ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਇੰਸਪਾਯਰ ਫੈਕਲਟੀ ਫੈਲੋ ਨੇ ਆਪਟੀਕਲ ਸੈਂਸਰ, ਲਾਈਟ- ਐਮਿਟਿੰਗ ਉਦੇਸ਼ਾਂ, ਊਰਜਾ ਰੂਪਾਂਤਰਣ ਅਤੇ ਕੰਪੋਜ਼ਿਟਾਂ ਦੇ ਲਈ ਉਪਯੋਗੀ ਆਪਟੀਕਲ ਸਮੱਗਰੀਆਂ ਨੂੰ ਬਣਾਉਣ ਦੇ ਲਈ ਲਘੂ ਡਾਟਸ ਨੂੰ ਸੰਸ਼ੋਧਿਤ ਕੀਤਾ
ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਦੀ ਸ਼ੁਰੂਆਤ ਹੋਈ ਹੈ, ਪਰ ਇਹ ਅੰਤਹੀਣ ਹੈ ਅਤੇ ਸਮੇਂ ਦੇ ਨਾਲ ਵਿਕਸਿਤ ਹੁੰਦਾ ਜਾਵੇਗਾ: ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ, ਸੱਕਤਰ, ਡੀਐੱਸਟੀ
Posted On:
01 APR 2021 12:22PM by PIB Chandigarh
ਪੱਛਮੀ ਬੰਗਾਲ ਦੀ ਉੱਤਰੀ ਬੰਗਾਲ ਯੂਨੀਵਰਸਿਟੀ ਦੇ ਰਸਾਇਣ ਵਿਭਾਗ ਨਾਲ ਜੁੜੇ ਡਾ. ਸੱਤਿਆਪ੍ਰਿਯਾ ਭੰਡਾਰੀ ਪੈਰਾਬੈਂਗਣੀ ਪ੍ਰਕਾਸ਼ ਨਾਲ ਟਕਰਾਉਣ ਤੋਂ ਬਾਅਦ ਕਈ ਰੰਗਾਂ ਦੇ ਪ੍ਰਕਾਸ਼ ਦਾ ਉਤਸਰਜਨ ਕਰਨ ਵਾਲੇ ਛੋਟੇ ਨੈਨੋ ਪੱਧਰ ਦੇ ਕ੍ਰਿਸਟਲਾਂ ਤੋਂ ਆਕਰਸ਼ਤ ਹਨ।
ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੁਆਰਾ ਸਥਾਪਤ ਇੰਸਪਾਯਰ ਫੈਕਲਟੀ ਫੈਲੋਸ਼ਿਪ ਨਾਲ ਸਨਮਾਨਤ ਇਹ ਵਿਗਿਆਨਕ ਆਪਟੀਕਲ ਸੈਂਸਰ, ਲਾਈਟ-ਐਮਿਟਿੰਗ ਉਦੇਸ਼ਾਂ, ਕੰਪੋਜ਼ਿਟਾਂ ਅਤੇ ਫਲੋਰੋਸੈਂਟ ਜੈਵਿਕ ਲੇਬਲਾਂ ਵਿੱਚ ਲਗਾਤਾਰ ਵਰਤੇ ਜਾ ਸਕਣ ਵਾਲੀਆਂ ਆਪਟੀਕਲ ਸਮੱਗਰੀਆਂ ਦੇ ਨਿਰਮਾਣ ਦੇ ਉਦੇਸ਼ ਨਾਲ ਕੁਆਂਟਮ ਡਾਟਸ (ਕਿਊਡੀ) ਨਾਮਕ ਨੈਨੋ ਪੱਧਰ ਦੇ ਕ੍ਰਿਸਟਲਾਂ ਦੀ ਸਤਹਿ ਨੂੰ ਸੰਸ਼ੋਧਿਤ ਕਰਨ ਦੇ ਲਈ ਰਸਾਇਣਕ ਕਿਰਿਆਵਾਂ ਦੀ ਵਰਤੋਂ ਕਰ ਰਿਹਾ ਹੈ|
