ਸਿੱਖਿਆ ਮੰਤਰਾਲਾ
ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ "ਨਿਸ਼ੰਕ" ਨੇ ਨੈਨੋ ਸਨਿਫਰ ਲਾਂਚ ਕੀਤਾ, ਜੋ ਇੱਕ ਮਾਈਕ੍ਰੋਸੈਂਸਰ ਅਧਾਰਿਤ ਐਕਸਪਲੋਸਿਵ ਟਰੇਸ ਡਿਟੈਕਟਰ ਹੈ
ਨੈਨੋ ਸਨਿਫਰ ਮਾਈਕ੍ਰੋਸੈਂਸਰ ਤਕਨਾਲੋਜੀ ਵਰਤਣ ਵਾਲਾ ਵਿਸ਼ਵ ਦਾ ਪਹਿਲਾ ਐਕਸਪਲੋਸਿਵ ਟਰੇਸ ਡਿਟੈਕਟਰ ਹੈ- ਕੇਂਦਰੀ ਸਿੱਖਿਆ ਮੰਤਰੀ
ਨੈਨੋ ਸਨਿਫਰ ਖੋਜ , ਵਿਕਾਸ ਤੇ ਨਿਰਮਾਣ ਦੇ ਸੰਦਰਭ ਵਿੱਚ 100% ਮੇਡ ਇਨ ਇੰਡੀਆ ਉਤਪਾਦ ਹੈ — ਸ਼੍ਰੀ ਰਮੇਸ਼ ਪੋਖਰਿਯਾਲ "ਨਿਸ਼ੰਕ"
ਇਹ ਕਫਾਇਤੀ ਉਪਕਰਨ ਸਾਡੀ ਵਿਦੇਸ਼ੀ ਐਕਸਪਲੋਸਿਵ ਟਰੇਸ ਡਿਟੈਕਟਰ ਉਪਕਰਨਾਂ ਤੇ ਨਿਰਭਰਤਾ ਘਟਾਏਗਾ
ਦੇਸ਼ ਵਿੱਚ ਹੀ ਬਣਿਆ ਐਕਸਪਲੋਸਿਵ ਟਰੇਸ ਡਿਟੈਕਟਰ ਉਪਕਰਨ (ਈ ਟੀ ਡੀ) — ਨੈਨੋਸਨਿਫਰ 10 ਸਕਿੰਟ ਤੋਂ ਵੀ ਘੱਟ ਸਮੇਂ ਵਿੱਚ ਧਮਾਕਾ ਖੇਜ਼ ਸਮੱਗਰੀ ਦਾ ਪਤਾ ਲਗਾ ਸਕਦਾ ਹੈ — ਕੇਂਦਰੀ ਸਿੱਖਿਆ ਮੰਤਰੀ
Posted On:
09 APR 2021 3:03PM by PIB Chandigarh
ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ "ਨਿਸ਼ੰਕ" ਨੇ ਅੱਜ ਵਿਸ਼ਵ ਦਾ ਪਹਿਲਾ ਮਾਈਕ੍ਰੋ ਸੈਂਸਰ ਅਧਾਰਿਤ ਐਕਸਪਲੋਸਿਵ ਟਰੇਸ ਡਿਟੈਕਟਰ (ਈ ਟੀ ਡੀ) — ਨੈਨੋ ਸਨਿਫਰ ਲਾਂਚ ਕੀਤਾ ਹੈ । ਜਿਸ ਨੂੰ ਆਈ ਆਈ ਟੀ ਬੋਂਬੇ ਇਨਕੁਵੇਟੇਡ ਸਟਾਰਟਅੱਪ ਦੀਆਂ ਨੈਨੋ ਸਨਿਫ ਤਕਨਾਲੋਜੀਆਂ ਦੁਆਰਾ ਵਿਕਸਿਤ ਕੀਤਾ ਗਿਆ ਹੈ । ਡਾਇਰੈਕਟਰ ਆਈ ਆਈ ਟੀ ਦਿੱਲੀ ਸ਼੍ਰੀ ਵੀ ਰਾਮ ਗੋਪਾਲ ਰਾਓ ਅਤੇ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਇਸ ਮੌਕੇ ਹਾਜ਼ਰ ਸਨ ।
https://t.co/GVayhSGJLi?amp=1
