ਰਾਸ਼ਟਰਪਤੀ ਸਕੱਤਰੇਤ
ਕਿਸੇ ਦੇਸ਼ ਦੇ ਸਮਾਵੇਸ਼ੀ ਵਿਕਾਸ ਲਈ ਉਦਯੋਗਿਕ ਉੱਨਤੀ ਦੇ ਨਾਲ ਮਜ਼ਬੂਤ ਆਰਥਿਕ ਸੰਰਚਨਾ ਜ਼ਰੂਰੀ: ਰਾਸ਼ਟਰਪਤੀ ਕੋਵਿੰਦ
ਰਾਸ਼ਟਰਪਤੀ ਨੇ ਰੁੜਕੇਲਾ ਸਟੀਲ ਪਲਾਂਟ ਵਿੱਚ ਸੁਪਰ ਸਪੈਸ਼ਲਿਟੀ ਹਸਪਤਾਲ ਦਾ ਉਦਘਾਟਨ ਕੀਤਾ
Posted On:
21 MAR 2021 7:16PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਕਿਹਾ ਹੈ ਕਿ ਕਿਸੇ ਵੀ ਦੇਸ਼ ਦੇ ਸਮਾਵੇਸ਼ੀ ਵਿਕਾਸ ਲਈ ਉਦਯੋਗਿਕ ਉੱਨਤੀ ਦੇ ਨਾਲ ਮਜ਼ਬੂਤ ਆਰਥਿਕ ਸੰਰਚਨਾ ਜ਼ਰੂਰੀ ਹੈ। ਉਹ ਅੱਜ (21 ਮਾਰਚ, 2021) ਨੂੰ ਰੁੜਕੇਲਾ ਸਟੀਲ ਪਲਾਂਟ ਵਿੱਚ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਉਦਘਾਟਨ ਦੇ ਅਵਸਰ ‘ਤੇ ਬੋਲ ਰਹੇ ਸਨ।
ਰਾਸ਼ਟਰਪਤੀ ਨੇ ਕਿਹਾ ਕਿ ਰੁੜਕੇਲਾ ਸਟੀਲ ਪਲਾਂਟ ਨੇ ਸਾਡੇ ਦੇਸ਼ ਦੇ ਉਦਯੋਗਿਕ ਵਿਕਾਸ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕਿਸੇ ਵੀ ਦੇਸ਼ ਦੇ ਸਮਾਵੇਸ਼ੀ ਵਿਕਾਸ ਲਈ ਉਦਯੋਗਿਕ ਉੱਨਤੀ ਦੇ ਨਾਲ-ਨਾਲ ਮਜ਼ਬੂਤ ਸਮਾਜਿਕ-ਆਰਥਿਕ ਸੰਰਚਨਾ ਵੀ ਜ਼ਰੂਰੀ ਹੈ। ਉਨ੍ਹਾਂ ਨੇ ਇਸ ਗੱਲ ਨੂੰ ਰੇਖਾਂਕਿਤ ਕੀਤਾ ਕਿ ਇਸ ਬਾਰੇ ਰੁੜਕੇਲਾ ਸਟੀਲ ਪਲਾਂਟ ਸੰਵੇਦਨਸ਼ੀਲ ਹੈ। ਇਸ ਨੇ ਨਾ ਕੇਵਲ ਉਦਯੋਗਿਕ ਗਤੀਵਿਧੀਆਂ ਵਿੱਚ ਬਲਕਿ ਸਿਹਤ, ਸਿੱਖਿਆ, ਸੱਭਿਆਚਾਰ ਅਤੇ ਖੇਡਾਂ ਆਦਿ ਦੇ ਖੇਤਰ ਵਿੱਚ ਬਲਦਾਅ ਲਿਆਉਣ ਲਈ ਸਚੇਤ ਯਤਨ ਕੀਤੇ ਹਨ।
ਰਾਸ਼ਟਰਪਤੀ ਨੇ ਕਿਹਾ ਕਿ ਹੁਣ ਤੱਕ ਇਹ ਖੇਤਰ ਸੁਪਰ ਸਪੈਸ਼ਲਿਟੀ ਮੈਡੀਕਲ ਫੈਸਿਲਿਟੀ (ਸੁਵਿਧਾ) ਤੋਂ ਵੰਚਿਤ ਸੀ। ਉਨ੍ਹਾਂ ਨੇ ਅੱਗੇ ਕਿਹਾ ਕਿ ਛੇ ਸਾਲ ਪਹਿਲਾਂ ਪ੍ਰਧਾਨ ਮੰਤਰੀ ਨੇ ਇੱਕ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਰੂਪ ਵਿੱਚ ਇਸਪਾਤ ਜਨਰਲ ਹਸਪਤਾਲ ਨੂੰ ਵਿਕਸਿਤ ਕਰਨ ਦੀ ਨੀਂਹ ਰੱਖੀ ਸੀ ਅਤੇ ਅੱਜ ਇਹ ਖੇਤਰ ਦੇ ਲੋਕਾਂ ਦੀ ਸੇਵਾ ਲਈ ਤਿਆਰ ਹੈ। ਰਾਸ਼ਟਰਪਤੀ ਨੇ ਇਸ ਗੱਲ ਦਾ ਉਲੇਖ ਕੀਤਾ ਕਿ ਇਹ ਹਸਪਤਾਲ ਨਾ ਕੇਵਲ ਓਡੀਸ਼ਾ, ਬਲਕਿ ਝਾਰਖੰਡ ਅਤੇ ਛੱਤੀਸਗੜ੍ਹ ਦੇ ਨਜ਼ਦੀਕੀ ਖੇਤਰਾਂ ਦੀਆਂ ਸੁਪਰ ਸਪੈਸ਼ਲਿਟੀ ਮੈਡੀਕਲ ਜ਼ਰੂਰਤਾਂ ਨੂੰ ਵੀ ਪੂਰਾ ਕਰੇਗਾ।
ਰਾਸ਼ਟਰਪਤੀ ਨੇ ਅੱਗੇ ਕਿਹਾ ਕਿ ਸਿੱਖਿਆ ਅਤੇ ਸਿਹਤ ਸੇਵਾ, ਸੁਸ਼ਾਸਨ ਦੇ ਦੋ ਮਹੱਤਵਪੂਰਨ ਥੰਮ੍ਹ ਹਨ। ਇਨ੍ਹਾਂ ਦੋਨਾਂ ਨੇ ਮਾਨਵ ਸੱਭਿਅਤਾ ਦੇ ਵਿਕਾਸ ਵਿੱਚ ਬਹੁਤ ਯੋਗਦਾਨ ਦਿੱਤਾ ਹੈ। ਲੇਕਿਨ ਪਿਛਲੇ ਵਰ੍ਹਿਆਂ ਵਿੱਚ ਸਿਹਤ ਸੇਵਾ ਦੀ ਮਹੱਤਤਾ ਨੇ ਦੁਨੀਆ ਭਰ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਕੋਵਿਡ-19 ਮਹਾਮਾਰੀ ਨੇ ਪੂਰੇ ਵਿਸ਼ਵ ਵਿੱਚ ਆਪਣਾ ਭਿਆਨਕ ਰੂਪ ਦਿਖਾਇਆ ਹੈ। ਇਸ ਕਠਿਨ ਸਮੇਂ ਵਿੱਚ ਸਾਡੇ ਮੈਡੀਕਲ ਭਾਈਚਾਰੇ ਨੇ ਇੱਕ ਅਦ੍ਰਿਸ਼ ਅਤੇ ਅਗਿਆਤ ਦੁਸ਼ਮਣ ਦੇ ਖ਼ਿਲਾਫ਼ ਇੱਕ ਅਸਾਧਾਰਣ ਲੜਾਈ ਲੜੀ ਹੈ। ਉਨ੍ਹਾਂ ਨੇ ਕਿਹਾ ਕਿ ਰੁੜਕੇਲਾ ਅਤੇ ਇਸ ਦੇ ਆਸ-ਪਾਸ ਦੇ ਖੇਤਰਾਂ ਵਿੱਚ ਸੇਲ (SAIL) ਦੀਆਂ ਮੈਡੀਕਲ ਟੀਮਾਂ ਨੇ ਆਪਣੇ ਅਣਥੱਕ ਪ੍ਰਯਤਨਾਂ ਨਾਲ ਲੋਕਾਂ ਦੀ ਰੱਖਿਆ ਕਰਨ ਦਾ ਪ੍ਰਸ਼ੰਸਾਯੋਗ ਕੰਮ ਕੀਤਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਹੈਲਥਕੇਅਰ ਕਮਿਊਨਿਟੀ ਦੁਆਰਾ ਦਿੱਤੀਆਂ ਗਈਆਂ ਨਿਰਸੁਆਰਥ ਸੇਵਾਵਾਂ ਅਤੇ ਮਾਨਵਤਾ ਦੇ ਪ੍ਰਤੀ ਸਮਰਪਣ ਲਈ ਰਾਸ਼ਟਰ ਹਮੇਸ਼ਾ ਉਨ੍ਹਾਂ ਦਾ ਰਿਣੀ ਰਹੇਗਾ।