ਰਸਾਇਣਕ ਤੌਰ ’ਤੇ ਇਨ੍ਹਾਂ ਕਿਊਡੀ ਦੀ ਸਤਹਿ ਨੂੰ ਸੰਸ਼ੋਧਿਤ ਕੀਤਾ ਜਾਣਾ ਉਨ੍ਹਾਂ ਦੀਆਂ ਆਪਟੀਕਲ ਵਿਸ਼ੇਸ਼ਤਾਵਾਂ ਵਿੱਚ ਫੇਰ ਬਦਲ ਕਰਨ ਅਤੇ ਸਫ਼ੈਦ ਪ੍ਰਕਾਸ਼ ਉਤਸਰਜਕ (ਡਬਲਯੂਐੱਲਈ) ਸਮੱਗਰੀਆਂ, ਰੋਗਾਂ ਦੇ ਪ੍ਰਤੀ ਸੰਵੇਦਨਸ਼ੀਲ ਅਣੂਆਂ ਜਾਂ ਵਾਤਾਵਰਣ ਪ੍ਰਦੂਸ਼ਕਾਂ ਦਾ ਪਤਾ ਲਗਾਉਣ ਵਾਲੇ ਰੇਸ਼ੀਓਮੀਟ੍ਰਿਕ ਸੈਂਸਰ, ਫੋਟੋਕੈਟਲਿਸਟਸ (H2 ਦੇ ਉਤਪਾਦਨ ਦੇ ਲਈ) ਦੇ ਨਿਰਮਾਣ ਅਤੇ ਕੈਂਸਰ ਕੋਸ਼ਿਕਾਵਾਂ ਦੀ ਇਮੇਜਿੰਗ ਵਿੱਚ ਉਪਯੋਗੀ ਸਾਬਤ ਹੋਣ ਵਾਲੀਆਂ ਨਵੀਂਆਂ ਆਪਟੀਕਲ ਸਮੱਗਰੀਆਂ ਨੂੰ ਬਣਾਉਣ ਦੀ ਦਿਸ਼ਾ ਵਿੱਚ ਇੱਕ ਨਵਾਂ ਰਸਤਾ ਹੋ ਸਕਦਾ ਹੈ|
ਡਾ. ਭੰਡਾਰੀ ਦੁਆਰਾ ਰਸਾਇਣਕ ਤੌਰ ’ਤੇ ਸੰਸ਼ੋਧਿਤ ਕਿਊਡੀ ਦੀ ਵਰਤੋਂ ਇਨ੍ਹਾਂ ਵਿਟ੍ਰੋ ਪੀਐੱਚ ਦੇ ਰੇਸ਼ੀਓ ਮੀਟ੍ਰਿਕ ਟ੍ਰੇਸਿੰਗ, ਐਮਿਨੋ ਐਸਿਡ ਅਤੇ ਵਿਟਾਮਿਨ ਬੀ - 12ਦਾ ਪਤਾ ਲਗਾਉਣ, ਦਿਨ ਦੇ ਚਮਕਦਾਰ ਪ੍ਰਕਾਸ਼ ਪੈਦਾ ਕਰ ਸਕਣ ਵਿੱਚ ਸਮਰੱਥ ਐਡਵਾਂਸਡ ਡਬਲਯੂਐੱਲਈ ਸਮੱਗਰੀਆਂ ਨੂੰ ਵਿਕਸਤ ਕਰਨ, ਕੈਂਸਰ ਕੋਸ਼ਿਕਾਵਾਂ ਦੀ ਛਵੀ ਲਿਆਉਣ ਵਿੱਚ ਸਮਰੱਥ ਬਣਾਉਣ ਅਤੇ ਇਨਜਾਇਮਾਂ ਦੀ ਗਤੀਵਿਧੀ ਨੂੰ ਵਧਾਉਣ ਦੇ ਲਈ ਉਨ੍ਹਾਂ ਦੀ ਪੈਕੇਜਿੰਗ ਦੇ ਲਈ ਕੀਤੀ ਜਾ ਸਕਦੀ ਹੈ|
ਇਸ ਖੋਜ ਨੂੰ ਕੈਮੀਕਲ ਕਮਿਊਨੀਕੇਸ਼ਨਜ਼, ਐਡਵਾਂਸਡ ਆਪਟੀਕਲ ਮੈਟੀਰੀਅਲਜ਼, ਕੈਮਿਸਟਰੀ: ਐਨ ਏਸ਼ੀਅਨ ਜਰਨਲ, ਅਤੇ ਨੈਨੋਸਕੇਲ ਅਡਵਾਂਸੇਜ ਨਾਮ ਦੇ ਖੋਜ ਰਸਾਲੇ ਵਿੱਚ ਪ੍ਰਕਾਸ਼ਤ ਕੀਤਾ ਗਿਆ ਸੀ। ਡਾ. ਭੰਡਾਰੀ ਨੇ ਇਸ ਖੇਤਰ ਵਿੱਚ ਇੱਕ ਨਵੀਂ ਮਿਸਾਲ ਸਥਾਪਤ ਕਰਦੇ ਹੋਏ ਅਡਵਾਂਸ,ਟਿਕਾਊ ਅਤੇ ਵਾਤਾਵਰਣ ਦੇ ਅਨੁਕੂਲ ਆਪਟੋਇਲੈਕਟ੍ਰੋਨਿਕ ਸਮੱਗਰੀਆਂ ਅਤੇ ਸੈਂਸਰਾਂ ਦੇ ਨਿਰਮਾਣ ਦੀ ਦਿਸ਼ਾ ਵਿੱਚ ਕੰਮ ਕੀਤਾ ਹੈ|