ਇਸ ਮੌਕੇ ਤੇ ਬੋਲਦਿਆਂ ਸ਼੍ਰੀ ਪੋਖਰਿਯਾਲ ਨੇ ਕਿਹਾ ਕਿ ਨੈਨੋ ਸਨਿਫ ਤਕਨਾਲੋਜੀ ਦੁਆਰਾ ਵਿਕਸਿਤ ਕੀਤਾ ਨੈਨੋ ਸਨਿਫਰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਸਵੈ ਨਿਰਭਰ ਭਾਰਤ ਦੀ ਦ੍ਰਿਸ਼ਟੀ ਵੱਲ ਇੱਕ ਕਦਮ ਹੈ । ਨੈਨੋ ਸਨਿਫਰ ਖੋਜ , ਵਿਕਾਸ ਤੇ ਨਿਰਮਾਣ ਦੇ ਸੰਦਰਭ ਵਿੱਚ 100% ਮੇਡ ਇਨ ਇੰਡੀਆ ਉਤਪਾਦ ਹੈ । ਨੈਨੋ ਸਨਿਫਰ ਦੀ ਕੋਰ ਤਕਨਾਲੋਜੀ ਯੂ ਐੱਸ ਅਤੇ ਯੁਰਪ ਵਿੱਚ ਪੇਟੇਂਟਸ ਦੁਆਰਾ ਸੁਰੱਖਿਅਤ ਹੈ । ਮੰਤਰੀ ਨੇ ਹੋਰ ਕਿਹਾ ਕਿ ਇਹ ਕਫਾਇਤੀ ਉਪਕਰਨ ਸਾਡੀ ਵਿਦੇਸ਼ੀ ਐਕਸਪਲੋਸਿਵ ਟਰੇਸ ਡਿਟੈਕਟਰ ਉਪਕਰਨਾਂ ਤੇ ਨਿਰਭਰਤਾ ਘਟਾਏਗਾ । ਇਹ ਦੇਸ਼ ਵਿੱਚ ਹੀ ਉਤਪਾਦਾਂ ਤੇ ਵਿਕਾਸ ਅਤੇ ਖੋਜ ਲਈ ਹੋਰ ਸੰਸਥਾਵਾਂ , ਸਟਾਰਟਅੱਪਸ ਅਤੇ ਦਰਮਿਆਨੇ ਪੈਮਾਨੇ ਦੇ ਉਦਯੋਗਾਂ ਨੂੰ ਉਤਸ਼ਾਹਿਤ ਕਰੇਗਾ । ਉਹਨਾਂ ਹੋਰ ਕਿਹਾ ਕਿ ਇਹ ਲੈਬ ਟੂ ਮਾਰਕੀਟ ਪ੍ਰੋਡਕਟ ਦੀ ਮੁਕੰਮਲ ਉਦਾਹਰਣ ਹੈ ।
ਮੰਤਰੀ ਨੇ ਦੇਸ਼ ਵਿੱਚ ਹੀ ਬਣੇ ਐਕਸਪਲੋਸਿਵ ਟਰੇਸ ਡਿਟੈਕਟਰ ਉਪਕਰਨ (ਈ ਟੀ ਡੀ) — ਨੈਨੋ ਸਨਿਫਰ ਦੀ 10 ਸਕਿੰਟ ਤੋਂ ਵੀ ਘੱਟ ਸਮੇਂ ਵਿੱਚ ਧਮਾਕਾ ਖੇਜ਼ ਸਮੱਗਰੀ ਦਾ ਪਤਾ ਲਗਾਉਣ ਵਾਲੇ ਨੈਨੋ ਸਨਿਫਰ ਦੀ ਪ੍ਰਸ਼ੰਸਾ ਕੀਤੀ । ਉਹਨਾਂ ਹੋਰ ਕਿਹਾ ਕਿ ਇਹ ਵੱਖ ਵੱਖ ਸ਼੍ਰੇਣੀਆਂ ਦੀ ਧਮਾਕਾ ਖੇਜ਼ ਸਮੱਗਰੀ ਨੂੰ ਸ਼੍ਰੇਣੀਗਤ ਕਰਦਾ ਹੈ ਅਤੇ ਪਤਾ ਵੀ ਲਗਾ ਸਕਦਾ ਹੈ । ਇਹ ਸਾਰੇ ਤਰ੍ਹਾਂ ਦੀਆਂ ਮਿਲਟ੍ਰੀ, ਰਵਾਇਤੀ ਅਤੇ ਦੇਸ਼ ਵਿੱਚ ਹੀ ਬਣੇ ਧਮਾਕਾ ਖੇਜ਼ ਪਦਾਰਥਾਂ ਦਾ ਪਤਾ ਲਗਾ ਸਕਦਾ ਹੈ । ਉਹਨਾਂ ਨੇ ਕਿਹਾ ਕਿ ਨੈਨੋ ਸਨਿਫਰ ਸੂਰਜ ਦੀ ਰੋਸ਼ਨੀ ਨਾਲ ਪੜਨ ਯੋਗ ਰੰਗ ਪ੍ਰਦਰਸ਼ਨ ਦੇ ਨਾਲ ਵੇਖਣ ਯੋਗ ਤੇ ਸੁਣਨ ਵਾਲੀਆਂ ਚੇਤਾਵਨੀਆਂ ਦੇਂਦਾ ਹੈ ।
