ਰਸਾਇਣ ਤੇ ਖਾਦ ਮੰਤਰਾਲਾ
ਕੇਂਦਰੀ ਰਸਾਇਣ ਤੇ ਖਾਦ ਮੰਤਰੀ ਨੇ ਪੀ ਡੀ ਆਈ ਐੱਲ ਤੋਂ ਵਿੱਤੀ ਸਾਲ 2019—20 ਲਈ 9.55 ਕਰੋੜ ਲਾਭਅੰਸ਼ ਅਤੇ ਵਿੱਚ ਸਾਲ 2020—21 ਲਈ ਅੰਤ੍ਰਿਮ ਲਾਭਅੰਸ਼ 6.93 ਕਰੋੜ ਰੁਪਏ ਪ੍ਰਾਪਤ ਕੀਤਾ
Posted On:
30 MAR 2021 3:45PM by PIB Chandigarh
ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਸ਼੍ਰੀ ਡੀ ਵੀ ਸਦਾਨੰਦ ਗੌੜਾ ਨੇ ਅੱਜ ਪ੍ਰਾਜੈਕਟਜ਼ ਤੇ ਡਿਵੈਲਪਮੈਂਟ ਇੰਡੀਆ ਲਿਮਟਿਡ (ਪੀ ਡੀ ਆਈ ਐੱਲ) ਦੇ ਡਾਇਰੈਕਟਰ ਵਿੱਤ ਸ਼੍ਰੀ ਡੀ ਐੱਸ ਸੁਦਾਕਰ ਰਮਈਆ ਤੋਂ ਵਿੱਤੀ ਸਾਲ 2019—20 ਲਈ 9.55 ਕਰੋੜ ਰੁਪਏ ਲਾਭਅੰਸ਼ ਅਤੇ ਸਾਲ 2020—21 ਲਈ 6.93 ਕਰੋੜ ਰੁਪਏ ਅੰਤ੍ਰਿਮ ਲਾਭਅੰਸ਼ ਸ਼੍ਰੀ ਆਰ ਕੇ ਚਤੁਰਵੇਦੀ , ਸਕੱਤਰ (ਖਾਦਾਂ), ਸ਼੍ਰੀਮਤੀ ਅਪਰਨਾ ਸ਼ਰਮਾ , ਸੰਯੁਕਤ ਸਕੱਤਰ ਅਤੇ ਪੀ ਡੀ ਆਈ ਐੱਲ ਦੇ ਸੀਨੀਅਰ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਪ੍ਰਾਪਤ ਕੀਤਾ ਹੈ ।
ਪੀ ਡੀ ਆਈ ਐੱਲ ਨੇ ਸਾਲ 2019—20 ਵਿੱਚ ਇਤਿਹਾਸਕ ਹੁਣ ਤੱਕ ਸਭ ਤੋਂ ਵੱਧ ਵਿੱਤੀ ਕਾਰਗੁਜ਼ਾਰੀ ਹਾਸਲ ਕੀਤੀ ਹੈ । ਉਦਾਹਰਨ ਦੇ ਤੌਰ ਤੇ ਆਪ੍ਰੇਸ਼ਨਜ਼ ਤੋਂ 133.01 ਕਰੋੜ ਰੁਪਏ ਮਾਲੀਆ, ਕੁਲ ਆਮਦਨ 142.16 ਕਰੋੜ ਰੁਪਏ ਟੈਕਸ ਤੋਂ ਪਹਿਲਾਂ ਲਾਭ 45.86 ਕਰੋੜ ਅਤੇ ਟੈਕਸ ਤੋਂ ਪਹਿਲਾਂ ਲਾਭ 31.83 ਕਰੋੜ ਰੁਪਏ ਪ੍ਰਾਪਤ ਕੀਤਾ ਹੈ ।
ਪੀ ਡੀ ਆਈ ਐੱਲ ਇਸ ਵੇਲੇ ਐੱਚ ਯੂ ਆਰ ਐੱਲ, ਕਲਚਰ ਪ੍ਰਾਜੈਕਟ ਅਤੇ ਤੇਲ ਤੇ ਗੈਸ ਖੇਤਰ ਦੇ ਹੋਰ ਵਰਕ ਆਰਡਰਜ਼ ਲਈ ਕੰਮ ਕਰਦਿਆਂ 3 ਪ੍ਰਮੁੱਖ ਪ੍ਰਾਜੈਕਟਾਂ ਲਈ ਪੀ ਐੱਮ ਸੀ ਸੇਵਾਵਾਂ ਪ੍ਰਦਾਨ ਕਰ ਰਹੀ ਹੈ ।
ਪੀ ਡੀ ਆਈ ਐੱਲ ਸ਼੍ਰੇਣੀ—1 ਦੀ ਇੱਕ ਮਿੰਨੀ ਰਤਨਾ ਅਤੇ ਪ੍ਰਮੁੱਖ ਡਿਜ਼ਾਈਨ ਇੰਜੀਨੀਅਰਿੰਗ ਤੇ ਕੰਸਲਟੈਂਸੀ ਸੰਸਥਾ ਹੈ , ਜੋ ਪ੍ਰਾਜੈਕਟ ਤੋਂ ਪਹਿਲਾਂ ਦੀਆਂ ਗਤੀਵਿਧੀਆਂ , ਪ੍ਰਾਜੈਕਟ ਪ੍ਰਬੰਧਨ , ਕੰਸਲਟੈਂਸੀ , ਡਿਜ਼ਾਈਨ ਤੇ ਇੰਜੀਨੀਅਰਿੰਗ ਅਤੇ ਗੁਣਵਤਾ ਯਕੀਨੀ ਬਣਾਉਣ ਲਈ ਸੇਵਾਵਾਂ ਮੁਹੱਈਆ ਕਰਦੀ ਹੈ ।
ਐੱਮ ਸੀ / ਕੇ ਪੀ / ਏ ਕੇ
(Release ID: 1708508)
Visitor Counter : 180