ਆਯੂਸ਼
ਪ੍ਰਧਾਨ ਮੰਤਰੀ ਦੇ ਅੰਤਰਰਾਸ਼ਟਰੀ ਯੋਗ ਦਿਵਸ (ਆਈਡੀਵਾਈ), 2021 ਤੇ ਯੋਗ ਪੁਰਸਕਾਰ
Posted On:
31 MAR 2021 2:12PM by PIB Chandigarh
9 ਨਵੰਬਰ 2014 ਤੋਂ ਸਥਾਪਤ ਹੋਇਆ ਭਾਰਤ ਸਰਕਾਰ (ਜੀਓਆਈ) ਦਾ ਆਯੁਸ਼ ਮੰਤਰਾਲਾ (ਐਮਓਏ) ਵਿਸ਼ਵ ਪੱਧਰ ਤੇ ਯੋਗ ਨੂੰ ਅਪਣਾਉਣ ਅਤੇ ਇਸ ਦੇ ਅਭਿਆਸ ਨੂੰ ਸਵੀਕਾਰਨ ਦੀ ਸਹੂਲਤ ਦੇ ਸੰਕਲਪ ਨਾਲ ਸਰਗਰਮੀ ਨਾਲ ਕੰਮ ਕਰ ਰਿਹਾ ਹੈ। ਆਯੁਸ਼ ਮੰਤਰਾਲਾ ਦੀਆਂ ਮੁੱਖ ਪਹਿਲਕਦਮੀਆਂ ਵਿਚੋਂ ਇਕ ਅੰਤਰਰਾਸ਼ਟਰੀ ਯੋਗ ਦਿਵਸ (ਆਈਡੀਵਾਈ) ਹੈ ਜਿਸ ਨੇ ਅੰਤਰਰਾਸ਼ਟਰੀ ਪੱਧਰ ਤੇ ਮਾਨਤਾ ਹਾਸਿਲ ਕੀਤੀ ਹੈ। ਅੰਤਰਰਾਸ਼ਟਰੀ ਯੋਗ ਦਿਵਸ (ਆਈਡੀਵਾਈ) ਮਨਾਉਣ ਦਾ ਉਦੇਸ਼ ਵਿਸ਼ਵ ਭਰ ਦੇ ਲੋਕਾਂ ਨੂੰ ਯੋਗ ਦੇ ਲਾਭਾਂ ਬਾਰੇ ਚੇਤੇ ਕਰਵਾਉਣਾ ਅਤੇ ਯੋਗ ਰਾਹੀਂ ਸਿਹਤ ਅਤੇ ਤੰਦਰੁਸਤੀ ਵਿਚ ਜਨਤਾ ਦੀ ਦਿਲਚਸਪੀ ਬਣਾਉਣ ਲਈ ਉਪਰਾਲੇ ਕਰਨਾ ਹੈ।
2016 ਦੇ ਦੂਜੇ ਅੰਤਰਰਾਸ਼ਟਰੀ ਯੋਗ ਦਿਵਸ ਤੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਯੋਗ ਦੀਆਂ ਦੋ ਸ਼੍ਰੇਣੀਆਂ - ਇੱਕ ਅੰਤਰਰਾਸ਼ਟਰੀ ਅਤੇ ਦੂਜੀ ਰਾਸ਼ਟਰੀ ਸ਼੍ਰੇਣੀ ਲਈ ਦੋ ਪੁਰਸਕਾਰਾਂ ਦਾ ਐਲਾਨ ਕੀਤਾ ਸੀ। ਪੁਰਸਕਾਰਾਂ ਦਾ ਮੰਤਵ ਵਿਅਕਤੀ (ਵਿਅਕਤੀਆਂ) / ਸੰਗਠਨ (ਸੰਗਠਨਾਂ) ਨੂੰ ਮਾਨਤਾ ਦੇਣ ਲਈ ਪੁਰਸਕਾਰ ਦੇਣਾ ਹੈ ਜਿਨ੍ਹਾਂ ਨੇ ਸਮਾਜ ਲਈ ਯੋਗ ਦੀ ਪ੍ਰਮੋਸ਼ਨ ਅਤੇ ਵਿਕਾਸ ਲਈ ਇਕ ਟਿਕਾਊ ਅਰਸੇ ਲਈ ਵਿਸ਼ੇਸ਼ ਪ੍ਰਭਾਵ ਨਾਲ ਕੰਮ ਕੀਤਾ।
