ਸੱਭਿਆਚਾਰ ਮੰਤਰਾਲਾ

ਗਾਂਧੀ ਸ਼ਾਂਤੀ ਪੁਰਸਕਾਰ ਸਾਲ 2020 ਦਾ ਐਲਾਨ

Posted On: 22 MAR 2021 3:05PM by PIB Chandigarh

ਗਾਂਧੀ ਸ਼ਾਂਤੀ ਪੁਰਸਕਾਰ ਸਾਲ 2020 ਲਈ ਬੰਗਬੰਧੂ ਸ਼ੇਖ ਮੁਜੀਬ ਉਰ ਰਹਿਮਾਨ ਨੂੰ ਦਿੱਤਾ ਜਾ ਰਿਹਾ ਹੈ ਗਾਂਧੀ ਸ਼ਾਂਤੀ ਪੁਰਸਕਾਰ ਇੱਕ ਸਲਾਨਾ ਪੁਰਸਕਾਰ ਹੈ, ਜਿਸ ਨੂੰ ਭਾਰਤ ਸਰਕਾਰ ਵੱਲੋਂ 1995 ਵਿੱਚ ਮਹਾਤਮਾ ਗਾਂਧੀ ਦੀ 125ਵੀਂ ਜਨਮ ਸ਼ਤਾਬਦੀ ਦੀ ਯਾਦਗਾਰੀ ਸਾਲ ਵਿੱਚ ਸਥਾਪਿਤ ਕੀਤਾ ਗਿਆ ਸੀ ਇਹ ਪੁਰਸਕਾਰ ਕੌਮੀਅਤ , ਜਾਤੀ , ਭਾਸ਼ਾ , ਨਸਲ , ਲਿੰਗ ਦੇ ਭੇਦਭਾਵ ਤੋਂ ਬਿਨ੍ਹਾਂ ਦਿੱਤਾ ਜਾਂਦਾ ਹੈ ਅਤੇ ਸਾਰਿਆਂ ਲਈ ਖੁੱਲ੍ਹਾ ਹੈ
ਗਾਂਧੀ ਸ਼ਾਂਤੀ ਪੁਰਸਕਾਰ ਲਈ ਜਿਊਰੀ ਦੀ ਪ੍ਰਧਾਨਗੀ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਕਰਦੇ ਹਨ ਅਤੇ ਇਸ ਵਿੱਚ 2 ਐਕਸ ਓਫੀਸ਼ੋ ਮੈਂਬਰ, ਜਿਹਨਾਂ ਵਿੱਚ ਭਾਰਤ ਦੇ ਮੁੱਖ ਜੱਜ ਅਤੇ ਲੋਕ ਸਭਾ ਵਿੱਚ ਸਭ ਤੋਂ ਵੱਡੀ ਵਿਰੋਧੀ ਪਾਰਟੀ ਦਾ ਨੇਤਾ ਹੁੰਦਾ ਹੈ ਜਿਊਰੀ ਵਿੱਚ 2 ਉੱਘੇ ਵਿਦਵਾਨ ਮੈਂਬਰ ਵੀ ਹੁੰਦੇ ਹਨ , ਜਿਹਨਾਂ ਵਿੱਚ ਸ਼੍ਰੀ ਓਮ ਬਿਰਲਾ ਲੋਕ ਸਭਾ ਦੇ ਸਪੀਕਰ ਅਤੇ ਸੁਲਭ ਇੰਟਰਨੈਸ਼ਨਲ ਸਮਾਜ ਸੇਵਾ ਸੰਸਥਾ ਦੇ ਬਾਨੀ ਸ਼੍ਰੀ ਬਿੰਦੇਸ਼ਵਰ ਪਾਠਕ ਹਨ
