ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

‘ਭਾਰਤ ਦੀ ਰਾਸ਼ਟਰੀ ਹਾਈਵੇਅ ਅਥਾਰਟੀ ਰਾਸ਼ਟਰੀ’ ਰਾਜਮਾਰਗਾਂ ਦੇ ਕੰਢਿਆਂ ’ਤੇ 600 ਤੋਂ ਵੱਧ ਵੇਅਸਾਈਡ ਸੁਵਿਧਾਵਾਂ ਵਿਕਸਤ ਕਰੇਗੀ

Posted On: 24 MAR 2021 5:03PM by PIB Chandigarh

ਰਾਸ਼ਟਰੀ ਰਾਜਮਾਰਗਾਂ ’ਤੇ ਯਾਤਰੀਆਂ ਤੇ ਟਰੱਕ ਡਰਾਇਵਰਾਂ ਦੇ ਅਨੁਭਵ ਵਿੱਚ ਸੁਧਾਰ ਲਿਆਉਣ ਲਈ ਇੱਕ ਵੱਡਾ ਕਦਮ ਚੁੱਕਦਿਆਂ ‘ਭਾਰਤ ਦੀ ਰਾਸ਼ਟਰੀ ਹਾਈਵੇਅਜ਼ ਅਥਾਰਟੀ (NHAI)’ ਅਗਲੇ 5 ਸਾਲਾਂ ਦੌਰਾਨ ਰਾਸ਼ਟਰੀ ਰਾਜਮਾਰਗਾਂ ਦੇ ਕੰਢਿਆਂ ਉੱਤੇ 22 ਰਾਜਾਂ ਵਿੱਚ 600 ਤੋਂ ਵੱਧ ਸਥਾਨਾਂ ਉੱਤੇ ਵਿਸ਼ਵ–ਪੱਧਰੀ ‘ਵੇਅਸਾਈਡ ਸੁਵਿਧਾਵਾਂ’ ਵਿਕਸਤ ਕਰੇਗੀ। ਇਨ੍ਹਾਂ ਵਿੱਚੋਂ, ਸਾਲ 2021–22 ’ਚ 130 ਨੂੰ ਵਿਕਸਤ ਕਰਨ ਦਾ ਟੀਚਾ ਮਿੱਥਿਆ ਗਿਆ ਹੈ। NHAI ਨੇ ਪਹਿਲਾਂ ਹੀ 120 ਅਜਿਹੀਆਂ ਵੇਅਸਾਈਡ ਸੁਵਿਧਾਵਾਂ ਵਿਕਸਤ ਕਰਨ ਲਈ ਬੋਲੀਆਂ ਪਹਿਲਾਂ ਹੀ ਮੰਗਵਾ ਲਈਆਂ ਹਨ। ਯੋਜਨਾ ਅਨੁਸਾਰ ਮੌਜੂਦਾ ਤੇ ਬਣਨ ਵਾਲੇ ਹੋਰ ਹਾਈਵੇਅਜ਼ ਤੇ ਐਕਸਪ੍ਰੈੱਸਵੇਅਜ਼ ਦੇ ਨਾਲ ਹਰੇਕ 30–50 ਕਿਲੋਮੀਟਰ ਉੱਤੇ ਵੇਅਸਾਈਡ ਸੁਵਿਧਾਵਾਂ ਵਿਕਸਤ ਕੀਤੀਆਂ ਜਾਣਗੀਆਂ।

 

