ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਬਾਂਸ ਉਦਯੋਗ ਦੀ 30,000 ਕਰੋੜ ਰੁਪਏ ਤੱਕ ਵਧਣ ਦੀ ਸਮਰੱਥਾ ਹੈ - ਨਿਤਿਨ ਗਡਕਰੀ


ਬਾਂਸ ਦੀ ਵੱਧ ਤੋਂ ਵੱਧ ਵਰਤੋਂ ਦੀ ਅਪੀਲ ਤਾਕਿ ਇਸ ਦੀ ਮੰਗ ਅਤੇ ਇਸ ਦੀ ਪਲਾਂਟੇਸ਼ਨ ਨੂੰ ਵਧਾਇਆ ਜਾ ਸਕੇ

Posted On: 23 MAR 2021 1:53PM by PIB Chandigarh

ਸੜਕ ਟ੍ਰਾੰਸਪੋਰਟ ਤੇ ਰਾਜਮਾਰਗ ਅਤੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਮੰਗਲਵਾਰ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਬਾਂਸ ਟੈਕਨੋਲੋਜੀ, ਉਤਪਾਦ ਅਤੇ ਸੇਵਾਵਾਂ ਤੇ ਇਕ ਵਰਚੁਅਲ ਪ੍ਰਦਰਸ਼ਨੀ ਨੂੰ ਸੰਬੋਧਨ ਕੀਤਾ ਪ੍ਰਦਰਸ਼ਨੀ ਦਾ ਆਯੋਜਨ ਇੰਡੀਅਨ ਫੈਡਰੇਸ਼ਨ ਆਫ ਗ੍ਰੀਨ ਐਨਰਜੀ (ਆਈਐਫਜੀਈ) ਵਲੋਂ ਕੀਤਾ ਗਿਆ

 

ਆਪਣੇ ਸੰਬੋਧਨ ਵਿਚ ਸ਼੍ਰੀ ਗਡਕਰੀ ਨੇ ਕਿਹਾ ਕਿ ਬਾਂਸ ਦੀ ਮੰਗ ਨੂੰ ਵਧਾਉਣ ਦੀ ਜਰੂਰਤ ਹੈ ਉਨ੍ਹਾਂ ਕਿਹਾ ਕਿ ਕੋਲੇ ਦੇ ਵਿਕਲਪ ਦੇ ਰੂਪ ਵਿਚ ਬਾਂਸ ਦਾ ਉਪਯੋਗ ਕਰਨ ਦੀ ਸਮਰੱਥਾ ਹੈ ਅਤੇ ਇਸ ਦਾ ਉਪਯੋਗ ਨਿਰਮਾਣ ਕਾਰਜਾਂ ਵਿਚ ਵੀ ਕੀਤਾ ਜਾ ਸਕਦਾ ਹੈ ਸ਼੍ਰੀ ਗਡਕਰੀ ਨੇ ਕਿਹਾ ਕਿ ਜਲਦੀ ਹੀ ਸਾਰੇ ਭਾਰਤੀ ਰਾਸ਼ਟਰੀ ਰਾਜਮਾਰਗਾਂ ਲਈ ਪ੍ਰਾਧਿਕਰਨ ਦੀਆਂ ਸੜਕਾਂ ਲਈ ਜੂਟ ਅਤੇ ਕੌਇਰ ਮੈਟ੍ਰੈਸਿਜ਼ ਦੀ ਵਰਤੋਂ ਜ਼ਰੂਰੀ ਕੀਤੀ ਜਾਵੇਗੀ ਉਨ੍ਹਾਂ ਨੇ ਜੂਟ, ਕੌਇਰ ਅਤੇ ਬਾਂਸ ਵਰਗੀਆਂ ਰਵਾਇਤੀ ਸਮੱਗਰੀਆਂ ਦੇ ਇਸਤੇਮਾਲ ਵਿੱਚ ਵਾਧੇ ਦੀ ਵਕਾਲਤ ਕੀਤੀ

 

