ਸੱਭਿਆਚਾਰ ਮੰਤਰਾਲਾ
25 ਦਿਨਾ ਰਸਮੀਂ "ਦਾਂਡੀ ਮਾਰਚ" "ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ" ਦੇ ਹਿੱਸੇ ਵਜੋਂ ਇੱਕ ਰੰਗਾਰੰਗ ਪ੍ਰੋਗਰਾਮ ਨਾਲ ਸਮਾਪਤ ਹੋਇਆ
ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਦਾਂਡੀ ਨਮਕ ਮਾਰਚ ਨੂੰ "ਇੱਕ ਮਹੱਤਵਪੂਰਨ ਪਲ" ਦਸਦਿਆਂ ਕਿਹਾ ਕਿ ਇਹ ਇਤਿਹਾਸ ਵਿੱਚ ਪਰਿਵਰਤਣ ਲਿਆਉਣ ਵਾਲਾ ਪਲ ਹੈ
ਦਾਂਡੀ ਯਾਤਰਾ ਦਾ ਸੰਕੇਤਿਕ ਦਾਂਡੀ ਯਾਤਰਾ ਸਾਡੇ ਸਵੈ ਨਿਰਭਰ ਅਤੇ ਸਵੈ ਸਨਮਾਨ ਨੂੰ ਫਿਰ ਤੋਂ ਸੁਰਜੀਤ ਕਰਨ ਦਾ ਨਿਸ਼ਾਨ ਹੈ : ਸ਼੍ਰੀ ਪ੍ਰਹਲਾਦ ਸਿੰਘ ਪਟੇਲ
Posted On:
06 APR 2021 6:30PM by PIB Chandigarh
ਉੱਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਅੱਜ ਗੁਜਰਾਤ ਵਿੱਚ ਕੌਮੀ ਨਮਕ ਸੱਤਿਆਗ੍ਰਹਿ ਯਾਦਗਾਰ ਦਾਂਡੀ ਨੇੜੇ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਦੇ ਇੱਕ ਹਿੱਸੇ ਵਜੋਂ 25 ਦਿਨ ਲੰਬੀ ਯਾਦਗਾਰੀ ਦਾਂਡੀ ਪਦ ਯਾਤਰਾ ਦੇ ਅੰਤਿਮ ਰੰਗਾਰੰਗ ਸਮਾਗਮ ਵਿੱਚ ਹਾਜ਼ਰ ਹੋਏ । ਇਸ ਸਮਾਗਮ ਦਾ ਆਯੋਜਨ ਸੱਭਿਆਚਾਰ ਮੰਤਰਾਲੇ ਅਤੇ ਗੁਜਰਾਤ ਦੀ ਸੂਬਾ ਸਰਕਾਰ ਨੇ ਕੀਤਾ ਸੀ । ਸ਼੍ਰੀ ਅਚਾਰਿਆ ਦੇਵਵਰੱਤ , ਰਾਜਪਾਲ , ਗੁਜਰਾਤ ਸ਼੍ਰੀ ਪ੍ਰਹਲਾਦ ਸਿੰਘ ਪਟੇਲ ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਸੈਰ ਸਪਾਟਾ ਤੇ ਸੱਭਿਆਚਾਰ , ਸ਼੍ਰੀ ਵਿਜੇ ਰੁਪਾਨੀ , ਮੁੱਖ ਮੰਤਰੀ , ਗੁਜਰਾਤ , ਸ਼੍ਰੀ ਪ੍ਰੇਮ ਸਿੰਘ ਤੇਮਾਂਗ , ਮੁੱਖ ਮੰਤਰੀ , ਸਿੱਕਮ , ਸ਼੍ਰੀ ਨਿਤੀਨ ਪਟੇਲ , ਉਪ ਮੁਖ ਮੰਤਰੀ ਗੁਜਰਾਤ , ਸ੍ਰੀ ਸੀ ਆਰ ਪਾਟਿਲ , ਸੰਸਦ ਮੈਂਬਰ , ਸ਼੍ਰੀ ਆਈ ਵੀ ਸੂਬਾਰਾਓ , ਸਕੱਤਰ , ਉਪ ਰਾਸ਼ਟਰਪਤੀ , ਸ਼੍ਰੀ ਸੁਦਰਸ਼ਨ ਅਯੰਗਰ , ਟਰਸਟੀ , ਸਾਬਰਮਤੀ ਆਸ਼ਰਮ ਟਰਸਟ ਅਤੇ ਹੋਰ ਇਸ ਸਮਾਗਮ ਵਿੱਚ ਸ਼ਾਮਲ ਸਨ ।
