ਪ੍ਰਧਾਨ ਮੰਤਰੀ ਦਫਤਰ

'ਕੈਚ ਦ ਰੇਨ' ਮੁਹਿੰਮ ਦੇ ਲਾਂਚ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

Posted On: 22 MAR 2021 4:31PM by PIB Chandigarh
 

ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਹਿਯੋਗੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਜੀ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀਮਾਨ ਸ਼ਿਵਰਾਜ ਸਿੰਘ ਚੌਹਾਨ ਜੀ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀਮਾਨ ਯੋਗੀ ਆਦਿੱਤਯਨਾਥ ਜੀ, ਜਲ ਸ਼ਕਤੀ ਰਾਜ ਮੰਤਰੀ ਸ਼੍ਰੀ ਰਤਨ ਲਾਲ ਕਟਾਰੀਆ ਜੀ, ਅਲੱਗ-ਅਲੱਗ ਰਾਜਾਂ ਅਤੇ ਜਿਲ੍ਹਿਆਂ ਦੇ ਸਾਰੇ ਮਾਣਯੋਗ ਅਧਿਕਾਰੀਗਣ, ਦੇਸ਼ ਦੇ ਪਿੰਡ-ਪਿੰਡ ਤੋਂ ਜੁੜੇ ਅਤੇ ਇਸ ਅੰਦੋਲਨ ਨੂੰ ਚਲਾਉਣ ਦਾ ਸਭ ਤੋਂ ਵੱਡਾ ਜਿੰਮਾ ਜਿਸ ਦਾ ਹੈ, ਅਜਿਹੇ ਪੰਚ ਅਤੇ ਸਰਪੰਚਗਣ, ਦੂਸਰੇ ਸਾਰੇ ਜਨਪ੍ਰਤੀਨਿਧੀਗਣ, ਮੇਰੇ ਪਿਆਰੇ ਭਾਈਓ ਅਤੇ ਭੈਣੋਂ!

 

ਅੱਜ ਮੇਰਾ ਸੁਭਾਗ ਹੈ ਕਿ ਮੈਨੂੰ ਹਿੰਦੁਸਤਾਨ ਦੇ ਅਲੱਗ-ਅਲੱਗ ਕੋਨਿਆਂ ਵਿੱਚ ਸਾਡੇ ਪਿੰਡ ਦੇ ਜੋ leader ਹਨ ਉਹ ਪ੍ਰਕਿਰਤੀ ਦੇ ਲਈ, ਪਾਣੀ ਦੇ ਲਈ ਉੱਥੋਂ ਦੇ ਜਨਸੁਖਾਕਾਰੀ ਦੇ ਲਈ, ਕਿਵੇਂ ਇੱਕ ਸਾਧਕ ਦੀ ਤਰ੍ਹਾਂ ਸਾਧਨਾ ਕਰ ਰਹੇ ਹਨ, ਸਭ ਨੂੰ ਜੋੜ ਕੇ ਅੱਗੇ ਵਧ ਰਹੇ ਹਨ, ਮੈਨੂੰ ਉਨ੍ਹਾਂ ਸਭ ਦੀਆਂ ਗੱਲਾਂ ਸੁਣ ਕੇ ਇੱਕ ਨਵੀਂ ਪ੍ਰੇਰਣਾ ਮਿਲੀ, ਨਵੀਂ ਊਰਜਾ ਮਿਲੀ ਅਤੇ ਕੁਝ ਨਵੇਂ ideas ਵੀ ਮਿਲੇ। ਮੈਨੂੰ ਵਿਸ਼ਵਾਸ ਹੈ ਕਿ ਸਾਡੇ ਇਨ੍ਹਾਂ ਪ੍ਰਤੀਨਿਧੀਆਂ ਨਾਲ ਅੱਜ ਜੋ ਗੱਲਾਂ ਹੋਈਆਂ ਹਨ, ਜਿਨ੍ਹਾਂ-ਜਿਨ੍ਹਾਂ ਲੋਕਾਂ ਨੇ ਸੁਣੀਆਂ ਹੋਣਗੀਆਂ। ਹਰ ਕਿਸੇ ਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ, ਮੈਨੂੰ ਵੀ ਸਿੱਖਣ ਨੂੰ ਮਿਲਿਆ ਹੈ, ਸਾਡੇ ਅਧਿਕਾਰੀਆਂ ਨੂੰ ਵੀ ਸਿੱਖਣ ਦੇ ਲਈ ਮਿਲਿਆ ਹੈ, ਜਨਤਾ ਜਨਾਰਦਨ ਨੂੰ ਵੀ ਸਿੱਖਣ ਦੇ ਲਈ ਮਿਲੇਗਾ।

 

ਮੈਨੂੰ ਖੁਸ਼ੀ ਹੈ ਕਿ ਜਲ ਸ਼ਕਤੀ ਦੇ ਪ੍ਰਤੀ ਜਾਗਰੂਕਤਾ ਵਧ ਰਹੀ ਹੈ, ਪ੍ਰਯਤਨ ਵਧ ਰਹੇ ਹਨ। ਅੱਜ International Water Day ਪੂਰੀ ਦੁਨੀਆ ਅੱਜ ਇਹ ਜਲ ਦੇ ਮਹੱਤਵ ਨੂੰ ਉਜਾਗਰ ਕਰਨ ਦੇ ਲਈ International Water Day ਮਨਾ ਰਹੀ ਹੈ। ਇਸ ਅਵਸਰ ‘ਤੇ ਅਸੀਂ ਦੋ ਬਹੁਤ ਮਹੱਤਵਪੂਰਨ ਕਾਰਜਾਂ ਦੇ ਲਈ ਜੁਟੇ ਹਾਂ। ਅੱਜ ਇੱਕ ਅਜਿਹੇ ਅਭਿਯਾਨ ਦੀ ਸ਼ੁਰੂਆਤ ਹੋ ਰਹੀ ਹੈ ਜਿਸ ਨੂੰ ਮੈਂ ਮੇਰੀ ਮਨ ਕੀ ਬਾਤ ਵਿੱਚ ਵੀ ਕਿਹਾ ਸੀ ਲੇਕਿਨ ਅੱਜ ਦੁਨੀਆ ਦੇ ਸਾਹਮਣੇ ਇੱਕ ਉਦਾਹਰਣ ਮਿਲੇ ਇਸ ਲਈ ਅਤੇ ਭਾਰਤ ਵਿੱਚ ਪਾਣੀ ਦੀ ਸਮੱਸਿਆ ਦਾ ਸਮਾਧਾਨ ਹੋਵੇ ਇਸ ਲਈ Catch The Rain ਦੀ ਸ਼ੁਰੂਆਤ ਦੇ ਨਾਲ ਹੀ ਕੇਨ-ਬੇਤਬਾ ਲਿੰਕ ਨਹਿਰ ਦੇ ਲਈ ਵੀ ਬਹੁਤ ਵੱਡਾ ਕਦਮ ਉਠਾਇਆ ਗਿਆ ਹੈ। ਅਟਲ ਜੀ ਨੇ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੇ ਲੱਖਾਂ ਪਰਿਵਾਰਾਂ ਦੇ ਹਿਤ ਵਿੱਚ ਜੋ ਸੁਪਨਾ ਦੇਖਿਆ ਸੀ, ਉਸ ਨੂੰ ਸਾਕਾਰ ਕਰਨ ਦੇ ਲਈ ਅੱਜ ਸਮਝੌਤਾ ਹੋਇਆ ਹੈ ਅਤੇ ਇਹ ਬਹੁਤ ਵੱਡਾ ਕੰਮ ਹੋਇਆ ਹੈ। ਅਗਰ ਅੱਜ ਕੋਰੋਨਾ ਨਾ ਹੁੰਦਾ ਅਤੇ ਅਗਰ ਅਸੀਂ ਝਾਂਸੀ ਵਿੱਚ ਆ ਕੇ, ਬੁੰਦੇਲਖੰਡ ਵਿੱਚ ਆ ਕੇ ਚਾਹੇ ਉੱਤਰ ਪ੍ਰਦੇਸ਼ ਹੋਵੇ ਜਾਂ ਮੱਧ ਪ੍ਰਦੇਸ਼ ਹੋਵੇ, ਅੱਜ ਇਹ ਪ੍ਰੋਗਰਾਮ ਕਰਦੇ ਤਾਂ ਲੱਖਾਂ ਲੋਕ ਆਉਂਦੇ ਅਤੇ ਸਾਨੂੰ ਅਸ਼ੀਰਵਾਦ ਦਿੰਦੇ, ਇਤਨਾ ਵੱਡਾ ਮਹੱਤਵਪੂਰਨ ਇਹ ਕੰਮ ਹੋ ਰਿਹਾ ਹੈ।

