ਪ੍ਰਧਾਨ ਮੰਤਰੀ ਦਫਤਰ

'ਟੀਕਾ ਉਤਸਵ' ਕੋਰੋਨਾ ਦੇ ਖ਼ਿਲਾਫ਼ ਦੂਸਰੀ ਵੱਡੀ ਲੜਾਈ ਦੀ ਸ਼ੁਰੂਆਤ ਹੈ: ਪ੍ਰਧਾਨ ਮੰਤਰੀ


ਮਾਇਕ੍ਰੋ ਕੰਨਟੇਨਮੈਂਟ ਜ਼ੋਨ ਬਣਾਉਣ ਦੇ ਲਈ ਸਮਾਜ ਅਤੇ ਜਨਤਾ ਨੂੰ ਪਹਿਲ ਕਰਨੀ ਪਵੇਗੀ: ਪ੍ਰਧਾਨ ਮੰਤਰੀ

ਸਾਨੂੰ ਵੈਕਸੀਨ ਦੀ ਜ਼ੀਰੋ ਬਰਬਾਦੀ ਦੇ ਵੱਲ ਵਧਣਾ ਹੋਵੇਗਾ : ਪ੍ਰਧਾਨ ਮੰਤਰੀ

'ਟੀਕਾ ਉਤਸਵ' ਦੇ ਲਈ ਵਿਅਕਤੀਗਤ, ਸਮਾਜਿਕ ਅਤੇ ਪ੍ਰਸ਼ਾਸਨਿਕ ਪੱਧਰ 'ਤੇ ਲਕਸ਼ ਨਿਰਧਾਰਿਤ ਕਰੋ ਅਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਪ੍ਰਯਤਨ ਕਰੋ: ਪ੍ਰਧਾਨ ਮੰਤਰੀ

Posted On: 11 APR 2021 10:44AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 'ਟੀਕਾ ਉਤਸਵ' ਵੈਕਸੀਨੇਸ਼ਨ ਪੁਰਬ ਨੂੰ ਕੋਰੋਨਾ ਦੇ ਖ਼ਿਲਾਫ਼ ਦੂਸਰੀ ਵੱਡੀ ਲੜਾਈ ਕਿਹਾ ਹੈ ਅਤੇ ਵਿਅਕਤੀਗਤ ਸਵੱਛਤਾ ਦੇ ਨਾਲ-ਨਾਲ ਸਮਾਜਿਕ ਸਵੱਛਤਾ 'ਤੇ ਵਿਸ਼ੇਸ਼ ਧਿਆਨ ਦੇਣ 'ਤੇ ਬਲ ਦਿੱਤਾ ਹੈ। ਇਹ ਉਤਸਵ ਅੱਜ ਮਹਾਤਮਾ ਜਯੋਤੀਬਾ ਫੁਲੇ ਦੀ ਜਯੰਤੀ 'ਤੇ ਸ਼ੁਰੂ ਹੋਇਆ ਹੈ ਅਤੇ 14 ਅਪ੍ਰੈਲ ਨੂੰ ਬਾਬਾ ਸਾਹੇਬ ਅੰਬੇਡਕਰ ਦੀ ਜਯੰਤੀ ਤੱਕ ਚਲੇਗਾ।

 

ਇਸ ਅਵਸਰ 'ਤੇ ਇੱਕ ਸੰਦੇਸ਼ ਵਿੱਚ ਪ੍ਰਧਾਨ ਮੰਤਰੀ ਨੇ ਇਸ ਅਭਿਯਾਨ ਦੇ ਸਬੰਧ ਵਿੱਚ ਚਾਰ ਬਿੰਦੂਆਂ 'ਤੇ ਬਲ ਦਿੱਤਾ।

 

ਪਹਿਲਾ, ਹਰੇਕ- ਟੀਕਾ ਲਗਵਾਏ, ਅਰਥਾਤ ਅਜਿਹੇ ਵਿਅਕਤੀ ਜਿਹੜੇ ਖੁਦ ਟੀਕਾ ਲਗਵਾਉਣ ਦੇ ਲਈ ਨਹੀਂ ਜਾ ਸਕਦੇ, ਜਿਸ ਤਰ੍ਹਾਂ ਕਿ ਅਨਪੜ੍ਹ ਅਤੇ ਬਜ਼ੁਰਗ ਲੋਕ, ਉਨ੍ਹਾਂ ਦੀ ਸਹਾਇਤਾ ਕਰੋ।

