ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
ਫੂਡ ਫੋਰੈਸਟਰੀ ਦੇ ਮਾਧਿਅਮ ਰਾਹੀਂ ਪੋਸ਼ਣ ਸਬੰਧੀ ਚੁਣੌਤੀਆਂ ਦਾ ਸਮਾਧਾਨ ਕੀਤਾ ਜਾਵੇਗਾ
ਕੁਪੋਸ਼ਣ ‘ਤੇ ਜਾਗਰੂਕਤਾ ਪੈਦਾ ਕਰਨ ਲਈ ਪੋਸ਼ਣ ਪੰਚਾਇਤਾਂ ਦਾ ਆਯੋਜਨ
Posted On:
17 MAR 2021 8:08PM by PIB Chandigarh
ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਮਿਤੀ 16 ਤੋਂ 31 ਮਾਰਚ, 2021 ਤੱਕ ਪੋਸ਼ਣ ਪਖਵਾੜਾ ਮਨਾ ਰਿਹਾ ਹੈ। ਫੂਡ ਫੋਰੈਸਟਰੀ ਦੇ ਮਾਧਿਅਮ ਰਾਹੀਂ ਪੋਸ਼ਣ ਚੁਨੌਤੀਆਂ ਦਾ ਸਮਾਧਾਨ ਕਰਨਾ ਅਤੇ ਪੋਸ਼ਣ ਪੰਚਾਇਤਾਂ ਦਾ ਪ੍ਰਬੰਧ ਪੋਸ਼ਣ ਪਖਵਾੜਾ 2021 ਲਈ ਪ੍ਰਮੁੱਖ ਫੋਕਸ ਕੇਂਦਰ ਹਨ । ਪੋਸ਼ਣ ਸਬੰਧੀ ਚੁਨੌਤੀਆਂ ਨਾਲ ਨਿਪਟਨ ਲਈ ਆਯੂਸ਼ ਮੰਤਰਾਲੇ ਦੇ ਰਾਸ਼ਟਰੀ ਔਸ਼ਧੀ ਪੌਦੇ ਬੋਰਡ (ਐੱਨਐੱਮਪੀਬੀ) ਦੁਆਰਾ ਸਥਾਨਿਕ ਪੰਚਾਇਤ ਅਤੇ ਡੀਐੱਮ/ ਡੀਸੀ ਦੀ ਦੇਖਭਾਲ ਵਿੱਚ ਅਕਾਂਖੀ ਜ਼ਿਲ੍ਹਿਆਂ ਵਿੱਚ ਪ੍ਰਤੀ ਆਂਗਨਵਾੜੀ ਕੇਂਦਰ (ਐੱਡਬਲਯੂਸੀ) ਪੋਸ਼ਣ ਯੁਕਤ ਪੌਦੇ ਦੇ ਅਧਾਰ ਤੇ 4 ਪੌਦਿਆਂ ਦਾ ਵਿਤਰਣ ਕੀਤਾ ਜਾਵੇਗਾ। ਪੋਸ਼ਣ ਪੰਚਾਇਤ ਦਾ ਆਯੋਜਨ ਕੀਤਾ ਜਾਵੇਗਾ ਜਿਸ ਵਿੱਚ ਕੁਪੋਸ਼ਣ ਦੀ ਵਿਆਪਕਤਾ ਅਤੇ ਇਸ ਦੇ ਨਤੀਜਿਆਂ, ਪੋਸ਼ਣ ਵਾਟਿਕਾ , ਫੂਡ ਫੋਰੈਸਟਰੀ, ਐੱਸਏਐੱਮ/ ਐੱਮਏਐੱਮ ਬੱਚਿਆਂ ਦੀ ਪਹਿਚਾਣ ਅਤੇ ਇਸ ਦੇ ਪ੍ਰਬੰਧਨ ਜਿਹੇ ਵਿਸ਼ਿਆ ‘ਤੇ ਜਾਗਰੂਕਤਾ ਪੈਦਾ ਕਰਨ ਲਈ ਪੀਆਰਆਈ ਦੇ ਮੈਂਬਰ ਸ਼ਾਮਲ ਹੋਣਗੇ।
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਮਿਤੀ 8 ਮਾਰਚ 2018 ਨੂੰ ਸ਼ੁਰੂ ਕੀਤੇ ਗਏ ਪੋਸ਼ਣ ਅਭਿਯਾਨ ਨੇ ਵਿਆਪਕ ਲੋਕਾਂ ਦੀ ਭਾਗੀਦਾਰੀ ਸੁਨਿਸ਼ਚਿਤ ਕਰਨ ਵਿੱਚ ਇੱਕ ਲੰਮਾ ਸਫਰ ਤੈਅ ਕੀਤਾ ਹੈ। ਪੋਸ਼ਣ ਅਭਿਯਾਨ ਹੋਰ ਮੰਤਰਾਲਿਆਂ ਦੇ ਨਾਲ ਤਾਲਮੇਲ ਵਿੱਚ ਸਮੁੱਚੇ ਢੰਗ ਨਾਲ ਪੋਸ਼ਣ ਪ੍ਰਾਪਤੀਆਂ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਕਰਦਾ ਹੈ । ਪੋਸ਼ਣ ਅਭਿਯਾਨ ਦੇ ਇੱਛਤ ਟੀਚੇ ਨੂੰ ਪ੍ਰਾਪਤ ਕਰਨ ਲਈ ਵਿਅਕਤੀਗਤ ਅਤੇ ਸਮੁਦਾਇਕ ਪੱਧਰ ‘ਤੇ ਵਿਵਹਾਰ ਤਬਦੀਲੀ ਇੱਕ ਮਹੱਤਵਪੂਰਣ ਨਿਯਮ ਹੈ । ਪੋਸ਼ਣ ਅਭਿਯਾਨ ਦੇ ਅਕਾਂਖੀ ਟੀਚੇ ਪ੍ਰਾਪਤ ਕਰਨ ਲਈ ਵਿਅਕਤੀਗਤ ਅਤੇ ਸਮੁਦਾਇਕ ਪੱਧਰ ‘ਤੇ ਵਿਵਹਾਰ ਪਰਿਵਰਤਨ ਇੱਕ ਮਹੱਤਵਪੂਰਣ ਕਦਮ ਹੈ। ‘ਮਨ ਕੀ ਬਾਤ’ ਸਮੇਤ ਵੱਖ-ਵੱਖ ਮੌਕਿਆਂ ‘ਤੇ ਪ੍ਰਧਾਨ ਮੰਤਰੀ ਐਲਾਨ ਕੀਤਾ ਗਿਆ ਅਤੇ ਜਨ ਭਾਗੀਦਾਰੀ ਦੇ ਮਾਧਿਅਮ ਰਾਹੀਂ ਪੋਸ਼ਣ ਨਾਲ ਸੰਬੰਧਿਤ ਮੁੱਦਿਆਂ ‘ਤੇ ਜਨਤਾ ਨੂੰ ਜਾਗਰੂਕ ਕਰਨ ਵਿੱਚ ਮਦਦ ਮਿਲੀ ।
ਸਤੰਬਰ 2020 ਵਿੱਚ ਪੋਸ਼ਣ ਮਹੀਨੇ ਦੇ ਦੌਰਾਨ ਪਿਛਲੇ ਆਯੋਜਿਤ ਪੋਸ਼ਣ ਕੇਂਦ੍ਰਿਤ ਜਨ ਅੰਦੋਲਨ ਅਧਾਰਿਤ ਸਮਾਰੋਹ ਦੇ ਦੌਰਾਨ ਪੋਸ਼ਣ ਵਾਟਿਕਾ ਦੀ ਸਥਾਪਨਾ ਨੇ ਗਤੀ ਫੜੀ ਜਿਸ ਦੇ ਨਤੀਜੇ ਵਜੋਂ ਆਂਗਨਬਾੜੀ ਪੱਧਰ ‘ਤੇ ਆਯੋਜਿਤ ਕਿਚਨ ਗਾਰਡਨ ਦੇ ਰੂਪ ਵਿੱਚ 10.87 ਲੱਖ ਪੌਦੇ ਲਗਾਉਣ ਦਾ ਅਭਿਯਾਨ ਚਲਾਇਆ ਗਿਆ। ਇਸ ਦੇ ਨਾਲ - ਨਾਲ ਇਸ ਮਿਆਦ ਦੇ ਦੌਰਾਨ ਆਯੂਸ਼ ਅਧਾਰਿਤ ਯਤਨਾਂ ਨੇ ਸਦੀਆਂ ਪੁਰਾਣੀਆਂ ਪੋਸ਼ਣ ਪੱਧਤੀਆਂ ਦੇ ਬਾਰੇ ਵਿੱਚ ਗਿਆਨ ਦੇ ਪ੍ਰਸਾਰ ਵਿੱਚ ਮਦਦ ਕੀਤੀ।
ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਪੋਸ਼ਣ ਪਖਵਾੜਾ ਦੇ ਦੌਰਾਨ ਗਤੀਵਿਧੀਆਂ ਦੇ ਤਾਲਮੇਲ ਲਈ ਨੋਡਲ ਮੰਤਰਾਲਾ ਹੋਵੇਗਾ । ਪ੍ਰਦੇਸ਼ਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਅਤੇ ਸਮਾਜ ਕਲਿਆਣ ਵਿਭਾਗ ਪੋਸ਼ਣ ਪਖਵਾੜੇ ਦਾ ਨੋਡਲ ਵਿਭਾਗ ਹੋਵੇਗਾ।
********
ਬੀਵਾਈ/ਟੀਐੱਫਕੇ
(Release ID: 1706759)
Visitor Counter : 161