 

ਭਾਈਓ ਅਤੇ ਭੈਣੋਂ,

 

21ਵੀਂ ਸਦੀ ਦੇ ਭਾਰਤ ਦੇ ਲਈ ਪਾਣੀ ਦੀ ਲੋੜੀਂਦੀ ਉਪਲਬਧਤਾ, ਬਹੁਤ ਮਹੱਤਵਪੂਰਨ ਫੈਕਟਰ ਹੈ। ਪਾਣੀ ਹਰ ਘਰ, ਹਰ ਖੇਤ ਦੀ ਜ਼ਰੂਰਤ ਤਾਂ ਹੈ ਹੀ, ਜੀਵਨ ਦੇ, ਅਰਥਵਿਵਸਥਾ ਦੇ ਹਰ ਪਹਿਲੂ ਦੇ ਲਈ ਇਹ ਬਹੁਤ ਜ਼ਰੂਰੀ ਹੈ। ਅੱਜ ਜਦੋਂ ਅਸੀਂ ਤੇਜ਼ ਗਤੀ ਨਾਲ ਵਿਕਾਸ ਦੀ ਗੱਲ ਕਰ ਰਹੇ ਹਾਂ, ਪ੍ਰਯਤਨ ਕਰ ਰਹੇ ਹਾਂ, ਤਾਂ ਇਹ Water Security ਦੇ ਬਿਨਾ, ਪ੍ਰਭਾਵੀ Water Management ਦੇ ਬਿਨਾ ਸੰਭਵ ਹੀ ਨਹੀਂ ਹੈ। ਭਾਰਤ ਦੇ ਵਿਕਾਸ ਦਾ ਵਿਜ਼ਨ, ਭਾਰਤ ਦੀ ਆਤਮਨਿਰਭਰਤਾ ਦਾ ਵਿਜ਼ਨ, ਸਾਡੇ ਜਲ ਸਰੋਤਾਂ ‘ਤੇ ਨਿਰਭਰ ਹੈ, ਸਾਡੀ Water Connectivity ‘ਤੇ ਨਿਰਭਰ ਹੈ। ਇਸ ਗੱਲ ਦੀ ਗੰਭੀਰਤਾ ਨੂੰ ਸਮਝ ਕੇ ਦਹਾਕਿਆਂ ਪਹਿਲਾਂ ਸਾਨੂੰ ਇਸ ਦਿਸ਼ਾ ਵਿੱਚ ਬਹੁਤ ਕੁਝ ਕਰਨ ਦੀ ਜ਼ਰੂਰਤ ਸੀ ਅਤੇ ਮੈਂ ਤੁਹਾਨੂੰ ਗੁਜਰਾਤ ਦੇ ਅਨੁਭਵ ਨਾਲ ਕਹਿੰਦਾ ਹਾਂ ਅਗਰ ਅਸੀਂ ਯੋਜਨਾਬੱਧ ਤਰੀਕੇ ਨਾਲ ਜਨ ਭਾਗੀਦਾਰੀ ਦੇ ਨਾਲ ਪਾਣੀ ਬਚਾਉਣ ਦੀ ਪਹਿਲ ਕਰਾਂਗੇ ਤਾਂ ਸਾਨੂੰ ਪਾਣੀ ਸਮੱਸਿਆ ਨਹੀਂ ਲਗੇਗੀ, ਪਾਣੀ ਸਾਨੂੰ ਪੈਸਿਆਂ ਤੋਂ ਵੀ ਜ਼ਿਆਦਾ ਕੀਮਤੀ ਤਾਕਤ ਦੇ ਰੂਪ ਵਿੱਚ ਉੱਭਰ ਕੇ ਆਏਗਾ। ਇਹ ਕੰਮ ਬਹੁਤ ਪਹਿਲਾਂ ਹੋਣਾ ਚਾਹੀਦਾ ਸੀ।

 