ਕੋਵਿਡ-19 ਮਹਾਮਾਰੀ ਕਾਰਣ 2020 ਵਿਚ ਪੁਰਸਕਾਰ ਲਈ ਨਿਵੇਦਨ ਨਹੀਂ ਮੰਗਵਾਏ ਗਏ ਸਨ। ਹਾਲਾਂਕਿ ਪਿਛਲੇ ਸਾਲਾਂ ਵਾਂਗ ਭਾਰਤ ਸਰਕਾਰ (ਜੀਓਆਈ) ਦਾ ਆਯੁਸ਼ ਮਤੰਰਾਲਾ (ਐਮਓਏ) ਦੇਸ਼ ਅਤੇ ਵਿਸ਼ਵ ਭਰ ਦੇ ਵੱਖ-ਵੱਖ ਹਿੱਸਿਆਂ ਤੋਂ ਯੋਗ ਦੇ ਖੇਤਰ ਵਿਚ ਉਪਲਬਧੀਆਂ ਹਾਸਿਲ ਕਰਨ ਅਤੇ ਅਣਜਾਣ ਨਾਇਕਾਂ ਅਤੇ ਸੰਸਥਾਵਾਂ ਨੂੰ ਪ੍ਰਧਾਨ ਮੰਤਰੀ ਦੇ ਯੋਗ ਪੁਰਸਕਾਰਾਂ (ਪੀਐਮਵਾਈਏ) ਨਾਲ ਸਹੂਲਤ ਉਪਲਬਧ ਕਰਵਾਉਂਦਾ ਰਿਹਾ ਹੈ। ਪੁਰਸਕਾਰ ਮਾਈ-ਗੋਵ ਪਲੇਟਫਾਰਮ ਤੇ ਮੇਜ਼ਬਾਨੀ ਕਰਨਗੇ ਅਤੇ ਭਾਰਤੀ ਮੂਲ ਦੀਆਂ ਇਕਾਈਆਂ ਲਈ ਦੋ ਰਾਸ਼ਟਰੀ ਸ਼੍ਰੇਣੀਆਂ ਅਤੇ ਭਾਰਤੀ ਜਾਂ ਵਿਦੇਸ਼ੀ ਮੂਲ ਦੀਆਂ ਇਕਾਈਆਂ ਲਈ ਦੋ ਅੰਤਰਰਾਸ਼ਟਰੀ ਸ਼੍ਰੇਣੀਆਂ ਦੇ ਪੁਰਸਕਾਰਾਂ ਨਾਲ ਬਣਾਈਆਂ ਗਈਆਂ ਹਨ। ਇਨ੍ਹਾਂ ਪੁਰਸਕਾਰਾਂ ਲਈ ਨਿਵੇਦਕਾਂ / ਨਾਮਜ਼ਦ ਵਿਅਕਤੀਆਂ ਨੂੰ ਯੋਗ ਵਿਚ ਚੰਗਾ ਤਜਰਬਾ ਅਤੇ ਯੋਗ ਦੀ ਡੂੰਘੀ ਸਮਝ ਹੋਣੀ ਚਾਹੀਦੀ ਹੈ। ਇਕ ਅਰਜ਼ੀ ਜੋ ਹਰ ਤਰ੍ਹਾਂ ਨਾਲ ਮੁਕੰਮਲ ਹੋਵੇ, ਨਿਵੇਦਕ ਸਿੱਧੇ ਤੌਰ ਤੇ ਜਾਂ ਯੋਗ ਦੇ ਖੇਤਰ ਵਿਚ ਕੰਮ ਕਰ ਰਹੇ ਮੰਨੇ-ਪ੍ਰਮੰਨੇ ਵਿਅਕਤੀ ਜਾਂ ਸੰਗਠਨ ਵਲੋਂ ਨਾਮਜ਼ਦ ਕੀਤੇ ਹੋਣੇ ਚਾਹੀਦੇ ਹਨ ਤਾਕਿ ਪੁਰਸਕਾਰ ਪ੍ਰਕ੍ਰਿਆ ਅਧੀਨ ਉਨ੍ਹਾਂ ਤੇ ਵਿਚਾਰ ਕੀਤਾ ਜਾ ਸਕੇ। ਇਕ ਨਿਵੇਦਕ ਸਿਰਫ ਇਕ ਪੁਰਸਕਾਰ ਦੀ ਸ਼੍ਰੇਣੀ ਲਈ ਨਾਮਜ਼ਦ ਕੀਤਾ ਜਾ ਸਕਦਾ / ਜਾਂ ਕਰ ਸਕਦਾ ਹੈ ਜੋ ਇਕ ਵਿਸ਼ੇਸ਼ ਸਾਲ ਵਿਚ ਜਾਂ ਤਾਂ ਰਾਸ਼ਟਰੀ ਪੁਰਸਕਾਰ ਜਾਂ ਅੰਤਰਰਾਸ਼ਟਰੀ ਪੁਰਸਕਾਰ ਲਈ ਹੋਵੇ ।
