ਵਣਜ ਤੇ ਉਦਯੋਗ ਮੰਤਰਾਲਾ

ਸਰਕਾਰੀ ਉਪਾਵਾਂ ਨੇ ਦੇਸ਼ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ ਦੇ ਪ੍ਰਵਾਹ ਨੂੰ ਵਧਾਇਆ


ਭਾਰਤ ਨੇ ਅਪ੍ਰੈਲ 2020 ਤੋਂ ਜਨਵਰੀ 2021 ਤੱਕ 72.12 ਬਿਲੀਅਨ ਅਮਰੀਕੀ ਡਾਲਰ ਦਾ ਕੁੱਲ ਸਿੱਧਾ ਵਿਦੇਸ਼ੀ ਨਿਵੇਸ਼ ਪ੍ਰਵਾਹ ਆਕਰਸਿ਼ਤ ਕੀਤਾ ਹੈ


ਕੰਪਿਊਟਰ ਸਾਫਟਵੇਅਰ ਤੇ ਹਾਰਡਵੇਅਰ ਕੁੱਲ ਐੱਫ ਡੀ ਆਈ ਇਕੂਟੀ ਪ੍ਰਵਾਹ ਦੇ 45.81 % ਨਾਲ ਸਰਵੋਤਮ ਖੇਤਰ ਵਜੋਂ ਉੱਭਰਿਆ ਹੈ


ਜਾਪਾਨ ਜਨਵਰੀ 2021 ਦੌਰਾਨ ਕੁੱਲ ਐੱਫ ਡੀ ਆਈ ਇਕੂਟੀ ਪ੍ਰਵਾਹ ਦਾ 29.09 % ਪ੍ਰਵਾਹ ਨਾਲ ਨਿਵੇਸ਼ਕ ਮੁਲਕਾਂ ਦੀ ਸੂਚੀ ਵਿੱਚ ਮੋਹਰੀ ਬਣ ਗਿਆ ਹੈ

Posted On: 05 APR 2021 3:32PM by PIB Chandigarh

ਸਰਕਾਰ ਵੱਲੋਂ ਐੱਫ ਡੀ ਆਈ ਨੀਤੀ ਸੁਧਾਰਾਂ, ਨਿਵੇਸ਼ ਸਹੂਲਤਾਂ ਅਤੇ ਈਜ਼ ਆਫ਼ ਡੂਇੰਗ ਬਿਜ਼ਨਸ ਲਈ ਕੀਤੇ ਉਪਾਵਾਂ ਨੇ  ਦੇਸ਼ ਵਿੱਚ ਐੱਫ ਡੀ ਆਈ ਪ੍ਰਵਾਹ ਵਧਾਇਆ ਹੈ, ਕਿਉਂਕਿ ਭਾਰਤ ਨੇ ਅਪ੍ਰੈਲ ਤੋਂ ਜਨਵਰੀ 2021 ਦੌਰਾਨ ਕੁੱਲ 72.12  ਬਿਲੀਅਨ ਅਮਰੀਕੀ ਡਾਲਰ ਐੱਫ ਡੀ ਆਈ ਪ੍ਰਵਾਹ ਆਕਰਸਿ਼ਤ ਕੀਤਾ ਹੈ । ਇਹ ਮਾਲੀ ਸਾਲ ਦੇ ਪਹਿਲੇ 10 ਮਹੀਨਿਆਂ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਹੈ ਅਤੇ ਇਹ 2019—20 (72.72 ਬਿਲੀਅਨ ਅਮਰੀਕੀ ਡਾਲਰ) ਵਿੱਚ ਪਹਿਲੇ 10 ਮਹੀਨਿਆਂ ਦੌਰਾਨ ਪ੍ਰਵਾਹ ਦੇ ਮੁਕਾਬਲੇ 15% ਵੱਧ ਹੈ ।

ਇਹ ਰੁਝਾਨ ਦੱਸਦੇ ਹਨ ਕਿ ਮਾਲੀ ਵਰ੍ਹੇ 2020—21 (54.18 ਬਿਲੀਅਨ ਅਮਰੀਕੀ ਡਾਲਰ) ਦੇ ਪਹਿਲੇ 10 ਮਹੀਨਿਆਂ ਵਿੱਚ ਇੱਕ ਸਾਲ ਪਹਿਲਾਂ ਦੇ ਸਮੇਂ (42.34 ਬਿਲੀਅਨ ਅਮਰੀਕੀ ਡਾਲਰ) ਦੇ ਮੁਕਾਬਲੇ ਐੱਫ ਡੀ ਆਈ ਇਕੂਟੀ ਪ੍ਰਵਾਹ 28 % ਵਧਿਆ ਹੈ । ਚੋਟੀ ਦੇ ਨਿਵੇਸ਼ਕ ਮੁਲਕਾਂ ਦੇ ਸੰਦਰਭ ਵਿੱਚ ਸਿੰਗਾਪੁਰ 30.28 % ਦੇ ਕੁੱਲ ਐੱਫ ਡੀ ਆਈ ਇਕੂਟੀ ਪ੍ਰਵਾਹ ਨਾਲ ਚੋਟੀ ਤੇ ਹੈ । ਇਸ ਤੋਂ ਬਾਅਦ ਅਮਰੀਕਾ (24.28 %) ਅਤੇ ਸੰਯੁਕਤ ਅਰਬ ਅਮਾਰਾਤ (7.31 %) ਦੇ ਪ੍ਰਵਾਹ ਨਾਲ ਦੂਜੇ ਤੇ ਤੀਜੇ ਨੰਬਰ ਤੇ ਹਨ । ਇਹ ਪ੍ਰਵਾਹ ਮੌਜੂਦਾ ਮਾਲੀ ਸਾਲ 2020—21 ਦੇ ਪਹਿਲੇ 10 ਮਹੀਨਿਆਂ ਦਾ ਹੈ ।

