ਰੇਲ ਮੰਤਰਾਲਾ
ਭਾਰਤੀ ਰੇਲਵੇ ਮੰਗ ਅਨੁਸਾਰ ਟ੍ਰੇਨਾਂ ਚਲਾਉਣਾ ਜਾਰੀ ਰੱਖੇਗੀ
ਇਸ ਸਮੇਂ, ਭਾਰਤੀ ਰੇਲਵੇ ਪ੍ਰਤੀ ਦਿਨ ਔਸਤਨ ਕੁੱਲ 1402 ਵਿਸ਼ੇਸ਼ ਰੇਲ ਸੇਵਾਵਾਂ ਚਲਾ ਰਹੀ ਹੈ
ਕੁੱਲ 5381 ਉਪਨਗਰੀ ਸੇਵਾਵਾਂ ਅਤੇ 830 ਯਾਤਰੀ ਰੇਲ ਸੇਵਾਵਾਂ ਵੀ ਚੱਲ ਰਹੀਆਂ ਹਨ
ਭਾਰਤੀ ਰੇਲਵੇ ਨੇ ਵਿੱਤੀ ਸਾਲ 2020-21 ਦੌਰਾਨ ਹੁਣ ਤੱਕ ਦੀ ਸਭ ਤੋਂ ਵੱਧ 1232.64 ਮਿਲੀਅਨ ਟਨ (ਐੱਮਟੀ) ਦੀ ਲੋਡਿੰਗ ਕੀਤੀ ਹੈ
Posted On:
09 APR 2021 3:41PM by PIB Chandigarh
ਭਾਰਤੀ ਰੇਲਵੇ ਮੰਗ ਅਨੁਸਾਰ ਟ੍ਰੇਨਾਂ ਸੇਵਾਵਾਂ ਪ੍ਰਦਾਨ ਕਰਨਾ ਜਾਰੀ ਰੱਖੇਗੀ। ਇਸ ਸਮੇਂ, ਭਾਰਤੀ ਰੇਲਵੇ ਪ੍ਰਤੀ ਦਿਨ ਔਸਤਨ ਕੁੱਲ 1402 ਵਿਸ਼ੇਸ਼ ਰੇਲ ਸੇਵਾਵਾਂ ਚਲਾ ਰਹੀ ਹੈ। ਕੁੱਲ 5381 ਉਪਨਗਰੀ ਰੇਲ ਸੇਵਾਵਾਂ ਅਤੇ 830 ਯਾਤਰੀ ਰੇਲ ਸੇਵਾਵਾਂ ਵੀ ਚੱਲ ਰਹੀਆਂ ਹਨ। ਇਸ ਤੋਂ ਇਲਾਵਾ, ਉੱਚ ਸਰਪ੍ਰਸਤੀ ਵਾਲੀਆਂ ਟ੍ਰੇਨਾਂ ਦੇ ਕਲੋਨ ਵਜੋਂ 28 ਵਿਸ਼ੇਸ਼ ਟ੍ਰੇਨਾਂ ਉੱਚ ਸਰਪ੍ਰਸਤੀ ਨਾਲ ਚਲਾਈਆਂ ਜਾ ਰਹੀਆਂ ਹਨ।
ਇਸ ਤੋਂ ਇਲਾਵਾ, ਅਪ੍ਰੈਲ-ਮਈ 2021 ਦੌਰਾਨ ਭੀੜ ਘਟ ਕਰਨ ਲਈ ਮੱਧ ਰੇਲਵੇ ਵਿੱਚ 58 (29 ਜੋੜੇ) ਅਤੇ ਪੱਛਮੀ ਰੇਲਵੇ ਵਿੱਚ 60 (30 ਜੋੜੇ) ਅਡੀਸ਼ਨਲ ਟ੍ਰੇਨਾਂ ਚਲਾਈਆਂ ਜਾ ਰਹੀਆਂ ਹਨ। ਇਹ ਟ੍ਰੇਨਾਂ ਗੋਰਖਪੁਰ, ਪਟਨਾ, ਦਰਭੰਗਾ, ਵਾਰਾਣਸੀ, ਗੁਹਾਟੀ, ਬਰੌਨੀ, ਪ੍ਰਯਾਗਰਾਜ, ਬੋਕਾਰੋ, ਰਾਂਚੀ ਅਤੇ ਲਖਨਊ ਆਦਿ ਵਰਗੇ ਉੱਚ ਮੰਗ ਵਾਲੇ ਸਥਾਨਾਂ ਲਈ ਹਨ।
ਇਹ ਵੀ ਨੋਟ ਕੀਤਾ ਜਾ ਸਕਦਾ ਹੈ ਕਿ ਮਾਲ ਢੋਆ-ਢੁੱਆਈ ਵਿੱਚ, ਭਾਰਤੀ ਰੇਲਵੇ ਦੁਆਰਾ ਵਿੱਤੀ ਸਾਲ 2020-21 ਦੌਰਾਨ 1232.64 ਮਿਲੀਅਨ ਟਨ (ਐੱਮਟੀ) ਦੀ ਸਭ ਤੋਂ ਵੱਧ ਲੋਡਿੰਗ ਲਿਜਾਈ ਗਈ। ਵਿੱਤੀ ਸਾਲ 2020-21 ਵਿੱਚ ਭਾਰਤੀ ਰੇਲਵੇ ਦੀ 1,17,386 ਕਰੋੜ ਰੁਪਏ (ਤਕਰੀਬਨ) ਮਾਲ ਭਾੜਾ ਆਮਦਨ ਹੋਈ, ਜੋ ਕਿ ਸਾਲ 2019-20 ਦੌਰਾਨ 1,13,897 ਕਰੋੜ ਰੁਪਏ ਸੀ। ਭਾਰਤੀ ਰੇਲਵੇ ਨੇ ਫਰੇਟ ਟ੍ਰੇਨਾਂ ਦੀ ਪਿਛਲੇ ਸਾਲ ਦੀ 24 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨੂੰ ਵੀ ਦੁੱਗਣਾ ਕਰਕੇ 44 ਕਿਲੋਮੀਟਰ ਪ੍ਰਤੀ ਘੰਟਾ ਕੀਤਾ ਹੈ।
ਇਹ ਵਰਣਨ ਯੋਗ ਹੈ ਕਿ ਅਗਸਤ 2020 ਤੋਂ 450 ਕਿਸਾਨ ਰੇਲ ਸੇਵਾਵਾਂ ਚਲਾਈਆਂ ਗਈਆਂ, ਜਿਨ੍ਹਾਂ ਵਿੱਚ 1.45 ਲੱਖ ਟਨ ਤੋਂ ਵੱਧ ਖੇਤੀ ਉਪਜਾਂ ਅਤੇ ਖਰਾਬ ਹੋਣ ਵਾਲੀਆਂ ਵਸਤਾਂ ਦੀ ਢੋਆ-ਢੁੱਆਈ ਕੀਤੀ ਗਈ।
***********
ਡੀਜੇਐੱਨ / ਐੱਮਕੇਵੀ
(Release ID: 1710796)
Visitor Counter : 290