ਕੇਂਦਰੀ ਸਿੱਖਿਆ ਮੰਤਰੀ ਨੇ ਕਿਹਾ ਕਿ ਇਸ ਉਤਪਾਦ ਦੇ ਵਿਕਾਸ ਨਾਲ ਆਈ ਆਈ ਟੀ ਬੋਂਬੇ ਅਤੇ ਆਈ ਆਈ ਟੀ ਦਿੱਲੀ ਤੇ ਉਹਨਾਂ ਵਿੱਚੋਂ ਨਿਕਲੀਆਂ ਕੰਪਨੀਆਂ ਉੱਨਤ ਅਤੇ ਕਫਾਇਤੀ ਸਵਦੇਸ਼ੀ ਉਤਪਾਦਾਂ ਨਾਲ ਦੇਸ਼ ਦੀ ਸੁਰੱਖਿਆ ਵਧਾਉਣ ਲਈ ਸਹਿਰਦ ਯਤਨ ਕਰ ਰਹੀਆਂ ਹਨ । ਇਹ ਅਕਾਦਮਿਕਤਾ ਤੇ ਉਦਯੋਗ ਦੇ ਸਹਿਯੋਗ ਦੀ ਇੱਕ ਉੱਤਮ ਉਦਾਹਰਨ ਹੈ, ਜੋ ਭਾਰਤ ਵਿੱਚ ਹੋਰ ਅਜਿਹੇ ਕੰਮਾਂ ਲਈ ਇੱਕ ਮਿਸਾਲ ਕਾਇਮ ਕਰੇਗੀ । ਸਾਡਾ ਦੇਸ਼ ਪ੍ਰਤੀਭਾਵਾਨ , ਗਿਆਨਵਾਨ ਅਤੇ ਮੇਹਨਤੀ ਉੱਦਮ ਨਾਲ ਭਰਿਆ ਹੋਇਆ ਹੈ । ਇਸ ਲਈ ਸਾਨੂੰ ਵਿਦੇਸ਼ੀ ਉਤਪਾਦਾਂ ਦੀ ਦਰਾਮਦ ਕਿਉਂ ਕਰਨੀ ਚਾਹੀਦੀ ਹੈ । ਉਹਨਾਂ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਹੁਣ ਸਾਡੇ ਦੇਸ਼ ਦੇ ਵਿਕਾਸ ਅਤੇ ਉਤਪਾਦਨ ਲਈ ਨੈਨੋ ਸਨਿਫ ਵਰਗੇ ਐਕਸਪਲੋਸਿਵ ਟਰੇਸ ਡਿਟੈਕਟਰ ਵਰਗੇ ਉਤਪਾਦ ਹਨ ।
ਭੂ ਰਾਜਨੀਤਿਕ ਹਕੀਕਤਾਂ , ਧਮਾਕਾ ਖੇਜ਼ ਸਮੱਗਰੀ ਅਤੇ ਨਸ਼ੀਲੇ ਪਦਾਰਥਾਂ ਕਾਰਨ ਲਗਾਤਾਰ ਮਿਲ ਰਹੀ ਧਮਕੀ ਦੇ ਮੱਦੇਨਜ਼ਰ ਹਵਾਈ ਅੱਡਿਆਂ , ਰੇਲਵੇ ਤੇ ਮੈਟਰੋ ਸਟੇਸ਼ਨਾਂ , ਹੋਟਲਾਂ , ਮਾਲਾਂ , ਜਨਤਕ ਥਾਵਾਂ ਤੇ ਹੋਰ ਉੱਚ ਸੁਰੱਖਿਆ ਸਥਾਨਾਂ ਤੇ ਇਹ ਆਮ ਹੋ ਗਿਆ ਹੈ । ਇਸ ਲਈ ਅਜਿਹੀਆਂ ਥਾਵਾਂ ਤੇ ਚੈੱਕ ਪੁਆਇੰਟਾਂ ਰਾਹੀਂ ਲੋਕਾਂ ਅਤੇ ਸਮਾਨ ਦੀ ਤੇਜ਼ੀ ਨਾਲ ਜਾਂਚ ਕਰਨ ਲਈ ਉੱਨਤ ਖੋਜ ਉਪਕਰਨਾਂ ਨੂੰ ਸ਼ਾਮਲ ਕਰ ਰਹੇ ਹਾਂ । ਵਿਸਫੋਟਕਾਂ ਦੀ ਖੋਜ ਲਈ ਇਹ ਸਾਰੇ ਉਤਪਾਦ ਵੱਡੀ ਕੀਮਤ ਤੇ ਦਰਾਮਦ ਕੀਤੇ ਜਾਂਦੇ ਹਨ । ਜਿਸ ਨਾਲ ਦੇਸ਼ ਦੁਆਰਾ ਕੀਮਤੀ ਵਿਦੇਸ਼ੀ ਮੁਦਰਾ ਦਾ ਨੁਕਸਾਨ ਹੁੰਦਾ ਹੈ । ਨੈਨੋ ਸਨਿਫਰ ਅਜਿਹੇ ਉਤਪਾਦਾਂ ਲਈ ਇੱਕ ਮੁਕੰਮਲ ਬਦਲ ਹੈ ।