ਜਾਪਾਨ ਜਨਵਰੀ 2021 ਦੌਰਾਨ 29.09 % ਦੇ ਕੁੱਲ ਐੱਫ ਡੀ ਆਈ ਇਕੂਟੀ ਪ੍ਰਵਾਹ ਨਾਲ ਭਾਰਤ ਵਿੱਚ ਨਿਵੇਸ਼ ਕਰਨ ਵਾਲੇ ਮੁਲਕਾਂ ਦੀ ਸੂਚੀ ਵਿੱਚ ਮੋਹਰੀ ਹੈ । ਇਸ ਤੋਂ ਬਾਅਦ ਸਿੰਗਾਪੁਰ (25.46 %) ਅਤੇ ਯੂ ਐੱਸ ਏ (12.06 %) ਦੇ ਪ੍ਰਵਾਹ ਨਾਲ ਦੂਜੇ ਤੇ ਤੀਜੇ ਨੰਬਰ ਤੇ ਹਨ । ਕੰਪਿਊਟਰ ਸਾਫਟਵੇਅਰ ਤੇ ਹਾਰਡਵੇਅਰ ਮਾਲੀ ਵਰ੍ਹੇ 2021 ਦੇ ਪਹਿਲੇ 10 ਮਹੀਨਿਆਂ ਦੌਰਾਨ 45.81 % ਦੇ ਕੁੱਲ ਐੱਫ ਡੀ ਆਈ ਇਕੂਟੀ ਪ੍ਰਵਾਹ ਨਾਲ ਸਰਵੋਤਮ ਖੇਤਰ ਵਜੋਂ ਉੱਭਰਿਆ ਹੈ । ਇਸ ਤੋਂ ਬਾਅਦ ਨਿਰਮਾਣ (ਬੁਨਿਆਦੀ ਢਾਂਚਾ) ਗਤੀਵਿਧੀਆਂ (13.37 %) ਅਤੇ ਸੇਵਾਵਾਂ ਖੇਤਰ (7.80 %) ਕ੍ਰਮਵਾਰ ਆਉਂਦੇ ਹਨ । ਜਨਵਰੀ 2021 ਦੌਰਾਨ ਦੇਖੇ ਗਏ ਰੁਝਾਨਾਂ ਅਨੁਸਾਰ ਕਨਸਲਟੈਂਸੀ ਸੇਵਾਵਾਂ 21.80 % ਦੇ ਕੁੱਲ ਐੱਫ ਡੀ ਆਈ ਇਕੂਟੀ ਪ੍ਰਵਾਹ ਨਾਲ ਸਰਵੋਤਮ ਖੇਤਰ ਵਜੋਂ ਉੱਭਰਿਆਂ  ਹਨ, ਜਦਕਿ ਇਸ ਤੋਂ ਬਾਅਦ ਕੰਪਿਊਟਰ ਸਾਫਟਵੇਅਰ ਅਤੇ ਹਾਰਡਵੇਅਰ (15.96 %) ਅਤੇ ਸੇਵਾ ਖੇਤਰ (13.64 %) ਆਉਂਦੇ ਹਨ ।

ਭਾਰਤੀ ਵਿਦੇਸ਼ੀ ਸਿੱਧੇ ਨਿਵੇਸ਼ ਦੇ ਇਹ ਰੁਝਾਨ ਵਿਸ਼ਵੀ ਨਿਵੇਸ਼ਕਾਂ ਵਿੱਚ ਇਸ ਨੂੰ ਤਰਜੀਹੀ ਨਿਵੇਸ਼ ਮੰਜਿ਼ਲ ਵਜੋਂ ਇਸ ਦੀ ਸਥਿਤੀ ਦਾ ਸਬੂਤ ਹਨ ।

ਵਾਈ ਬੀ / ਐੱਸ ਐੱਸ


(Release ID: 1709714)