ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਭਾਰਤ ’ਚ ਕੋਵਿਡ–19 ਮਹਾਮਾਰੀ ਦੀ ਸਥਿਤੀ ਅਤੇ ਟੀਕਾਕਰਣ ਪ੍ਰੋਗਰਾਮ ਦੀ ਸਮੀਖਿਆ ਕੀਤੀ

Posted On: 04 APR 2021 5:05PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਦੇਸ਼ ਵਿੱਚ ਕੋਵਿਡ–19 ਮਹਾਮਾਰੀ ਦੀ ਸਥਿਤੀ ਤੇ ਟੀਕਾਕਰਣ ਪ੍ਰੋਗਰਾਮ ਦੀ ਸਮੀਖਿਆ ਕਰਨ ਲਈ ਇੱਕ ਉੱਚਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ।

 

ਪ੍ਰਧਾਨ ਮੰਤਰੀ ਨੇ ਹਦਾਇਤ ਕੀਤੀ ਕਿ ਕੋਵਿਡ–19 ਦੇ ਟਿਕਾਊ ਪ੍ਰਬੰਧਨ ਲਈ ਆਮ ਲੋਕਾਂ ਨੂੰ ਜਾਗਰੂਕ ਕਰਨਾ ਤੇ ਉਨ੍ਹਾਂ ਦੀ ਸ਼ਮੂਲੀਅਤ ਬਹੁਤ ਅਹਿਮ ਹੈ ਅਤੇ ਕੋਵਿਡ–19 ਦੇ ਸਹੀ ਪ੍ਰਬੰਧਨ ਲਈ ਜਨ ਭਾਗੀਦਾਰੀਤੇ ਜਨ ਅੰਦੋਲਨਨਿਰੰਤਰ ਜਾਰੀ ਰੱਖਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਟੈਸਟਿੰਗ (ਕੋਰੋਨਾ ਟੈਸਟ), ਟ੍ਰੇਸਿੰਗ (ਕੋਵਿਡ ਮਰੀਜ਼ਾਂ ਦੇ ਸੰਪਰਕ ਵਿੱਚ ਆਏ ਲੋਕਾਂ ਦਾ ਪਤਾ ਲਾਉਣਾ), ਟ੍ਰੀਟਮੈਂਟ (ਇਲਾਜ), ਕੋਵਿਡ ਪ੍ਰਤੀ ਉਚਿਤ ਵਿਵਹਾਰ ਤੇ ਟੀਕਾਕਰਣ ਦੀ ਪੰਜਪੜਾਵੀ ਨੀਤੀ ਜੇ ਬੇਹੱਦ ਗੰਭੀਰਤਾ ਤੇ ਪ੍ਰਤੀਬੱਧਤਾ ਨਾਲ ਲਾਗੂ ਕੀਤੀ ਜਾਵੇ, ਤਾਂ ਇਸ ਮਹਾਮਾਰੀ ਦਾ ਫੈਲਣਾ ਰੋਕਣਾ ਪ੍ਰਭਾਵੀ ਹੋਵੇਗਾ।

 

6 ਅਪ੍ਰੈਲ ਤੋਂ 14 ਅਪ੍ਰੈਲ ਤੱਕ ਜਨਤਕ ਸਥਾਨਾਂ / ਕੰਮਕਾਜ ਵਾਲੀਆਂ ਥਾਵਾਂ ਤੇ ਸਿਹਤ ਸੁਵਿਧਾਵਾਂ ਉੱਤੇ ਮਾਸਕ ਦੀ 100% ਵਰਤੋਂ, ਨਿਜੀ ਸਫ਼ਾਈ ਤੇ ਅਰੋਗਤਾ ਨੂੰ ਸੰਗਠਤ ਕੀਤਾ ਜਾਵੇਗਾ।

 

