ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਸੀਐੱਸਆਈਆਰ-ਸੀਐੱਮਈਆਰਆਈ ਆਕਸੀਜਨ ਇਨਰਿਚਮੈਂਟ ਯੂਨਿਟ - ਇੱਕ ਸੰਭਾਵੀ ਮਲਟੀਫੇਸੇਟਿਡ ਲਾਈਫ ਸੇਵਰ
Posted On:
08 APR 2021 11:50AM by PIB Chandigarh
ਆਕਸੀਜਨ ਸੰਵਰਧਨ ਇਕਾਈ ਇੱਕ ਅਜਿਹਾ ਉਪਕਰਣ ਹੈ, ਜੋ ਆਕਸੀਜਨ ਸਮ੍ਰਿਧ ਹਵਾ ਦੀ ਸਪਲਾਈ ਕਰਨ ਲਈ ਨਾਈਟ੍ਰੋਜਨ ਨੂੰ ਚੁਣ ਕੇ ਹਟਾ ਕੇ ਸਾਡੇ ਆਲੇ-ਦੁਆਲੇ ਦੀ ਹਵਾ ਵਿਚੋਂ ਗਾੜ੍ਹੀ ਆਕਸੀਜਨ ਨੂੰ ਇਕੱਤਰ ਕਰਦਾ ਹੈ। ਇਹ ਇਨਰਿਚਡ ਆਕਸੀਜਨ ਸਾਹ ਦੀਆਂ ਬਿਮਾਰੀਆਂ ਵਾਲੇ ਮਰੀਜ਼ਾਂ ਨੂੰ, ਆਕਸੀਜਨ ਮਾਸਕ ਜਾਂ ਨੱਕ ਦੇ ਜ਼ਰੀਏ ਪ੍ਰਸਾਰਿਤ ਕੀਤੀ ਜਾਂਦੀ ਹੈ। ਇਸ ਉਪਕਰਣ ਨੂੰ ਦੂਰ-ਦੁਰਾਡੇ ਦੀਆਂ ਥਾਵਾਂ, ਘਰਾਂ ਜਾਂ ਹਸਪਤਾਲਾਂ ਵਿੱਚ ਕਰੋਨਿਕ ਓਬਸਟ੍ਰਕਟਿਵ ਪਲਮਨਰੀ ਰੋਗਾਂ (ਸੀਓਪੀਡੀ), ਕਰੋਨਿਕ ਹਾਈਪੋਕਸੀਮੀਆ ਅਤੇ ਪਲਮਨਰੀ ਏਡੀਮਾ ਦੇ ਮਰੀਜ਼ਾਂ ਦੀ ਸਹੂਲਤ ਲਈ ਵਰਤਿਆ ਜਾ ਸਕਦਾ ਹੈ। ਇਸ ਨੂੰ ਗੰਭੀਰ ਸਲੀਪ ਐਪਨੀਆ (ਨਿਰੰਤਰ ਸਕਾਰਾਤਮਕ ਹਵਾ ਦੇ ਦਬਾਅ ਯੂਨਿਟ ਦੇ ਨਾਲ ਜੋੜ ਕੇ) ਦੇ ਇਲਾਜ ਦੇ ਤੌਰ ‘ਤੇ ਵਰਤਿਆ ਜਾ ਸਕਦਾ ਹੈ।
ਸੀਐੱਸਆਈਆਰ-ਸੀਐੱਮਈਆਰਆਈ ਦੁਆਰਾ ਸਵਦੇਸ਼ੀ ਤੌਰ ‘ਤੇ ਵਿਕਸਤ ਆਕਸੀਜਨ ਸੰਵਰਧਨ ਇਕਾਈ ਪ੍ਰੈਸ਼ਰ ਸਵਿੰਗ ਐਡਸੋਰਪਸ਼ਨ (Pressure Swing Adsorption - ਪੀਐੱਸਏ) ਦੇ ਸਿਧਾਂਤ ‘ਤੇ ਕੰਮ ਕਰਦੀ ਹੈ ਅਤੇ ਇੱਕ ਨਿਰਧਾਰਤ ਦਬਾਅ ਅਧੀਨ ਹਵਾ ਵਿੱਚੋਂ ਚੋਣਵੇਂ ਤੌਰ ‘ਤੇ ਨਾਈਟ੍ਰੋਜਨ ਨੂੰ ਹਟਾਉਣ ਲਈ ਜ਼ੀਓਲਾਈਟ ਕਾਲਮਾਂ ਦੀ ਵਰਤੋਂ ਕਰਦੀ ਹੈ, ਜਿਸ ਨਾਲ ਆਕਸੀਜਨ ਦੇ ਗਾੜ੍ਹੇਪਨ ਵਿੱਚ ਵਾਧਾ ਹੁੰਦਾ ਹੈ। ਆਕਸੀਜਨ ਇਨਰਿਚਮੈਂਟ ਯੂਨਿਟ ਦੀਆਂ ਕੰਪ੍ਰੈਸਰ, ਸੋਲੇਨੋਇਡ ਦੁਆਰਾ ਸੰਚਾਲਿਤ 3/2 ਵਾਲਵ, ਫਲੋ ਮੀਟਰ ਅਤੇ ਪ੍ਰੀ-ਫਿਲਟਰ ਉਪ ਪ੍ਰਣਾਲੀਆਂ ਹਨ। ਕੰਪ੍ਰੈਸਰ ਦਬਾਅ ਵਾਲੀ ਹਵਾ ਨੂੰ ਮੋਡਿਊਲ ਵਿੱਚ ਫੀਡ ਕਰਦਾ ਹੈ ਅਤੇ ਨਾਈਟ੍ਰੋਜਨ ਉਪਰ ਵੱਧ ਤਰਜੀਹੀ ਪਰਿਮੇਸ਼ਨ ਦੇ ਕਾਰਨ ਆਕਸੀਜਨ ਪਰਮੀਟ ਸਾਈਡ ‘ਤੇ ਇਨਰਿਚ ਹੁੰਦੀ ਹੈ। ਹਵਾ ਵਿੱਚ ਮੌਜੂਦ ਲਟਕੇ ਕਣ, ਵਾਇਰਸ, ਬੈਕਟੀਰੀਆ ਉਪਲੱਬਧ ਐੱਚਈਪੀਏ ਫਿਲਟਰ ਦੁਆਰਾ ਫਿਲਟਰ ਕੀਤੇ ਜਾਂਦੇ ਹਨ। ਯੂਨਿਟ ਦਾ ਟੈਸਟ ਆਈਈਸੀ 60601-1 3.1 ਐਡੀਸ਼ਨ: ਇਲੈਕਟ੍ਰੀਕਲ ਸੇਫਟੀ ਪਾਲਣਾ ਬਾਰੇ 2012 ਦੇ ਮਾਪਦੰਡ ਅਨੁਸਾਰ, ਟੀਯੂਵੀ ਰੀਨਲੈਂਡ, ਬੰਗਲੌਰ ਵਿੱਚ ਕੀਤਾ ਗਿਆ ਹੈ, ਜਦੋਂ ਕਿ ਆਊਟ ਫਲੋ ਦੇ ਨਾਲ ਆਕਸੀਜਨ ਇਨਰਿਚਮੈਂਟ ਪ੍ਰਤੀਸ਼ਤ CSIR-CMERI ਇਨ-ਹਾਉਸ ਸੁਵਿਧਾ ਵਿੱਚ ਟੈਸਟ ਕੀਤਾ ਗਿਆ ਹੈ। ਸੀਐੱਸਆਈਆਰ-ਸੀਐੱਮਈਆਰਆਈ ਦੁਆਰਾ ਵਿਕਸਤ ਆਕਸੀਜਨ ਇਨਰਿਚਮੈਂਟ ਯੂਨਿਟ 30 ਐੱਲਪੀਐੱਮ ਆਕਸੀਜਨ ਇਨਰਿਚਡ ਹਵਾ ਪ੍ਰਦਾਨ ਕਰਨ ਦੇ ਸਮਰੱਥ ਹੈ, ਜੋ ਕਿ ਹੋਰ ਵਪਾਰਕ ਤੌਰ ‘ਤੇ ਉਪਲਬਧ ਯੂਨਿਟਾਂ ਵਿੱਚੋਂ ਗੈਰਹਾਜ਼ਰ ਹੈ। ਮਸ਼ੀਨ 0.5 Ipm ਦੀ ਐਕੂਰੇਸੀ ਦੇ ਨਾਲ ਪ੍ਰਵਾਹ ਨੂੰ ਨਿਯੰਤਰਿਤ ਕਰ ਸਕਦੀ ਹੈ। ਇਹ ਸਹੂਲਤ ਹਾਈ ਫਲੋ ਆਕਸੀਜਨ ਥੈਰੇਪੀ ਵਿੱਚ ਸਹਾਇਤਾ ਕਰੇਗੀ, ਜੋ ਕਿ ਕੋਵਿਡ -19 ਦੇ ਮਰੀਜ਼ਾਂ ਦੇ ਇਲਾਜ ਅਤੇ ਪ੍ਰਬੰਧਨ ਵਿੱਚ ਇੱਕ ਬਿਹਤਰ ਤਰੀਕਾ ਸਾਬਤ ਹੋਈ ਹੈ।
ਵਪਾਰਕ ਤੌਰ 'ਤੇ ਉਪਲੱਬਧ ਆਕਸੀਜਨ ਇਨਰਿਚਮੈਂਟ ਯੂਨਿਟ ਸਮੁੰਦਰ ਤਲ ਤੋਂ 8000 ਫੁੱਟ ਤੱਕ ਕੰਮ ਕਰਦੇ ਹਨ। ਇੱਕ ਵਿਕਲਪਿਕ ਪਲੱਗ-ਇਨ ਮੋਡਿਊਲ ਦੇ ਨਾਲ, ਇਹ ਇਕਾਈ ਕੁਝ ਘੱਟ ਫਲੋ ਰੇਟ ਨਾਲ 14000 ਫੁੱਟ ਦੀ ਉਚਾਈ ਤੱਕ ਕੰਮ ਕਰ ਸਕਦੀ ਹੈ ਅਤੇ ਇਸ ਤਰ੍ਹਾਂ ਸੰਕਟਕਾਲੀਨ ਸਥਿਤੀ ਵਿੱਚ ਉੱਚਾਈ ਵਾਲੇ ਜੰਗ ਦੇ ਮੈਦਾਨ ਦੇ ਖੇਤਰਾਂ ਵਿੱਚ ਵੀ ਵਰਤੋਂ ਲਈ ਇਹ ਬਹੁਤ ਆਸਾਨ ਹੋ ਜਾਂਦਾ ਹੈ।
ਹਾਲਾਂਕਿ ਦੇਸ਼ ਦੀਆਂ ਕੁਝ ਹੋਰ ਖੋਜ ਸੰਸਥਾਵਾਂ ਨੇ ਵੀ ਇਸ ਸਿਸਟਮ ਨੂੰ ਵਿਕਸਤ ਕੀਤਾ ਹੈ, ਸੀਐੱਸਆਈਆਰ-ਸੀਐੱਮਈਆਰਆਈ ਦਾ ਸਿਸਟਮ 93% ਆਕਸੀਜਨ ਗਾੜ੍ਹਾਪਣ ਪੱਧਰ ਅਤੇ 5 ਐੱਲਪੀਐੱਮ ਦੇ ਆਊਟ ਫਲੋ ਨਾਲ ਸਭ ਤੋਂ ਬਹੁਤ ਅੱਗੇ ਹੈ ਜੋ ਕਿ ਸਿਰਫ ਤਕਰੀਬਨ 27-35% ਦਾ ਆਊਟ ਫਲੋ ਪ੍ਰਦਾਨ ਕਰਦੇ ਹਨ। ਯੂਨਿਟ ਦੀ ਕਾਰਗੁਜ਼ਾਰੀ ਦੀ ਬੈਂਚਮਾਰਕਿੰਗ ਕੀਤੀ ਗਈ ਹੈ ਜੋ ਨਾਮਵਰ ਐੱਮਐੱਨਸੀ’ ਜ਼ ਦੇ ਬਰਾਬਰ ਹੈ।
