ਕਾਰਪੋਰੇਟ ਮਾਮਲੇ ਮੰਤਰਾਲਾ

ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਕੇਂਦਰੀ ਜਾਂਚ ਕੇਂਦਰ ਅਤੇ ਆਈ ਈ ਪੀ ਐੱਫ ਏਜ਼ ਮੋਬਾਈਲ ਐਪ ਲਾਂਚ ਕੀਤੀ ਤਾਂ ਜੋ ਪ੍ਰਧਾਨ ਮੰਤਰੀ ਦੇ ਸੁਪਨੇ "ਡਿਜੀਟਲ ਸਸ਼ਕਤ ਭਾਰਤ" ਨੂੰ ਪ੍ਰਾਪਤ ਕਰਕੇ ਡਿਜੀਟਲ ਹੱਲ ਮੁਹੱਈਆ ਕੀਤੇ ਜਾ ਸਕਣ

Posted On: 25 MAR 2021 3:11PM by PIB Chandigarh

ਕੇਂਦਰੀ ਵਿੱਤ ਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ ਕਾਰਪੋਰੇਟ ਮਾਮਲਿਆਂ ਦੁਆਰਾ 2 ਟੈੱਕ ਯੋਗ ਪਹਿਲਕਦਮੀਆਂਕੇਂਦਰੀ ਜਾਂਚ ਕੇਂਦਰ (ਸੀ ਐੱਸ ਸੀ) ਅਤੇ ਇਨਵੈਸਟਰ ਐਜੂਕੇਸ਼ਨ ਐਂਡ ਪ੍ਰੋਟੈਕਸ਼ਨ ਫੰਡ ਅਥਾਰਟੀਜ਼ (ਆਈ ਪੀ ਐੱਫ ) ਦੀ ਮੋਬਾਈਲ ਐਪ ਲਾਂਚ ਕੀਤੀ ਹੈ ਇਹ ਪਹਿਲਕਦਮੀਆਂ ਪ੍ਰਧਾਨ ਮੰਤਰੀ ਦੀ "ਡਿਜੀਟਲ ਸਸ਼ਕਤ ਭਾਰਤ" ਦੀ ਦ੍ਰਿਸ਼ਟੀ ਨੂੰ ਮਜ਼ਬੂਤ ਕਰਨ ਵਜੋਂ ਕੀਤੀਆਂ ਗਈਆਂ ਹਨ ਕਾਰਪੋਰੇਟ ਮਾਮਲੇ ਮੰਤਰਾਲਿਆਂ ਦੇ ਸਕੱਤਰ ਸ਼੍ਰੀ ਰਾਜੇਸ਼ ਵਰਮਾ ਤੇ ਹੋਰ ਸੀਨੀਅਰ ਅਧਿਕਾਰੀ ਵਰਚੂਅਲ ਲਾਂਚ ਇਵੈਂਟ ਵਿੱਚ ਸ਼ਾਮਲ ਹੋਏ
ਨਵੀਂ ਪਹਿਲਕਦਮੀ ਦੇ ਲਾਂਚ ਦਾ ਐਲਾਨ ਕਰਦਿਆਂ ਸ਼੍ਰੀਮਤੀ ਸੀਤਾਰਮਣ ਨੇ ਕਿਹਾ "ਭਾਰਤ ਸਰਕਾਰ ਨੇ ਇੱਕ ਡਿਜੀਟਲ ਇੰਡੀਆ ਮੁਹਿੰਮ ਲਾਂਚ ਕੀਤੀ ਹੈ, ਜੋ ਦੇਸ਼ ਨੂੰ ਤਕਨਾਲੋਜੀ ਖੇਤਰ ਵਿੱਚ ਡਿਜੀਟਲ ਸਸ਼ਕਤ ਬਣਾ ਕੇ ਇਲੈਕਟ੍ਰੋਨਿਕਲੀ ਨਾਗਰਿਕਾਂ ਨੂੰ ਸਰਕਾਰ ਦੀਆਂ ਸੇਵਾਵਾਂ ਉਪਲਬੱਧ ਕਰਵਾਉਂਦੀ ਹੈ ਇਹ ਦੋ ਪਹਿਲਕਦਮੀਆਂ ਇੱਕ ਨਵੀ ਕਾਰਪੋਰੇਟ ਅਤੇ ਨਿਵੇਸ਼ ਦੋਸਤਾਨਾ ਵਾਤਾਵਰਣ ਪ੍ਰਣਾਲੀ ਕਾਇਮ ਕਰੇਗੀ ਅੱਗੇ ਵੱਧਦਿਆਂ ਐੱਮ ਸੀ ਕਾਰੋਬਾਰ ਨੂੰ ਸੌਖਾ ਬਣਾਉਣ ਅਤੇ ਲੋਕਾਂ ਦੀ ਜੀਵਨ ਨੂੰ ਸੁਖਾਲਾ ਕਰਨ ਲਈ ਹੋਰ ਟੈੱਕ ਯੋਗ ਸੇਵਾਵਾਂ ਲਿਆਵੇਗਾ" ਵਿੱਤ ਮੰਤਰੀ ਨੇ ਇਹ ਵੀ ਕਿਹਾ ਕਿ ਕਾਰਪੋਰੇਟ ਮੰਤਰਾਲਾ ਪੇਸ਼ਾਵਰਾਂ , ਅਰਥਚਾਰੇ , ਕਾਰਪੋਰੇਟਸ ਤੇ ਸਮਾਜ ਦੀ ਭਲਾਈ ਲਈ ਡਿਜੀਟਾਈਜੇਸ਼ਨ , ਸਵੈ ਚਾਲਕਤਾ ਅਤੇ ਸੁਧਾਰ ਦੇ ਲਗਾਤਾਰ ਸਫ਼ਰ ਤੇ ਚੱਲ ਰਿਹਾ ਹੈ
ਸ਼੍ਰੀਮਤੀ ਸੀਤਾਰਮਣ ਨੇ ਹੋਰ ਕਿਹਾ ਕਿ ਪਿਛਲੇ ਦੋ ਸਾਲਾਂ ਵਿੱਚ ਐੱਮ ਸੀ ਵੱਲੋਂ ਕਈ ਪਹਿਲਕਦਮੀਆਂ ਭਾਰਤ ਵਿੱਚ ਈਜ਼ ਆਫ ਡੂਇੰਗ ਬਿਜਨੇਸ ਨੂੰ ਉਤਸ਼ਾਹਿਤ ਕਰਨ ਲਈ ਚੁੱਕੀਆਂ ਗਈਆਂ ਹਨ ਭਾਰਤ ਵਿੱਚ ਕੰਪਨੀਆਂ ਵਿੱਚ ਕਈ ਕੰਪਨੀਆਂ ਦੇ ਸ਼ਾਮਲ ਹੋਣ ਨਾਲ ਕੋਵਿਡ 19 ਮਹਾਮਾਰੀ ਦੌਰਾਨ ਵੀ ਵਾਧਾ ਹੋਇਆ ਹੈ, ਜਿਵੇਂ ਏਕੀਕ੍ਰਿਤ ਫੋਰਮ ਐੱਸ ਪੀ ਆਈ ਸੀ ਪਲੱਸ ਅਤੇ ਇਜਾਈਲ ਪ੍ਰੋ ਕੰਪਨੀਆਂ ਵਿੱਚ ਸ਼ਾਮਲ ਕੀਤੇ ਗਏ ਹਨ , ਜੋ ਭਾਰਤ ਵਿੱਚ ਕਾਰੋਬਾਰੀ ਸੰਸਥਾ ਨੂੰ ਸਥਾਪਿਤ ਕਰਨ ਲਈ ਚਾਹਵਾਨ ਪ੍ਰਮੋਟਰਾਂ ਲਈ ਵੰਨ ਸਟਾਪ ਹੱਲ ਮੁਹੱਈਆ ਕਰਦੇ ਹਨ
ਇਸ ਸਾਲ ਕੇਂਦਰੀ ਪੰਜੀਕਰਨ ਕੇਂਦਰ ਵੱਲੋਂ ਫਰਵਰੀ 2021 ਤੱਕ ਤਕਰੀਬਨ 1.38 ਲੱਖ ਕੰਪਨੀਆਂ ਸ਼ਾਮਲ ਕੀਤੀਆਂ ਗਈਆਂ ਹਨ, ਜਦਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ 1.16 ਲੱਖ ਕੰਪਨੀਆਂ ਸ਼ਾਮਲ ਕੀਤੀਆਂ ਗਈਆਂ ਸਨ ਸ਼੍ਰੀਮਤੀ ਸੀਤਾਰਮਣ ਨੇ ਕਿਹਾ ਕਿ ਇਸ ਤਰ੍ਹਾਂ ਕੰਪਨੀਆਂ ਸ਼ਾਮਲ ਕਰਨ ਵਿੱਚ 17% ਤੋਂ ਵੱਧ ਵਾਧਾ ਹੋਇਆ ਹੈ