ਜਿਊਰੀ ਦੀ 19 ਮਾਰਚ 2021 ਨੂੰ ਮੀਟਿੰਗ ਹੋਈ ਅਤੇ ਵਿਚਾਰ ਚਰਚਾ ਤੋਂ ਬਾਅਦ ਬਹੁਮਤ ਨਾਲ ਬੰਗਬੰਧੂ ਸ਼ੇਖ ਮੁਜੀਬ ਉਰ ਰਹਿਮਾਨ ਨੂੰ ਸਾਲ 2020 ਲਈ ਗਾਂਧੀ ਸ਼ਾਂਤੀ ਪੁਰਸਕਾਰ ਦੇ ਵਿਜੇਤਾ ਵਜੋਂ ਚੁਣਿਆ ਗਿਆ ਇਹ ਪੁਰਸਕਾਰ ਉਹਨਾਂ ਵੱਲੋਂ ਅਹਿੰਸਕ ਅਤੇ ਹੋਰ ਗਾਂਧੀ ਦੇ ਤਰੀਕਿਆਂ ਰਾਹੀਂ ਸਮਾਜਿਕ , ਆਰਥਿਕ ਤੇ ਸਿਆਸੀ ਪਰਿਵਰਤਣ ਲਈ ਦਿੱਤੇ ਉੱਘੇ ਯੋਗਦਾਨ ਦੀ ਪਛਾਣ ਲਈ ਦਿੱਤਾ ਗਿਆ ਹੈ
ਇਸ ਤੋਂ ਪਹਿਲਾਂ ਜਿਹੜੇ ਵਿਦਵਾਨਾਂ ਨੂੰ ਇਹ ਪੁਰਸਕਾਰ ਦਿੱਤਾ ਗਿਆ ਹੈ , ਉਹਨਾਂ ਵਿੱਚ ਡਾਕਟਰ ਜੂਲੀਅਸ ਨਰੇਰੇ , ਤੰਜਾਨੀਆ ਦੇ ਸਾਬਕਾ ਰਾਸ਼ਟਰਪਤੀ , ਡਾਕਟਰ ਗਰਹਰਡ ਫਿਸ਼ਰ , ਰਿਪਬਲਿਕ ਆਫ ਜਰਮਨੀ , ਰਾਮਾਕ੍ਰਿਸ਼ਨ ਮਿਸ਼ਨ , ਬਾਬਾ ਆਮਟੇ (ਸ਼੍ਰੀ ਮੁਰਲੀਧਰ ਦੇਵੀਦਾਸ ਆਮਟੇ) , ਸਵਰਗਵਾਸੀ ਨੈਲਸਨ ਮੰਡੇਲਾ , ਦੱਖਣ ਅਫਰੀਕਾ ਦੇ ਸਾਬਕਾ ਰਾਸ਼ਟਰਪਤੀ , ਬੰਗਲਾਦੇਸ਼ ਦਾ ਗ੍ਰਾਮੀਣ ਬੈਂਕ , ਦੱਖਣ ਅਫਰੀਕਾ ਦੇ ਆਰਕ ਬਿਸ਼ਪ ਡੈਸਮੋਂਡ ਟੁਟੂ , ਸ਼ੀ੍ਰ ਚਾਂਦੀ ਪ੍ਰਸਾਦ ਭੱਟ ਅਤੇ ਭਾਰਤੀ ਪੁਲਾੜ ਖੋਜ ਸੰਸਥਾ ਸ਼ਾਮਲ ਹਨ ਹਾਲ ਹੀ ਵਿੱਚ ਜਿਹਨਾਂ ਨੂੰ ਪੁਰਸਕਾਰ ਦਿੱਤੇ ਗਏ ਹਨ , ਉਹਨਾਂ ਵਿੱਚ ਵਿਵੇਕਾਨੰਦ ਕੇਂਦਰ ਭਾਰਤ (2015) , ਅਕਸ਼ੈ ਪਾਤਰਾ ਫਾਊਂਡੇਸ਼ਨ , ਭਾਰਤ ਅਤੇ ਸੁਲਭ ਇੰਟਰਨੈਸ਼ਨਲ (2016 ਲਈ ਸਾਂਝੇ ਤੌਰ ਤੇ), ਏਕਲ ਅਭਿਆਨ ਟਰਸਟ , ਭਾਰਤ (2017) ਅਤੇ ਸ਼੍ਰੀ ਯੋਹੀ ਸਸਕਾਵਾ , ਜਾਪਾਨ (2018) ਸ਼ਾਮਲ ਹਨ