ਪ੍ਰੋ. (ਡਾ.) ਹਰੀਸ਼ ਹੀਰਾਨੀ, ਡਾਇਰੈਕਟਰ, ਸੀਐੱਸਆਈਆਰ-ਸੀਐੱਮਈਆਰਆਈ ਨੇ ਸਿਸਟਮ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਸੀਐੱਸਆਈਆਰ-ਸੀਐੱਮਈਆਰਆਈ ਦੁਆਰਾ ਵਿਕਸਤ ਆਕਸੀਜਨ ਇਨਰਿਚਮੈਂਟ ਯੂਨਿਟ ਘਰਾਂ, ਹਸਪਤਾਲਾਂ, ਰੱਖਿਆ ਬਲਾਂ ਲਈ ਖਾਸ ਤੌਰ ‘ਤੇ ਉੱਚਾਈ ਵਾਲੇ ਖੇਤਰਾਂ ਅਤੇ ਦੂਰ ਦੁਰਾਡੇ ਦੇ ਗ੍ਰਾਮੀਣ ਇਲਾਕਿਆਂ ਵਿੱਚ ਬਹੁਤ ਲਾਭਕਾਰੀ ਹੋ ਸਕਦੀ ਹੈ। ਕੋਵਿਡ -19 ਦੇ ਮਰੀਜ਼ਾਂ ਦੇ ਇਲਾਜ ਲਈ ਇਹ ਵਧੇਰੇ ਪ੍ਰਭਾਵੀ ਅਤੇ ਮਹੱਤਵਪੂਰਣ ਹੋ ਸਕਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਯੂਨਿਟ ਆਕਸੀਜਨ ਸਿਲੰਡਰਾਂ ਅਤੇ ਵੈਂਟੀਲੇਟਰਾਂ ਦੀ ਮੰਗ ਨੂੰ ਘਟਾਉਣ ਵਿੱਚ ਸਹਾਇਤਾ ਕਰ ਸਕਦੀ ਹੈ ਅਤੇ ਹਵਾ ਪ੍ਰਦੂਸ਼ਣ ਵਿੱਚ ਵਾਧੇ ਦੇ ਚਲਦਿਆਂ ਇਸਦੀ ਮੰਗ ਬਹੁਤ ਤੇਜ਼ੀ ਨਾਲ ਵਧਣ ਦੀ ਸੰਭਾਵਨਾ ਹੈ ਕਿਉਂਕਿ ਇਹ ਇੱਕ ਸਰਬੋਤਮ ਤੰਦਰੁਸਤ ਵਾਤਾਵਰਣ ਲਈ ਉਚਿਤ ਆਕਸੀਜਨ ਪੱਧਰ ਬਰਕਰਾਰ ਰੱਖਣ ਲਈ ਵੀ ਲਾਭਦਾਇਕ ਹੈ।
ਇਸ ਯੂਨਿਟ ਦੀ ਸਮਗੱਰੀ ਦੀ ਲਾਗਤ ਤਕਰੀਬਨ 35,000/- ਰੁਪਏ ਹੈ। ਇਸ ਟੈਕਨੋਲੋਜੀ ਨੂੰ ਮੈਸਰਜ਼ ਜ਼ੈਨ ਮੈਡੀਕਲ ਟੈਕਨੋਲੋਜੀਜ਼ ਪ੍ਰਾਈਵੇਟ ਲਿਮਟਿਡ, ਰੰਗਾ ਰੈਡੀ, ਤੇਲੰਗਾਨਾ ਦੇ ਹਵਾਲੇ ਕਰ ਦਿੱਤਾ ਗਿਆ ਹੈ।
*****
ਆਰਜੇ/ਐੱਸਐੱਸ/ ਆਰਪੀ (ਸੀਐੱਸਆਈਆਰ-ਸੀਐੱਮਈਆਰਆਈ ਰਿਲੀਜ਼)
(Release ID: 1710453)
Visitor Counter : 206