ਪ੍ਰਧਾਨ ਮੰਤਰੀ ਨੇ ਆਉਂਦੇ ਦਿਨਾਂ ਦੌਰਾਨ ਕੋਵਿਡ ਪ੍ਰਤੀ ਉਚਿਤ ਵਿਵਹਾਰ ਲਾਗੂ ਕੀਤੇ ਜਾਣ ਦੀ ਲੋੜ ਨੂੰ ਉਜਾਗਰ ਕਰਦਿਆਂ ਕਿਹਾ ਕਿ ਬਿਸਤਰਿਆਂ, ਟੈਸਟਿੰਗ ਦੀਆਂ ਸੁਵਿਧਾਵਾਂ ਤੇ ਸਮੇਂਸਿਰ ਹਾਸਪਿਟਲਾਈਜ਼ੇਸ਼ਨ ਆਦਿ ਦੀ ਉਪਲਬਧਤਾ ਨੂੰ ਯਕੀਨੀ ਬਣਾਉਣਾ ਹੋਵੇਗਾ। ਪ੍ਰਧਾਨ ਮੰਤਰੀ ਨੇ ਹਰ ਹਾਲਤ ਵਿੱਚ ਮੌਤਾਂ ਤੋਂ ਬਚਣ ਵੱਲ ਧਿਆਨ ਦੇਣ ਦਾ ਸੱਦਾ ਦਿੰਦਿਆਂ ਕਿਹਾ ਕਿ ਇਸ ਲਈ ਸਿਹਤਸੰਭਾਲ਼ ਨਾਲ ਸਬੰਧਿਤ ਬੁਨਿਆਦੀ ਢਾਂਚੇ, ਆਕਸੀਜਨ, ਵੈਂਟੀਲੇਟਰਜ਼ ਤੇ ਲੋੜੀਂਦੀ ਲੌਜਿਸਟਿਕਸ ਦੀ ਉਪਲਬਧਤਾ ਜਿਹੇ ਬੁਨਿਆਦੀ ਢਾਂਚੇ ਵਿੱਚ ਵਾਧਾ ਕਰਨਾ ਹੋਵੇਗਾ ਤੇ ਨਾਲ ਹੀ ਯਕੀਨੀ ਬਣਾਉਣਾ ਹੋਵੇਗਾ ਕਿ ਕਲੀਨਿਕਲ ਪ੍ਰਬੰਧਨ ਦੇ ਪ੍ਰੋਟੋਕੋਲਸ ਦੀ ਪਾਲਣਾ ਸਾਰੇ ਹਸਪਤਾਲਾਂ ਤੇ ਘਰਾਂ ਵਿੱਚ ਮਰੀਜ਼ਾਂ ਦੀ ਦੇਖਭਾਲ ਸਮੇਂ ਕੀਤੀ ਜਾਵੇ।

 

ਪ੍ਰਧਾਨ ਮੰਤਰੀ ਨੇ ਹਦਾਇਤ ਕੀਤੀ ਕਿ ਜਨਸਿਹਤ ਮਾਹਿਰਾਂ ਤੇ ਕਲੀਨੀਸ਼ੀਅਨਾਂ ਉੱਤੇ ਆਧਾਰਤ ਕੇਂਦਰੀ ਟੀਮਾਂ ਮਹਾਰਾਸ਼ਟਰ ਚ ਭੇਜੀਆਂ ਜਾਣ ਕਿਉਂਕਿ ਉੱਥੇ ਕੇਸਾਂ ਤੇ ਮੌਤਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਅਤੇ ਪੰਜਾਬ ਤੇ ਛੱਤੀਸਗੜ੍ਹ ਚ ਵੀ ਇੰਝ ਕਰਨਾ ਹੋਵੇਗਾ ਕਿਉਂਕਿ ਉੱਥੇ ਵੀ ਅਨੁਪਾਤ ਤੋਂ ਵੱਧ ਮੌਤਾਂ ਹੋ ਰਹੀਆਂ ਹਨ।

 

