ਉਪ ਰਾਸ਼ਟਰਪਤੀ ਸਕੱਤਰੇਤ
ਲੋਕਾਂ ਨੂੰ ਆਪਣੇ ਪ੍ਰਤੀਨਿਧਾਂ ਦੀ ਚੋਣ 4 ਸੀਜ਼ (4Cs)- ਕਰੈਕਟਰ, ਕੰਡਕਟ, ਕੈਲੀਬਰ ਅਤੇ ਕਪੈਸਿਟੀ ਦੇ ਅਧਾਰ 'ਤੇ ਕਰਨੀ ਚਾਹੀਦੀ ਹੈ: ਉਪ-ਰਾਸ਼ਟਰਪਤੀ
‘ਸ਼ਾਸਨ- ਕੇਂਦ੍ਰਿਤ ਮਤਦਾਨ ਦੇ ਨਾਲ ਹੀ ਨਾਗਰਿਕ-ਕੇਂਦ੍ਰਿਤ ਸ਼ਾਸਨ ਸੰਭਵ ਹੋ ਸਕੇਗਾ’
ਸਾਰਿਆਂ ਦੇ ਈਜ਼ ਆਵ੍ ਲਿਵਿੰਗ ਲਈ ਸ਼ਾਸਨ ਨੂੰ ਸੁਵਿਵਸਥਿਤ ਕੀਤਾ ਜਾਵੇ: ਉਪ ਰਾਸ਼ਟਰਪਤੀ ਸ਼੍ਰੀ ਨਾਇਡੂ
ਉਪ ਰਾਸ਼ਟਰਪਤੀ ਨੇ ਰਿਟਾਇਰਡ ਸਿਵਲ ਸਰਵੈਂਟ ਡਾ. ਸ਼ੈਲੇਂਦਰ ਜੋਸ਼ੀ ਦੀ ਕਿਤਾਬ ‘ਸੁਪ੍ਰੀਪਾਲਨਾ’ ਰਿਲੀਜ਼ ਕੀਤੀ
Posted On:
01 APR 2021 11:59AM by PIB Chandigarh
ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਲੋਕਾਂ ਨੂੰ ਆਪਣੇ ਪ੍ਰਤੀਨਿਧਾਂ ਦੀ ਚੋਣ 4 ਸੀਜ਼ (4Cs)- ਕਰੈਕਟਰ, ਕੰਡਕਟ, ਕੈਲੀਬਰ ਅਤੇ ਕਪੈਸਿਟੀ ਦੇ ਅਧਾਰ 'ਤੇ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਨਾ ਕਿ ਹੋਰ ਸ਼ਰਤਾਂ ਦੇ ਅਧਾਰ ’ਤੇ।
ਤੇਲੰਗਾਨਾ ਦੇ ਸਾਬਕਾ ਮੁੱਖ ਸਕੱਤਰ, ਸ਼੍ਰੀ ਐੱਸ ਕੇ ਜੋਸ਼ੀ ਦੁਆਰਾ ਲਿਖੀ ਗਈ ਪੁਸਤਕ, “ਈਕੋ ਟੀ ਕਾਲਿੰਗ: ਟੂਵਰਡਸ ਪੀਪਲ-ਸੈਂਟ੍ਰਿਕ ਗਵਰਨੈਂਸ” ਦੇ ਤੇਲੁਗੂ ਅਨੁਵਾਦ, ‘ਸੁਪ੍ਰੀਪਾਲਨਾ’ ਨੂੰ ਰਿਲੀਜ਼ ਕਰਦਿਆਂ, ਉਪ ਰਾਸ਼ਟਰਪਤੀ ਨੇ ਕਿਹਾ ਕਿ ਬਦਕਿਸਮਤੀ ਨਾਲ ਹੋਰ ਹੀ 4 ਸੀਜ਼- ਕਾਸਟ, ਕਮਿਊਨਿਟੀ, ਕੈਸ਼ ਅਤੇ ਕ੍ਰਿਮਿਨੈਲਿਟੀ ਨੇ ਸੁਸ਼ਾਸਨ ਦੇ ਲਈ ਜ਼ਰੂਰੀ- ਕਰੈਕਟਰ, ਕੰਡਕਟ, ਕੈਲੀਬਰ ਅਤੇ ਕਪੈਸਿਟੀ ਦਾ ਸਥਾਨ ਲੈ ਲਿਆ ਹੈ। ਉਨ੍ਹਾਂ ਨੇ ਯਾਦ ਦਿਵਾਇਆ ਕਿ ਨਾਗਰਿਕ- ਕੇਂਦ੍ਰਿਤ ਸ਼ਾਸਨ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਸ਼ਾਸਨ-ਕੇਂਦ੍ਰਿਤ ਵੋਟਿੰਗ ਹੋਵੇਗੀ।
ਉਪ ਰਾਸ਼ਟਰਪਤੀ ਨੇ ਕਿਹਾ ਕਿ ਲੋਕਾਂ ਦੀਆਂ ਆਕਾਂਖਿਆਵਾਂ ਨੂੰ ਪੂਰਾ ਕਰਨ ਲਈ ਅਤੇ ਵੱਖ ਵੱਖ ਯੋਜਨਾਵਾਂ ਦੇ ਪ੍ਰਭਾਵਸ਼ਾਲੀ ਲਾਗੂਕਰਨ ਨੂੰ ਸੁਨਿਸ਼ਚਿਤ ਕਰਨ ਲਈ ਸੁਸ਼ਾਸਨ ਲਾਜ਼ਮੀ ਹੈ। ਲੋਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਵੀ ਸੁਸ਼ਾਸਨ ਓਨਾ ਹੀ ਮਹੱਤਵਪੂਰਨ ਹੈ। ਉਨ੍ਹਾਂ ਅੱਗੇ ਕਿਹਾ, “ਖੁਸ਼ਹਾਲੀ ਚੰਗੇ ਸ਼ਾਸਨ ਨਾਲ ਹੀ ਆਉਂਦੀ ਹੈ।”
ਚੁਣੀਆਂ ਗਈਆਂ ਸਰਕਾਰਾਂ ਨੂੰ ‘ਲੋਕ ਵਿਸ਼ਵਾਸ ਦੀਆਂ ਧਾਰਨੀ’ ਦੱਸਦੇ ਹੋਏ ਸ਼੍ਰੀ ਨਾਇਡੂ ਨੇ ਉਨ੍ਹਾਂ ਨੂੰ ਜ਼ਿੰਮੇਵਾਰੀ ਨਾਲ ਕੰਮ ਕਰਨ ਅਤੇ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਨੇ ਸਾਰੇ ਨਾਗਰਿਕਾਂ ਦੀ ਈਜ਼ ਆਵ੍ ਲਿਵਿੰਗ ਨੂੰ ਬਿਹਤਰ ਬਣਾਉਣ ਲਈ ਸਰਕਾਰ ਦੇ ਪ੍ਰਯਤਨਾਂ ਨੂੰ ਸੁਵਿਵਸਥਿਤ ਕਰਨ ਦਾ ਸੱਦਾ ਦਿੱਤਾ।
ਸ਼੍ਰੀ ਨਾਇਡੂ ਨੇ ਇਸ ਪੁਸਤਕ ਦੇ ਲੇਖਕ ਡਾ ਸ਼ੈਲੇਂਦਰ ਜੋਸ਼ੀ, ਅਨੁਵਾਦਕ ਸ਼੍ਰੀ ਅੰਨਾਵਾਰੱਪੂ ਬ੍ਰਹਮਈਆ ਅਤੇ ਪ੍ਰਕਾਸ਼ਕ ਸ਼੍ਰੀ ਮਾਰੂਤੀ ਦੀ ਸ਼ਲਾਘਾ ਕੀਤੀ।
******
ਐੱਮਐੱਸ / ਆਰਕੇ / ਡੀਪੀ
(Release ID: 1709120)
Visitor Counter : 197