਲ ਵੀ ਕੀਤੀਆਂ ਜਾ ਸਕਦੀਆਂ ਹਨ ।

*****************************


ਆਰ ਐੱਮ / ਐੱਨ ਵੀ / ਕੇ ਐੱਮ ਐੱਨ



(Release ID: 1711484) Visitor Counter : 188