ਨੈਨੋ ਸਨਿਫ ਤਕਨਾਲੋਜੀ ਨੇ ਵੇਹਾਂਤ ਤਕਨਾਲੋਜੀ ਜੋ ਆਰਟੀਫਿਸ਼ੀਅਲ ਇੰਟੈਲੀਜੈਂਸ / ਮਸ਼ੀਨ ਲਰਨਿੰਗ ਅਧਾਰਿਤ ਸਰੀਰਿਕ ਸੁਰੱਖਿਆ , ਨਿਗਰਾਨੀ ਅਤੇ ਟਰੈਫਿਕ ਨਿਗਰਾਨੀ ਤੇ ਜੰਕਸ਼ਨ ਇਨਫੋਰਸਮੈਂਟ ਹੱਲਾਂ ਲਈ ਇੱਕ ਮੁੱਖ ਤਕਨਾਲੋਜੀ ਹੈ , ਨਾਲ ਭਾਈਵਾਲੀ ਕੀਤੀ ਹੈ ।
ਨੈਨੋ ਸਨਿਫਰ ਧਮਾਕਾ ਖੇਜ਼ ਪਦਾਰਥਾਂ ਦੀ ਨੈਨੋ ਗ੍ਰਾਮ ਮਾਤਰਾ ਦਾ ਪਤਾ ਲਗਾਉਂਦਾ ਹੈ ਅਤੇ ਸਕਿੰਟਾਂ ਵਿੱਚ ਨਤੀਜੇ ਦੇ ਦੇਂਦਾ ਹੈ । ਇਹ ਫ਼ੌਜੀ , ਵਪਾਰਕ ਤੇ ਸਵਦੇਸ਼ੀ ਵਿਸਫੋਟਕ ਧਮਾਕਿਆਂ ਦੀ ਵਿਸ਼ਾਲ ਸ਼੍ਰੇਣੀ ਦਾ ਪੂਰੀ ਤਰ੍ਹਾਂ ਪਤਾ ਲਗਾ ਸਕਦਾ ਹੈ । ਹੋਰ ਐਲਗੋਰਿਦਮਸ ਦੇ ਮੁਲਾਂਕਣ ਨਾਲ ਵੀ ਵਿਸਫੋਟਕਾਂ ਦੀ ਉਚਿਤ ਸ੍ਰੇਣੀ ਦਾ ਸ਼੍ਰੇਣੀਗਤ ਕਰਨ ਵਿੱਚ ਮਦਦ ਕਰਦਾ ਹੈ । ਸਵਦੇਸ਼ ਵਿੱਚ ਉਤਪਾਦਨ ਹੋਣ ਨਾਲ ਇਸ ਦੇ ਐੱਮ ਈ ਐੱਮ ਐੱਸ ਸੈਂਸਰਜ਼ ਸਮੇਤ ਇਹ ਦੇਸ਼ ਦੀ ਦਰਾਮਦ ਲਾਗਤ ਵਿੱਚ ਕਾਫ਼ੀ ਬਚਤ ਕਰੇਗਾ ।
ਨੈਨੋ ਸਨਿਫਰ ਪੂਨਾ ਅਧਾਰਿਤ ਡੀ ਆਰ ਡੀ ਓ ਦੀ ਹਾਈ ਐਨਰਜੀ ਮਟੀਰਿਅਲਸ ਰਿਸਰਚ ਲੈਬਾਰਟਰੀ (ਐੱਚ ਈ ਐੱਮ ਆਰ ਐੱਲ) ਦੁਆਰਾ ਕੀਤੇ ਗਏ ਟੈਸਟ ਵਿੱਚ ਵੀ ਸਫਲ ਰਿਹਾ ਹੈ ਅਤੇ ਦੇਸ਼ ਦੀ ਐਲੀਟ ਅੱਤਵਾਦ ਵਿਰੋਧੀ ਕੌਮੀ ਸੁਰੱਖਿਆ ਗਾਰਡ (ਐੱਨ ਐੱਸ ਜੀ) ਦੁਆਰਾ ਵੀ ਇਸ ਦੀ ਪਰਖ ਕੀਤੀ ਗਈ ਹੈ ।
***********************
ਐੱਮ ਸੀ / ਕੇ ਪੀ / ਏ ਕੇ
(Release ID: 1710734)
Visitor Counter : 265