ਪ੍ਰਧਾਨ ਮੰਤਰੀ ਨੇ ਖ਼ਾਸ ਤੌਰ ਉੱਤੇ ਕੰਟੇਨਮੈਂਟ ਦੇ ਉਪਾਅ ਪ੍ਰਭਾਵਸ਼ਾਲੀ ਤਰੀਕੇ ਲਾਗੂ ਕਰਨੇ ਯਕੀਨੀ ਬਣਾਉਣ ਦੀ ਲੋੜ ਦੇ ਨਾਲਨਾਲ ਕੇਸਾਂ ਦੀ ਸਰਗਰਮੀ ਨਾਲ ਭਾਲ ਕਰਨ ਤੇ ਕੰਟੇਨਮੈਂਟ ਜ਼ੋਨਜ਼ ਦੇ ਪ੍ਰਬੰਧ ਲਈ ਸਥਾਨਕ ਭਾਈਚਾਰਿਆਂ ਚ ਵਲੰਟੀਅਰਾਂ ਦੀ ਸ਼ਮੂਲੀਅਤ ਉੱਤੇ ਖ਼ਾਸ ਤੌਰ ਤੇ ਉਜਾਗਰ ਕੀਤਾ। ਉਨ੍ਹਾਂ ਸਲਾਹ ਦਿੱਤੀ ਕਿ ਸਾਰੇ ਰਾਜਾਂ ਨੂੰ ਮਹਾਮਾਰੀ ਨੂੰ ਵੱਡੇ ਪੱਧਰ ਤੇ ਫੈਲਣ ਤੋਂ ਰੋਕਣ ਲਈ ਵਿਆਪਕ ਪਾਬੰਦੀਆਂ ਨਾਲ ਸਖ਼ਤ ਉਪਾਅ ਕੀਤੇ ਜਾਣ ਦੀ ਲੋੜ ਉੱਤੇ ਜ਼ੋਰ ਦਿੱਤਾ।

 

