ਬਿਜਲੀ ਮੰਤਰਾਲਾ

ਪਾਵਰਗ੍ਰਿਡ ਨੇ ਜੈ ਪ੍ਰਕਾਸ਼ ਪਾਵਰ ਵੈਂਚਰਸ ਵਿੱਚ 74% ਹਿੱਸੇਦਾਰੀ ਲਈ ਸਮਝੌਤੇ ‘ਤੇ ਹਸਤਾਖਰ ਕੀਤੇ

Posted On: 22 MAR 2021 3:26PM by PIB Chandigarh

ਭਾਰਤ ਸਰਕਾਰ ਦੇ ਬਿਜਲੀ ਮੰਤਰਾਲਾ ਦੇ  ਇੱਕ ਮਹਾਰਤਨ ਜਨਤਕ ਖੇਤਰ ਦੇ ਉੱਦਮ,  ਪਾਵਰਗ੍ਰਿਡ ਕਾਰਪੋਰੇਸ਼ਨ ਆਵ੍ ਇੰਡੀਆ ਨੇ ਜੈਪ੍ਰਕਾਸ਼ ਪਾਵਰਵੈਂਚਰਸ ਲਿਮਿਟੇਡ  (ਜੇਪੀਸੀਐੱਲ) ਦੇ ਨਾਲ ਸ਼ੇਅਰਾਂ ਦੀ ਖਰੀਦ  ਦੇ ਇੱਕ ਸਮਝੌਤੇ ‘ਤੇ ਹਸਤਾਖਰ ਕੀਤੇ ਹਨ ਅਤੇ ਜੇਪੀ ਪਾਵਰਗ੍ਰਿਡ ਲਿਮਿਟੇਡ-ਜੇਵੀ (ਜੇਪੀਐੱਲ) ਦੀ  74% ਹਿੱਸੇਦਾਰੀ ਪ੍ਰਾਪਤ ਕਰ ਲਈ ਹੈ। ਹੁਣ ਤੱਕ ਪਾਵਰਗ੍ਰਿਡ  ਦੇ ਕੋਲ ਇਸ ਉੱਦਮ ਵਿੱਚ 26% ਹਿੱਸੇਦਾਰੀ ਸੀ।  ਇਸ ਪ੍ਰਾਪਤੀ  ਦੇ ਬਾਅਦ ਹੁਣ ਜੇਪੀਐੱਲ ਪੂਰੀ ਤਰ੍ਹਾਂ ਨਾਲ ਪਾਵਰਗ੍ਰਿਡ  ਦੀ ਮਾਲਕੀਅਤ ਵਾਲੀ ਇਕਾਈ ਬਣ ਗਈ  ਹੈ ।

ਜੇਪੀਐੱਲ-ਜੇਵੀ ਨੇ ਹਿਮਾਚਲ ਪ੍ਰਦੇਸ਼ ਵਿੱਚ ਕਰਚਮ- ਵਾਂਗਟੂ ਪ੍ਰੋਜੈਕਟ ਤੋਂ ਬਿਜਲੀ ਉਤਪਾਦਨ ਲਈ 214 ਕਿਮੀ ਲੰਬੇ ਈਐੱਚਵੀ ਬਿਜਲੀ ਸੰਚਾਰ ਪ੍ਰੋਜੈਕਟ ਪੂਰੇ ਕੀਤੇ। ਇਸ ਪ੍ਰੋਜੈਕਟ ਨਾਲ ਹਿਮਾਚਲ ਪ੍ਰਦੇਸ਼, ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਨੂੰ ਬਿਜਲੀ ਆਪੂਰਤੀ ਕੀਤੀ ਜਾਵੇਗੀ ।

***********

ਐੱਸਐੱਸ/ਆਈਜੀ



(Release ID: 1706985) Visitor Counter : 140