ਲੇਕਿਨ ਬਦਕਿਸਮਤੀ ਨਾਲ ਜਿਤਨੀ ਮਾਤਰਾ ਵਿੱਚ ਹੋਣਾ ਚਾਹੀਦਾ ਹੈ, ਜਿਤਨੇ ਵਿਆਪਕ ਸਰੂਪ ਵਿੱਚ ਹੋਣਾ ਚਾਹੀਦਾ ਹੈ, ਜਨ-ਜਨ ਦੀ ਭਾਗੀਦਾਰੀ ਨਾਲ ਹੋਣਾ ਚਾਹੀਦਾ ਹੈ, ਉਸ ਵਿੱਚ ਕਿਤੇ ਨਾ ਕਿਤੇ ਕਮੀ ਰਹਿ ਗਈ। ਨਤੀਜਾ ਇਹ ਕਿ ਜਿਵੇਂ-ਜਿਵੇਂ ਭਾਰਤ ਵਿਕਾਸ ਦੇ ਪਥ ‘ਤੇ ਵਧ ਰਿਹਾ ਹੈ, ਜਲ-ਸੰਕਟ ਦੀ ਚੁਣੌਤੀ ਉਤਨੀ ਹੀ ਵਧਦੀ ਜਾ ਰਹੀ ਹੈ। ਅਗਰ ਦੇਸ਼ ਨੇ ਪਾਣੀ ਦੀ ਬੱਚਤ ‘ਤੇ ਧਿਆਨ ਨਹੀਂ ਦਿੱਤਾ, ਪਾਣੀ ਦਾ ਦੋਹਨ ਨਹੀਂ ਰੋਕਿਆ ਤਾਂ ਆਉਣ ਵਾਲੇ ਦਹਾਕਿਆਂ ਵਿੱਚ ਸਥਿਤੀ ਬਹੁਤ ਜ਼ਿਆਦਾ ਵਿਗੜ ਜਾਵੇਗੀ ਅਤੇ ਸਾਡੇ ਪੂਰਵਜਾਂ ਨੇ ਸਾਨੂੰ ਪਾਣੀ ਦਿੱਤਾ ਹੈ, ਇਹ ਸਾਡੀ ਜ਼ਿੰਮੇਦਾਰੀ ਹੈ ਕਿ ਸਾਡੀ ਅੱਗੇ ਵਾਲੀ ਪੀੜ੍ਹੀ ਨੂੰ ਸਾਨੂੰ ਪਾਣੀ ਸੁਰੱਖਿਅਤ ਦੇ ਕੇ ਜਾਣਾ ਚਾਹੀਦਾ ਹੈ। ਇਸ ਤੋਂ ਵੱਡਾ ਕੋਈ ਪੁੰਨ ਨਹੀਂ ਹੈ ਅਤੇ ਇਸ ਲਈ ਅਸੀਂ ਤੈਅ ਕਰੀਏ ਕਿ ਅਸੀਂ ਪਾਣੀ ਨੂੰ ਬਰਬਾਦ ਨਹੀਂ ਹੋਣ ਦੇਵਾਂਗੇ, ਅਸੀਂ ਪਾਣੀ ਦਾ ਦੁਰਉਪਯੋਗ ਨਹੀਂ ਹੋਣ ਦੇਵਾਂਗੇ, ਅਸੀਂ ਪਾਣੀ ਦੇ ਨਾਲ ਪਵਿੱਤਰ ਰਿਸ਼ਤਾ ਰੱਖਾਂਗੇ। ਇਹ ਸਾਡੀ ਪਵਿੱਤਰਤਾ ਪਾਣੀ ਨੂੰ ਬਚਾਉਣ ਦੇ ਲਈ ਕੰਮ ਆਵੇਗੀ। ਇਹ ਦੇਸ਼ ਦੀ ਵਰਤਮਾਨ ਪੀੜ੍ਹੀ ਦੀ ਜ਼ਿੰਮੇਵਾਰੀ ਹੈ ਕਿ ਉਹ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਹੁਣ ਤੋਂ ਆਪਣੀ ਜ਼ਿੰਮੇਦਾਰੀ ਨਿਭਾਏ।

 

ਭਾਈਓ ਅਤੇ ਭੈਣੋਂ,

 

ਸਾਨੂੰ ਵਰਤਮਾਨ ਦੀ ਇਸ ਸਥਿਤੀ ਨੂੰ ਬਦਲਣਾ ਵੀ ਹੈ, ਅਤੇ ਭਵਿੱਖ ਦੇ ਸੰਕਟਾਂ ਦਾ ਹੁਣੇ ਤੋਂ ਸਮਾਧਾਨ ਵੀ ਤਲਾਸ਼ਣਾ ਹੈ। ਇਸ ਲਈ ਸਾਡੀ ਸਰਕਾਰ ਨੇ water governance ਨੂੰ ਆਪਣੀ ਨੀਤੀਆਂ ਅਤੇ ਫੈਸਲਿਆਂ ਵਿੱਚ ਪ੍ਰਾਥਮਿਕਤਾ ‘ਤੇ ਰੱਖਿਆ ਹੈ। ਬੀਤੇ 6 ਸਾਲ ਵਿੱਚ ਇਸ ਦਿਸ਼ਾ ਵਿੱਚ ਅਨੇਕ ਕਦਮ ਉਠਾਏ ਗਏ ਹਨ। ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਹੋਵੇ ਜਾਂ ਹਰ ਖੇਤ ਕੋ ਪਾਨੀ ਅਭਿਯਾਨ ਹੋਵੇ ‘Per Drop More Crop’ ਇਸ ਦਾ ਅਭਿਯਾਨ ਹੋਵੇ ਜਾਂ ਨਮਾਮਿ ਗੰਗੇ ਮਿਸ਼ਨ, ਜਲ ਜੀਵਨ ਮਿਸ਼ਨ ਹੋਵੇ ਜਾਂ ਅਟਲ ਭੂਜਲ ਯੋਜਨਾ, ਸਾਰਿਆਂ ‘ਤੇ ਤੇਜ਼ੀ ਨਾਲ ਕੰਮ ਹੋ ਰਿਹਾ ਹੈ।

 

ਸਾਥੀਓ,

 

ਇਨ੍ਹਾਂ ਪ੍ਰਯਤਨਾਂ ਦੇ ਦਰਮਿਆਨ, ਇਹ ਵੀ ਚਿੰਤਾ ਦਾ ਵਿਸ਼ਾ ਹੈ ਕਿ ਸਾਡੇ ਦੇਸ਼ ਵਿੱਚ ਵਰਖਾ ਦਾ ਜ਼ਿਆਦਾਤਰ ਜਲ ਬਰਬਾਦ ਹੋ ਜਾਂਦਾ ਹੈ। ਭਾਰਤ ਵਰਖਾ ਜਲ ਦਾ ਜਿਤਨਾ ਬਿਹਤਰ ਪ੍ਰਬੰਧਨ ਕਰੇਗਾ ਉਤਨਾ ਹੀ Ground-water ‘ਤੇ ਦੇਸ਼ ਦੀ ਨਿਰਭਰਤਾ ਘੱਟ ਹੋਵੇਗੀ ਅਤੇ ਇਸ ਲਈ ‘Catch the Rain’ ਜਿਹੇ ਅਭਿਯਾਨ ਚਲਾਏ ਜਾਣੇ, ਅਤੇ ਸਫਲ ਹੋਣੇ ਬਹੁਤ ਜ਼ਰੂਰੀ ਹਨ। ਇਸ ਵਾਰ ਜਲ ਸ਼ਕਤੀ ਅਭਿਯਾਨ ਵਿੱਚ ਵਿਸ਼ੇਸ਼ ਇਹ ਵੀ ਹੈ ਕਿ ਇਸ ਵਿੱਚ ਸ਼ਹਿਰੀ ਅਤੇ ਗ੍ਰਾਮੀਣ ਖੇਤਰਾਂ, ਦੋਹਾਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ। ਮੌਨਸੂਨ ਆਉਣ ਵਿੱਚ ਹੁਣ ਕੁਝ ਹਫਤਿਆਂ ਦਾ ਸਮਾਂ ਹੈ ਇਸ ਲਈ ਇਸ ਦੇ ਵਾਸਤੇ ਅਸੀਂ ਹੁਣ ਤੋਂ ਪਾਣੀ ਨੂੰ ਬਚਾਉਣ ਦੀ ਤਿਆਰੀ ਜ਼ੋਰਾਂ ‘ਤੇ ਕਰਨੀ ਹੈ। ਸਾਡੀਆਂ ਤਿਆਰੀਆਂ ਵਿੱਚ ਕਮੀ ਨਹੀਂ ਰਹਿਣੀ ਚਾਹੀਦੀ ਹੈ। ਮੌਨਸੂਨ ਦੇ ਆਉਣ ਤੋਂ ਪਹਿਲਾਂ ਹੀ tanks ਦੀ, ਤਲਾਬਾਂ ਦੀ ਸਫਾਈ ਹੋਵੇ, ਖੂਹਾਂ ਦੀ ਸਫਾਈ ਹੋਵੇ, ਮਿੱਟੀ ਕੱਢਣੀ ਹੋਵੇ ਤਾਂ ਉਹ ਕੰਮ ਹੋ ਜਾਵੇ, ਪਾਣੀ ਸੰਗ੍ਰਹਿ ਦੀ ਉਨ੍ਹਾਂ ਦੀ ਸਮਰੱਥਾ ਵਧਾਉਣਾ ਹੈ, ਵਰਖਾ ਜਲ ਵਹਿ ਕੇ ਆਉਣ ਵਿੱਚ ਉਸ ਦੇ ਰਸਤੇ ਵਿੱਚ ਕਿਤੇ ਰੁਕਾਵਟਾਂ ਨਾ ਹੋਣ ਤਾਂ ਉਸ ਨੂੰ ਹਟਾਉਣਾ ਹੈ, ਇਸ ਤਰ੍ਹਾਂ ਦੇ ਤਮਾਮ ਕਾਰਜਾਂ ਦੇ ਲਈ ਸਾਨੂੰ ਪੂਰੀ ਸ਼ਕਤੀ ਲਗਾਉਣੀ ਹੈ ਅਤੇ ਇਸ ਵਿੱਚ ਕੋਈ ਬਹੁਤ ਵੱਡੀ engineering ਦੀ ਜ਼ਰੂਰਤ ਨਹੀਂ ਹੈ। ਕੋਈ ਬਹੁਤ ਵੱਡੇ-ਵੱਡੇ engineer ਆ ਕੇ ਕਾਗਜ਼ ‘ਤੇ ਬਹੁਤ ਵੱਡਾ design ਬਣਾ ਦੇਣ, ਉਸ ਦੇ ਬਾਅਦ ਵਿੱਚ, ਕੋਈ ਜ਼ਰੂਰੀ ਨਹੀਂ ਹੈ। ਪਿੰਡ ਦੇ ਲੋਕਾਂ ਨੂੰ ਇਹ ਚੀਜ਼ਾਂ ਮਾਲੂਮ ਹਨ, ਉਹ ਬੜੀ ਅਸਾਨੀ ਨਾਲ ਕਰ ਲੈਣਗੇ, ਕੋਈ ਕਰਵਾਉਣ ਵਾਲਾ ਚਾਹੀਦਾ ਹੈ ਬਸ ਅਤੇ ਇਸ ਵਿੱਚ ਟੈਕਨੋਲੋਜੀ ਦਾ ਜਿਤਨਾ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਕੀਤਾ ਜਾਵੇ, ਉਤਨਾ ਹੀ ਬਿਹਤਰ ਹੋਵੇਗਾ। ਮੈਂ ਤਾਂ ਚਾਹਾਂਗਾ ਹੁਣ ਮਨਰੇਗਾ ਦਾ ਇੱਕ-ਇੱਕ ਪੈਸਾ, ਇੱਕ-ਇੱਕ ਪਾਈ ਵਰਖਾ ਆਉਣ ਤੱਕ ਸਿਰਫ-ਸਿਰਫ ਇਸੇ ਕੰਮ ਦੇ ਲਈ ਲਗੇ।

 

ਪਾਣੀ ਨਾਲ ਸਬੰਧਿ‍ਤ ਜੋ ਵੀ ਤਿਆਰੀਆਂ ਕਰਨੀਆਂ ਹਨ, ਮਨਰੇਗਾ ਦਾ ਪੈਸਾ ਹੁਣ ਕਿਤੇ ਹੋਰ ਨਹੀਂ ਜਾਣਾ ਚਾਹੀਦਾ ਹੈ ਅਤੇ ਮੈਂ ਚਾਹਾਂਗਾ ਇਸ ਕੈਂਪੇਨ ਨੂੰ ਸਫਲ ਬਣਾਉਣ ਵਿੱਚ ਸਾਰੇ ਦੇਸ਼ਵਾਸੀਆਂ ਦਾ ਸਹਿਯੋਗ ਜ਼ਰੂਰੀ ਹੈ, ਤੁਸੀਂ ਸਾਰੇ ਸਰਪੰਚ ਗਣ, ਸਾਰੇ ਡੀਐੱਮ, ਡੀਸੀ ਅਤੇ ਦੂਸਰੇ ਸਾਥੀਆਂ ਦੀ ਵੀ ਬਹੁਤ ਵੱਡੀ ਭੂਮਿਕਾ ਹੈ। ਮੈਨੂੰ ਦੱਸਿਆ ਗਿਆ ਹੈ ਕਿ ਅੱਜ ਇਸ ਦੇ ਲਈ ਵਿਸ਼ੇਸ਼ ਗ੍ਰਾਮ ਸਭਾਵਾਂ ਵੀ ਆਯੋਜਿਤ ਕੀਤੀਆਂ ਗਈਆਂ ਹਨ ਅਤੇ ਜਲ ਸ਼ਪਥ ਵੀ ਦਿਵਾਈ ਜਾ ਰਹੀ ਹੈ। ਇਹ ਜਲ ਸ਼ਪਥ ਜਨ - ਜਨ ਦਾ ਸੰਕਲਪ ਵੀ ਬਣਨਾ ਚਾਹੀਦਾ ਹੈ, ਜਨ-ਜਨ ਦਾ ਸੁਭਾਅ ਵੀ ਬਣਨਾ ਚਾਹੀਦਾ ਹੈ। ਜਲ ਨੂੰ ਲੈ ਕੇ ਜਦੋਂ ਸਾਡੀ ਪ੍ਰਕਿਰਤੀ ਬਦਲੇਗੀ, ਤਾਂ ਪ੍ਰਕਿਰਤੀ ਵੀ ਸਾਡਾ ਸਾਥ ਦੇਵੇਗੀ

 

ਅਸੀਂ ਬਹੁਤ ਵਾਰ ਸੁਣਿਆ ਹੈ ਕਿ ਅਗਰ ਸੈਨਾ ਦੇ ਲਈ ਕਿਹਾ ਜਾਂਦਾ ਹੈ ਕਿ ਸ਼ਾਂਤੀ ਦੇ ਸਮੇਂ ਜੋ ਸੈਨਾ ਜਿਤਨਾ ਜ਼ਿਆਦਾ ਪਸੀਨਾ ਵਹਾਉਂਦੀ ਹੈ ਯੁੱਧ ਦੇ ਸਮੇਂ ਖੂਨ ਉਤਨਾ ਘੱਟ ਵਹਿੰਦਾ ਹੈ। ਮੈਨੂੰ ਲਗਦਾ ਹੈ ਇਹ ਨਿਯਮ ਪਾਣੀ ਉੱਤੇ ਵੀ ਲਾਗੂ ਹੁੰਦਾ ਹੈ। ਅਗਰ ਅਸੀਂ ਪਾਣੀ ਬਾਰਿਸ਼ ਦੇ ਪਹਿਲਾਂ, ਅਗਰ ਅਸੀਂ ਮਿਹਨਤ ਕਰਦੇ ਹਾਂ, ਯੋਜਨਾ ਕਰਦੇ ਹਾਂ, ਪਾਣੀ ਬਚਾਉਣ ਦਾ ਕੰਮ ਕਰਦੇ ਹਾਂ ਤਾਂ ਅਕਾਲ ਦੇ ਕਾਰਨ ਜੋ ਅਰਬਾਂ-ਖਰਬਾਂ ਦਾ ਨੁਕਸਾਨ ਹੁੰਦਾ ਹੈ ਅਤੇ ਬਾਕੀ ਕੰਮ ਰੁਕ ਜਾਂਦੇ ਹਨ, ਆਮ ਮਾਨਵੀ ਨੂੰ ਮੁਸੀਬਤ ਆਉਂਦੀ ਹੈ, ਪਸ਼ੂਆਂ ਨੂੰ ਪਲਾਇਨ ਕਰਨਾ ਪੈਂਦਾ ਹੈ, ਇਹ ਸਭ ਬਚ ਜਾਵੇਗਾ ਇਸ ਲਈ ਜਿਵੇਂ ਯੁੱਧ ਵਿੱਚ ਸ਼ਾਂਤੀ ਦੇ ਸਮੇਂ ਪਸੀਨਾ ਵਹਾਉਣਾ ਹੀ ਮੰਤਰ ਹੈ, ਉਸੇ ਤਰ੍ਹਾਂ ਹੀ ਜੀਵਨ ਬਚਾਉਣ ਦੇ ਲਈ ਵਰਖਾ ਦੇ ਪਹਿਲਾਂ ਜਿਤਨੀ ਜ਼ਿਆਦਾ ਮਿਹਨਤ ਕਰਾਂਗੇ ਉਤਨਾ ਉਪਕਾਰ ਹੋਵੇਗਾ