ਇੱਕ ਵਿਸਤ੍ਰਿਤ ਪੇਸ਼ਕਾਰੀ ਕੀਤੀ ਗਈ, ਜਿਸ ਵਿੱਚ ਦੱਸਿਆ ਗਿਆ ਕਿ ਦੇਸ਼ ਵਿੱਚ ਕੋਵਿਡ–19 ਨਾਲ ਸਬੰਧਿਤ ਮਾਮਲਿਆਂ ਤੇ ਮੌਤਾਂ ਚ ਚਿੰਤਾਜਨਕ ਹੱਦ ਤੱਕ ਵਾਧਾ ਹੋ ਰਿਹਾ ਹੈ ਅਤੇ 10 ਰਾਜਾਂ ਵਿੱਚ ਹੀ ਦੇਸ਼ ਦੇ 91% ਤੋਂ ਵੱਧ ਕੋਵਿਡ ਦੇ ਮਾਮਲੇ ਹਨ ਤੇ ਉਸੇ ਕਰਕੇ ਮੌਤਾਂ ਹੋ ਰਹੀਆਂ ਹਨ। ਇਹ ਨੋਟ ਕੀਤਾ ਗਿਆ ਕਿ ਮਹਾਰਾਸ਼ਟਰ, ਪੰਜਾਬ ਤੇ ਛੱਤੀਸਗੜ੍ਹ ਚ ਸਥਿਤੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਅੱਜ ਦੀ ਤਰੀਕ ਵਿੱਚ ਪਿਛਲੇ 14 ਦਿਨਾਂ ਦੌਰਾਨ ਦੇਸ਼ ਦੇ ਕੁੱਲ ਮਾਮਲਿਆਂ ਵਿੱਚੋਂ 57% ਇਕੱਲੇ ਮਹਾਰਾਸ਼ਟਰ ਤੋਂ ਹੀ ਸਾਹਮਣੇ ਆਏ ਹਨ ਤੇ ਇਸੇ ਸਮੇਂ ਦੌਰਾਨ ਦੇਸ਼ ਦੀਆਂ 47% ਮੌਤਾਂ ਇਸੇ ਰਾਜ ਚ ਹੋਈਆਂ ਹਨ। ਮਹਾਰਾਸ਼ਟਰ , ਪ੍ਰਤੀ ਦਿਨ ਨਵੇਂ ਕੇਸਾਂ ਦੀ ਕੁੱਲ ਗਿਣਤੀ 47,913 ਨੂੰ ਛੋਹ ਗਈ ਹੈ, ਜੋ ਕਿ ਪਿਛਲੀ ਸਭ ਤੋਂ ਵੱਧ ਗਿਣਤੀ ਤੋਂ ਦੁੱਗਣੀ ਤੋਂ ਵੀ ਜ਼ਿਆਦਾ ਹੈ। ਪਿਛਲੇ 14 ਦਿਨਾਂ ਦੌਰਾਨ ਦੇਸ਼ ਵਿੱਚ ਸਾਹਮਣੇ ਆਏ ਕੁੱਲ ਮਾਮਲਿਆਂ ਵਿੱਚੋਂ 4.5% ਪੰਜਾਬ ਚੋਂ ਸਾਹਮਣੇ ਆਏ ਹਨ। ਦੇਸ਼ ਚ ਕੁੱਲ ਮੌਤਾਂ ਚੋਂ 16.3% ਮੌਤਾਂ ਇੱਥੇ ਹੀ ਹੋਈਆਂ ਹਨ, ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਸੇ ਤਰ੍ਹਾਂ, ਪਿਛਲੇ 14 ਦਿਨਾਂ ਦੌਰਾਨ ਛੱਤੀਸਗੜ੍ਹ ਚ ਭਾਵੇਂ ਕੁੱਲ ਮਾਮਲਿਆਂ ਵਿੱਚੋਂ 4.3% ਹੀ ਸਾਹਮਣੇ ਆਏ ਹਨ ਪਰ ਇੱਥੇ ਦੇਸ਼ ਵਿੱਚ ਹੋਈਆਂ ਕੁੱਲ ਵਿੱਚੋਂ 7% ਤੋਂ ਵੱਧ ਮੌਤਾਂ ਹੋਈਆਂ ਹਨ। ਸਭ ਤੋਂ ਵੱਧ ਚਿੰਤਾਜਨਕ ਸਥਿਤੀ ਵਾਲੇ 10 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਦੇਸ਼ ਦੇ ਕੁੱਲ ਵਿੱਚੋਂ 91.4% ਮਾਮਲੇ ਸਾਹਮਣੇ ਆਏ ਹਨ ਤੇ ਕੁੱਲ ਵਿੱਚੋਂ 90.9% ਮੌਤਾਂ ਹੋਈਆਂ ਹਨ।

 

ਇਸ ਗੱਲ ਉੱਤੇ ਜ਼ੋਰ ਦਿੱਤਾ ਗਿਆ ਕਿ ਮਾਮਲਿਆਂ ਦੇ ਤੇਜ਼ੀ ਨਾਲ ਵਧਣ ਦੇ ਕਾਰਣਾਂ ਵਿੱਚ ਮੁੱਖ ਤੌਰ ਉੱਤੇ ਮਾਸਕ ਦੀ ਵਰਤੋਂ ਨਾ ਕਰਨ ਤੇ ਦੋ ਗਜ਼ ਦੀ ਦੂਰੀ ਬਣਾ ਕੇ ਨਾ ਰੱਖਣ, ਮਹਾਮਾਰੀ ਦੀ ਥਕਾਵਟ ਤੇ ਖੇਤਰੀ ਪੱਧਰ ਉੱਤੇ ਕੰਟੇਨਮੈਂਟ ਖੇਤਰ ਚ ਲੋੜੀਂਦੇ ਉਪਾਅ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਨਾ ਕੀਤੇ ਜਾਣ ਨਾਲ ਸਬੰਧਿਤ ਕੋਵਿਡਲਈਉਚਿਤਵਿਵਹਾਰ ਦੀ ਪਾਲਣਾ ਨਾ ਕਰਨਾ ਸ਼ਾਮਲ ਹਨ।

 