ਇਸ ਮੌਕੇ ਸੰਬੋਧਨ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਗਾਂਧੀ ਦੇ ਆਈਕੋਨਿਕ ਦਾਂਡੀ ਨਮਕ ਮਾਰਚ ਸਾਡੇ ਆਜ਼ਾਦੀ ਸੰਘਰਸ਼ ਦਾ ਇੱਕ ਮਹੱਤਪੂਰਨ ਪਲ ਸੀ । ਸ਼੍ਰੀ ਨਾਇਡੂ ਨੇ ਕਿਹਾ ਕਿ ਇਸ ਨੇ ਇਤਿਹਾਸ ਨੂੰ ਬਦਲਿਆ ਹੈ । ਉਹਨਾਂ ਕਿਹਾ ," ਦਾਂਡੀ ਮਾਰਚ ਜਿਸ ਨੂੰ ਅਸੀਂ ਸੰਕੇਤਿਕ ਤੌਰ ਤੇ ਅੱਜ ਦੇਖ ਰਹੇ ਹਾਂ ਸਾਡੇ ਰਾਸ਼ਟਰ ਦੀ ਇੱਕਜੁਟ ਰਹਿਣ ਲਈ ਮਹੱਤਵਪੂਰਨ ਹੈ ਜਦਕਿ ਅਸੀਂ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਾਂ"।
ਉਪ ਰਾਸ਼ਟਰਪਤੀ ਨੇ ਹਰੇਕ ਨੂੰ ਮਹਾਤਮਾ ਗਾਂਧੀ ਤੋਂ ਪ੍ਰੇਰਨਾ ਲੈਣ ਲਈ ਆਖਿਆ , ਜਿਹਨਾਂ ਨੇ ਹਮੇਸ਼ਾਂ ਆਪਣੇ ਵਿਰੋਧੀਆਂ ਲਈ ਸਲੀਕੇ ਅਤੇ ਸਨਮਾਨਿਤ ਭਾਸ਼ਾ ਵਰਤੀ ਸੀ । ਉਹਨਾਂ ਕਿਹਾ ,"ਮਹਾਤਮਾ ਗਾਂਧੀ ਜੀ ਦੇ ਅਹਿੰਸਾ ਦਾ ਅਸੂਲ ਕੇਵਲ ਸਰੀਰਿਕ ਹਿੰਸਾ ਤੱਕ ਹੀ ਸੀਮਤ ਨਹੀਂ ਸੀ ਬਲਕਿ ਇਸ ਵਿੱਚ ਸ਼ਬਦਾਂ ਅਤੇ ਵਿਚਾਰਾਂ ਦੀ ਅਹਿੰਸਾ ਵੀ ਸ਼ਾਮਲ ਸੀ"।
"ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ" ਭਾਰਤ ਦੀ ਆਜ਼ਾਦੀ ਦੇ 75 ਵਰਿ੍ਆਂ ਦੀ ਯਾਦਗਾਰ ਵਿੱਚ 75 ਹਫ਼ਤਿਆਂ ਲਈ ਫੈਸਟੀਵਲ ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਾਬਰਮਤੀ ਆਸ਼ਰਮ ਤੋਂ 12 ਮਾਰਚ 2021 ਨੂੰ ਝੰਡੀ ਦਿਖਾ ਕੇ ਸ਼ੁਰੂ ਕੀਤਾ ਸੀ । ਇਸ ਉਤਸਵ ਵਿੱਚ ਭਾਰਤ ਵੱਲੋਂ ਪਿਛਲੇ 75 ਸਾਲਾਂ ਵਿੱਚ ਪੁੱਟੀਆਂ ਤੇਜ਼ ਸ਼ਲਾਘਾਂ ਦੀਆਂ ਪ੍ਰਾਪਤੀਆਂ ਨੂੰ ਮਨਾ ਰਿਹਾ ਹੈ । ਉਪ ਰਾਸ਼ਟਰਪਤੀ ਨੇ ਕਿਹਾ ਕਿ ਇਹ ਇੱਕ ਉਤਸਵ ਹੈ ਜੋ ਸਾਨੂੰ ਸਾਰਿਆਂ ਨੂੰ ਆਪਣੇ ਅੰਦਰ ਛੁਪੀ ਤਾਕਤ ਨੂੰ ਉਜਾਗਰ ਕਰਨ ਲਈ ਉਤਸ਼ਾਹਿਤ ਕਰਦਾ ਹੈ ਅਤੇ ਸਾਨੂੰ ਮੁਲਕਾਂ ਵਿੱਚ ਸਹੀ ਸਥਾਨ ਫਿਰ ਤੋਂ ਪ੍ਰਾਪਤ ਕਰਨ ਲਈ ਦਿਆਨਤਦਾਰੀ ਅਤੇ ਮਿਲ ਕੇ ਕਾਰਜ ਕਰਨ ਲਈ ਉਤਸ਼ਾਹਿਤ ਕਰਦਾ ਹੈ ।
ਇਸ ਮੌਕੇ ਤੇ ਸੰਬੋਧਨ ਕਰਦਿਆਂ ਰਾਜ ਮੰਤਰੀ (ਸੁਤੰਤਰ ਚਾਰਜ) ਸੱਭਿਆਚਾਰ ਤੇ ਸੈਰ ਸਪਾਟਾ ਰਾਜ ਮੰਤਰੀ ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਕਿਹਾ ਕਿ 91 ਸਾਲ ਪਹਿਲਾਂ ਮਹਾਤਮਾ ਗਾਂਧੀ ਨੇ ਦੇਸ਼ ਦੇ ਸਵੈ ਸਨਮਾਨ ਅਤੇ ਸਵੈ ਨਿਰਭਰਤਾ ਨੂੰ ਜਾਗਰੂਕ ਕਰਨ ਲਈ ਇਹ ਸਫ਼ਰ ਸ਼ੁਰੂ ਕੀਤਾ ਸੀ ਤੇ ਹੁਣ 91 ਸਾਲ ਬਾਅਦ 12 ਮਾਰਚ ਨੂੰ ਸੰਕੇਤਿਕ ਦਾਂਡੀ ਮਾਰਚ ਸ਼ੁਰੂ ਕੀਤਾ ਗਿਆ ਹੈ, ਜੋ ਸਵੈ ਨਿਰਭਰਤਾ ਅਤੇ ਸਵੈ ਸਨਮਾਨ ਨੂੰ ਮੁੜ ਤੋਂ ਸੁਰਜੀਤ ਕਰਨ ਲਈ ਹੈ । ਫਿਰ ਵੀ ਇਹ ਸਫਰ ਇੱਥੇ ਹੀ ਖ਼ਤਮ ਨਹੀਂ ਹੁੰਦਾ , ਇਹ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਦੀ ਸ਼ੁਰੂਆਤ ਹੈ ।
ਮੰਤਰੀ ਨੇ ਇਹ ਵੀ ਕਿਹਾ ਕਿ ਇਸ ਇਤਿਹਾਸਕ ਸਫ਼ਰ ਨੂੰ ਦੁਹਰਾਉਣ ਦਾ ਮਕਸਦ ਨੌਜਵਾਨ ਪੀੜੀ ਨੂੰ ਇਹ ਦੱਸਣਾ ਹੈ ਕਿ ਕਿਵੇਂ ਸਾਡੀ ਪੀੜੀ ਨੇ ਆਜ਼ਾਦੀ ਪ੍ਰਾਪਤ ਕੀਤੀ ਹੈ । ਉਹਨਾਂ ਨੇ 7 ਮੰਤਰੀਆਂ , 11 ਵਿਧਾਨਕਾਰਾਂ ਅਤੇ 121 ਲੋਕਾਂ ਦਾ ਧੰਨਵਾਦ ਕੀਤਾ , ਜਿਹਨਾਂ ਨੇ ਉਹਨਾਂ ਨਾਲ ਇਹ ਸਫ਼ਰ ਕੀਤਾ ਹੈ । ਸ਼੍ਰੀ ਪਟੇਲ ਨੇ ਹੋਰ ਕਿਹਾ ਕਿ ਇਹ ਹਰੇਕ ਨਾਗਰਿਕ ਦੀ ਜਿ਼ੰਮੇਵਾਰੀ ਹੈ ਕਿ ਅੰਮ੍ਰਿਤ ਮਹਾਉਤਸਵ ਵਿੱਚ ਵੱਡੀ ਗਿਣਤੀ ਵਿੱਚ ਹਿੱਸੇਦਾਰੀ ਰਾਹੀਂ ਇਸ ਨੂੰ ਜਨ ਮਹਾਉਤਸਵ ਬਣਾਏ । ਮੰਤਰੀ ਨੇ ਕਿਹਾ ,"ਮੈਂ ਸਮਝਦਾ ਹਾਂ ਕਿ ਭਾਰਤ ਦੀ ਆਜ਼ਾਦੀ ਦੇ 75 ਵਰਿ੍ਆਂ ਦੇ ਉਤਸਵ ਨੂੰ ਮਨਾਉਣ ਦਾ ਇਹ ਅਸਲ ਤਰੀਕਾ ਹੈ"।
ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਕਿਹਾ ਕਿ ਭਾਰਤ ਅੱਜ ਵਿਸ਼ਵ ਪਲੇਟਫਾਰਮ ਤੇ ਮਜ਼ਬੂਤੀ ਤੋਂ ਮਜ਼ਬੂਤੀ ਵੱਲ ਵੱਧ ਰਿਹਾ ਹੈ , ਜਿਸ ਦੀ ਉਦਾਹਰਨ ਕੋਰੋਨਾ ਵੈਕਸੀਨ ਹੈ , ਜੋ ਅਸੀਂ ਵਿਸ਼ਵ ਨੂੰ ਮੁਹੱਈਆ ਕੀਤੀ ਹੈ । ਮਾਣ ਪ੍ਰਗਟ ਕਰਦਿਆਂ ਉਹਨਾਂ ਕਿਹਾ ਕਿ ਬਹੁਤ ਜਲਦੀ ਸਾਡਾ ਰਾਸ਼ਟਰ ਵਿਸ਼ਵ ਗੁਰੂ ਵਜੋਂ ਵਿਸ਼ਵ ਦੀ ਅਗਵਾਈ ਕਰੇਗਾ ।
ਇਸ ਤੋਂ ਪਹਿਲਾਂ ਦਿਨ ਵਿੱਚ ਉਪ ਰਾਸ਼ਟਰਪਤੀ ਨੇ ਪ੍ਰਾਰਥਨਾ ਮੰਦਰ ਵਿੱਚ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਰਸਮੀਂ ਦਾਂਡੀ ਮਾਰਚ ਵਿੱਚ ਹਿੱਸਾ ਲੈਣ ਵਾਲਿਆਂ ਨਾਲ ਗੱਲਬਾਤ ਕੀਤੀ । ਉਹਨਾਂ ਨੇ ਸੈਫੀ ਵਿਲਾ ਵੀ ਦੇਖਿਆ , ਜਿੱਥੇ ਗਾਂਧੀ ਜੀ ਨੇ 04 ਅਪ੍ਰੈਲ 1930 ਨੂੰ ਇੱਕ ਰਾਤ ਗੁਜ਼ਾਰੀ ਸੀ । ਇਸ ਤੋਂ ਬਾਅਦ ਸ਼੍ਰੀ ਨਾਇਡੂ ਨੇ ਕੌਮੀ ਨਮਕ ਸੱਤਿਆਗ੍ਰਹਿ ਯਾਦਗਾਰ ਦੇਖੀ । ਇਹ ਯਾਦਗਾਰ ਨਮਕ ਸੱਤਿਆਗ੍ਰਹਿ ਵਿੱਚ ਹਿੱਸਾ ਲੈਣ ਵਾਲੇ ਅਤੇ ਕਾਰਕੁੰਨਾਂ ਦੇ ਸਨਮਾਨ ਵਜੋਂ ਬਣਾਈ ਗਈ ਹੈ ।
ਇਸ ਪ੍ਰੋਗਰਾਮ ਦੌਰਾਨ ਉਪ ਰਾਸ਼ਟਰਪਤੀ ਨੇ ਗੁਜਰਾਤ ਸਟੇਟ ਹੈਂਡੀਕ੍ਰਾਫਟਸ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਉਤਪਾਦਾਂ ਲਈ ਜਿਓਗ੍ਰਾਫੀਕਲ ਇੰਡੀਕੇਸ਼ਨ (ਜੀ ਆਈ ਟੈਗ) ਦੇ ਵਿਸ਼ੇਸ਼ ਲਿਫਾਫੇ ਵੀ ਜਾਰੀ ਕੀਤੇ । ਉਹਨਾਂ ਨੇ ਸਿੱਕਮ , ਛੱਤੀਸਗੜ੍ਹ ਤੇ ਗੁਜਰਾਤ ਦੇ ਲੋਕ ਕਲਾਕਾਰਾਂ ਵੱਲੋਂ ਪੇਸ਼ ਸ਼ਾਨਦਾਰ ਸੱਭਿਆਚਾਰਕ ਪ੍ਰਦਰਸ਼ਨ ਨੂੰ ਦੇਖਿਆ ।
ਐੱਨ ਬੀ / ਐੱਸ ਕੇ
(Release ID: 1709956)
Visitor Counter : 183