ਇਸ ਪੁਰਸਕਾਰ ਵਿੱਚ 1 ਕਰੋੜ ਰੁਪਏ , ਇੱਕ ਪ੍ਰਮਾਣ ਪੱਤਰ , ਇੱਕ ਤਖ਼ਤੀ ਅਤੇ ਇੱਕ ਸ਼ਾਨਦਾਰ ਵਿਲੱਖਣ ਰਵਾਇਤੀ ਹੈਂਡੀਕ੍ਰਾਫਟ / ਹੈਂਡਲੂਮ ਵਸਤ ਸ਼ਾਮਲ ਹੈ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਬੰਗਬੰਧੂ ਅਜ਼ਾਦੀ ਤੇ ਮਨੁੱਖੀ ਅਧਿਕਾਰਾਂ ਦੇ ਚੈਂਪੀਅਨ ਸਨ ਅਤੇ ਉਹ ਭਾਰਤੀਆਂ ਦੇ ਵੀ ਨਾਇਕ ਸਨ ਉਹਨਾਂ ਨੇ ਇਹ ਵੀ ਕਿਹਾ ਕਿ ਬੰਗਬੰਧੂ ਨੇ ਦੋਹਾਂ ਦੇਸ਼ਾਂ ਦੀਆਂ ਵਿਰਾਸਤ ਦੀਆਂ ਜੜਾਂ ਹੋਰ ਵਿਆਪਕ ਤੇ ਮਜ਼ਬੂਤ ਕੀਤੀਆਂ ਹਨ ਅਤੇ ਬੰਗਬੰਧੂ ਵੱਲੋਂ ਦਿਖਾਏ ਗਏ ਰਸਤੇ ਨੇ ਪਿਛਲੇ ਦਹਾਕੇ ਵਿੱਚ ਦੋਹਾਂ ਦੇਸ਼ਾਂ ਦੀ ਖੁਸ਼ਹਾਲੀ ਤੇ ਉੱਨਤੀ ਅਤੇ ਭਾਈਵਾਲੀ ਲਈ ਮਜ਼ਬੂਤ ਫਾਊਂਡੇਸ਼ਨ ਤਿਆਰ ਕੀਤੀ ਹੈ
ਜਿਵੇਂ ਕਿ ਬੰਗਲਾਦੇਸ਼ ਮੁਜੀਬ ਬੋਰਸੋ਼ ਮਨਾ ਰਿਹਾ ਹੈ, ਭਾਰਤ ਬੰਗਲਾਦੇਸ਼ ਸਰਕਾਰ ਅਤੇ ਉੱਥੋਂ ਦੇ ਲੋਕਾਂ ਨਾਲ ਸਾਂਝੇ ਤੌਰ ਤੇ ਉਹਨਾਂ ਦੀ ਵਿਰਾਸਤ ਨੂੰ ਯਾਦ ਕਰਨ ਵਿੱਚ ਮਾਣ ਮਹਿਸੂਸ ਕਰਦਾ ਹੈ
ਗਾਂਧੀ ਸ਼ਾਂਤੀ ਪੁਰਸਕਾਰ ਬੰਗਲਾਦੇਸ਼ ਦੀ ਆਜ਼ਾਦੀ ਲਈ ਪ੍ਰੇਰਨਾ ਦੇਣ , ਬਗਾਵਤ ਵਿੱਚੋਂ ਨਿਕਲੇ ਰਾਸ਼ਟਰ ਵਿੱਚ ਸਥਿਰਤਾ ਲਿਆਉਣ ਭਾਰਤ ਤੇ ਬੰਗਲਾਦੇਸ਼ ਵਿਚਾਲੇ ਨਜ਼ਦੀਕੀ ਤੇ ਭਾਈਚਾਰਕ ਸੰਬੰਧਾਂ ਦੀ ਨੀਂਹ ਰੱਖਣ ਅਤੇ ਭਾਰਤੀ ਉਪ ਮਹਾਦੀਪ ਵਿੱਚ ਅਹਿੰਸਾ ਅਤੇ ਸ਼ਾਂਤੀ ਨੂੰ ਉਤਸ਼ਾਹ ਦੇਣ ਲਈ ਬੰਗ ਬੰਧੂ ਸ਼ੇਖ ਮੁਜੀਬ ਉਰ ਰਹਿਮਾਨ ਦੇ ਬੇਮਿਸਾਲ ਅਤੇ ਵੱਡੇ ਯੋਗਦਾਨ ਨੂੰ ਮਾਨਤਾ ਦਿੰਦਾ ਹੈ

 

ਐੱਨ ਬੀ / ਐੱਸ ਕੇ / ਯੂ ਡੀ


(Release ID: 1706670) Visitor Counter : 309