ਉਪ ਰਾਸ਼ਟਰਪਤੀ ਸਕੱਤਰੇਤ
ਜੰਮੂ ਤੇ ਕਸ਼ਮੀਰ ਦੇ ਸਮੁੱਚੇ ਵਿਕਾਸ ਲਈ ਪ੍ਰਤੀਬੱਧ; ਭਾਰਤ ਦੇ ਅੰਦਰੂਨੀ ਮਾਮਲਿਆਂ ’ਚ ਕੋਈ ਵੀ ਬਾਹਰੀ ਦਖ਼ਲ ਗ਼ੈਰ–ਵਾਜਬ: ਉਪ ਰਾਸ਼ਟਰਪਤੀ
ਸ਼੍ਰੀ ਨਾਇਡੂ ਨੇ ਬਜ਼ਾਰ ਦੀਆਂ ਨਵੀਆਂ ਸੱਚਾਈਆਂ ਤੇ ਚੌਥੇ ਉਦਯੋਗਿਕ ਇਨਕਲਾਬ ਦੀਆਂ ਮੰਗਾਂ ਦੇ ਆਧਾਰ ’ਤੇ ਆਈਆਈਐੱਮਜ਼ ਨੂੰ ਇਨੋਵੇਟਿਵ ਕੋਰਸ ਸ਼ਰੂ ਕਰਨ ਦਾ ਸੱਦਾ ਦਿੱਤਾ
ਖ਼ਾਹਿਸ਼ੀ ਉੱਦਮੀਆਂ ਨੂੰ ਜ਼ਰੂਰ ਹੀ ਬੁਨਿਆਦੀ ਪੱਧਰ ’ਤੇ ਇਨੋਵੇਸ਼ਨਾਂ ਦੀ ਸ਼ਨਾਖ਼ਤ ਕਰਨੀ ਹੋਵੇਗੀ: ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ਕਿਹਾ ਕਿ ਕੰਮ ਦੇ ਤੇਜ਼ੀ ਨਾਲ ਬਦਲ ਰਹੇ ਵਿਸ਼ਵ ਦੇ ‘ਅਨੁਕੂਲ ਬਣੋ, ਵਿਕਸਿਤ ਹੋਵੋ ਤੇ ਹੁੰਗਾਰਾ ਦੇਵੋ’
ਸ਼੍ਰੀ ਨਾਇਡੂ ਨੇ ਉਦਯੋਗ–ਸੰਸਥਾਨ ਲਿੰਕੇਜਸ ਮਜ਼ਬੂਤ ਕਰਨ ਦਾ ਸੱਦਾ ਦਿੱਤਾ; ਵਿਦਿਆਰਥੀਆਂ ਨੂੰ ਜ਼ਰੂਰ ਹੀ ਦੁਨੀਆ ਦੀਆਂ ਅਸਲ ਸਮੱਸਿਆਵਾਂ ਹੱਲ ਕਰਨੀਆਂ ਚਾਹੀਦੀਆਂ ਹਨ
ਸਿੱਖਿਆ ਵਿੱਚ ਟੈਕਨੋਲੋਜੀਕਲ ਕ੍ਰਾਂਤੀ ਦੇ ਲਾਭ ਵਾਂਝੇ ਰਹੇ ਵਿਦਿਆਰਥੀਆਂ ਦੇ ਯੋਗ ਬਣਾਓ: ਸ਼੍ਰੀ ਨਾਇਡੂ
ਉਪ ਰਾਸ਼ਟਰਪਤੀ ਨੇ ਆਈਆਈਐੱਮ ਜੰਮੂ ’ਚ ਤੀਜੇ ਤੇ ਚੌਥੇ ਡਿਗਰੀ–ਵੰਡ ਸਮਾਰੋਹ ਦੀ ਰਸਮ ਨੂੰ ਸੰਬੋਧਨ ਕੀਤਾ
Posted On:
09 APR 2021 2:37PM by PIB Chandigarh
ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਕਿਹਾ ਹੈ ਕਿ ਜੰਮੂ ਤੇ ਕਸ਼ਮੀਰ ਭਾਰਤ ਦਾ ਇੱਕ ਅਟੁੱਟ ਅੰਗ ਰਿਹਾ ਹੈ ਤੇ ਸਦਾ ਬਣਿਆ ਰਹੇਗਾ। ਉਨ੍ਹਾਂ ਇਸ ਰਾਜ ਦੇ ਸਮੁੱਚੇ ਵਿਕਾਸ ਤੇ ਇਕਜੁੱਟਤਾ ਨਾਲ ਸਾਰੀਆਂ ਚੁਣੌਤੀਆਂ ਦਾ ਟਾਕਰਾ ਕਰਨ ਪ੍ਰਤੀ ਪ੍ਰਤੀਬੱਧਤਾ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਦੇ ਅੰਦਰੂਨੀ ਮਾਮਲਿਆਂ ’ਚ ਕਿਸੇ ਵੀ ਤਰ੍ਹਾਂ ਦਾ ਬਾਹਰੀ ਦਖ਼ਲ ਗ਼ੈਰ–ਵਾਜਬ ਹੈ।
IIM, ਜੰਮੂ ਦੇ ਤੀਜੇ ਤੇ ਚੌਥੇ ਡਿਗਰੀ–ਵੰਡ ਸਮਾਰੋਹ ਦੀ ਰਸਮ ਨੂੰ ਸੰਬੋਧਨ ਕਰਦਿਆਂ ਸ਼੍ਰੀ ਨਾਇਡੂ ਨੇ IIMs ਜਿਹੇ ਰਾਸ਼ਟਰੀ ਸੰਸਥਾਨਾਂ ਨੂੰ ਨਵੇਂ ਬਜ਼ਾਰ ਦੀਆਂ ਅਸਲੀਅਤਾਂ ਤੇ ਚੌਥੇ ਉਦਯੋਗਿਕ ਇਨਕਲਾਬ ਦੀਆਂ ਮੰਗਾਂ ਦੇ ਆਧਾਰ ਉੱਤੇ ਇਨੋਵੇਟਿਵ ਕੋਰਸ ਤੇ ਡਿਪਲੋਮੇ ਸ਼ੁਰੂ ਕਰਨ ਦਾ ਸੱਦਾ ਦਿੱਤਾ।
ਉਪ ਰਾਸ਼ਟਰਪਤੀ ਨੇ ਇਸ ਵਿਸ਼ਵ ਦੀਆਂ ਹਕੀਕਤਾਂ ਦੇ ਅਨੁਸਾਰ ਹੀ ਉੱਚ–ਸਿੱਖਿਆ ਮੁੜ ਤਿਆਰ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਨ੍ਹਾਂ ਕੋਰਸਾਂ ਰਾਹੀਂ ਖੇਤੀਬਾੜੀ, ਕਾਰੋਬਾਰ, ਟੈਕਨੋਲੋਜੀ, ਹਿਊਮੈਨਿਟੀਜ਼ ਤੇ ਮੈਨੇਜਮੈਂਟ ਨੂੰ ਵਿਭਿੰਨਤਾਵਾਂ ਨਾਲ ਭਰਪੂਰ ਖੇਤਰ ਬਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ,‘ਇਹ ਨਵੀਂ ਸਿੱਖਿਆ ਨੀਤੀ ਦੇ ਬਹੁ–ਅਨੁਸ਼ਾਸਨੀ ਬਲ ਦੀ ਭਾਵਨਾ ਹੈ। ਚੇਤੇ ਰੱਖੋ, ਅਸੀਂ ਭਵਿੱਖ ਦੀਆਂ ਇਨ੍ਹਾਂ ਸਮੱਸਿਆਵਾਂ ਨੂੰ ਪਿਛਲੀ ਮਹੱਤਵਹੀਣ, ਗ਼ੈਰ–ਸੰਗਠਿਤ ਪਹੁੰਚ ਨਾਲ ਹੱਲ ਨਹੀਂ ਕਰ ਸਕਦੇ।’