ਭਾਵੇਂ ਕੁਝ ਰਾਜਾਂ ਵਿੱਚ ਕੇਸਾਂ ਦੇ ਵਾਧੇ ਵਿੱਚ ਪਰਿਵਰਤਿਤ ਸਟ੍ਰੇਨਜ਼ ਦੇ ਸਹੀ ਕਾਰਣਾਂ ਬਾਰੇ ਮਹਿਜ਼ ਅਨੁਮਾਨ ਹੀ ਲਾਏ ਗਏ ਹਨ ਪਰ ਮਹਾਮਾਰੀ ਉੱਤੇ ਕਾਬੂ ਪਾਉਣ ਦੇ ਉਪਾਅ ਉਹੀ ਹਨ ਤੇ ਉਨ੍ਹਾਂ ਖੇਤਰਾਂ ਵਿੱਚ ਕੋਵਿਡ–19 ਦੇ ਪ੍ਰਬੰਧ ਲਈ ਵਿਭਿੰਨ ਪ੍ਰੋਟੋਕੋਲਸ ਨੂੰ ਲਾਗੂ ਕਰਨਾ ਬਹੁਤ ਅਹਿਮ ਹੈ।

 

ਕੋਵਿਡ–19 ਟੀਕਾਕਰਣ ਮੁਹਿੰਮ ਦੀ ਕਾਰਗੁਜ਼ਾਰੀ ਬਾਰੇ ਇੱਕ ਸੰਖੇਪ ਪੇਸ਼ਕਾਰੀ ਵੀ ਕੀਤੀ ਗਈ, ਜਿਸ ਵਿੱਚ ਵਿਭਿੰਨ ਸਮੂਹਾਂ ਵਿੱਚ ਟੀਕਾਕਰਣ ਦੀ ਕਵਰੇਜ, ਹੋਰਨਾਂ ਦੇਸ਼ਾਂ ਦੇ ਸਬੰਧ ਵਿੱਚ ਕਾਰਗੁਜ਼ਾਰੀ ਤੇ ਰਾਜਾਂ ਦੀ ਕਾਰਗੁਜ਼ਾਰੀ ਦੇ ਵੇਰਵੇ ਦਿੱਤੇ ਗਏ ਤੇ ਉਨ੍ਹਾਂ ਉੱਤੇ ਵਿਚਾਰ ਕੀਤਾ ਗਿਆ। ਇਹ ਸੁਝਾਅ ਦਿੱਤਾ ਗਿਆ ਕਿ ਕਾਰਗੁਜ਼ਾਰੀ ਦਾ ਰੋਜ਼ਾਨਾ ਵਿਸ਼ਲੇਸ਼ਣ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸਾਂਝਾ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਕਾਰਵਾਈਆਂ ਚ ਸੁਧਾਰ ਲਿਆਉਣ ਲਈ ਸੁਝਾਅ ਤੇ ਸਲਾਹਾਂ ਮਿਲ ਸਕਣ।

 