 

ਭਾਈਓ ਅਤੇ ਭੈਣੋਂ,

 

ਵਰਖਾ ਜਲ ਦੀ ਸੰਭਾਲ਼ ਦੇ ਨਾਲ ਹੀ ਸਾਡੇ ਦੇਸ਼ ਵਿੱਚ ਨਦੀ ਜਲ ਦੇ ਪ੍ਰਬੰਧਨ ’ਤੇ ਵੀ ਦਹਾਕਿਆਂ ਤੋਂ ਚਰਚਾ ਹੁੰਦੀ ਰਹੀ ਹੈ। ਅਸੀਂ ਦੇਖਿਆ ਹੈ, ਕਈ ਜਗ੍ਹਾ ’ਤੇ dam ਬਣੇ ਹਨ ਲੇਕਿਨ desalting ਹੀ ਨਹੀਂ ਹੋਇਆ ਹੈ। ਜੇਕਰ ਅਸੀਂ ਥੋੜ੍ਹਾ desalting ਕਰੀਏ, ਉਸ ਵਿੱਚ ਜਰਾ ਜੋ engineer ਹਨ ਉਨ੍ਹਾਂ ਦੇ ਮਾਰਗਦਰਸ਼ਨ ਵਿੱਚ ਕਰਨਾ ਚਾਹੀਦਾ ਹੈ, ਤਾਂ ਵੀ ਪਾਣੀ ਜ਼ਿਆਦਾ ਰੁਕੇਗਾ, ਜ਼ਿਆਦਾ ਰੁਕੇਗਾ ਤਾਂ ਜ਼ਿਆਦਾ ਦਿਨ ਚਲੇਗਾ ਅਤੇ ਇਸ ਲਈ ਉਸੇ ਤਰ੍ਹਾਂ ਸਾਡੀਆਂ ਇਹ ਨਦੀਆਂ, ਸਾਡੀ canal, ਇਹ ਸਾਰੀਆਂ ਚੀਜ਼ਾਂ ਹਨ, ਬਸ ਕਰਨ ਦੀ ਜ਼ਰੂਰਤ ਹੈ। ਦੇਸ਼ ਨੂੰ ਪਾਣੀ ਦੇ ਸੰਕਟ ਤੋਂ ਬਚਾਉਣ ਲਈ ਇਸ ਦਿਸ਼ਾ ਵਿੱਚ ਹੁਣ ਤੇਜ਼ੀ ਨਾਲ ਕੰਮ ਕਰਨਾ ਸਾਡੀ ਸਭ ਦੀ ਜ਼ਿੰਮੇਦਾਰੀ ਹੈ। ਕੇਨ-ਬੇਤਵਾ ਲਿੰਕ ਪ੍ਰੋਜੈਕਟ ਵੀ ਇਸੇ ਵਿਜ਼ਨ ਦਾ ਹਿੱਸਾ ਹੈ। ਮੈਂ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼, ਉੱਥੋਂ ਦੇ ਦੋਨਾਂ ਮੁੱਖ ਮੰਤਰੀਆਂ, ਦੋਨਾਂ ਸਰਕਾਰਾਂ ਅਤੇ ਦੋਨਾਂ ਰਾਜਾਂ ਦੀ ਜਨਤਾ, ਅੱਜ ਮੈਂ ਉਨ੍ਹਾਂ ਨੂੰ ਜਿਤਨੀ ਵਧਾਈ ਦੇਵਾਂ, ਉਤਨੀ ਘੱਟ ਹੈ।

 

ਅੱਜ ਇਨ੍ਹਾਂ ਦੋ ਨੇਤਾਵਾਂ ਨੇ, ਇਨ੍ਹਾਂ ਦੋ ਸਰਕਾਰਾਂ ਨੇ ਇਤਨਾ ਵੱਡਾ ਕੰਮ ਕੀਤਾ ਹੈ ਜੋ ਹਿੰਦੁਸਤਾਨ ਦੇ ਪਾਣੀ ਦੇ ਉੱਜਵਲ ਭਵਿੱਖ ਲਈ ਇਸ ਸੁਨਹਿਰੀ ਪੰਨੇ ‘ਤੇ ਲਿਖਿਆ ਜਾਵੇਗਾ ਇਹ ਮਾਮੂਲੀ ਕੰਮ ਨਹੀਂ ਹੈ, ਇਹ ਸਿਰਫ਼ ਇੱਕ ਕਾਗਜ਼ ’ਤੇ ਉਨ੍ਹਾਂ ਨੇ sign ਨਹੀਂ ਕੀਤਾ ਹੈ, ਇਨ੍ਹਾਂ ਨੇ ਬੁੰਦੇਲਖੰਡ ਦੀ ਕਿਸਮਤ ਰੇਖਾ ਨੂੰ ਅੱਜ ਇੱਕ ਨਵਾਂ ਰੰਗਰੂਪ ਦਿੱਤਾ ਹੈ। ਬੁੰਦੇਲਖੰਡ ਦੀ ਕਿਸਮਤ ਰੇਖਾ ਬਦਲਣ ਦਾ ਕੰਮ ਕੀਤਾ ਹੈ ਅਤੇ ਇਸ ਲਈ ਇਹ ਦੋਵੇਂ ਮੁੱਖ ਮੰਤਰੀ, ਉਨ੍ਹਾਂ ਦੋਹਾਂ ਰਾਜਾਂ ਦੀਆਂ ਸਰਕਾਰਾਂ, ਉਹ ਦੋਹਾਂ ਰਾਜਾਂ ਦੀ ਜਨਤਾ ਬਹੁਤ ਅਭਿ‍ਨੰਦਨ ਦੇ ਅਧਿਕਾਰੀ ਹਨ ਲੇਕਿਨ ਮੇਰੇ ਬੁੰਦੇਲਖੰਡ ਦੇ ਭਾਈਓ ਤੁਹਾਡੀ ਵੀ ਜ਼ਿੰਮੇਦਾਰੀ ਹੈ ਇਸ ਕੰਮ ਵਿੱਚ ਇਤਨਾ ਜੁਟੋ, ਇਤਨਾ ਜੁਟੋ, ਕਿ ਕੇਨ-ਬੇਤਵਾ ਦਾ ਕੰਮ ਸਾਡੀਆਂ ਅੱਖਾਂ ਦੇ ਸਾਹਮਣੇ ਪੂਰਾ ਹੋ ਜਾਵੇ ਅਤੇ ਪਾਣੀ ਸਾਨੂੰ ਦਿਖਾਈ ਦੇਣ ਲਗੇ ਸਾਡੇ ਖੇਤ ਹਰੇ-ਭਰੇ ਲਗਣ, ਆਓ ਮਿਲ ਕੇ ਕਰੀਏ ਅਸੀਂ ਇਸ ਪ੍ਰੋਜੈਕਟ ਤੋਂ ਜਿਨ੍ਹਾਂ ਜ਼ਿਲ੍ਹਿਆਂ ਦੇ ਲੱਖਾਂ ਲੋਕਾਂ ਨੂੰ, ਕਿਸਾਨਾਂ ਨੂੰ ਪਾਣੀ ਤਾਂ ਮਿਲੇਗਾ ਹੀ, ਇਸ ਤੋਂ ਬਿਜਲੀ ਵੀ ਪੈਦਾ ਕੀਤੀ ਜਾਵੇਗੀ ਯਾਨੀ ਪਿਆਸ ਵੀ ਬੁਝੇਗੀ ਅਤੇ ਪ੍ਰਗਤੀ ਵੀ ਹੋਵੇਗੀ