ਸਿਰਜਣਾਤਮਕਤਾ ਉੱਤੇ ਅਧਾਰਿਤ ਤੇ ਸ਼ਾਨਦਾਰ ਨਤੀਜਿਆਂ ਨੂੰ ਉਤਸ਼ਾਹਿਤ ਕਰਨ ਵਾਲੀ ਇਨੋਵੇਸ਼ਨ ਤੇ ਸੰਸਥਾਗਤ ਸੁਧਾਰ ਨੂੰ ਹੁਲਾਰਾ ਦੇਣ ਵਾਲੀ ਮਾਨਸਿਕਤਾ ਵਿਕਸਿਤ ਕਰਨ ਦੇ ਮਹੱਤਵ ਉੱਤੇ ਜ਼ੋਰ ਦਿੰਦਿਆਂ ਸ਼੍ਰੀ ਨਾਇਡੂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਭਵਿੱਖ ਦੇ ਪ੍ਰਬੰਧਕਾਂ ਵਜੋਂ ਉਨ੍ਹਾਂ ਨੂੰ ਤੇਜ਼ੀ ਨਾਲ ਬਦਲਦੇ ਜਾ ਰਹੇ ਵਿਸ਼ਵ ਨੂੰ ਹੁੰਗਾਰਾ ਦੇਣਾ ਹੋਵੇਗਾ। ਉਨ੍ਹਾਂ ਇਹ ਵੀ ਕਿਹਾ,‘ਇੱਕ ਅਨਿਸ਼ਚਤ ਵਿਸ਼ਵ ਵਿੱਚ ਫ਼ੈਸਲੇ ਲੈਣ ਦੀ ਤੁਹਾਡੀ ਯੋਗਤਾ ਅਤੇ ਨਵੇਂ ਸੰਦਰਭਾਂ ਦੇ ਅਨੁਕੂਲ ਤੁਰਤ–ਫੁਰਤ ਕਾਰਵਾਈ ਕਰਨਾ ਬਹੁਤ ਅਹਿਮ ਹੋ ਜਾਵੇਗਾ।’
ਭਵਿੱਖ ਦੇ ਰੁਝਾਨਾਂ ਬਾਰੇ ਅਗਾਊਂ ਅਨੁਮਾਨ ਲਾਉਣ ਲਈ ਤੁਰੰਤ ਕਾਰਵਾਈ ਕਰਨ ਤੇ ਚੌਕਸ ਰਹਿਣ ਲਈ ਵਿੱਦਿਅਕ ਅਦਾਰਿਆਂ ਦੀ ਅਹਿਮੀਅਤ ਉੱਤੇ ਜ਼ੋਰ ਦਿੰਦਿਆਂ ਉਪ ਰਾਸ਼ਟਰਪਤੀ ਨੇ ਆਪਣਾ ਇਹ ਨੁਕਤਾ ਉਭਾਰਿਆ ਕਿ ਸਿੱਖਣ ਦਾ ਵਿਸ਼ਵ ਤੇ ਕੰਮ ਦਾ ਵਿਸ਼ਵ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ। ਉਨ੍ਹਾਂ ਉੱਚ–ਸਿੱਖਿਆ ਨਾਲ ਜੁੜੇ ਸੰਸਥਾਨਾਂ ਨੂੰ ਅਜਿਹੀਆਂ ਸਥਿਤੀਆਂ ਦੇ ‘ਅਨੁਕੂਲ ਬਣਨ, ਵਿਕਸਿਤ ਹੋਣ ਤੇ ਉਨ੍ਹਾਂ ਨੂੰ ਹੁੰਗਾਰਾ ਦੇਣ’ ਦੀ ਸਲਾਹ ਦਿੱਤੀ, ਜਿਨ੍ਹਾਂ ਦਾ ਸਾਹਮਣਾ ਮਾਨਵਤਾ ਨੇ ਪਹਿਲਾਂ ਕਦੇ ਨਹੀਂ ਕੀਤਾ।
