ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਡਾ: ਹਰਸ਼ ਵਰਧਨ ਨੇ ਇਕਨਾਮਿਕ ਟਾਈਮਜ਼ ਦੇ ‘ਰੀਸ਼ੇਪ ਟੂਮਾਰੋ ਸੰਮੇਲਨ’ ਵਿੱਚ ਮੁੱਖ ਭਾਸ਼ਣ ਦਿੱਤਾ
“ਲੋਕਾਂ ਨੇ ‘ਭਾਰਤ ਵਿੱਚ ਨਿਰਮਿਤ’ ਵੈਕਸੀਨਾਂ ਨੂੰ ਅਪਣਾਇਆ ਹੈ ਅਤੇ ਇਸ ਉਤਸ਼ਾਹ ਅਤੇ ਭਰੋਸੇ ਦੇ ਕਾਰਨ ਹੀ ਅਸੀਂ ਪਿਛਲੇ ਸਿਰਫ 4 ਦਿਨਾਂ ਦੇ ਅੰਦਰ 1 ਕਰੋੜ ਟੀਕੇ ਲਗਾਏ ਹਨ"
ਟੀਕਾਕਰਣ ਦੀ ਮੁਹਿੰਮ ਇੱਕ "ਜਨ ਭਾਗੀਦਰੀ ਅੰਦੋਲਨ" ਹੈ: ਡਾ: ਹਰਸ਼ ਵਰਧਨ
Posted On:
26 MAR 2021 12:32PM by PIB Chandigarh
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ: ਹਰਸ਼ ਵਰਧਨ ਨੇ ਦ ਇਕਨੌਮਿਕ ਟਾਈਮਜ਼ ਵੱਲੋਂ ਆਯੋਜਿਤ ਕੀਤੇ ਗਏ ‘ਰੀਸ਼ੇਪ ਟੂਮਾਰੋ ਸੰਮੇਲਨ’ ਦਾ ਮੁੱਖ ਭਾਸ਼ਣ ਵਰਚੁਅਲ ਮਾਧਿਅਮ ਰਾਹੀਂ ਦਿੱਤਾ।
ਪਿਛਲੇ ਸਾਲ ਵਿਸ਼ਵ ਨੂੰ ਦਰਪੇਸ਼ ਮੁਸੀਬਤ ਦੀ ਯਾਦ ਦਿਵਾਉਂਦੇ ਹੋਏ ਅਤੇ ਕਿਵੇਂ ਭਾਰਤ ਇਸ ਵਿਚੋਂ ਮਜ਼ਬੂਤੀ, ਬੁੱਧੀਮਾਨੀ, ਏਕਤਾ ਅਤੇ ਲਚਕਤਾ ਨਾਲ ਉੱਭਰਿਆ ਬਾਰੇ ਜ਼ਿਕਰ ਕਰਦਿਆਂ ਡਾ ਹਰਸ਼ ਵਰਧਨ ਨੇ ਕਿਹਾ, “ਮੈਂ ਅਕਸਰ 2020 ਨੂੰ ਵਿਗਿਆਨ ਦਾ ਸਾਲ ਮੰਨਦਾ ਹਾਂ। ਇੱਕ ਵੈਕਸੀਨ ਵਿਕਾਸ ਪ੍ਰਕਿਰਿਆ ਜੋ ਕਿ ਕਈ ਸਾਲਾਂ, ਅਕਸਰ ਦਹਾਕਿਆਂ ਤੱਕ ਚਲਦੀ ਸੀ, ਨੂੰ ਲਗਭਗ 11 ਮਹੀਨਿਆਂ ਤੱਕ ਘਟਾ ਦਿੱਤਾ ਗਿਆ ਹੈ। ਪਿਛਲੇ ਸਾਲ ਜਨਵਰੀ ਵਿੱਚ ਹੀ, ਇੱਕ ਅਣਜਾਣ ਵਾਇਰਸ 'ਤੇ ਖੋਜ ਸ਼ੁਰੂ ਕੀਤੀ ਗਈ ਸੀ ਅਤੇ ਹੁਣ ਸਾਡੇ ਕੋਲ ਸਿਰਫ ਇੱਕ ਹੀ ਨਹੀਂ, ਕਈ ਟੀਕੇ ਹਨ ਜੋ ਸਾਲ ਦੇ ਅੰਤ ਤੋਂ ਪਹਿਲਾਂ ਲੱਖਾਂ ਲੋਕਾਂ ਨੂੰ ਲਗਾਏ ਜਾ ਰਹੇ ਹਨ, ਕਈ ਹੋਰ ਕਿਸਮਾਂ ਦੇ ਕੋਵਿਡ -19 ਟੀਕੇ ਵੀ ਤਿਆਰ ਹੋਣ ਦੀ ਪ੍ਰਕਿਰਿਆ ਵਿੱਚ ਹਨ।” ਉਨ੍ਹਾਂ ਨੋਟ ਕੀਤਾ ਕਿ ਹਾਲਾਂਕਿ ਦੋਵੇਂ ਟੀਕੇ ਭਾਰਤ ਵਿੱਚ ਬਣਾਏ ਜਾ ਰਹੇ ਹਨ, ਭਾਰਤ ਬਾਇਓਟੈਕ ਦੁਆਰਾ ਕੋਵੈਕਸਿਨ ਭਾਰਤ ਵਿੱਚ “ਆਤਮਨਿਰਭਰ ਭਾਰਤ” ਦੇ ਘੇਰੇ ਵਿੱਚ ਵਿਕਸਤ ਕੀਤੀ ਗਈ ਹੈ ਜੋ ਕਿ ਸਾਡੀ ਕਮਾਲ ਦੀ ਵਿਗਿਆਨਕ ਸਮਝ ਅਤੇ ਵੈਕਸੀਨ ਵਿਕਾਸ ਦੀ ਸਮਰੱਥਾ ਨੂੰ ਪ੍ਰਦਰਸ਼ਿਤ ਕਰਦਾ ਹੈ। ਉਨ੍ਹਾਂ ਕਿਹਾ, “ਲੋਕਾਂ ਨੇ ਸਾਡੇ ‘ਮੇਡ ਇਨ ਇੰਡੀਆ’ ਟੀਕਿਆਂ ਨੂੰ ਅਪਣਾ ਲਿਆ ਹੈ ਅਤੇ ਇਸ ਉਤਸ਼ਾਹ ਅਤੇ ਵਿਸ਼ਵਾਸ ਸਦਕਾ ਹੀ ਅਸੀਂ ਆਪਣੇ ਪਿਛਲੇ 1 ਕਰੋੜ ਟੀਕੇ ਸਿਰਫ 4 ਦਿਨਾਂ ਵਿੱਚ ਲਗਾਏ ਹਨ।
ਡਾ ਹਰਸ਼ ਵਰਧਨ ਨੇ ਆਪਣੀ ਟੈਸਟ, ਟ੍ਰੈਕ ਅਤੇ ਟ੍ਰੀਟ ਦੀ ਰਣਨੀਤੀ ਦੇ ਨਾਲ-ਨਾਲ ਭਾਰਤ ਦੀ ਸਭ ਤੋਂ ਉੱਚੀ ਰਿਕਵਰੀ ਦਰ ਅਤੇ ਘੱਟ ਮੌਤਾਂ ਦੀ ਦਰ ਦੇ ਅਧਾਰ ਵਜੋਂ ਇਸ ਦੀ ਸਫਲ ਵਿਵਹਾਰ ਤਬਦੀਲੀ ਮੁਹਿੰਮ ਵਿੱਚ ਭਾਰਤ ਦੇ ਨਿਵੇਸ਼ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਵਲੋਂ ਬਜਟ 2021-22 ਵਿੱਚ ਕੋਵਿਡ -19 ਟੀਕਾਕਰਣ ਮੁਹਿੰਮ ਲਈ 35,000 ਕਰੋੜ ਅਲਾਟ ਕਰਨ ਦੇ ਫੈਸਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਨੈਸ਼ਨਲ ਟੈਕਨੀਕਲ ਐਡਵਾਈਜ਼ਰੀ ਗਰੁੱਪ ਆਨ ਇਮਿਊਨਾਈਜ਼ੇਸ਼ਨ (ਐਨਟੀਐਸਆਈ) ਅਤੇ ਕੋਵਿਡ -19 (ਐਨਈਜੀਵੀਏਸੀ) ਲਈ ਵੈਕਸੀਨ ਪ੍ਰਸ਼ਾਸਨ 'ਤੇ ਨੈਸ਼ਨਲ ਐਕਸਪਰਟ ਗਰੁੱਪ ਦੁਆਰਾ ਪ੍ਰਸਤਾਵਿਤ ਲਾਭਪਾਤਰੀਆਂ ਦੇ ਵੱਖ-ਵੱਖ ਸਮੂਹਾਂ ਦੇ ਤਰਜੀਹੀ ਕਾਸਕੇਡ ਨੂੰ ਡਿਜ਼ਾਈਨ ਕਰਨ ਦੇ ਪਿੱਛੇ ਦੀ ਸਮਝ ਬੂਝ ਵੀ ਸਾਂਝੀ ਕੀਤੀ।
ਕੇਂਦਰੀ ਮੰਤਰੀ ਨੇ ਕੋਵਿਡ -19 ਟੀਕਾਕਰਣ ਦੀ ਭਾਰਤ ਦੀ ਕੋਸ਼ਿਸ਼ ਬਾਰੇ ਸਰੋਤਿਆਂ ਨੂੰ ਜਾਣਕਾਰੀ ਦਿੱਤੀ: “16 ਜਨਵਰੀ 2021 ਨੂੰ, ਭਾਰਤ ਨੇ ਆਪਣਾ ਕੌਮੀ ਟੀਕਾਕਰਨ ਪ੍ਰੋਗਰਾਮ ਸਾਰਸ-ਕੋਵ -2 ਵਾਇਰਸ ਵਿਰੁੱਧ ਸ਼ੁਰੂ ਕੀਤਾ ਸੀ। ਪ੍ਰੋਗਰਾਮ ਦੇ ਇਸ ਦਿਨ ਪਹਿਲੇ ਦਿਨ ਦੁਨੀਆ ਵਿੱਚ ਕਿਸੇ ਵੀ ਦੇਸ਼ ਤੋਂ ਵੱਧ ਲਾਭਪਾਤਰੀਆਂ ਦੇ ਟੀਕੇ ਲਗਵਾਏ ਗਏ। ਉਨ੍ਹਾਂ ਕਿਹਾ ਉਸ ਸਮੇਂ ਕੋਵਿਡ - 19 ਟੀਕੇ ਨੂੰ ਆਪਣੇ ਸਿਹਤ ਸੰਭਾਲ ਵਰਕਰਾਂ ਅਤੇ ਅਗਲੇਰੀ ਕਤਾਰ ਦੇ ਵਰਕਰਾਂ ਦੀ ਰੱਖਿਆ ਲਈ ਢਾਲ ਵਜੋਂ ਵਰਤੇ ਜਾਣਾ ਸਾਡੀ ਪਹਿਲੀ ਅਤੇ ਸਭ ਤੋਂ ਵੱਡੀ ਤਰਜੀਹ ਸੀ। ਪਹਿਲੇ 34 ਦਿਨਾਂ ਦੇ ਅੰਦਰ, ਅਸੀਂ 1 ਕਰੋੜ ਦੇ ਟੀਕਾਕਰਣ ਨੂੰ ਛੂਹਿਆ ਹੈ, ਅਤੇ ਅਗਲੇ ਹਫ਼ਤਿਆਂ ਵਿੱਚ, ਅਸੀਂ ਟੀਕਾਕਰਣ ਨੂੰ ਦੂਜੇ ਤਰਜੀਹ ਸਮੂਹਾਂ ਲਈ ਖੋਲ੍ਹ ਦਿੱਤਾ ਹੈ। ਟੀਕਾਕਰਣ ਦੀ ਇਸ ਮੁਹਿੰਮ ਦੌਰਾਨ, ਸਾਡਾ ਧਿਆਨ ਸੇਵਾਵਾਂ ਨੂੰ ਨਾਗਰਿਕ ਦੇ ਤੌਰ 'ਤੇ ਵੱਧ ਤੋਂ ਵੱਧ ਦੋਸਤਾਨਾ ਰੱਖਣ 'ਤੇ ਕੇਂਦ੍ਰਤ ਕੀਤਾ ਗਿਆ ਹੈ। 