ਰਾਸ਼ਟਰਪਤੀ ਨੇ ਵਿਗਿਆਨੀਆਂ ਦੀ ਵੀ ਉਨ੍ਹਾਂ ਦੀਆਂ ਅਣਥੱਕ ਕੋਸ਼ਿਸ਼ਾਂ ਲਈ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਕੇਵਲ ਉਨ੍ਹਾਂ ਦੇ ਲਗਾਤਾਰ ਪ੍ਰਯਤਨਾਂ ਨਾਲ ਹੀ ਹੋਇਆ ਕਿ ਭਾਰਤ ਵਿੱਚ ਇਤਿਹਾਸ ਦੀ ਸਭ ਤੋਂ ਵੱਡੀ ਟੀਕਾਕਰਣ ਮੁਹਿੰਮ ਸ਼ੁਰੂ ਕੀਤੀ ਗਈ ਹੈ। ਨਾਲ ਹੀ, ਭਾਰਤ ਨਾ ਕੇਵਲ ਟੀਕਿਆਂ ਦੇ ਨਿਰਮਾਣ ਵਿੱਚ ਆਤਮਨਿਰਭਰ ਬਣ ਰਿਹਾ ਹੈ, ਬਲਕਿ ਅਸੀਂ ਹੋਰ ਦੇਸ਼ਾਂ ਨੂੰ ਵੀ ਮੁਫ਼ਤ ਜਾਂ ਬਹੁਤ ਹੀ ਉਚਿਤ ਮੁੱਲ ‘ਤੇ ਟੀਕੇ ਉਪਲੱਬਧ ਕਰਵਾ ਰਹੇ ਹਾਂ।
ਰਾਸ਼ਟਰਪਤੀ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਨੇ ਸਾਨੂੰ ਕਈ ਮਹੱਤਵਪੂਰਨ ਸਬਕ ਦਿੱਤੇ ਹਨ। ਇਨ੍ਹਾਂ ਵਿੱਚੋਂ ਇੱਕ ਸਬਕ ਇਹ ਹੈ ਕਿ ਇੱਕ ਦੇਸ਼ ਦੇ ਰੂਪ ਵਿੱਚ ਸਾਨੂੰ ਸਿਹਤ ਸੇਵਾ ਵਿੱਚ ਸੁਧਾਰ ਅਤੇ ਇਸ ਨੂੰ ਸਭ ਲਈ ਸਮਾਨ ਰੂਪ ਨਾਲ ਸੁਲਭ ਬਣਾਉਣ ਦਾ ਪ੍ਰਯਤਨ ਜਾਰੀ ਰੱਖਣਾ ਚਾਹੀਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਹਾਲ ਦੇ ਸਮੇਂ ਵਿੱਚ ਅਸੀਂ ਪ੍ਰਾਇਮਰੀ ਸਿਹਤ ਸੇਵਾਵਾਂ ਵਿੱਚ ਬਹੁਤ ਅਧਿਕ ਨਿਵੇਸ਼ ਕੀਤਾ ਹੈ ਅਤੇ ਇਸ ਦੇ ਪਿੱਛੇ ਸਾਡਾ ਉਦੇਸ਼ ਸਿਹਤ ਸੇਵਾ ਦਾ ਵਿਸਤਾਰ ਕਰਕੇ ਘੱਟ ਸੇਵਾ ਪ੍ਰਾਪਤ ਲੋਕਾਂ ਅਤੇ ਦੂਰਗਾਮੀ ਖੇਤਰਾਂ ਤੱਕ ਪਹੁੰਚ ਬਣਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀਆਂ ਸੈਕੰਡਰੀ ਅਤੇ ਤੀਜੇ ਦਰਜੇ ਦੀਆਂ ਸਿਹਤ ਸੇਵਾਵਾਂ ਤੱਕ ਪਹੁੰਚ ਵਿੱਚ ਸੁਧਾਰ ਸਮਾਨ ਰੂਪ ਨਾਲ ਮਹੱਤਵਪੂਰਨਣ ਹੈ। ਉੱਥੇ ਹੀ, ਰਾਸ਼ਟਰਪਤੀ ਨੇ ਇਸ ‘ਤੇ ਖੁਸ਼ੀ ਪ੍ਰਗਟਾਈ ਕਿ ਆਯੁਸ਼ਮਾਨ ਭਾਰਤ ਅਤੇ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਦੇ ਤਹਿਤ ਵੀ ਇਸ ਦਾ ਧਿਆਨ ਰੱਖਿਆ ਜਾ ਰਿਹਾ ਹੈ।
ਰਾਸ਼ਟਰਪਤੀ ਦੇ ਭਾਸ਼ਣ ਨੂੰ ਪੜ੍ਹਨ ਲਈ ਇੱਥੇ ਕਲਿੱਕ ਕਰੋ
***
ਡੀਐੱਸ/ਐੱਸਐੱਚ
(Release ID: 1706732)
Visitor Counter : 186