ਖ਼ਾਹਿਸ਼ੀ ਉੱਦਮੀਆਂ, ਪ੍ਰਬੰਧਕਾਂ ਤੇ ਸਲਾਹਕਾਰਾਂ ਨੂੰ ਬੁਨਿਆਦੀ ਪੱਧਰ ਉੱਤੇ ਇਨੋਵੇਸ਼ਨਸ ਦੀ ਸ਼ਨਾਖ਼ਤ ਕਰਨ ਅਤੇ ਦੇਸੀ ਦੇਸੀ ਸਮਾਧਾਨਾਂ ਲਈ ਪੈਮਾਨਾ ਹਾਸਲ ਕਰਨ ਦੀ ਆਪਣੀ ਮੁਹਾਰਤ ਵਰਤਣ ਦਾ ਸੱਦਾ ਦਿੰਦਿਆਂ ਉਨ੍ਹਾਂ ਬੇਨਤੀ ਕੀਤੀ ਕਿ ਉਹ ਸਾਡੇ ਦਸਤਕਾਰਾਂ ਦੇ ਰਵਾਇਤੀ ਹੁਨਰਾਂ ਦੀ ਵਰਤੋਂ ਕਰਨ ਵਾਲੀ ਟੈਕਨੋਲੋਜੀ ਲਿਆਉਣ ਤੇ ਕਿਸਾਨਾਂ ਦੀ ਮਦਦ ਲਈ ਖੇਤੀ ਉਤਪਾਦਕਤਾ ਵਿੱਚ ਵਾਧਾ ਕਰਨ।
ਸ਼੍ਰੀ ਨਾਇਡੂ ਨੇ ਮੈਨੇਜਮੈਂਟਸ ਦੇ ਗ੍ਰੈਜੂਏਟ ਹੋ ਰਹੇ ਵਿਦਿਆਰਥੀਆਂ ਨੂੰ ਕਿਸਾਨਾਂ ਦੀ ਉਪਜ ਦੇ ਮੰਡੀਕਰਣ ਵਿੱਚ ਸੁਧਾਰ ਲਿਆਉਣ ਦੀ ਬੇਨਤੀ ਵੀ ਕੀਤੀ। ਉਨ੍ਹਾਂ ਕਿਹਾ,‘ਬਿਹਤਰ ਕੀਮਤ ਲੈਣ ਲਈ e-NAM ਇੱਕ ਮਹਾਨ ਟੂਲ ਹੈ। ਇਸ ਵਿੱਚ ਹੋਰ ਵਾਧਾ ਕੀਤਾ ਜਾਣਾ ਚਾਹੀਦਾ ਹੈ ਅਤੇ ਵਾਢੀ ਤੋਂ ਬਾਅਦ ਦੀਆਂ ਸੁਵਿਧਾਵਾਂ ਲਿਆਉਣ ਲਈ ਨਵੀਆਂ ਖੋਜਾਂ ਕਰਨੀਆਂ ਚਾਹੀਦੀਆਂ ਹਨ।’
ਉਨ੍ਹਾਂ ਦ੍ਰਿੜ੍ਹਤਾਪੂਰਬਕ ਆਖਿਆ ਕਿ ਲੋਕਾਂ ਦੀਆਂ ਖ਼ਾਹਿਸ਼ਾਂ ਦੀ ਪੂਰਤੀ ਲਈ ਭਾਰਤ ਵੱਡੀਆਂ ਪੁਲਾਂਘਾਂ ਪੁੱਟ ਰਿਹਾ ਹੈ ਤੇ ਅਜਿਹੀ ਸਥਿਤੀ ਅਤੇ ਵਿਕਾਸ ਦੀ ਯਾਤਰਾ ਵਿੱਚ ਨੌਜਵਾਨ ਸਾਡੇ ਦੇਸ਼ ਦੇ ਸਭ ਤੋਂ ਵੱਡੇ ਸਰੋਤ ਤੇ ਭਾਈਵਾਲ ਹਨ। ਉਨ੍ਹਾਂ ਕਿਹਾ,‘ਸਾਡੇ ਕੋਲ ਅਥਾਹ ਜਨਸੰਖਿਆ ਦਾ ਲਾਭ ਹੈ ਅਤੇ ਸਾਡੇ ਵਿੱਚ ਕੁਝ ਵੀ ਹਾਸਲ ਕਰਨ ਦੀ ਸੰਭਾਵਨਾ ਹੈ।’