1 ਮਾਰਚ 2021 ਤੋਂ, ਨਿੱਜੀ ਸਿਹਤ ਸਹੂਲਤਾਂ ਨੂੰ ਕੋਵਿਡ -19 ਟੀਕਾਕਰਨ ਕੇਂਦਰਾਂ ਦੇ ਤੌਰ 'ਤੇ ਕੰਮ ਕਰਨ ਦੀ ਆਗਿਆ ਦਿੱਤੀ ਗਈ ਹੈ, ਜਦਕਿ ਇਸ ਦੇ ਲਈ ਵੱਧ ਤੋਂ ਵੱਧ 250 / - ਰੁਪਏ ਵਸੂਲ ਕਰਨ ਦੀ ਆਗਿਆ ਦਿੱਤੀ ਗਈ ਹੈ। ਟੀਕਾਕਰਨ ਦੀ ਗਤੀ ਨੂੰ ਤੇਜ਼ ਕਰਨ ਲਈ, ਸਰਕਾਰ ਨੇ ਸਮੇਂ ਦੀ ਪਾਬੰਦੀ ਨੂੰ ਹਟਾ ਦਿੱਤਾ ਹੈ। ਲੋਕ ਹੁਣ ਪੂਰੇ ਭਾਰਤ ਵਿੱਚ ਆਪਣੀ ਸਹੂਲਤ ਅਨੁਸਾਰ 24x7 ਟੀਕੇ ਲਗਵਾ ਸਕਦੇ ਹਨ। ਕੁਝ ਦਿਨ ਪਹਿਲਾਂ ਹੀ, ਸਰਕਾਰ ਨੇ ਐਲਾਨ ਕੀਤਾ ਸੀ ਕਿ 1 ਅਪ੍ਰੈਲ ਤੋਂ, 45 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਨਾਗਰਿਕ ਪੂਰੇ ਭਾਰਤ ਵਿੱਚ ਟੀਕਾ ਲਗਵਾਉਣ ਦੇ ਯੋਗ ਹੋਣਗੇ। ਸਾਡੀ ਆਬਾਦੀ ਦੇ ਹੋਰ ਭਾਗਾਂ ਨੂੰ ਸ਼ਾਮਲ ਕਰਨ ਲਈ ਸਰਕਾਰ ਛੇਤੀ ਹੀ ਕੋਵਿਡ -19 ਟੀਕੇ ਦੇ ਲਾਭਪਾਤਰੀਆਂ ਦੇ ਦਾਇਰੇ ਨੂੰ ਵਧਾਉਣ ਦੀ ਯੋਜਨਾ ਬਣਾ ਰਹੀ ਹੈ। ”
ਟੀਕਾਕਰਣ ਮੁਹਿੰਮ ਦੀ ਯੋਜਨਾਬੰਦੀ ਅਤੇ ਅਮਲ ਲਈ ਭਾਰਤ ਦੁਆਰਾ ਵਰਤੀ ਗਈ ਸਹਿਯੋਗੀ ਪਹੁੰਚ ਦੀ ਸ਼ਲਾਘਾ ਕਰਦਿਆਂ, ਉਨ੍ਹਾਂ ਅਭਿਆਸ ਦੀ ਇੱਕ ਉੱਤਮ ਮਿਸਾਲ ਵਜੋਂ ਪੇਸ਼ ਕੀਤਾ ਕਿ ਕਿਵੇਂ ਇੱਕ ਪ੍ਰੋਗਰਾਮ ਦੀ ਪਹੁੰਚ ਨੂੰ ਵੱਧ ਤੋਂ ਵੱਧ ਕਰਨ ਲਈ ਸੰਘੀ ਪ੍ਰਣਾਲੀ ਸਹਿਜਤਾ ਵਿੱਚ ਕੰਮ ਕਰ ਸਕਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਟੀਕਾਕਰਨ ਮੁਹਿੰਮ ਨੂੰ 'ਜਨ ਭਾਗੀਦਾਰੀ ਅੰਦੋਲਨ' ਦੇ ਤੌਰ 'ਤੇ ਤਾਲਮੇਲ ਕੀਤਾ ਜਾ ਰਿਹਾ ਹੈ, ਜਿਸ ਵਿੱਚ ਮੰਤਰਾਲੇ, ਵਿਭਾਗ, ਪੇਸ਼ੇਵਰ ਸੰਸਥਾਵਾਂ, ਮੈਡੀਕਲ ਕਾਲਜਾਂ, ਐਨਜੀਓਜ਼, ਸੀਐਸਓ, ਮੀਡੀਆ ਹਾਊਸ, ਨਿੱਜੀ ਖੇਤਰ, ਨੌਜਵਾਨ ਅਤੇ ਮਹਿਲਾ ਸਵੈ ਸੇਵੀ ਸਮੂਹ ਸ਼ਾਮਲ ਹਨ।
ਡਾ: ਹਰਸ਼ ਵਰਧਨ ਨੇ ਸਮਝਾਉਂਦਿਆਂ ਇਹ ਸਿੱਟਾ ਕੱਢਿਆ ਕਿ ਕਿਵੇਂ ‘ਵੈਕਸੀਨ ਮੈਤਰੀ’ ਪਹਿਲ ਰਾਹੀਂ ਆਲਮੀ ਕੋਵਿਡ ਟੀਕਾਕਰਣ ਵਿੱਚ ਭਾਰਤ ਦਾ ਯੋਗਦਾਨ ਕੋਵਿਡ ਦੇ ਦੌਰ ਦੇ ਨਾਲ-ਨਾਲ ਇਸ ਵਿੱਚ ਭਾਰਤ ਦੇ ਕਦਮਾਂ ਦੀ ਨਿਸ਼ਾਨਦੇਹੀ ਕਰ ਰਿਹਾ ਹੈ: “ਇਨ੍ਹਾਂ ਮੁਸ਼ਕਲ ਸਮੇਂ ਵਿੱਚ ਜਦੋਂ ‘ਵੈਕਸੀਨ ਰਾਸ਼ਟਰਵਾਦ' ਦੀ ਚੜ੍ਹਤ ਵਧ ਰਹੀ ਹੈ। ਸਾਡੇ ਪਿਆਰੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ, ਵਿਸ਼ਵਵਿਆਪੀ ਸਹਿਯੋਗ ਅਤੇ ਮਨੁੱਖਤਾ ਦੇ ਚੈਂਪੀਅਨ ਦੇ ਉਦਾਹਰਣ ਬਣ ਕੇ ਉੱਭਰੇ ਹਨ। ਸਾਡੇ ਵਿਸ਼ਵਵਿਆਪੀ ਪਰਿਵਾਰ ਨੂੰ ਸਹਾਇਤਾ ਦੇਣ ਦਾ ਉਨ੍ਹਾਂ ਦਾ ਫ਼ੈਸਲਾ ਨਾ ਸਿਰਫ ਸਾਡੇ 'ਵਸੂਧੈਵ ਕੁਟੰਬਕਮ' ਦੇ ਪੁਰਾਤਨ ਸਿਧਾਂਤਾਂ ਨਾਲ ਗੂੰਜਦਾ ਹੈ, ਜਿਸ ਨੇ ਸਾਰੇ ਸੰਸਾਰ ਨੂੰ ਇੱਕ ਪਰਿਵਾਰ ਵਜੋਂ ਪੇਸ਼ ਕੀਤਾ ਹੈ, ਬਲਕਿ ਰਾਸ਼ਟਰਾਂ ਦੀ ਸੰਗਤ ਵਿੱਚ ਇੱਕ ਸੱਚੇ ਨੇਤਾ ਵਜੋਂ ਭਾਰਤ ਦੇ ਕੱਦ ਨੂੰ ਹੋਰ ਵੀ ਉੱਚਾ ਕੀਤਾ ਹੈ। ”
*****
ਐਮਵੀ / ਐਸਜੇ
(Release ID: 1707880)
Visitor Counter : 129