ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਜੈਸ਼ੋਰੇਸ਼ਵਰੀ ਕਾਲੀ ਸ਼ਕਤੀਪੀਠ ਵਿਖੇ ਪੂਜਾ ਕੀਤੀ

प्रविष्टि तिथि: 27 MAR 2021 11:16AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਪਣੀ ਦੋ ਦਿਨਾ ਬੰਗਲਾਦੇਸ਼ ਯਾਤਰਾ ਦਾ ਦੂਜਾ ਦਿਨ ਦੇਵੀ ਕਾਲੀ ਦਾ ਆਸ਼ੀਰਵਾਦ ਲੈ ਕੇ ਸ਼ੁਰੂ ਕੀਤਾ। ਪ੍ਰਧਾਨ ਮੰਤਰੀ ਨੇ ਸਤਖੀਰਾ ਵਿੱਚ ਜੈਸ਼ੋਰੇਸ਼ਵਰੀ ਕਾਲੀ ਸ਼ਕਤੀਪੀਠ ਵਿਖੇ ਪੂਜਾ ਅਰਚਨਾ ਕੀਤੀ, ਜੋ ਕਿ ਪੁਰਾਣਿਕ ਪਰੰਪਰਾ ਦੀਆਂ 51 ਸ਼ਕਤੀਪੀਠਾਂ ਵਿੱਚੋਂ ਇੱਕ ਹੈ। ਪ੍ਰਧਾਨ ਮੰਤਰੀ ਨੇ ਕਾਲੀ ਮਾਤਾ ਤੇ ਹੱਥ ਨਾਲ ਬਣਿਆ ਚਾਂਦੀ ਦਾ ਗੋਲਡ-ਪਲੇਟਿਡ ਮੁਕਟ ਵੀ ਚੜ੍ਹਾਇਆ। ਇਹ ਮੁਕੁਟ ਇੱਕ ਸਥਾਨਕ ਕਾਰੀਗਰ ਦੁਆਰਾ ਤਿੰਨ ਹਫ਼ਤਿਆਂ ਵਿੱਚ ਤਿਆਰ ਕੀਤਾ ਗਿਆ ਸੀ।

 

 

 

 

ਦੋਸਤੀ ਦਾ ਹੱਥ ਵਧਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਮੰਦਿਰ ਨਾਲ ਜੁੜੇ ਕਮਿਊਨਿਟੀ ਹਾਲ-ਕਮ ਸਾਈਕਲੋਨ ਸ਼ੈਲਟਰ ਦੇ ਨਿਰਮਾਣ ਲਈ ਗ੍ਰਾਂਟ ਦੇਣ ਦਾ ਐਲਾਨ ਕੀਤਾ। ਇਸ ਜਗ੍ਹਾ ਦਾ ਉਪਯੋਗ ਸ਼ਰਧਾਲੂਆਂ ਦੁਆਰਾ ਮੰਦਰ ਦੀ ਸਲਾਨਾ ਕਾਲੀ ਪੂਜਾ ਅਤੇ ਮੇਲੇ ਦੌਰਾਨ ਕੀਤਾ ਜਾਵੇਗਾ ਅਤੇ ਇੱਕ ਤੂਫਾਨ ਪਨਾਹਗਾਹ ਅਤੇ ਕਮਿਊਨਿਟੀ ਸੁਵਿਧਾ ਵਜੋਂ ਇਸ ਦਾ ਉਪਯੋਗ ਸਾਰੇ ਧਰਮਾਂ ਦੇ ਵਿਸ਼ਾਲ ਭਾਈਚਾਰੇ ਦੁਆਰਾ ਕੀਤਾ ਜਾਵੇਗਾ।

 

***

 

ਡੀਐੱਸ / ਐੱਸਐੱਚ


(रिलीज़ आईडी: 1708029) आगंतुक पटल : 326
इस विज्ञप्ति को इन भाषाओं में पढ़ें: English , Urdu , Marathi , हिन्दी , Manipuri , Bengali , Assamese , Gujarati , Odia , Tamil , Telugu , Kannada , Malayalam