ਹੁਨਰ ਵਿਕਾਸ ਤੇ ਮਿਆਰੀ ਸਿੱਖਿਆ ਨੂੰ ‘ਵਿਕਾਸ ਦੇ ਅਹਿਮ ਅਕਸੈਲਰੇਟਰਸ’ ਕਰਾਰ ਦਿੰਦਿਆਂ ਉਨ੍ਹਾਂ ਸਿੱਖਿਆ ਦੀ ਪਹੁੰਚ ਤੇ ਮਿਆਰ ਵਿੱਚ ਵਾਧਾ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ।
ਸ਼੍ਰੀ ਨਾਇਡੂ ਨੇ ਉਦਯੋਗ–ਸੰਸਥਾਨ ਲਿੰਕੇਜਸ ਹੋਰ ਮਜ਼ਬੂਤ ਕਰਨ ਉੱਤੇ ਵੀ ਜ਼ੋਰ ਦਿੱਤਾ। ਉਨ੍ਹਾਂ ਸੁਝਾਅ ਦਿੱਤਾ ਕਿ ਸਿਰਫ਼ ਅਸਲ ਸੰਸਾਰ ਦੀਆਂ ਸਮੱਸਿਆਵਾਂ ਹੱਲ ਕਰ ਕੇ ਹੀ ਵਿਦਿਆਰਥੀ ਆਪਣੇ ਵਿਸ਼ਿਆਂ ਦੇ ਬੁਨਿਆਦੀ ਤੱਤਾਂ ਨੂੰ ਸਮਝ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਾਡੇ ਉਦਯੋਗ ਨੌਜਵਾਨ ਦਿਮਾਗ਼ਾਂ ਦੇ ਤਾਜ਼ਾ ਪਰਿਪੇਖਾਂ ਦਾ ਵੱਡਾ ਫ਼ਾਇਦਾ ਉਠਾ ਸਕਦੇ ਹਨ।
ਉਪ ਰਾਸ਼ਟਰਪਤੀ ਨੇ ਕਿਹਾ ਕਿ ਮਹਾਮਾਰੀ ਨੇ ਸਿੱਖਿਆ ਮੁਹੱਈਆ ਕਰਵਾਉਣ ਲਈ ਟੈਕਨੋਲੋਜੀ ਦੀ ਜ਼ਰੂਰਤ ਤੇ ਸੰਭਾਵਨਾ ਨੂੰ ਸਪਸ਼ਟ ਕਰ ਦਿੱਤਾ ਹੈ; ਇਸੇ ਲਈ ਉਨ੍ਹਾਂ ਟੈਕਨੋਲੋਜੀਕਲ ਟੂਲਸ ਦੀ ਵਧੇਰੇ ਵਿਆਪਕ ਤੇ ਸੂਝਬੂਝ ਨਾਲ ਵਰਤੋਂ ਦਾ ਸੱਦਾ ਦਿੱਤਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਉਂਝ ਇਸ ਪ੍ਰਕਿਰਿਆ ਵਿੱਚ ਮੌਜੂਦਾ ਡਿਜੀਟਲ ਵੰਡ ਹੋਰ ਨਹੀਂ ਵਧਣੀ ਚਾਹੀਦੀ। ਉਨ੍ਹਾਂ ਆਪਣੇ ਨੁਕਤੇ ’ਤੇ ਜ਼ੋਰ ਦਿੰਦਿਆਂ ਕਿਹਾ,‘ਵਧੇਰੇ ਦੂਰ–ਦੁਰਾਡੇ ਦੇ ਇਲਾਕਿਆਂ ਤੇ ਸਭ ਤੋਂ ਵੱਧ ਵਾਂਝੇ ਰਹੇ ਵਿਦਿਆਰਥੀਆਂ ਨੂੰ ਟੈਕਨੋਲੋਜੀਕਲ ਇਨਕਲਾਬ ਦਾ ਲਾਭ ਮਿਲਣਾ ਚਾਹੀਦਾ ਹੈ।’