 

ਭਾਈਓ ਅਤੇ ਭੈਣੋਂ,

 

ਜਦੋਂ ਪ੍ਰਯਤਨ ਭਗੀਰਥ ਜਿਤਨੇ ਵੱਡੇ ਹੋਣ, ਤਾਂ ਹਰ ਟੀਚਾ ਪ੍ਰਾਪਤ ਹੁੰਦਾ ਹੀ ਹੈ। ਅਤੇ ਅੱਜ ਅਸੀਂ ਦੇਸ਼ ਵਿੱਚ ਜਲ ਜੀਵਨ ਮਿਸ਼ਨ ਵਿੱਚ ਵੀ ਅਜਿਹਾ ਹੀ ਹੁੰਦੇ ਹੋਏ ਦੇਖ ਰਹੇ ਹਾਂ ਸਿਰਫ਼ ਡੇਢ ਸਾਲ ਪਹਿਲਾਂ ਸਾਡੇ ਦੇਸ਼ ਵਿੱਚ 19 ਕਰੋੜ ਗ੍ਰਾਮੀਣ ਪਰਿਵਾਰਾਂ ਵਿੱਚ ਸਿਰਫ਼ ਸਾਢੇ 3 ਕਰੋੜ ਪਰਿਵਾਰਾਂ ਦੇ ਘਰ ਨਲ ਤੋਂ ਜਲ ਆਉਂਦਾ ਸੀ ਮੈਨੂੰ ਖੁਸ਼ੀ ਹੈ ਕਿ ਜਲ ਜੀਵਨ ਮਿਸ਼ਨ ਸ਼ੁਰੂ ਹੋਣ ਦੇ ਬਾਅਦ ਇਤਨੇ ਘੱਟ ਸਮੇਂ ਵਿੱਚ ਹੀ ਲਗਭਗ 4 ਕਰੋੜ ਨਵੇਂ ਪਰਿਵਾਰਾਂ ਨੂੰ ਨਲ ਦਾ ਕਨੈਕਸ਼ਨ ਮਿਲ ਚੁੱਕਿਆ ਹੈ। ਇਸ ਮਿਸ਼ਨ ਦੀ ਵੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਦੇ ਮੂਲ ਵਿੱਚ ਜਨ ਭਾਗੀਦਾਰੀ ਹੈ, ਲੋਕਲ ਗਵਰਨੈਂਸ ਦਾ ਮਾਡਲ ਹੈ ਅਤੇ ਮੈਂ ਤਾਂ ਕਹਾਂਗਾ ਅਤੇ ਮੇਰੇ ਇਹ ਅਨੁਭਵ ਤੋਂ ਮੈਂ ਇਹ ਕਹਿੰਦਾ ਹਾਂ, ਇਹ ਜਲ ਜੀਵਨ ਮਿਸ਼ਨ ਵਿੱਚ ਜਿਤਨੀ ਜ਼ਿਆਦਾ ਮਾਤਰਾ ਵਿੱਚ ਭੈਣਾਂ ਅੱਗੇ ਆਉਣਗੀਆਂ, ਜਿਤਨੀ ਜ਼ਿਆਦਾ ਮਾਤਰਾ ਵਿੱਚ ਭੈਣਾਂ ਇਨ੍ਹਾਂ ਜ਼ਿੰਮੇਦਾਰੀਆਂ ਨੂੰ ਲੈਣਗੀਆਂ, ਤੁਸੀਂ ਦੇਖੋ ਇਹ ਪਾਣੀ ਦਾ ਮੁੱਲ ਮਾਵਾਂ-ਭੈਣਾਂ ਜਿਤਨਾ ਸਮਝਦੀਆਂ ਹਨ ਨਾ ਉਹ ਹੋਰ ਕੋਈ ਨਹੀਂ ਸਮਝ ਸਕਦਾ ਹੈ।

 

ਮਾਤਾਵਾਂ-ਭੈਣਾਂ ਨੂੰ ਪਤਾ ਹੁੰਦਾ ਹੈ ਅਗਰ ਪਾਣੀ ਘੱਟ ਹੈ ਤਾਂ ਘਰ ਵਿੱਚ ਕਿਤਨੀਆਂ ਮੁਸੀਬਤਾਂ ਝੱਲਣੀਆਂ ਪੈਂਦੀਆਂ ਹਨ ਅਗਰ ਉਸ ਮਾਂ ਦੇ ਹੱਥ ਵਿੱਚ ਪਾਣੀ ਦੀ ਵਿਵਸਥਾ ਦੇਵਾਂਗੇ, ਉਸ ਭੈਣ ਦੇ ਹੱਥ ਵਿੱਚ ਪਾਣੀ ਦੀ ਵਿਵਸਥਾ ਦੇ ਕੇ ਤੁਸੀਂ ਦੇਖੋ, ਇਹ ਮਾਵਾਂ-ਭੈਣਾਂ ਅਜਿਹਾ ਪਰਿਵਰਤਨ ਲਿਆਉਣਗੀਆਂ ਜੋ ਸ਼ਾਇਦ ਅਸੀਂ ਸੋਚ ਵੀ ਨਹੀਂ ਸਕਦੇ ਆਪ ਸਾਰੇ ਪੰਚਾਇਤੀ ਰਾਜ ਦੇ ਸਾਥੀ ਭਲੀਭਾਂਤ ਜਾਣਦੇ ਹੋ, ਕਿ ਇਸ ਪੂਰੇ ਪ੍ਰੋਗਰਾਮ ਨੂੰ ਪਿੰਡ ਹੀ ਸੰਭਾਲ਼ ਰਹੇ ਹਨ, ਪਿੰਡ ਹੀ ਚਲਾ ਰਹੇ ਹਨ। ਵਿਸ਼ੇਸ਼ ਕਰਕੇ ਮੈਂ ਪਹਿਲਾਂ ਕਿਹਾ, ਉਸੇ ਪ੍ਰਕਾਰ ਨਾਲ ਸਾਡੀਆਂ ਮਹਿਲਾਵਾਂ ਦੀ ਅਗਵਾਈ ਵਿੱਚ ਇਸ ਨੂੰ ਅੱਗੇ ਵਧਾਓ, ਤੁਸੀਂ ਦੇਖੋ ਨਤੀਜਾ ਮਿਲਣਾ ਸ਼ੁਰੂ ਹੋ ਜਾਵੇਗਾ ਮੈਨੂੰ ਖੁਸ਼ੀ ਹੈ ਕਿ ਸਕੂਲ ਹੋਣ, ਆਂਗਨਬਾੜੀਆਂ ਹੋਣ, ਆਸ਼ਰਮ-ਸ਼ਾਲਾਵਾਂ ਹੋਣ, ਹੈਲਥ ਐਂਡ ਵੈੱਲਨੈੱਸ ਸੈਂਟਰ ਹੋਣ, ਕਮਿਊਨਿਟੀ ਸੈਂਟਰ ਹੋਣ, ਅਜਿਹੇ ਸਥਾਨਾਂ ’ਤੇ ਪ੍ਰਾਥਮਿਕਤਾ ਦੇ ਅਧਾਰ ’ਤੇ ਨਲ ਸੇ ਜਲ ਪਹੁੰਚਾਇਆ ਜਾ ਰਿਹਾ ਹੈ।

