ਵਣਜ ਤੇ ਉਦਯੋਗ ਮੰਤਰਾਲਾ

ਡਾਕ ਵਿਭਾਗ ਨੌਜਵਾਨਾਂ ਲਈ ਅੰਤਰਰਾਸ਼ਟਰੀ ਪੱਤਰ ਲੇਖਣ ਮੁਕਾਬਲਾ 2021 ਆਯੋਜਿਤ ਕਰ ਰਿਹਾ ਹੈ

Posted On: 22 MAR 2021 3:44PM by PIB Chandigarh

ਭਾਰਤੀ ਡਾਕ ਵਿਭਾਗ ਦੇਸ਼ ਦੇ ਸਾਰੇ ਰਾਜਾਂ ਵਿਚ ਨੌਜਵਾਨਾਂ ਲਈ ਯੂਨਿਵਰਸਲ ਪੋਸਟਲ ਯੂਨੀਅਨ (ਯੂਪੀਏ), 2021 ਅੰਤਰਰਾਸ਼ਟਰੀ ਪੱਤਰ ਲੇਖਣ ਪ੍ਰਤੀਯੋਗਿਤਾ ਦਾ ਆਯੋਜਨ ਕਰ ਰਿਹਾ ਹੈ। ਇਹ ਆਯੋਜਨ ਸੰਬੰਧਤ ਡਾਕ ਘਰ ਸਰਕਲ ਦਫਤਰਾਂ ਰਾਹੀਂ ਕੀਤੇ ਜਾਣਗੇ। ਇਸ ਪ੍ਰਤੀਯੋਗਤਾ ਦਾ ਵਿਸ਼ਾ ਕੋਵਿਡ-19 ਬਾਰੇ ਤੁਹਾਡੇ ਤਜਰਬੇ ਹਨ, ਜੋ ਤੁਹਾਨੂੰ ਆਪਣੇ ਪਰਿਵਾਰ ਦੇ ਕਿਸੇ ਇਕ ਮੈਂਬਰ ਨੂੰ ਸੰਬੋਧਨ ਕਰਦੇ ਹੋਏ ਪੱਤਰ ਵਿੱਚ ਲਿਖਣੇ ਹਨ। 15 ਸਾਲਾਂ ਤੱਕ ਦੇ ਸਕੂਲੀ ਬੱਚੇ ਇਸ ਪ੍ਰਤੀਯੋਗਤਾ ਅਧੀਨ 31 ਮਾਰਚ, 2021 ਤੱਕ ਲੇਖ ਮੁਕਾਬਲੇ ਵਿਚ ਹਿੱਸਾ ਲੈ ਸਕਦੇ ਹਨ। ਇਸ ਪ੍ਰਤੀਯੋਗਤਾ ਦਾ ਆਯੋਜਨ ਰਾਜਾਂ ਦੇ ਡਾਕ ਸਰਕਲਾਂ ਵਲੋਂ ਸਕੂਲਾਂ ਅਤੇ ਕੇਂਦਰਾਂ ਵਿਚ ਕੀਤਾ ਜਾਵੇਗਾ। ਹਾਲਾਂਕਿ ਪ੍ਰਤੀਯੋਗੀਆਂ ਨੂੰ ਇਨ੍ਹਾਂ ਕੇਂਦਰਾਂ ਵਿਚ ਹਾਜ਼ਿਰ ਹੋਣ ਤੋਂ ਬਿਨਾਂ ਵੀ ਆਪਣੇ ਘਰ ਤੋਂ ਪੱਤਰ ਲੇਖਣ ਮੁਕਾਬਲੇ ਵਿਚ ਹਿੱਸਾ ਲੈਣ ਦਾ ਮੌਕਾ ਦਿੱਤਾ ਗਿਆ ਹੈ। ਜੋ ਪ੍ਰਤੀਭਾਗੀ ਆਪਣੇ ਘਰਾਂ ਤੋਂ ਹੀ ਇਸ ਪ੍ਰਤੀਯੋਗਤਾ ਵਿਚ ਹਿੱਸਾ ਲੈਣਾ ਚਾਹੁੰਦੇ ਹਨ ਉਨ੍ਹਾਂ ਨੂੰ ਸੰਬੰਧਤ ਡਾਕ ਸਰਕਲ ਦਫਤਰਾਂ ਵਲੋਂ ਨਿਯੁਕਤ ਨੋਡਲ ਅਧਿਕਾਰੀਆਂ ਤੱਕ ਆਪਣੇ ਦਾਖਲੇ ਲਈ ਸਪੀਡ ਪੋਸਟ ਰਾਹੀਂ ਸੂਚਨਾ ਦੇਣੀ ਹੋਵੇਗੀ ਅਤੇ ਨਾਲ ਹੀ ਆਪਣਾ ਸ਼ਿਨਾਖ਼ਤੀ ਪੱਤਰ ਵੀ ਭੇਜਣਾ ਹੋਵੇਗਾ। 

 

ਇਸ ਪ੍ਰਤੀਯੋਗਤਾ ਦੇ ਸੰਬੰਧ ਵਿਚ ਸਾਰੇ ਵੇਰਵੇ ਭਾਰਤੀ ਡਾਕ ਵਿਭਾਗ ਦੀ ਵੈਬਸਾਈਟ ਤੇ ਉਪਲਬਧ ਹਨ ਜਿਨ੍ਹਾਂ ਦਾ ਲਿੰਕ ਹੇਠਾਂ ਦਿੱਤਾ ਗਿਆ ਹੈ -

https://www.indiapost.gov.in/VAS/Pages/News/Letter_Writing_2021.pdf

 

ਇਸ ਸੰਬੰਧ ਵਿਚ ਪੁੱਛਗਿੱਛ ਲਈ ਹੇਠ ਲਿਖੇ ਈ-ਮੇਲ ਆਈਡੀ ਤੇ ਵੀ ਲਿਖਿਆ ਜਾ ਸਕਦਾ ਹੈ -

rn.sikaria[at]gov[dot]in

 

 ------------------------------------------ 

ਆਰਕੇ ਜੇਐਮ



(Release ID: 1706754) Visitor Counter : 118