ਇਸ ਸਾਲ ਲਈ ਨਾਮਜਦਗੀ ਪ੍ਰਕ੍ਰਿਆ ਮਿਤੀ 30.03.2021 ਤੋਂ ਸ਼ੁਰੂ ਹੋਵੇਗੀ ਅਤੇ 30.04.2021 ਤੱਕ ਐੰਟਰੀਆਂ ਪੇਸ਼ ਕਰਨ ਲਈ ਆਖਰੀ ਤਰੀਖ ਹੋਵੇਗੀ। ਚੋਣ ਪ੍ਰਕ੍ਰਿਆ ਚੰਗੀ ਤਰ੍ਹਾਂ ਨਾਲ ਵਿਆਖਿਆ ਕੀਤੀ ਗਈ ਪ੍ਰਕ੍ਰਿਆ ਹੈ ਜਿਸ ਲਈ ਭਾਰਤ ਸਰਕਾਰ (ਜੀਓਆਈ) ਦੇ ਆਯੁਸ਼ ਮੰਤਰਾਲਾ (ਐਮਓਏ) ਵਲੋਂ ਦੋ ਕਮੇਟੀਆਂ ਗਠਤ ਕੀਤੀਆਂ ਗਈਆਂ ਹਨ ਜਿਨ੍ਹਾਂ ਦੇ ਨਾਂ ਸਕ੍ਰੀਨਿੰਗ ਕਮੇਟੀ ਅਤੇ ਮੁਲਾਂਕਣ ਕਮੇਟੀ (ਜਿਊਰੀ) ਵੱਜੋਂ ਹਨ ਜੋ ਪੁਰਸਕਾਰ ਹਾਸਿਲ ਕਰਨ ਵਾਲਿਆਂ ਨੂੰ ਫਾਈਨਲ ਕਰਨ ਲਈ ਉਨ੍ਹਾਂ ਦੀ ਚੋਣ ਅਤੇ ਮੁਲਾਂਕਣ ਮਾਪਦੰਡ ਦਾ ਫੈਸਲਾ ਕਰਨਗੀਆਂ। ਇੱਛੁਕ ਨਿਵੇਦਕ ਪੀਐਮਵਾਈਏ ਪੰਨੇ https://innovateindia.mygov.in/pm-yoga-awards/ ਤੇ ਪਹੁੰਚ ਕਰ ਸਕਦੇ ਹਨ ਤਾਕਿ ਨਾਮਜ਼ਦਗੀ ਪ੍ਰਕ੍ਰਿਆ ਅਤੇ ਭਾਗੀਦਾਰੀ ਨੂੰ ਸਮਝ ਸਕਣ।
ਜੇਤੂਆਂ ਨੂੰ ਇਕ ਟ੍ਰਾਫੀ, ਸਰਟੀਫਿਕੇਟ ਅਤੇ 25 ਲੱਖ ਰੁਪਏ ਦੇ ਨਕਦ ਇਨਾਮ ਨਾਲ ਨਵਾਜਿਆ ਜਾਵੇਗਾ ਜਿਸ ਦਾ ਐਲਾਨ 21 ਜੂਨ, 2021 ਨੂੰ ਅੰਤਰਰਾਸ਼ਟਰੀ ਯੋਗ ਦਿਵਸ ਤੇ ਕੀਤਾ ਜਾਵੇਗਾ। ਸੰਯੁਕਤ ਜੇਤੂਆਂ ਦੇ ਮਾਮਲੇ ਵਿਚ ਪੁਰਸਕਾਰ ਜੇਤੂਆਂ ਵਿਚ ਬਰਾਬਰ ਵੰਡੇ ਜਾਣਗੇ।
-----------------------------
ਐਮ ਵੀ/ਐਸ ਜੇ
(Release ID: 1708783)
Visitor Counter : 187