 

ਦੂਸਰਾ ਹਰੇਕ - ਦੂਸਰਿਆਂ ਦਾ ਇਲਾਜ ਕਰੋ। ਅਜਿਹਾ ਉਨ੍ਹਾਂ ਲੋਕਾਂ ਨੂੰ ਕੋਰੋਨਾ ਦਾ ਇਲਾਜ ਦਿਵਾਉਣ ਦੇ ਲਈ ਹੈ, ਜਿਨ੍ਹਾਂ ਦੇ ਪਾਸ ਇਸ ਦੀ ਜਾਣਕਾਰੀ ਨਹੀਂ ਹੈ ਅਤੇ ਇਸ ਦੇ ਲਈ ਜ਼ਰੂਰੀ ਸੰਸਾਧਨ ਨਹੀਂ ਹੈ।

 

ਤੀਸਰਾ, ਹਰੇਕ- ਦੂਸਰੇ ਨੂੰ ਬਚਾਏ, ਅਰਥਾਤ ਮੈਂ ਮਾਸਕ ਪਹਿਨਾਂਗਾ ਅਤੇ ਆਪਣੇ ਇਲਾਵਾ ਹੋਰਾਂ ਨੂੰ ਬਚਾਵਾਂਗਾ। ਇਸ 'ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ।

 

ਅਤੇ ਅੰਤ ਵਿੱਚ 'ਮਾਇਕ੍ਰੋ ਕੰਨਟੇਨਮੈਂਟ ਜ਼ੋਨ' ਬਣਾਉਣ ਦੇ ਲਈ ਸਮਾਜ ਅਤੇ ਜਨਤਾ ਨੂੰ ਪਹਿਲ ਕਰਨੀ ਹੋਵੇਗੀ। ਜੇਕਰ ਕੋਰੋਨਾ ਸੰਕ੍ਰਮਣ ਦਾ ਇੱਕ ਵੀ ਪ੍ਰਮਾਣਿਤ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਪਰਿਵਾਰ ਦੇ ਮੈਂਬਰਾਂ ਅਤੇ ਸਮਾਜ ਦੇ ਲੋਕਾਂ ਨੂੰ 'ਮਾਇਕ੍ਰੋ ਕੰਨਟੇਨਮੈਂਟ ਜ਼ੋਨ' ਬਣਾਉਣੇ ਹੋਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਜਿਹੀ ਸੰਘਣੀ ਜਨਸੰਖਿਆ ਵਾਲੇ ਦੇਸ਼ ਵਿੱਚ 'ਮਾਇਕ੍ਰੋ ਕੰਨਟੇਨਮੈਂਟ ਜ਼ੋਨਸ' ਕੋਰੋਨਾ ਦੇ ਖ਼ਿਲਾਫ਼ ਲੜਾਈ ਦਾ ਮਹੱਤਵਪੂਰਨ ਹਿੱਸਾ ਹਨ।

 

