ਰੱਖਿਆ ਮੰਤਰਾਲਾ
ਬਹੁ-ਰਾਸ਼ਟਰੀ ਫੌਜੀ ਅਭਿਆਸ ਸ਼ਾਂਤੀਰ ਓਗ੍ਰੋਸ਼ੇਨਾ-2021 ਦੇ ਉਦਘਾਟਨ ਸਮਾਰੋਹ ਆਯੋਜਿਤ
Posted On:
05 APR 2021 10:21AM by PIB Chandigarh
ਮਲਟੀਨੇਸ਼ਨਲ ਮਿਲਿਟਰੀ ਐਕਸਰਸਾਇਜ ਸ਼ਾਂਤੀਰ ਓਗ੍ਰੋਸ਼ੇਨਾ (ਫਰਾਂਟ ਰਨਰ ਆਫ ਪੀਸ) ਦਾ ਆਯੋਜਨ 4 ਅਪ੍ਰੈਲ 2021 ਨੂੰ ਬੰਗਬੰਧੁ ਸੇਨਾਨੀਬਾਸ , ਬੰਗਲਾਦੇਸ਼ ’ਚ ਬੰਗਲਾਦੇਸ਼ ਦੇ ਰਾਸ਼ਟਰਪਿਤਾ ਬੰਗਬੰਧੁ ਸ਼ੇਖ ਮੁਜੀਬੁਰ ਰਹਿਮਾਨ ਦੀ ਜੈਯੰਤੀ ਮਨਾਉਣ ਅਤੇ ਆਜ਼ਾਦੀ ਦੇ 50 ਸਾਲਾਂ ਦੇ ਗੌਰਵਮਈ ਮੌਕੇ ’ਤੇ ਸ਼ੁਰੂ ਕੀਤੀ ਗਈ । ਰਾਇਲ ਭੂਟਾਨ ਆਰਮੀ, ਸ੍ਰੀਲੰਕਾ ਦੀ ਫੌਜ ਅਤੇ ਬੰਗਲਾਦੇਸ਼ ਦੀ ਫੌਜ ਦੀ ਟੁਕੜੀ ਦੇ ਨਾਲ 4 ਅਪ੍ਰੈਲ ਤੋਂ 12 ਅਪ੍ਰੈਲ 2021 ਤੱਕ 30 ਜਵਾਨਾਂ ਦਾ ਭਾਰਤੀ ਦਲ ਇਸ ਮੁਹਿੰਮ ’ਚ ਭਾਗ ਲੈ ਰਿਹਾ ਹੈ। ਅਭਿਆਸ ਦੇ ਦੌਰਾਨ ਸੰਯੁਕਤ ਰਾਜ ਅਮਰੀਕਾ, ਬ੍ਰਿਟੇਨ, ਤੁਰਕੀ , ਸਊਦੀ ਅਰਬ , ਕੁਵੈਤ ਅਤੇ ਸਿੰਗਾਪੁਰ ਦੇ ਫੌਜੀ ਆਬਜ਼ਰਵਰ ਵੀ ਮੌਜੂਦ ਰਹਿਣਗੇ ।
ਇਸ ਫੌਜੀ ਮੁਹਿੰਮ ਦਾ ਉਦੇਸ਼ ਕਾਰਜਪ੍ਰਣਾਲੀ ਨੂੰ ਮਜਬੂਤ ਕਰਨਾ ਅਤੇ ਗੁਆਂਢੀ ਦੇਸ਼ਾਂ ਦੇ ਨਾਲ ਆਪਸੀ ਦੋਸਤੀ ਨੂੰ ਬੜ੍ਹਾਵਾ ਦੇਣਾ ਹੈ ਤਾਂ ਕਿ ਖੇਤਰ ’ਚ ਸ਼ਾਂਤੀ ਬਣਾਈ ਰੱਖੀ ਜਾ ਸਕੇ । ਸਾਰੇ ਹਿੱਸਾ ਲੈਣ ਵਾਲੇ ਦੇਸ਼ਾਂ ਦੀਆਂ ਸੈਨਾਵਾਂ ਆਪਣੇ ਵਡਮੁੱਲਾ ਅਨੁਭਵਾਂ ਨੂੰ ਸਾਂਝਾ ਕਰਨਗੀਆਂ ਅਤੇ ਸ਼ਾਂਤੀ ਬਣਾਈ ਰੱਖਣ ਦੇ ਕੰਮਾਂ ’ਚ ਆਪਣੀ ਜਾਣਕਾਰੀ ਅਤੇ ਕਾਰਜਪ੍ਰਣਾਲੀ ਨੂੰ ਹੋਰ ਸੋਧਣਗੀਆਂ।
**********
ਏਏ,ਬੀਐਸਸੀ,ਵੀਬੀਵਾਈ
(Release ID: 1709671)
Visitor Counter : 226