ਰੱਖਿਆ ਮੰਤਰਾਲਾ

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਆਪਣੇ ਕੋਰੀਅਨ ਹਮਅਹੁਦਾ ਨਾਲ ਦੁਵੱਲੀ ਰੱਖਿਆ ਭਾਈਵਾਲੀ ਨੂੰ ਮਜ਼ਬੂਤ ਕਰਨ ਲਈ ਮੀਟਿੰਗ ਕੀਤੀ

Posted On: 26 MAR 2021 4:34PM by PIB Chandigarh

ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਅਤੇ ਰਿਪਬਲਿਕ ਆਫ ਕੋਰੀਆ ਦੇ ਰੱਖਿਆ ਮੰਤਰੀ ਸ਼੍ਰੀ ਸੂਹ ਵੂਕ ਵਿਚਾਲੇ 26 ਮਾਰਚ 2021 ਨੂੰ ਨਵੀਂ ਦਿੱਲੀ ਵਿੱਚ ਰੱਖਿਆ ਸਹਿਯੋਗ ਬਾਰੇ ਹੋਈ ਦੁਵੱਲੀ ਗੱਲਬਾਤ ਸਫ਼ਲਤਾਪੂਰਵਕ ਸਮਾਪਤ ਹੋਈ ਹੈ । ਪਿਛਲੇ ਕੁਝ ਸਾਲਾਂ ਵਿੱਚ ਭਾਰਤ ਅਤੇ ਰਿਪਬਲਿਕ ਆਫ ਕੋਰੀਆ ਵਿਚਾਲੇ ਰੱਖਿਆ ਅਤੇ ਸੁਰੱਖਿਆ ਰੁਝਾਨ ਕਾਫੀ ਵੱਡੀ ਪੱਧਰ ਤੇ ਵਧੇ ਹਨ । ਹਾਲ ਹੀ ਦੀ ਗੱਲਬਾਤ ਦੌਰਾਨ ਚਿਰਾਂ ਤੋਂ ਲੰਬਿਤ ਦੁਵੱਲੀ ਸੁਰੱਖਿਆ ਭਾਈਵਾਲੀ ਨੂੰ ਮਜ਼ਬੂਤ ਕਰਨ ਦੇ ਮੌਕਿਆਂ ਅਤੇ ਦੁਵੱਲੇ ਰੱਖਿਆ ਸਹਿਯੋਗ ਦੇ ਨਵੇਂ ਖੇਤਰਾਂ ਦੀ ਭਾਲ ਕੀਤੀ ਗਈ ।
ਸ਼੍ਰੀ ਰਾਜਨਾਥ ਸਿੰਘ ਅਤੇ ਸ਼੍ਰੀ ਸੂਹ ਵੂਕ ਨੇ ਮੰਨਿਆ ਕਿ ਦੁਵੱਲੇ ਰੱਖਿਆ ਸਹਿਯੋਗ ਨੇ ਤਿੰਨਾਂ ਸੈਨਾਵਾਂ ਦੇ ਨਾਲ ਨਾਲ ਰੱਖਿਆ ਤਕਨਾਲੋਜੀ ਅਤੇ ਉਦਯੋਗ ਵਾਲੀਆਂ ਏਜੰਸੀਆਂ ਦੇ ਪੈਮਾਨੇ ਅਤੇ ਸਕੋਪ ਵਿੱਚ ਮਹੱਤਵਪੂਰਨ ਵਾਧਾ ਕੀਤਾ ਹੈ ।
ਦੋਨਾਂ ਮੰਤਰੀਆਂ ਨੇ ਰੱਖਿਆ ਤੇ ਸੁਰੱਖਿਆ ਰੁਝਾਨਾਂ ਦੇ ਨਾਲ ਨਾਲ ਦੋਨਾਂ ਮੁਲਕਾਂ ਦੀਆਂ ਹਥਿਆਰਬੰਦ ਸੈਨਾਵਾਂ ਵੱਲੋਂ ਅਪਣਾਏ ਗਏ ਵਧੀਆ ਅਭਿਆਸਾਂ ਉੱਪਰ ਕੋਵਿਡ—19 ਮਹਾਮਾਰੀ ਦੇ ਅਸਰ ਬਾਰੇ ਵਿਚਾਰ ਵਟਾਂਦਰਾ ਕੀਤਾ । ਸ਼੍ਰੀ ਰਾਜਨਾਥ ਸਿੰਘ ਨੇ ਰਿਪਬਲਿਕ ਆਫ ਕੋਰੀਆ ਵੱਲੋਂ ਮਹਾਮਾਰੀ ਨੂੰ ਘੱਟ ਕਰਨ ਲਈ ਯਤਨਾਂ ਵਿੱਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ ।
