ਰੱਖਿਆ ਮੰਤਰਾਲਾ

ਰੱਖਿਆ ਮੰਤਰਾਲਾ ਨੇ ਭਾਰਤੀ ਸੈਨਾ ਨੂੰ 4,960 ਐਂਟੀ-ਟੈਂਕ ਗਾਈਡਿਡ ਮਿਜ਼ਾਈਲਾਂ ਦੀ ਸਪਲਾਈ ਲਈ ਬੀਡੀਐਲ ਨਾਲ ਸਮਝੌਤੇ ਤੇ ਦਸਤਖਤ ਕੀਤੇ

Posted On: 19 MAR 2021 12:04PM by PIB Chandigarh

ਰੱਖਿਆ ਮੰਤਰਾਲਾ (ਐਮਓਡੀ) ਦੇ ਐਕਿਊਜ਼ਿਸ਼ਨ ਵਿੰਗ ਨੇ ਭਾਰਤੀ ਸੈਨਾ ਨੂੰ 1188 ਕਰੋੜ ਰੁਪਏ ਦੀ ਲਾਗਤ ਦੀਆਂ 4,960 ਮਿਲਾਨ-2ਟੀ ਐਂਟੀ-ਟੈਂਕ ਗਾਈਡਿਡ ਮਿਜ਼ਾਈਲਾਂ (ਏਟੀਜੀਐਮਜ਼) ਦੀ ਸਪਲਾਈ ਲਈ 19 ਮਾਰਚ, 2021 ਨੂੰ ਨਵੀਂ ਦਿੱਲੀ ਵਿੱਚ ਰੱਖਿਆ ਜਨਤਕ ਖੇਤਰ ਦੇ ਅਦਾਰੇ (ਡੀਪੀਐਸਯੂ) ਭਾਰਤ ਡਾਇਨਾਮਿਕਸ ਲਿਮਟਿਡ (ਬੀਡੀਐਲ) ਨਾਲ ਇਕ ਸਮਝੌਤੇ ਤੇ ਦਸਤਖਤ ਕੀਤੇ ਇਹ ਸਰਕਾਰ ਦੀ 'ਮੇਕ ਇਨ ਇੰਡੀਆ' ਪਹਿਲਕਦਮੀ ਨੂੰ ਹੋਰ ਉਤਸਾਹਤ ਕਰੇਗਾ ਇਹ ਉਸ ਕੰਟਰੈਕਟ ਦਾ 'ਰਿਪੀਟ ਆਰਡਰ' ਹੈ, ਜੋ ਬੀਡੀਐਲ ਨਾਲ 8 ਮਾਰਚ, 2016 ਨੂੰ ਦਸਤਖਤ ਕੀਤਾ ਗਿਆ ਸੀ

 

ਮਿਲਾਨ-2ਟੀ ਫਰਾਂਸ ਦੇ ਐਮਬੀਡੀਏ ਮਿਜ਼ਾਈਲ ਸਿਸਟਮਜ਼ ਤੋਂ ਪ੍ਰਾਪਤ ਲਾਇਸੈਂਸ ਅਧੀਨ ਬੀਡੀਐਲ ਵਲੋਂ ਉਤਪਾਦਤ 1,850 ਮੀਟਰ ਤੱਕ ਦੀ ਰੇਂਜ ਤੱਕ ਮਾਰ ਕਰਨ ਵਾਲੀ ਇਕ ਟੈਂਡੈਮ ਵਾਰਹੈੱਡ ਏਟੀਜੀਐਮ ਹੈ ਇਹ ਮਿਜ਼ਾਈਲਾਂ ਜ਼ਮੀਨ ਤੋਂ ਵਾਹਨ ਆਧਾਰਤ ਲਾਂਚਰਾਂ ਤੋਂ ਵੀ ਮਾਰ ਕਰ ਸਕਦੀਆਂ ਹਨ ਅਤੇ ਦੋਵੇਂ ਰੱਖਿਆਤਮਕ ਅਤੇ ਹਲਮਾਵਰ ਕੰਮਾਂ ਲਈ ਐਂਟੀ-ਟੈਂਕ ਰੋਲ ਲਈ ਤਾਇਨਾਤ ਕੀਤੀਆਂ ਜਾ ਸਕਦੀਆਂ ਹਨ ਇਨ੍ਹਾਂ ਮਿਜ਼ਾਈਲਾਂ ਨੂੰ ਸ਼ਾਮਿਲ ਕਰਨ ਨਾਲ ਹਥਿਆਰਬੰਦ ਸੈਨਾ ਦੀਆਂ ਕਾਰਜਸ਼ੀਲ ਤਿਆਰੀਆਂ ਵਿਚ ਹੋਰ ਵਾਧਾ ਹੋਵੇਗਾ ਇਨ੍ਹਾਂ ਦੀ ਸ਼ਮੂਲੀਅਤ 3 ਸਾਲਾਂ ਵਿਚ ਮੁਕੰਮਲ ਕੀਤੇ ਜਾਣ ਦੀ ਯੋਜਨਾ ਹੈ

 

ਇਹ ਪ੍ਰੋਜੈਕਟ ਰੱਖਿਆ ਉਦਯੋਗ ਲਈ ਆਪਣੀ ਸਮਰੱਥਾ ਨੂੰ ਦਰਸਾਉਣ ਦਾ ਇਕ ਵੱਡਾ ਮੌਕਾ ਹੈ ਅਤੇ ਰੱਖਿਆ ਖੇਤਰ ਵਿਚ 'ਆਤਮਨਿਰਭਰ ਭਾਰਤ' ਦੇ ਟੀਚੇ ਨੂੰ ਹਾਸਿਲ ਕਰਨ ਦੀ ਦਿਸ਼ਾ ਵੱਲ ਇਕ ਕਦਮ ਵੀ ਹੋਵੇਗਾ

 

-----------------------------------------

ਏਬੀਬੀ/ ਨੈਂਪੀ/ ਕੇਏ/ ਡੀਕੇ/ ਸੈਵੀ


(Release ID: 1706072) Visitor Counter : 206