ਸ਼੍ਰੀ ਗਡਕਰੀ ਨੇ ਉਮੀਦ ਜਤਾਈ ਕਿ ਸਾਰੇ ਹਿੱਤਧਾਰਕਾਂ ਦੇ ਏਕੀਕ੍ਰਿਤ ਯਤਨਾਂ ਨਾਲ ਭਾਰਤ ਵਿਚ ਬਾਂਸ ਉਦਯੋਗ 25-30 ਹਜ਼ਾਰ ਕਰੋੜ ਰੁਪਏ ਦਾ ਹੋ ਜਾਵੇਗਾ ਸਿਧਾਂਤਕ ਰੂਪ ਨਾਲ ਸਿੱਧ, ਕਿਫਾਇਤੀ ਪ੍ਰਭਾਵੀ ਅਤੇ ਆਕਰਸ਼ਕ ਉਤਪਾਦ ਡਿਜ਼ਾਈਨਾਂ ਨਾਲ ਬਾਂਸ ਦੀ ਵਰਤੋਂ ਅਤੇ ਇਸ ਦੀ ਪਲਾਂਟੇਸ਼ਨ ਨੂੰ ਵੀ ਹੁਲਾਰਾ ਮਿਲੇਗਾ ਉਨ੍ਹਾਂ ਨੇ ਬਾਂਸ ਨੂੰ ਉਤਸ਼ਾਹਤ ਕਰਨ ਨਾਲ ਸੰਬੰਧਤ ਕਿਸੇ ਵੀ ਯੋਜਨਾ ਲਈ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲਾ ਵਲੋਂ ਸਾਰੀ ਜਰੂਰੀ ਸਹਾਇਤਾ ਦਾ ਵਿਸ਼ਵਾਸ ਦਿਵਾਇਆ

 

ਮੰਤਰੀ ਨੇ ਕਿਹਾ ਕਿ ਸਾਨੂੰ ਉਤਪਾਦ ਦੇ ਵਿਕਾਸ ਲਈ ਬਾਜ਼ਾਰ ਦੀ ਸਹਾਇਤਾ ਲਈ ਵਾਧੂ ਖੋਜ, ਢੁਕਵੀਂ ਪਹੁੰਚ ਅਤੇ ਉਪਯੁਕਤ ਦ੍ਰਿਸ਼ਟੀਕੋਣ ਦੀ ਜਰੂਰਤ ਹੈ ਉਨ੍ਹਾਂ ਇਹ ਵੀ ਕਿਹਾ ਕਿ ਉਹ ਬਾਂਸ ਅਤੇ ਸੋਟੀਆਂ ਲਈ ਰੇਲਵੇ ਤੋਂ 50 ਫੀਸਦੀ ਸਬਸਿਡੀ ਲੈਣ ਦੀ ਕੋਸ਼ਿਸ਼ ਕਰ ਰਹੇ ਹਨ ਉਨ੍ਹਾਂ ਨੇ ਵਿਸ਼ਵਾਸ ਦਿਵਾਇਆ ਕਿ ਬਾਂਸ ਦੇ ਉਪਯੋਗ ਅਤੇ ਜਰੂਰਤ ਨੂੰ ਵਧਾਉਣ ਨਾਲ ਇਸ ਦੀ ਪਲਾਂਟੇਸ਼ਨ ਵਿਚ ਵਾਧਾ ਹੋਵੇਗਾ ਉਨ੍ਹਾਂ ਕਿਹਾ ਕਿ ਬਾਂਸ ਦੀ ਵਰਤੋਂ ਬਾਇਓ-ਸੀਐਨਜੀ ਅਤੇ ਚਾਰਕੋਲ ਬਣਾਉਣ ਲਈ ਵੀ ਕੀਤੀ ਜਾ ਸਕਦੀ ਹੈ ਅਤੇ ਆਈਆਈਟੀ ਨੂੰ ਬਾਂਸ ਮਿਸ਼ਨ ਵਿਸ਼ੇਸ਼ ਗ੍ਰਾਂਟ ਦੀ ਮਦਦ ਨਾਲ ਇਸ ਉੱਤੇ ਅਗਾਂਹ ਵਿਚ ਖੋਜ ਕਰਨ ਲਈ ਸ਼ਾਮਿਲ ਕੀਤਾ ਜਾ ਸਕਦਾ ਹੈ  

 -----------------------------------------------

ਪੂਰਾ ਪਤਾ - https://www.youtube.com/watch?v=IfZBPjgcDE0

 ------------------------------------------  

ਬੀਐਨ/ ਆਰ ਆਰ



(Release ID: 1707099) Visitor Counter : 202