ਡਿਗਰੀ–ਵੰਡ ਸਮਾਰੋਹ (ਕਨਵੋਕੇਸ਼ਨ) ਦੌਰਾਨ ਉਪ ਰਾਸ਼ਟਰਪਤੀ ਨੇ ਜੰਮੂ–ਕਸ਼ਮੀਰ ਦੇ ਪ੍ਰਾਚੀਨ ਸਮਿਆਂ ਤੋਂ ਹੀ ਸਿੱਖਿਆ ਦੇ ਅਹਿਮ ਕੇਂਦਰ ਵਜੋਂ ਮਹਾਨ ਯੋਗਦਾਨ ਨੂੰ ਵੀ ਚੇਤੇ ਕੀਤਾ। ਇਸ ਖੇਤਰ ਦੇ ਪਤੰਜਲੀ, ਆਨੰਦਵਰਧਨ, ਲੱਲੇਸਵਰੀ ਤੇ ਹੱਬਾ ਖ਼ਾਤੂਨ ਦੇ ਕਾਰਜਾਂ ਨੂੰ ਉਜਾਗਰ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਖਣ ਤੇ ਇਨੋਵੇਸ਼ਨ ਦਾ ਇਹ ਅਮੀਰ ਸਭਿਆਚਾਰ ਨਿਰੰਤਰ ਜਾਰੀ ਰਹਿਣਾ ਚਾਹੀਦਾ ਹੈ।
ਉਪ ਰਾਸ਼ਟਰਪਤੀ ਨੇ ਪਿਛਲੇ ਸਾਲਾਂ ਦੌਰਾਨ ਇਸ ਸੰਸਥਾਨ ਦੇ ਵਾਧੇ ਤੇ ਪ੍ਰਗਤੀ ਦੀ ਸ਼ਲਾਘਾ ਕਰਦਿਆਂ ‘ਮਾਸਟਰ ਆੱਫ਼ ਬਿਜ਼ਨੇਸ ਐਡਮਿਨਿਸਟ੍ਰੇਸ਼ਨ’ (MBA) ਪ੍ਰੋਗਰਾਮ ਮੁਕੰਮਲ ਕਰ ਕੇ ਜਾ ਰਹੇ ਵਿਦਿਆਰਥੀਆਂ ਦੇ ਨਾਲ–ਨਾਲ ਪ੍ਰਸ਼ਾਸਨ ਨੂੰ ਵੀ ਮੁਬਾਰਕਬਾਦ ਦਿੱਤੀ।
ਸ਼੍ਰੀ ਡਾ. ਜਿਤੇਂਦਰ ਸਿੰਘ, ਮਾਣਯੋਗ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ), ਸ਼੍ਰੀ ਮਨੋਜ ਸਿਨਹਾ, ਮਾਣਯੋਗ ਲੈਫ਼ਟੀਨੈਂਟ ਗਵਰਨਰ, ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਤੇ ਕਸ਼ਮੀਰ, ਸ਼੍ਰੀ ਮਿਲਿੰਦ ਕਾਂਬਲੇ, ਚੇਅਰਮੈਨ, ਬੋਰਡ ਆੱਫ਼ ਗਵਰਨਰਜ਼, IIM ਜੰਮੂ, ਡਾ. ਬੀਐੱਸ ਸਹਾਏ, ਡਾਇਰੈਕਟਰ, IIM ਜੰਮੂ, ਸਟਾਫ਼, ਵਿਦਿਆਰਥੀ ਤੇ ਹੋਰ ਪਤਵੰਤੇ ਸੱਜਣ ਇਸ ਰਸਮ ਦੌਰਾਨ ਮੌਜੂਦ ਸਨ।
*****
ਐੱਮਐੱਸ/ਆਰਕੇ/ਡੀਪੀ
(Release ID: 1710710)
Visitor Counter : 203