ਉਹਨਾਂ ਨੇ ਖੇਤਰ ਤੇ ਇਸ ਤੋਂ ਬਾਅਦ ਸਦੀਵੀ ਅਮਨ ਅਤੇ ਸਥਿਰਤਾ ਨੂੰ ਉਤਸ਼ਾਹਿਤ ਕਰਨ ਦੀਆਂ ਬਹੁ ਪੱਖੀ ਪਹਿਲਕਦਮੀਆਂ ਦੇ ਸਮਰਥਨ ਵਿੱਚ ਫਿਰ ਤੋਂ ਵਿਸ਼ਵਾਸ ਪ੍ਰਗਟ ਕੀਤਾ । ਰਕਸ਼ਾ ਮੰਤਰੀ ਵੱਲੋਂ ਆਪਣੇ ਹਮਅਹੁਦਾ ਨਾਲ ਗੱਲਬਾਤ ਦੌਰਾਨ ਜਿਵੇਂ ਸਾਹਮਣੇ ਲਿਆਂਦਾ ਗਿਆ , ਉਸ ਦੇ ਮੁਤਾਬਿਕ ਦੋਹਾਂ ਮੁਲਕਾਂ ਵਿਚਾਲੇ ਦੁਵੱਲੇ ਸੰਬੰਧਾਂ ਦਾ ਹੋਰ ਵਧਣ ਲਈ ਰਸਤਾ ਸਾਫ ਹੋ ਗਿਆ ਹੈ ਅਤੇ ਦੋਨਾਂ ਵਿਚਾਲੇ ਮੀਟਿੰਗ ਅਗਲੇ ਪੱਧਰ ਲਈ ਲੋੜੀਂਦਾ ਉਤਸ਼ਾਹ ਦੇਵੇਗੀ ।
ਮੰਤਰੀਆਂ ਨੇ ਦੋਨਾਂ ਮੁਲਕਾਂ ਦੀਆਂ ਵੱਖ ਵੱਖ ਏਜੰਸੀਆਂ ਵੱਲੋਂ ਚਾਲੂ ਮਹਾਮਾਰੀ ਦੌਰਾਨ ਜਦੋਂ ਯਾਤਰਾ ਅਤੇ ਸਰੀਰਿਕ ਰੁਝਾਨ ਵਧੇਰੇ ਚੁਣੌਤੀਆਂ ਭਰੇ ਹੋ ਗਏ ਹਨ, ਵਰਚੂਅਲ ਮਾਧਿਅਮ ਰਾਹੀਂ ਲੀਡਰਸਿ਼ੱਪ ਦੇ ਵੱਖ ਵੱਖ ਪੱਧਰਾਂ ਤੇ ਵਿਧੀਵਤ ਸਲਾਨਾ ਵਾਰਤਾ ਨੂੰ ਕਾਇਮ ਕਰਨ ਲਈ ਦਿਖਾਈ ਗਈ ਵਚਨਬੱਧਤਾ ਤੇ ਸੰਤੂਸ਼ਟੀ ਪ੍ਰਗਟ ਕੀਤੀ । ਦੋਨਾਂ ਮੁਲਕਾਂ ਦੀਆਂ ਹਥਿਆਰਬੰਦ ਫ਼ੌਜਾਂ 2021 ਲਈ ਮੁੜ ਸੁਰਜੀਤੇ ਵਿਸ਼ਵਾਸ ਨਾਲ ਅੱਗੇ ਵਧਣ ਲਈ ਆਸਵੰਦ ਹਨ ।
ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ , ਚੀਫ ਆਫ ਨੇਵਲ ਸਟਾਫ ਐਡਮਿਰਲ ਕਰਮਬੀਰ ਸਿੰਘ , ਏਅਰ ਸਟਾਫ ਦੇ ਮੁਖੀ ਏਅਰ ਚੀਫ ਮਾਰਸ਼ਲ ਆਰ ਕੇ ਐੱਸ ਭਦੌਰੀਆ , ਚੀਫ ਆਫ ਆਰਮੀ ਸਟਾਫ ਜਨਰਲ ਐੱਮ ਐੱਮ ਨਰਵਣੇ , ਸਕੱਤਰ (ਰੱਖਿਆ ਉਤਪਾਦਨ) ਸ਼੍ਰੀ ਰਾਜ ਕੁਮਾਰ ਅਤੇ ਸਕੱਤਰ ਖੋਜ ਤੇ ਵਿਕਾਸ ਰੱਖਿਆ ਵਿਭਾਗ ਅਤੇ ਚੇਅਰਮੈਨ ਰੱਖਿਆ ਖੋਜ ਤੇ ਵਿਕਾਸ ਸੰਸਥਾ (ਡੀ ਆਰ ਡੀ ਓ) ਡਾਕਟਰ ਜੀ ਸਤੀਸ਼ ਰੈੱਡੀ ਇਸ ਗੱਲਬਾਤ ਦੌਰਾਨ ਭਾਰਤੀ ਵਫ਼ਦ ਦਾ ਇੱਕ ਹਿੱਸਾ ਸਨ ।