ਯਾਤਰੀਆਂ ਲਈ ਇਨ੍ਹਾਂ ਸੁਵਿਧਾਵਾਂ ’ਚ ਇਹ ਸ਼ਾਮਲ ਹੋਣਗੀਆਂ-ਜਿਵੇਂ ਫ਼ਿਊਏਲ ਸਟੇਸ਼ਨ, ਬਿਜਲੀ ਚਾਰਜਿੰਗ ਸੁਵਿਧਾਵਾ, ਫ਼ੂਡ ਕੋਰਟ, ਪ੍ਰਚੂਨ ਦੁਕਾਨਾਂ, ATM, ਪਖਾਨੇ ਗੁਸਲਖਾਨੇ ਦੀ ਸੁਵਿਧਾ ਨਾਲ, ਬੱਚਿਆਂ ਦੇ ਖੇਡਣ ਦਾ ਇਲਾਕਾ, ਕਲੀਨਿਕ, ਸਥਾਨਕ ਦਸਤਕਾਰਾਂ ਲਈ ਪਿੰਡ ਦੀ ਹਾਟ ਆਦਿ।

ਟਰੱਕ ਡਰਾਇਵਰਾਂ ਦੀਆਂ ਖ਼ਾਸ ਜ਼ਰੂਰਤਾਂ ਨੂੰ ਵੇਖਦਿਆਂ ਵੱਖਰੇ ‘ਟਰੱਕਰਜ਼ ਬਲੌਕਸ’ ਵੱਡੀਆਂ ਸੁਵਿਧਾਵਾਂ ਉੱਤੇ ਵਿਕਸਤ ਕੀਤੇ ਜਾਣਗੇ, ਜਿਨ੍ਹਾਂ ਵਿੱਚ ਟਰੱਕ ਤੇ ਟ੍ਰਾਲਾ ਪਾਰਕਿੰਗ, ਆਟੋ ਵਰਕਸ਼ਾਪ, ਟਰੱਕਰਜ਼ ਡੌਰਮਿਟਰੀ, ਕੁਕਿੰਗ ਤੇ ਵਾਸ਼ਿੰਗ ਏਰੀਆ, ਗੁਸਲਖਾਨੇ ਨਾਲ ਪਖਾਨੇ, ਕਲੀਨਿਕ, ਖਾਣ–ਪੀਣ ਦੇ ਸਾਮਾਨ ਦੀਆਂ ਦੁਕਾਨਾਂ,ਪ੍ਰਚੂਨ ਦੁਕਾਨਾਂ ਆਦਿ।

 

ਇਲੈਕਟ੍ਰਿਕ ਚਾਰਜਿੰਗ ਸਟੇਸ਼ਨਾਂ ਜਿਹੀਆਂ ਸਹੂਲਤਾਂ ਬਿਜਲਈ ਵਾਹਨਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਕਰਨਗੀਆਂ; ਇੰਝ ਪ੍ਰਦੂਸ਼ਣ ਘਟੇਗਾ। ਇਹ ਸੁਵਿਧਾਵਾਂ ਰੋਜ਼ਗਾਰ ਦੇ ਮੌਕੇ ਪੈਦਾ ਕਰ ਕੇ ਸਥਾਨਕ ਅਰਥਵਿਵਸਥਾ ਨੂੰ ਵੀ ਉਤਸ਼ਾਹਿਤ ਕਰਨਗੀਆਂ ਤੇ ਇਨ੍ਹਾਂ ਸੁਵਿਧਾਵਾਂ ਉੱਤੇ ਵਿਕਸਤ ਕੀਤੀਆਂ ਜਾਣ ਵਾਲੀਆਂ ਪਿੰਡਾਂ ਦੀਆਂ ਹਾਟਸ ’ਤੇ ਸਥਾਨਕ ਨਿਵਾਸੀ ਆਪਣੇ ਵਿਲੱਖਣ ਉਤਪਾਦ/ਦਸਤਕਾਰੀ ਵਸਤਾਂ ਵੇਚਣ ਵਿੱਚ ਮਦਦ ਮਿਲੇਗੀ।

 