 

ਸਾਥੀਓ,

 

ਜਲ ਜੀਵਨ ਮਿਸ਼ਨ ਦਾ ਇੱਕ ਹੋਰ ਪਹਿਲੂ ਹੈ ਜਿਸ ਦੀ ਚਰਚਾ ਘੱਟ ਹੀ ਹੁੰਦੀ ਹੈ। ਸਾਡੇ ਇੱਥੇ ਆਰਸੈਨਿਕ ਅਤੇ ਦੂਸਰੇ ਪ੍ਰਦੂਸ਼ਕਾਂ ਤੋਂ ਪਾਣੀ ਜੋ ਕੁਝ ਪ੍ਰਕਾਰ ਦੇ element ਯੁਕਤ ਹੁੰਦਾ ਹੈ, chemical ਯੁਕਤ ਹੁੰਦਾ ਹੈ, ਇਹ ਬਹੁਤ ਵੱਡੀ ਸਮੱਸਿਆ ਹੈ। ਦੂਸ਼ਿਤ ਪਾਣੀ ਦੇ ਕਾਰਨ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ, ਲੋਕਾਂ ਦਾ ਜੀਵਨ ਤਬਾਹ ਕਰ ਦਿੰਦੀਆਂ ਹਨ, ਉਸ ਵਿੱਚ ਵੀ ਹੱਡੀਆਂ ਦੀ ਬਿਮਾਰੀ ਜਿਉਣਾ ਮੁਸ਼ਕਿਲ ਕਰ ਦਿੰਦੀ ਹੈ। ਇਨ੍ਹਾਂ ਬਿਮਾਰੀਆਂ ਨੂੰ ਅਗਰ ਅਸੀਂ ਰੋਕ ਸਕੀਏ ਤਾਂ ਅਨੇਕ ਜੀਵਨ ਬਚਾ ਸਕਾਂਗੇ ਇਸ ਦੇ ਲਈ ਪਾਣੀ ਦੀ ਟੈਸਟਿੰਗ ਵੀ ਉਤਨੀ ਹੀ ਜ਼ਰੂਰੀ ਹੈ। ਲੇਕਿਨ ਅਗਰ ਵਰਖਾ ਦਾ ਪਾਣੀ ਬਹੁਤ ਵੱਡੀ ਮਾਤਰਾ ਵਿੱਚ ਬਚਾਵਾਂਗੇ ਤਾਂ ਬਾਕੀ ਜੋ ਤਾਕਤ ਹੈ ਉਹ ਘੱਟ ਹੋ ਜਾਵੇਗੀ

 

ਆਜ਼ਾਦੀ ਦੇ ਬਾਅਦ ਪਹਿਲੀ ਵਾਰ ਪਾਣੀ ਦੀ ਟੈਸਟਿੰਗ ਨੂੰ ਲੈ ਕੇ ਕਿਸੇ ਸਰਕਾਰ ਦੁਆਰਾ ਇਤਨੀ ਗੰਭੀਰਤਾ ਨਾਲ ਕੰਮ ਕੀਤਾ ਜਾ ਰਿਹਾ ਹੈ। ਅਤੇ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਪਾਣੀ ਦੀ ਟੈਸਟਿੰਗ ਦੇ ਇਸ ਅਭਿਯਾਨ ਵਿੱਚ ਸਾਡੇ ਪਿੰਡ ਵਿੱਚ ਰਹਿਣ ਵਾਲੀਆਂ ਭੈਣਾਂ-ਬੇਟੀਆਂ ਨੂੰ ਜੋੜਿਆ ਜਾ ਰਿਹਾ ਹੈ। ਕੋਰੋਨਾ ਕਾਲ ਦੇ ਦੌਰਾਨ ਹੀ ਸਾਢੇ 4 ਲੱਖ ਤੋਂ ਜ਼ਿਆਦਾ ਮਹਿਲਾਵਾਂ ਨੂੰ ਵਾਟਰ ਟੈਸਟਿੰਗ ਦੀ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ। ਹਰ ਪਿੰਡ ਵਿੱਚ ਘੱਟ ਤੋਂ ਘੱਟ 5 ਮਹਿਲਾਵਾਂ ਨੂੰ ਪਾਣੀ ਟੈਸਟ ਕਰਨ ਦੇ ਲਈ ਟ੍ਰੇਨ ਕੀਤਾ ਜਾ ਰਿਹਾ ਹੈ। Water Governance ਵਿੱਚ ਸਾਡੀਆਂ ਭੈਣਾਂ-ਬੇਟੀਆਂ ਦੀ ਭੂਮਿਕਾ ਨੂੰ ਜਿਤਨਾ ਜ਼ਿਆਦਾ ਪ੍ਰੋਤਸਾਹਿਤ ਕੀਤਾ ਜਾਵੇਗਾ, ਉਤਨੇ ਹੀ ਬਿਹਤਰ ਨਤੀਜੇ ਮਿਲਣੇ ਤੈਅ ਹਨ

 