ਆਈਆਈਟੀ ਗੁਹਾਟੀ ਦੇ ਸਹਿਯੋਗ ਨਾਲ, ਉਨ੍ਹਾਂ ਨੇ ਇੱਕ ਦੋਹਰੇ ਨੈਨੋਪ੍ਰੋਬ ਦੀ ਸਥਾਪਨਾ ਕੀਤੀ ਜੋ Hg2 + ਅਤੇ Cu2+ ਆਇਨਾਂ ਦੀ ਖੋਜ ਲਈ ਸੈਂਸਰ ਵਜੋਂ ਕੰਮ ਕਰ ਸਕਦਾ ਹੈ| ਇਹ ਸ਼ੋਧ ਹਾਲ ਹੀ ਵਿੱਚ ‘ਜਰਨਲ ਆਫ਼ ਮੈਟੀਰੀਅਲ ਕੈਮਿਸਟਰੀ ਸੀ’ ਨਾਮ ਦੇ ਸ਼ੋਧ ਰਸਾਲੇ ਵਿੱਚ ਪ੍ਰਕਾਸ਼ਤ ਹੋਈ ਹੈ।
ਇੰਸਪਾਯਰ ਫ਼ੈਕਲਟੀ ਫੈਲੋਸ਼ਿਪ ਦੇ ਨਾਲ, ਡਾ. ਭੰਡਾਰੀ ਐਡਵਾਂਸਡ ਊਰਜਾ ਅਤੇ ਸੰਵੇਦਨ ਨਾਲ ਸੰਬੰਧਤ ਐਪਲੀਕੇਸ਼ਨਾਂ ਦੇ ਲਈ ਕਿਊਡੀ-ਅਧਾਰਤ ਆਪਟੀਕਲ ਸਮੱਗਰੀਆਂ ਦੇ ਨਿਰਮਾਣ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਹਨ,ਜਿਸਦਾ ਘਰੇਲੂ ਪ੍ਰਕਾਸ਼, ਵਿਕਲਪਕ ਬਾਲਣ ਉਤਪਾਦਨ, ਬਿਹਤਰ ਮਨੁੱਖੀ ਸਿਹਤ ਨਿਗਰਾਨੀ ਅਤੇ ਸਵੱਛ ਅਤੇ ਟਿਕਾਊ ਵਾਤਾਵਰਣ ਦੇ ਲਈ ਵਰਤੋਂ ਕੀਤੀ ਜਾ ਸਕਦੀ ਹੈ|
ਪ੍ਰਕਾਸ਼ਨ ਲਿੰਕ:
1. https://doi.org/10.1039/C9CC01088B
2. https://doi.org/10.1039/D0NA00540A
3. https://doi.org/10.1039/D0TC01788D
4. https://doi.org/10.1002/asia.202000466
ਵਧੇਰੇ ਜਾਣਕਾਰੀ ਦੇ ਲਈ ਡਾ: ਸੱਤਿਆਪ੍ਰਿਯਾ ਭੰਡਾਰੀ (saty.nano[at]gmail[dot]com; satyapriya@nbu.ac.in) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
****
ਐੱਸਐੱਸ/ ਕੇਜੀਐੱਸ/ ਆਰਪੀ (ਡੀਐੱਸਟੀ ਮੀਡੀਆ ਸੈੱਲ)
(Release ID: 1709059)
Visitor Counter : 169