ਵਿੱਤ ਮੰਤਰੀ ਨੇ ਕਿਹਾ ਕਿ ਕੇਂਦਰੀ ਜਾਂਚ ਕੇਂਦਰ ਕਾਰਪੋਰੇਟਸ ਵੱਲੋਂ ਐੱਮ ਸੀ —21 ਰਜਿਸਟਰੀ ਵਿੱਚ ਦਾਇਰ ਕੀਤੇ ਕੁਝ ਸਟਰੇਟ ਥਰੂ ਪ੍ਰੋਸੈੱਸ (ਐੱਸ ਟੀ ਪੀ ਫਾਰਮਸ) ਦੀ ਜਾਂਚ ਕਰੇਗਾ ਅਤੇ ਵਧੇਰੇ ਡੂੰਘਾਈ ਦੀ ਜਾਂਚ ਲਈ ਕੰਪਨੀਆਂ ਦੀ ਨਿਸ਼ਾਨਦੇਹੀ ਕਰੇਗਾ
ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਐੱਮ ਸੀ ਕਾਰਪੋਰੇਟ ਡਾਟੇ ਲਈ ਮੁੱਖ ਪ੍ਰਾਇਮਰੀ ਸਰੋਤਾਂ ਵਿੱਚੋਂ ਇੱਕ ਹੋਣ ਕਾਰਨ ਗਲਤੀਆਂ ਤੋਂ ਮੁਕਤ ਅਤੇ ਬਿਨਾਂ ਕਿਸੇ ਸਮਝੌਤੇ ਵਾਲੀ ਡਾਟਾ ਗੁਣਵਤਾ ਨੂੰ ਸੁਨਿਸ਼ਚਿਤ ਕਰਨ ਲਈ ਲੋੜੀਂਦਾ ਹੈ ਇਸ ਉਦੇਸ਼ ਨੂੰ ਧਿਆਨ ਵਿੱਚ ਰੱਖਦਿਆਂ ਕਾਰਪੋਰੇਟ ਮਾਮਲੇ ਮੰਤਰਾਲੇ ਨੇ ਇੱਕ ਕੇਂਦਰੀ ਜਾਂਚ ਸੈਂਟਰ ਸਥਾਪਿਤ ਕੀਤਾ ਹੈ ਜੋ ਸਟਰੇਟ ਥਰੂ ਪ੍ਰੋਸੈੱਸੇਜ਼ ਯੂਜ਼ਰ ਵੱਲੋਂ ਕੀਤੇ ਗਏ ਦਾਇਰਾਂ ਦੀ ਮੁੱਢਲੀ ਜਾਂਚ ਕਰੇਗਾ, ਡਾਟਾ ਮਿਆਰੀ ਮੁੱਦਿਆਂ ਅਤੇ ਗਲਤੀਆਂ ਦੀ ਸ਼ਨਾਖ਼ਤ ਕਰੇਗਾ, ਤੇ ਕੰਪਨੀਆਂ ਦੇ ਸੰਬੰਧਤ ਰਜਿਸਟਰਾਰ ਨੂੰ ਭੇਜੇਗਾ ਤਾਂ ਜੋ ਸਹੀ ਅਤੇ ਭਰੋਸੇਯੋਗ ਡਾਟਾ ਨੂੰ ਬਹਾਲ ਕਰਨ ਲਈ ਲੋੜੀਂਦੇ ਕਦਮ ਚੁੱਕੇ ਜਾ ਸਕਣ ਅਤੇ ਲੋੜ ਪੈਣ ਤੇ ਇਸ ਨੂੰ ਦੂਜੇ ਰੈਗੂਲੇਟਰਾਂ ਨਾਲ ਸਹਿਜ ਤੌਰ ਤੇ ਸਾਂਝਾ ਕੀਤਾ ਜਾ ਸਕੇ ਵਿੱਤ ਮੰਤਰੀ ਨੇ ਆਈ ਪੀ ਐੱਫ ਮੋਬਾਈਲ ਐਪ ਵੀ ਲਾਂਚ ਕੀਤੀ ਲਾਂਚ ਦੌਰਾਨ ਵਿੱਤ ਮੰਤਰੀ ਨੇ ਕਿਹਾ ,"ਮੋਬਾਈਲ ਐਪ ਵਿੱਤੀ ਸਾਖ਼ਰਤਾ , ਨਿਵੇਸ਼ਕਾਂ ਵਿੱਚ ਜਾਗਰੂਕਤਾ ਅਤੇ ਸਿੱਖਿਆ ਫੈਲਾਉਣ ਅਤੇ ਨਿਵੇਸ਼ਕਾਂ ਵਿਚਾਲੇ ਸੁਰੱਖਿਆ ਮੁਹੱਈਆ ਕਰਨ ਦੇ ਟੀਚੇ ਨੂੰ ਪ੍ਰਾਪਤ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਹੈ ਸਾਡਾ ਮੁੱਖ ਟੀਚਾ ਈਜ਼ ਆਫ ਲਿਵਿੰਗ ਨੂੰ ਅੱਗੇ ਲਿਜਾਣਾ ਹੈ"
ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਹੋਰ ਕਿਹਾ ਕਿ ਮੋਬਾਈਲ ਐਪ ਨਿਵੇਸ਼ਕਾਂ ਵਿਚਾਲੇ ਜਾਗਰੂਕਤਾ , ਜਾਣਕਾਰੀ ਦੇਣ ਅਤੇ ਨਾਗਰਿਕ ਰੁਝਾਵਾਂ ਲਈ ਵਿਕਸਿਤ ਕੀਤੀ ਗਈ ਹੈ ਇਸ ਐਪ ਨਾਲ ਅਥਾਰਟੀ ਸ਼ਹਿਰੀ ਅਤੇ ਪੇਂਡੂ ਦੋਨਾਂ ਖੇਤਰਾਂ ਦੇ ਨਿਵੇਸ਼ਕਾਂ ਨੂੰ ਸੁਰੱਖਿਆ ਅਤੇ ਸਿੱਖਿਆ ਅਤੇ ਨਿਵੇਸ਼ਕ ਜਾਗਰੂਕਤਾ ਫੈਲਾਉਣ , ਵਿੱਤੀ ਸਾਖਰਤਾ ਦੇ ਟੀਚੇ ਨੂੰ ਪ੍ਰਾਪਤ ਕਰਨ ਦਾ ਉਦੇਸ਼ ਰੱਖਦੀ ਹੈ
ਵਿੱਤ ਮੰਤਰੀ ਨੇ ਕਿਹਾ ਕਿ ਨਿਯੰਤਰਿਕ ਵਾਤਾਵਰਣ ਪ੍ਰਣਾਲੀ ਅਤੇ ਕਾਰਪੋਰੇਟ ਪਾਲਣਾ ਦੀ ਗਤੀਸ਼ੀਲਤਾ ਨੂੰ ਸਮਝਦਿਆਂ ਹੋਇਆਂ ਐੱਮ ਸੀ ਦੇਸ਼ ਵਿੱਚ ਈਜ਼ ਆਫ ਡੂਇੰਗ ਬਿਜਨੇਸ ਨੂੰ ਉਤਸ਼ਾਹਿਤ ਕਰਨ ਅਤੇ ਭਾਈਵਾਲਾਂ ਦੀਆਂ ਲੋੜਾਂ ਦੇ ਹੱਲ ਲਈ ਤਕਨਾਲੋਜੀ ਅਤੇ ਪ੍ਰਕਿਰਿਆ ਕੰਮ ਦੇ ਪ੍ਰਵਾਹ , ਨਮੂਨਿਆਂ ਦੇ ਢੰਗ ਤਰੀਕੇ ਨੂੰ ਲਗਾਤਾਰ ਅਪਗ੍ਰੇਡ ਕਰਦਾ ਰਹੇਗਾ
ਆਈ ਟੀ ਐੱਫ ਮੋਬਾਈਲ ਐਪ ਆਈ ਐੱਫ ਦਾਅਵਾ ਰਿਫੰਡ ਪ੍ਰਕਿਰਿਆ ਦੀ ਉੱਨਤੀ ਅਤੇ ਸਥਿਤੀ ਨੂੰ ਟਰੈਕ ਕਰਨ ਦੀ ਸਹੂਲਤ ਦੇਵੇਗੀ ਇਸ ਤੋਂ ਇਲਾਵਾ ਇਹ ਨਿਵੇਸ਼ਕਾਂ ਅਤੇ ਆਮ ਨਾਗਰਿਕਾਂ ਨੂੰ ਸ਼ੱਕੀ ਧੋਖਾਧੜੀ ਸਕੀਮਾਂ ਬਾਰੇ ਜਾਣਕਾਰੀ ਦੇਣ ਲਈ ਢੰਗ ਤਰੀਕੇ ਵੀ ਮੁਹੱਈਆ ਕਰਦੀ ਹੈ ਇਸ ਵੇਲੇ ਇਹ ਐਪ ਐਨਰੋਇਡ ਅਧਾਰਿਤ ਉਪਕਰਣਾਂ ਤੇ ਉਪਲਬੱਧ ਹੈ ਅਤੇ ਪਲੇਅ ਸਟੋਰ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ

 

ਆਰ ਐੱਮ / ਕੇ ਐੱਮ ਐੱਨ



(Release ID: 1707584) Visitor Counter : 194