ਪ੍ਰਧਾਨ ਮੰਤਰੀ ਨੇ ਟੈਸਟਿੰਗ ਕਰਨ ਅਤੇ ਜਾਗਰੂਕਤਾ ਵਧਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਹਰ ਪਾਤਰ ਵਿਅਕਤੀ ਨੂੰ ਟੀਕਾ ਲਗਵਾਉਣ ਦੇ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਅਜਿਹਾ ਕਰਨਾ ਸਮਾਜ ਅਤੇ ਪ੍ਰਸ਼ਾਸਨ ਦੋਨਾਂ ਦਾ ਪਹਿਲਾ ਪ੍ਰਯਤਨ ਹੋਣਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਾਨੂੰ ਵੈਕਸੀਨ ਦੀ ਜ਼ੀਰੋ ਬਰਬਾਦੀ ਦੀ ਦਿਸ਼ਾ ਵਿੱਚ ਵਧਣਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਟੀਕਾਕਰਣ ਸਮਰੱਥਾ ਦਾ ਸਰਬਉੱਤਮ ਉਪਯੋਗ ਹੀ ਸਾਡੀ ਸਮਰੱਥਾ ਵਧਾਉਣ ਦਾ ਰਸਤਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ 'ਮਾਇਕ੍ਰੋ ਕੰਨਟੇਨਮੈਂਟ ਜ਼ੋਨ' ਬਾਰੇ ਜਾਗਰੂਕ ਹੋਣ ਨਾਲ ਹੀ ਸਾਡੀ ਸਫਲਤਾ ਦਾ ਨਿਰਧਾਰਣ ਹੋਵੇਗਾ। ਇਸ ਦੇ ਲਈ ਸਾਨੂੰ ਗ਼ੈਰ-ਜ਼ਰੂਰੀ ਤੌਰ ‘ਤੇ ਘਰ ਤੋਂ ਬਾਹਰ ਨਹੀਂ ਨਿਕਲਣਾ ਹੈ, ਸਾਰੇ ਪਾਤਰ ਵਿਅਕਤੀਆਂ ਦਾ ਟੀਕਾਕਰਣ ਅਤੇ ਮਾਸਕ ਪਹਿਨਣ ਤੇ ਹੋਰ ਨਿਰਦੇਸ਼ਾਂ ਦਾ ਪਾਲਨ ਕਰਨ ਜਿਹੇ ਕੋਵਿਡ ਉਚਿਤ ਵਿਵਹਾਰ ਦਾ ਅਸੀਂ ਸਭ ਕਿਸ ਤਰ੍ਹਾਂ ਪਾਲਨ ਕਰਦੇ ਹਾਂ, ਦਾ ਤਰੀਕਾ ਅਪਣਾਉਣਾ ਹੋਵੇਗਾ।

 

ਪ੍ਰਧਾਨ ਮੰਤਰੀ ਨੇ ਇਨਾਂ ਚਾਰ ਦਿਨਾਂ ਦੇ 'ਟੀਕਾ ਉਤਸਵ' ਦੇ ਦੌਰਾਨ ਵਿਅਕਤੀਗਤ, ਸਮਾਜਿਕ ਅਤੇ ਪ੍ਰਸ਼ਾਸਨਿਕ ਪੱਧਰ 'ਤੇ ਲਕਸ਼ ਨਿਰਧਾਰਿਤ ਕਰਨ ਅਤੇ ਉਨ੍ਹਾਂ ਨੂੰ ਪੂਰਾ ਕਰਨ ਦੇ ਲਈ ਗੰਭੀਰ ਪ੍ਰਯਤਨ ਕਰਨ ਦੇ ਲਈ ਕਿਹਾ। ਉਨ੍ਹਾਂ ਨੇ ਆਸ਼ਾ ਵਿਅਕਤ ਕੀਤੀ ਕਿ ਜਨ ਭਾਗੀਦਾਰੀ, ਜਾਗਰੂਕਤਾ ਅਤੇ ਜ਼ਿੰਮੇਵਾਰੀਪੂਰਨ ਵਿਵਹਾਰ ਦੇ ਨਾਲ ਅਸੀਂ ਸਾਰੇ ਇੱਕ ਵਾਰ ਫਿਰ ਤੋਂ ਕੋਰੋਨਾ 'ਤੇ ਨਿਯੰਤ੍ਰਣ ਕਰਨ ਵਿੱਚ ਸਫਲ ਹੋ ਸਕਾਂਗੇ।

 

ਉਨ੍ਹਾਂ ਨੇ ਦਵਾਈ ਭੀ-ਕੜਾਈ ਭੀ ਦੀ ਯਾਦ ਦਿਵਾਉਣ ਦੇ ਨਾਲ ਹੀ ਆਪਣੀ ਗੱਲ ਪੂਰੀ ਕੀਤੀ।

 

 

*****************

 

ਡੀਐੱਸ(Release ID: 1711036) Visitor Counter : 246