ਰੱਖਿਆ ਮੰਤਰਾਲਾ

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਕਜ਼ਾਖ਼ ਵਿਦੇਸ਼ ਮੰਤਰੀ ਲੈਫਟੀਨੈਂਟ ਜਨਰਲ ਨੂਰਲਾਨ ਯਰਮੇਕਬਏਵ ਨਾਲ ਦੁਵੱਲੇ ਮਾਮਲਿਆਂ ਬਾਰੇ ਗੱਲਬਾਤ ਕੀਤੀ


ਦੁਵੱਲੇ ਰੱਖਿਆ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੇ ਢੰਗ ਤਰੀਕਿਆਂ ਬਾਰੇ ਵਿਚਾਰ ਵਟਾਂਦਰਾ ਹੋਇਆ

Posted On: 09 APR 2021 1:44PM by PIB Chandigarh

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਅੱਜ 09 ਅਪ੍ਰੈਲ 2021 ਨੂੰ ਨਵੀਂ ਦਿੱਲੀ ਵਿੱਚ ਰਿਪਬਲਿਕ ਆਫ ਕਜ਼ਾਖ਼ਸਤਾਨ ਦੇ ਵਿਦੇਸ਼ ਮੰਤਰੀ ਲੈਫਟੀਨੈਂਟ ਜਨਰਲ ਨੂਰਲਾਨ ਯਰਮੇਕਬਏਵ ਨਾਲ ਦੁਵੱਲੇ ਮਾਮਲਿਆਂ ਬਾਰੇ ਗੱਲਬਾਤ ਕੀਤੀ ਮੀਟਿੰਗ ਦੌਰਾਨ ਦੋਹਾਂ ਮੰਤਰੀਆਂ ਨੇ ਰੱਖਿਆ ਅਭਿਆਸ ਅਤੇ ਸਮਰੱਥਾ ਉਸਾਰੀ ਤੇ ਸਪਲਾਈ ਦੁਆਰਾ ਦੁਵੱਲੇ ਰੱਖਿਆ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਵਿਚਾਰਾਂ ਦਾ ਆਦਾਨ ਪ੍ਰਦਾਨ ਕੀਤਾ ਦੋਵੇਂ ਇਸ ਗੱਲ ਤੇ ਸਹਿਮਤ ਸਨ ਕਿ ਦੋਨੋਂ ਧਿਰਾਂ ਨੂੰ ਆਪਸੀ ਹਿੱਤਾਂ ਲਈ ਰੱਖਿਆ ਉਦਯੋਗ ਭਾਈਵਾਲੀ ਦੀ ਸੰਭਾਵਨਾ ਦਾ ਲਾਜ਼ਮੀ ਪਤਾ ਲਗਾਉਣਾ ਚਾਹੀਦਾ ਹੈ
ਕਜ਼ਾਖ਼ਸਤਾਨ ਦੇ ਰੱਖਿਆ ਮੰਤਰੀ ਨੇ ਲੇਬਨਾਨ ਵਿੱਚ ਯੁਨਾਇਟੇਡ ਨੇਸ਼ਨਸ ਇਨਟਰਿਮ ਫੋਰਸ ਵਿੱਚ ਭਾਰਤੀ ਬਟਾਲੀਅਨ ਦੇ ਇੱਕ ਹਿੱਸੇ ਵਜੋਂ ਕਜ਼ਾਖ਼ ਫੌਜੀ ਟੁਕੜੀਆਂ ਨੂੰ ਤਾਇਨਾਤ ਕਰਕੇ ਮੌਕਾ ਦੇਣ ਲਈ ਧੰਨਵਾਦ ਕੀਤਾ ਦੋਹਾਂ ਮੰਤਰੀਆਂ ਨੇ ਸਲਾਨਾ ਕਾਜਿ਼ੰਦ ਅਭਿਆਸ ਦੀ ਸਕਰਾਤਮਕ ਸਮੀਖਿਆ ਵੀ ਕੀਤੀ
ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ , ਜਲ ਸੈਨਾ ਮੁਖੀ ਐਡਮਿਰਲ ਕਰਮਬੀਰ ਸਿੰਘ , ਰੱਖਿਆ ਸਕੱਤਰ ਡਾਕਟਰ ਅਜੇ ਕੁਮਾਰ , ਸਕੱਤਰ (ਰੱਖਿਆ ਉਤਪਾਦਨ) ਸ਼੍ਰੀ ਰਾਜ ਕੁਮਾਰ ਅਤੇ ਰੱਖਿਆ ਮੰਤਰਾਲੇ ਦੇ ਹੋਰ ਸੀਨੀਅਰ ਸਿਵਲ ਅਤੇ ਮਿਲਟ੍ਰੀ ਅਧਿਕਾਰੀ ਇਸ ਮੌਕੇ ਹਾਜ਼ਰ ਸਨ
ਲੈਫਟੀਨੈਂਟ ਜਨਰਲ ਨੂਰਲਾਨ ਯਰਮੇਕਬਏਵ 07 ਤੋਂ 10 ਅਪ੍ਰੈਲ 2021 ਤੱਕ ਭਾਰਤ ਦੇ ਸਰਕਾਰੀ ਦੌਰੇ ਤੇ ਹਨ ਉਹਨਾਂ ਨੇ ਜੋਧਪੁਰ ਵਿੱਚ ਹੈੱਡਕੁਆਰਟਰ 13 ਕੋਰਪਸ ਅਤੇ ਜੈਸਲਮੇਰ ਵਿਚਲੇ ਲੋਂਗੇਵਾਲਾ ਖੇਤਰ ਦਾ ਦੌਰਾ ਵੀ ਕੀਤਾ ਕਜ਼ਾਖ਼ ਰੱਖਿਆ ਮੰਤਰੀ ਭਾਰਤ ਵਿੱਚ ਰਕਸ਼ਾ ਮੰਤਰੀ ਦੇ ਸੱਦੇ ਤੇ ਆਏ ਹਨ

                                       *********

ਬੀ ਬੀ / ਕੇ / ਡੀ ਕੇ / ਐੱਸ ਵੀ ਵੀ ਵਾਈ



(Release ID: 1710717) Visitor Counter : 208