NHAI ਪੂਰੇ ਦੇਸ਼ ਵਿੱਚ 3,000 ਹੈਕਟੇਅਰ ਤੋਂ ਵੱਧ ਦੇ ਮਿਸ਼ਰਤ ਇਲਾਕੇ ਵਿੱਚ ਇਹ ਵੇਅਸਾਈਡ ਸੁਵਿਧਾਵਾਂ ਵਿਕਸਤ ਕਰੇਗੀ। ਇਨ੍ਹਾਂ ਰਾਹੀਂ ਨਿਵੇਸ਼ਕਾਂ, ਡਿਵੈਲਪਰਜ਼, ਆਪਰੇਟਰਜ਼ ਤੇ ਪ੍ਰਚੂਨ ਵਿਕਰੇਤਾਵਾਂ ਨੂੰ ਬਹੁਤ ਸਾਰੇ ਮੌਕੇ ਮਿਲਣਗੇ। ਇਸ ਵੇਲੇ NHAI ਜਨਤਕ ਨਿਜੀ ਭਾਈਵਾਲੀ (PPP) ਮਾੱਡਲ ਉੱਤੇ ਮੌਜੂਦਾ ਹਾਈਵੇਜ਼ ਉੱਪਰ ਵਿਕਾਸ ਤੇ ਆਪਰੇਸ਼ਨ ਦੇ ਆਧਾਰ ਉੱਤੇ ਵੇਅਸਾਈਡ ਸੁਵਿਧਾਵਾਂ ਮੁਹੱਈਆ ਕਰਵਾ ਰਹੀ ਹੈ।

 

ਤਿਆਰ ਹੋਣ ਵਾਲੇ ਸਾਰੇ ਗ੍ਰੀਨਫ਼ੀਲਡ/ਬ੍ਰਾਊਨਫ਼ੀਲਡ ਰਾਸ਼ਟਰੀ ਰਾਜਮਾਰਗ ਪ੍ਰੋਜੈਕਟ ਵਿੱਚ ਵੇਅਸਾਈਡ ਸੁਵਿਧਾਵਾਂ ਤੇ ਲੌਜਿਸਟਿਕ ਪਾਰਕਾਂ ਦੀ ਵਿਵਸਥਾ ਹੋਵੇਗੀ। NHAI ਨੇ ਵਿਕਾਸ ਲਈ ਜ਼ਮੀਨ ਦੀ ਸ਼ਨਾਖ਼ਤ ਤੇ ਮੌਨੇਟਾਈਜ਼ੇਸ਼ਨ ਯੋਜਨਾ ਸ਼ੁਰੂ ਕੀਤੀ ਹੈ ਅਤੇ ਸਥਾਨਕ ਵਿਵਹਾਰਕਤਾ ਦਾ ਅਧਿਐਨ ਕਰਨ ਤੋਂ ਬਾਅਦ ਸੁਵਿਧਾਵਾਂ ਡਿਜ਼ਾਈਨ ਕਰਨ ਵਾਸਤੇ ਰੀਅਲ ਐਸਟੇਟ ਸਲਾਹਕਾਰਾਂ ਦੀ ਮਦਦ ਲਈ ਜਾ ਰਹੀ ਹੈ।

 

ਇਹ ਵੇਅਸਾਈਡ ਸੁਵਿਧਾਵਾਂ ਨਾਲ ਨਾ ਸਿਰਫ਼ ਯਾਤਰੀਆਂ ਲਈ ਹਾਈਵੇਅ ਉੱਤੇ ਯਾਤਰਾ ਕਰਨੀ ਵਧੇਰੇ ਸੁਵਿਧਾਜਨਕ ਬਣੇਗੀ, ਸਗੋਂ ਹਾਈਵੇਅਜ਼ ਦੇ ਵਰਤੋਂਕਾਰਾਂ ਲਈ ਆਰਾਮ ਤੇ ਰਿਫ਼੍ਰੈਸ਼ਮੈਂਟ ਲਈ ਉਚਿਤ ਸੁਵਿਧਾਵਾਂ ਵੀ ਮੁਹੱਈਆ ਹੋਣਗੀਆਂ।

*****

ਬੀਐੱਨ / ਆਰਆਰ



(Release ID: 1707403) Visitor Counter : 124