ਵਣਜ ਤੇ ਉਦਯੋਗ ਮੰਤਰਾਲਾ

ਭਾਰਤ ਤੇ ਅਮਰੀਕਾ ਆਪਣੇ ਵਪਾਰ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਹੋਏ ਸਹਿਮਤ

Posted On: 26 MAR 2021 4:16PM by PIB Chandigarh

ਕੇਂਦਰੀ ਵਣਜ ਤੇ ਉਦਯੋਗ , ਰੇਲਵੇ ਅਤੇ ਖ਼ਪਤਕਾਰ ਮਾਮਲੇ , ਖੁਰਾਕ ਤੇ ਜਨਤਕ ਵੰਡ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ 25 ਮਾਰਚ 2021 ਨੂੰ ਵੀਡੀਓ ਕਾਲ ਰਾਹੀਂ ਯੁਨਾਈਟੇਡ ਸਟੇਟ ਵਪਾਰ ਪ੍ਰਤੀਨਿੱਧ ਰਾਜਦੂਤ ਕੈਥਰੀਨ ਤਾਏ ਨਾਲ ਉਤਪਾਦਕ ਵਿਚਾਰ ਵਟਾਂਦਰਾ ਕੀਤਾ ਹੈ ।
ਸ਼੍ਰੀ ਪੀਯੂਸ਼ ਗੋਇਲ ਨੇ ਮਿਸ ਕੈਥਰੀਨ ਤਾਏ ਨੂੰ ਉਹਨਾਂ ਦੇ ਯੂ ਐੱਸ ਟੀ ਆਰ ਅਹੁਦੇ ਦੀ ਵਧਾਈ ਦਿੱਤੀ । ਉਹਨਾਂ ਨੇ ਕਈ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਅਤੇ ਭਾਰਤ ਅਮਰੀਕਾ ਵਪਾਰ ਤੇ ਨਿਵੇਸ਼ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਸਹਿਮਤ ਹੋਏ ਹਨ । ਇਸ ਗੱਲਬਾਤ ਵਿੱਚ ਸੱਚੇ—ਸੁੱਚੇ ਵਪਾਰ , ਪਾਰਦਰਸ਼ਤਾ ਤੇ ਖੁੱਲ੍ਹੇਪਣ ਦੇ ਸਿਧਾਂਤਾਂ ਨੂੰ ਅਪਣਾਉਣ ਵਾਲੇ ਇੱਕੋ ਜਿਹੀ ਸੋਚ ਵਾਲੇ ਲੋਕਤੰਤਰ ਮੁਲਕਾਂ ਵਿਚਾਲੇ ਆਰਥਿਕ ਭਾਈਵਾਲੀ ਮਜ਼ਬੂਤ ਕਰਨਾ ਸ਼ਾਮਲ ਹੈ ।
ਦੋਵੇਂ ਆਪਸੀ ਵਾਰਤਾ ਅਤੇ ਵਿਚਾਰ ਵਟਾਂਦਰੇ ਰਾਹੀਂ ਲੰਬਿਤ ਵਿਰਾਸਤੀ ਮੁੱਦਿਆਂ ਨੂੰ ਹੱਲ ਕਰਨ ਅਤੇ ਸਾਂਝੇ ਟੀਚਿਆਂ ਤੇ ਅਧਾਰ ਤੇ ਭਾਰਤ—ਅਮਰੀਕਾ ਆਰਥਿਕ ਸਹਿਯੋਗ ਹੋਰ ਵਧਾਉਣ ਲਈ ਸਹਿਮਤ ਹੋ ਗਏ ਹਨ । ਉਹ ਭਾਰਤ—ਅਮਰੀਕਾ ਵਪਾਰ ਨੀਤੀ ਫੋਰਮ ਨੂੰ ਮਜ਼ਬੂਤ ਕਰਨ ਲਈ ਵੀ ਸਹਿਮਤ ਹੋਏ ਅਤੇ 2021 ਵਿੱਚ ਅਗਲੀ ਫੋਰਮ ਦੀ ਮੰਤਰੀ ਪੱਧਰੀ ਮੀਟਿੰਗ ਸੱਦਣ ਲਈ ਵੀ ਸਹਿਮਤੀ ਪ੍ਰਗਟ ਕੀਤੀ ।

 

ਵਾਈ ਬੀ / ਐੱਸ ਐੱਸ



(Release ID: 1707888) Visitor Counter : 175