ਬਿਜਲੀ ਮੰਤਰਾਲਾ

ਪਾਵਰਗ੍ਰਿਡ ਨੇ ਪ੍ਰਮਾਣਿਤ ਈ- ਟੇਂਡ੍ਰਿਗ ਪੋਰਟਲ “ਪ੍ਰਣੀਤ” ਲਾਂਚ ਕੀਤਾ

Posted On: 23 MAR 2021 1:02PM by PIB Chandigarh

ਬਿਜਲੀ ਮੰਤਰਾਲਾ ਦੇ ਅਧੀਨ ਕੇਂਦਰੀਜਨਤਕ ਖੇਤਰ ਦੇ ਉੱਦਮ ਪਾਵਰਗ੍ਰਿਡ ਕਾਰਪੋਰੇਸ਼ਨ ਇੰਡੀਆ ਲਿਮਿਟੇਡ  (ਪਾਵਰ ਗ੍ਰਿਡ)  ਨੇ ਇੱਕ ਈ- ਟੇਂਡ੍ਰਿਗ ਪੋਰਟਲ-ਪ੍ਰਣੀਤ ਸਥਾਪਿਤ ਕੀਤਾ ਹੈ ਜਿਸ ਦੇ ਨਾਲ ਕਾਗਜੀ ਕਾਰਜਾਂ ਵਿੱਚ ਕਮੀ ਆਵੇਗੀ, ਸੰਚਾਲਨ ਵਿੱਚ ਅਸਾਨੀ ਹੋਵੇਗੀ ਅਤੇ ਟੈਂਡਰਿੰਗ ਪ੍ਰਕਿਰਿਆ ਅਧਿਕ ਪਾਰਦਰਸ਼ੀ ਹੋਵੇਗੀ।  ਇਸ ਨੂੰ ਭਾਰਤ ਸਰਕਾਰ  ਦੇ ਸਟੈਡਰਡਾਇਜ਼ੇਸ਼ਨ,  ਟੈਸਟਿੰਗ ਐਂਡ ਕੁਆਲਿਟੀ ਸਰਟੀਫਿਕੇਸ਼ਨ ਡਾਇਰੈਕਟੋਰੇਟ (ਐੱਸਟੀਕਿਊਸੀ)  ਦੁਆਰਾ ਪ੍ਰਮਾਣਿਤ  ਕੀਤਾ ਗਿਆ ਹੈ।

 

ਇਸ ਦੇ ਨਾਲ ਹੀ ਪਾਵਰਗ੍ਰਿਡ ਭਾਰਤ ਦਾ ਇੱਕ ਮਾਤਰ ਸੰਗਠਨ ਬਣ ਗਿਆ ਹੈ ਜਿਸ ਦੇ ਕੋਲ ਐੱਸਟੀਕਿਊਸੀ ਦੁਆਰਾ ਨਿਰਧਾਰਿਤ ਸੁਰੱਖਿਆ ਅਤੇ ਪਾਰਦਰਸ਼ਿਤਾ ਮਾਪਦੰਡਾਂ ਦਾ ਪਾਲਨ ਕਰਨ ਵਾਲੇ ਐੱਸਏਪੀ ਸਪਲਾਇਰ ਰਿਲੇਸ਼ਨਸ਼ਿਪ ਮੈਨੇਜਮੈਂਟ (ਐੱਸਆਰਐੱਮ) ‘ਤੇ ਈ -ਖਰੀਦ ਦਾ ਹੱਲ ਹੈ।  ਪਾਵਰਗ੍ਰਿਡ ਡਿਜਟਲੀਕਰਣ ਦੀ ਅਕਾਂਖਿਆ ਦੇ ਨਾਲ ਐੱਸਏਪੀ ਐੱਸਆਰਐੱਮ ਢਾਂਚੇ  ਦੇ ਅਨੁਸਾਰ ਅਨੇਕ ਨਵੀਆਂ ਕੋਸ਼ਿਸ਼ਾਂ ਕਰ ਰਿਹਾ ਹੈ।

 

********


ਐੱਸਐੱਸ/ਆਈਜੀ(Release ID: 1707106) Visitor Counter : 121