ਮੌਜੂਦਾ ਨਿਰਮਾਤਾਵਾਂ ਦੀ ਉਤਪਾਦਨ ਸਮਰੱਥਾ ਤੇ ਪਰੀਖਣਅਧੀਨ ਵੈਕਸੀਨਾਂ ਦੀ ਸਮਰੱਥਾ ਦੇ ਨਾਲਨਾਲ ਵੈਕਸੀਨਾਂ ਦੀ ਖੋਜ ਤੇ ਵਿਕਾਸ ਬਾਰੇ ਵੀ ਵਿਚਾਰਵਟਾਂਦਰਾ ਕੀਤਾ ਗਿਆ। ਇਹ ਸੂਚਿਤ ਕੀਤਾ ਗਿਆ ਕਿ ਵੈਕਸੀਨ ਦੇ ਨਿਰਮਾਤਾ ਆਪਣੀ ਸਮਰੱਥਾ ਵਿੱਚ ਵਾਧਾ ਕਰ ਰਹੇ ਹਨ ਤੇ ਇਹ ਵਾਧਾ ਕਰਨ ਲਈ ਦੇਸ਼ ਦੀਆਂ ਹੋਰ ਔਫ਼ਸ਼ੋਰ ਕੰਪਨੀਆਂ ਨਾਲ ਵੀ ਵਿਚਾਰਵਟਾਂਦਰਾ ਚੱਲ ਰਿਹਾ ਹੈ। ਇਹ ਤੱਥ ਵੀ ਉਜਾਗਰ ਕੀਤਾ ਗਿਆ ਕਿ ਦੇਸ਼ ਦੀਆਂ ਵਧਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਨਾਲਨਾਲ ਵਸੁਧੈਵ ਕੁਟੁੰਬਕਮ ਦੀ ਭਾਵਨਾਨੂੰ ਧਿਆਨ ਚ ਰੱਖਦਿਆਂ ਹੋਰਨਾਂ ਦੇਸ਼ਾਂ ਦੀਆਂ ਉਚਿਤ ਜ਼ਰੂਰਤਾਂ ਪੂਰੀਆਂ ਕਰਨ ਲਈ ਵੈਕਸੀਨਾਂ ਦੀਆਂ ਉਚਿਤ ਮਾਤਰਾਵਾਂ ਸੁਰੱਖਿਅਤ ਕਰਨ ਦੀਆਂ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

 

ਪ੍ਰਧਾਨ ਮੰਤਰੀ ਨੇ ਵਧੇਰੇ ਮਾਮਲੇ ਸਾਹਮਣੇ ਆਉਣ ਵਾਲੇ ਰਾਜਾਂ ਤੇ ਜ਼ਿਲ੍ਹਿਆਂ ਵਿੱਚ ਮਿਸ਼ਨਮੋਡ ਪਹੁੰਚ ਨਾਲ ਨਿਰੰਤਰ ਅੱਗੇ ਵਧਣ ਦੀ ਹਦਾਇਤ ਕੀਤੀ, ਤਾਂ ਜੋ ਦੇਸ਼ ਵਿੱਚ ਪਿਛਲੇ 15 ਮਹੀਨਿਆਂ ਦੌਰਾਨ ਕੋਵਿਡ–19 ਤੋਂ ਬਚਾਅ ਲਈ ਕੀਤੀਆਂ ਕੋਸ਼ਿਸ਼ਾਂ ਦੇ ਸਮੂਹਕ ਫ਼ਾਇਦੇ ਅਜਾਈਂ ਨਾ ਚਲੇ ਜਾਣ।

 

ਇਸ ਬੈਠਕ ਵਿੱਚ ਹੋਰਨਾਂ ਅਧਿਕਾਰੀਆਂ ਤੋਂ ਇਲਾਵਾ ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ, ਕੈਬਨਿਟ ਸਕੱਤਰ, ਗ੍ਰਹਿ ਸਕੱਤਰ, ਚੇਅਰਪਰਸਨ (ਵੈਕਸੀਨ ਦੇਣ ਬਾਰੇ ਉੱਚਤਾਕਤੀ ਸਮੂਹ), ਸਕੱਤਰ ਸਿਹਤ, ਸਕੱਤਰ ਫ਼ਾਰਮਾਸਿਊਟੀਕਲਸ, ਸਕੱਤਰ ਬਾਇਓਟੈਕਨੋਲੋਜੀ, ਸਕੱਤਰ ਆਯੁਸ਼, ਡਾਇਰੈਕਟਰ ਜਨਰਲ ਆਈਸੀਐੱਮਆਰ, ਭਾਰਤ ਸਰਕਾਰ ਦੇ ਪ੍ਰਿੰਸੀਪਲ ਵਿਗਿਆਨਕ ਸਲਾਹਕਾਰ ਤੇ ਨੀਤੀ ਆਯੋਗ ਦੇ ਮੈਂਬਰ ਸ਼ਾਮਲ ਹੋਏ।

 

*****

 

ਡੀਐੱਸ/ਏਕੇਜੇ



(Release ID: 1709526) Visitor Counter : 238