ਇਸ ਤੋਂ ਪਹਿਲਾਂ ਸ਼੍ਰੀ ਰਾਜਨਾਥ ਸਿੰਘ ਅਤੇ ਸ਼੍ਰੀ ਸੂਹ ਵੂਕ ਨੇ ਸਾਂਝੇ ਤੌਰ ਤੇ ਨਵੀਂ ਦਿੱਲੀ ਵਿੱਚ ਭਾਰਤ—ਕੋਰੀਆ ਮਿੱਤਰਤਾ ਪਾਰਕ ਦਾ ਇਸ ਮੌਕੇ ਉਦਘਾਟਨ ਕੀਤਾ । ਇਹ ਪਾਰਕ ਦੋਨਾਂ ਮੁਲਕਾਂ ਵਿਚਾਲੇ ਨੇੜਲੇ ਸੰਬੰਧਾਂ ਅਤੇ ਕੋਰੀਆ ਜੰਗ ਦੌਰਾਨ ਇੰਡੀਅਨ ਆਰਮੀਜ਼ ਮੈਡੀਕਲ ਮਿਸ਼ਨ ਦੇ ਯੋਗਦਾਨ ਲਈ ਮਾਨਤਾ ਦਾ ਪ੍ਰਤੀਕ ਹੈ । ਕੋਰੀਆ ਵਾਰ ਵੈਟਰਨਜ਼ ਐਸੋਸੀਏਸ਼ਨ ਦੇ ਮੰਨੇ ਪ੍ਰਮੰਨੇ ਮਹਿਮਾਨਾਂ ਦਾ ਇਸ ਉਦਘਾਟਨੀ ਸਮਾਗਮ ਵਿੱਚ ਸ਼ਾਮਲ ਹੋਣਾ ਇਸ ਈਵੈਂਟ ਦੀ ਮਾਨਤਾ ਹੈ । ਦੋਨਾਂ   ਮੰਤਰੀਆਂ ਨੇ ਇਸ ਯਾਦਗਾਰੀ ਮੌਕੇ ਇੱਕ—ਇੱਕ ਪੌਦਾ ਲਗਾਇਆ । ਸ਼੍ਰੀ ਸੂਹ ਵੂਕ ਨੇ ਕੋਰੀਆ ਵਾਰ ਵੈਟਰਨਜ਼ ਐਸੋਸੀਏਸ਼ਨ ਆਫ ਇੰਡੀਆ ਦੇ ਜਨਰਲ ਸਕੱਤਰ ਸ਼੍ਰੀ ਅਨਿਲ ਮਲਹੋਤਰਾ ਨੂੰ ਇਸ ਮੌਕੇ ਸਨਮਾਨਿਤ ਕੀਤਾ ।

 https://ci4.googleusercontent.com/proxy/Ri1ALiSm71zdTUrhGD7P7bPsU5HoDVJoy-pJ-lV4uLeuYwg5JpJGH-TSEiPZMkA7Hz-zHofSDyRJcYjJHMmrHs_lw6aC9s4v4oaUNr_TU9Cl-V6CSMU2g9hWFlJ9=s0-d-e1-ft#https://static.pib.gov.in/WriteReadData/userfiles/image/Bilateral30GLY.JPG

ਐੱਨ ਏ ਐੱਮ ਪੀ ਆਈ / ਕੇ ਏ / ਡੀ ਕੇ / ਏ ਡੀ ਏ



(Release ID: 1707966) Visitor Counter : 220