ਮੈਨੂੰ ਵਿਸ਼ਵਾਸ ਹੈ ਕਿ ਜਨਭਾਗੀਦਾਰੀ ਨਾਲ, ਜਨ ਸਮਰੱਥਾ ਨਾਲ ਅਸੀਂ ਦੇਸ਼ ਦੇ ਜਲ ਨੂੰ ਬਚਾਵਾਂਗੇ, ਅਤੇ ਦੇਸ਼ ਦੇ ਕੱਲ੍ਹ ਨੂੰ ਅਸੀਂ ਫਿਰ ਤੋਂ ਇੱਕ ਵਾਰ ਉੱਜਵਲ ਬਣਾਵਾਂਗੇ। ਮੇਰਾ ਇੱਕ ਵਾਰ ਫਿਰ ਦੇਸ਼ ਦੇ ਸਾਰੇ ਨੌਜਵਾਨਾਂ ਨੂੰ, ਸਾਰੀਆਂ ਮਾਤਾਵਾਂ-ਭੈਣਾਂ ਨੂੰ, ਸਾਰੇ ਬੱਚਿਆਂ ਨੂੰ, ਲੋਕਲ ਬਾਡੀਜ਼ (ਸੰਸਥਾਵਾਂ) ਨੂੰ, ਸਮਾਜਿਕ ਸੰਸਥਾਵਾਂ ਨੂੰ, ਸਰਕਾਰ ਦੇ ਵਿਭਾਗਾਂ, ਸਾਰੀਆਂ ਰਾਜ ਸਰਕਾਰਾਂ ਨੂੰ ਤਾਕੀਦ ਹੈ ਕਿ ਜਲ ਸ਼ਕਤੀ ਅਭਿਯਾਨ ਨੂੰ ਸਫਲ ਬਣਾਉਣ ਲਈ ਅਸੀਂ ਸਭ ਇੱਕ ਸੰਕਲਪ ਲੈ ਕੇ ਦੇ ਅੱਗੇ ਵਧੀਏ। ਆਉਣ ਵਾਲੇ 100 ਦਿਨ, ਪਾਣੀ ਦੀ ਤਿਆਰੀ, ਜਿਵੇਂ ਘਰ ਵਿੱਚ ਬੜੇ ਹੀ ਮਹਿਮਾਨ ਆਉਣ ਵਾਲੇ ਹੋਣ, ਜਿਵੇਂ ਪਿੰਡ ਵਿੱਚ ਬਰਾਤ ਹੋਣ ਵਾਲੀ ਹੋਵੇ ਤਾਂ ਪਿੰਡ ਕਿਵੇਂ ਤਿਆਰੀ ਕਰਦਾ ਹੈ?

 

ਮਹੀਨੇ ਭਰ ਪਹਿਲਾਂ ਤੋਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ, ਭਾਈ ਬਰਾਤ ਆਉਣ ਵਾਲੀ ਹੈ। ਇਹ ਬਾਰਿਸ਼ ਆਉਣ ਲਈ ਪੂਰੇ ਪਿੰਡ ਵਿੱਚ ਅਜਿਹੀ ਤਿਆਰੀ ਹੋਣੀ ਚਾਹੀਦੀ ਹੈ, ਭਈ ਬਾਰਿਸ਼ ਆਉਣ ਵਾਲੀ ਹੈ, ਚਲੋ ਭਾਈ ਪਾਣੀ ਬਚਾਉਣਾ ਹੈ। ਇੱਕ ਪ੍ਰਕਾਰ ਦਾ ਉਮੰਗ-ਉਤਸ਼ਾਹ ਇਹ ਸ਼ੁਰੂ ਹੋ ਜਾਣਾ ਚਾਹੀਦਾ ਹੈ। ਤੁਸੀਂ ਦੇਖੋ, ਇੱਕ ਬੂੰਦ ਬਾਹਰ ਨਹੀਂ ਜਾਵੇਗੀ ਅਤੇ ਦੂਸਰਾ ਜਦੋਂ ਪਾਣੀ ਆਉਂਦਾ ਹੈ ਤਾਂ ਫਿਰ ਦੁਰਪਯੋਗ ਕਰਨ ਦੀ ਆਦਤ ਵੀ ਬਣ ਜਾਂਦੀ ਹੈ। ਮੇਰੀ ਤੁਹਾਨੂੰ ਤਾਕੀਦ ਹੈ, ਪਾਣੀ ਬਚਾਉਣਾ ਜਿਤਨਾ ਜ਼ਰੂਰੀ ਹੈ, ਉਤਨਾ ਹੀ ਪਾਣੀ ਵਿਵੇਕ-ਬੁੱਧੀ ਨਾਲ ਉਪਯੋਗ ਕਰਨਾ ਵੀ ਜ਼ਰੂਰੀ ਹੈ, ਇਸ ਨੂੰ ਸਾਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਹੈ।

 

ਮੈਂ ਫਿਰ ਇੱਕ ਵਾਰ ਅੱਜ ਵਿਸ਼ਵ ਜਲ ਦਿਵਸ ‘ਤੇ, World Water Day ‘ਤੇ, ਪਾਣੀ ਨੂੰ ਲੈ ਕੇ ਇਸ ਜਾਗਰੂਕਤਾ ਅਭਿ‍ਯਾਨ ਨੂੰ ਅਤੇ ਜਿਨ੍ਹਾਂ ਸਰਪੰਚਾਂ ਨੇ ਜਿਨ੍ਹਾਂ ਨੇ ਧਰਤੀ ‘ਤੇ ਕੰਮ ਕੀਤਾ ਹੈ, ਜਿਨ੍ਹਾਂ ਨੌਜਵਾਨਾਂ ਨੇ ਧਰਤੀ ‘ਤੇ ਪਾਣੀ ਲਈ ਆਪਣਾ ਮਿਸ਼ਨ ਬਣਾਇਆ ਹੈ, ਅਜਿਹੇ ਅਨੇਕਾਂ ਲੋਕ ਹਨ, ਅੱਜ ਤਾਂ ਮੈਨੂੰ ਪੰਜ ਲੋਕਾਂ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਲੇਕਿਨ ਹਿੰਦੁਸਤਾਨ ਦੇ ਕੋਨੇ-ਕੋਨੇ ਵਿੱਚ ਅਜਿਹੇ ਲੋਕ ਹਨ, ਅਜਿਹੀਆਂ ਸਾਰੀ ਸ਼ਕਤੀਆਂ ਨੂੰ ਨਮਨ ਕਰਦੇ ਹੋਏ ਆਓ, ਅਸੀਂ ਪਾਣੀ ਦੇ ਲਈ ਪ੍ਰਯਤਨ ਕਰੀਏ। ਪਾਣੀ ਨੂੰ ਬਚਾਉਣ ਲਈ ਅਸੀਂ ਸਫਲ ਹੋਈਏ ਅਤੇ ਪਾਣੀ ਸਾਡੀ ਧਰਤੀ ਨੂੰ ਪਾਣੀਦਾਰ ਬਣਾਏ, ਪਾਣੀ ਸਾਡੇ ਜੀਵਨ ਨੂੰ ਪਾਣੀਦਾਰ ਬਣਾਏ, ਜਲ ਸਾਡੀ ਅਰਥਵਿਵਸਥਾ ਨੂੰ ਪਾਣੀਦਾਰ ਬਣਾਏ, ਅਸੀਂ ਇੱਕ ਊਰਜਾ ਨਾਲ ਭਰਿਆ ਹੋਇਆ ਰਾਸ਼ਟਰ ਬਣ ਕੇ ਅੱਗੇ ਵਧੀਏ, ਇਸੇ ਇੱਕ ਕਲਪਨਾ ਦੇ ਨਾਲ ਆਪ ਸਭ ਦਾ ਬਹੁਤ - ਬਹੁਤ ਧੰਨਵਾਦ !!!

 

*****

 

ਡੀਐੱਸ/ਏਕੇਜੇ/ਬੀਐੱਮ/ਏਵੀ



(Release ID: 1706716) Visitor Counter : 171