ਸਿੱਖਿਆ ਮੰਤਰਾਲਾ

ਕੇਂਦਰੀ ਸਿੱਖਿਆ ਮੰਤਰੀ ਨੇ ਰਜਿਸਟਰੇਸ਼ਨ ਫੀਸ ਦੀ ਮੁਕੰਮਲ ਮੁਆਫੀ ਦੇ ਨਾਲ ਓਟੀਪੀਆਰਐਮਐਸ ਸਰਟੀਫਿਕੇਟਾਂ ਨੂੰ ਡਿਜੀਲੋਕਰ ਨਾਲ ਜੋੜਨ ਦਾ ਐਲਾਨ ਕੀਤਾ

Posted On: 14 MAR 2021 12:29PM by PIB Chandigarh

ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਰਮੇਸ਼ ਪੋਖਰਿਯਾਲ 'ਨਿਸ਼ਂਕਨੇ ਪ੍ਰਮਾਣਿਤ ਆਨਲਾਈਨ ਅਧਿਆਪਕ ਵਿਦਿਆਰਥੀ ਰਜਿਸਟ੍ਰੇਸ਼ਨ ਮੈਨੇਜਮੈਂਟ ਸਿਸਟਮ (ਓਟੀਪੀਆਰਐਮਐਸ) ਸਰਟੀਫਿਕੇਟ ਦੀ ਨਿਰਵਿਘਨ ਪਹੁੰਚ ਨੂੰ ਯਕੀਨੀ ਬਣਾਉਣ ਲਈਸਿੱਖਿਆ ਮੰਤਰਾਲੇ ਨੇ ਸਰਟੀਫਿਕੇਟ ਨੂੰ ਡਿਜੀਲੋਕਰ ਨਾਲ ਜੋੜਨ ਦਾ ਫੈਸਲਾ ਕੀਤਾ ਹੈ। ਜਾਰੀ ਕੀਤੇ ਗਏ ਸਰਟੀਫਿਕੇਟ ਆਪਣੇ ਆਪ ਡਿਜੀਲੋਕਰ ਨੂੰ ਤਬਦੀਲ ਹੋ ਜਾਣਗੇ ਅਤੇ ਇਨ੍ਹਾਂ ਨੂੰ ਰਾਸ਼ਟਰੀ ਅਧਿਆਪਕ ਸ਼ਿਕਸ਼ਾ ਪ੍ਰੀਸ਼ਦ (ਐਨਸੀਟੀਈ) ਦੀ ਵੈਬਸਾਈਟ https://ncte.gov.in/website/DigiLocker.aspx ਅਤੇ https: // digilocker.gov.in/ ਤੇ ਦੇਖਿਆ ਜਾ ਸਕਦਾ ਹੈ  ਡਿਜੀਲੋਕਰ ਐਪ ਨੂੰ ਐਂਡਰਾਇਡ ਫੋਨ ਅਤੇ ਆਈਫੋਨ ਤੋਂ ਡਾਉਨਲੋਡ ਕੀਤਾ ਜਾ ਸਕਦਾ ਹੈ। 

 

ਮੰਤਰੀ ਨੇ ਇਹ ਵੀ ਦੱਸਿਆ ਕਿ ਐਨਟੀਸੀਈ ਵੱਲੋਂ ਜਾਰੀ ਕੀਤੇ ਗਏ ਓਟੀਪੀਆਰਐਮਐਸ ਸਰਟੀਫਿਕੇਟ ਪ੍ਰਾਪਤ ਕਰਨ ਲਈ ਭੁਗਤਾਨਯੋਗ 200 ਰੁਪਏ ਦੀ ਰਜਿਸਟਰੇਸ਼ਨ ਫੀਸ ਮੁਆਫ ਕਰ ਦਿੱਤੀ ਗਈ ਹੈ। ਇਹ ਭਾਰਤ ਭਰ ਦੇ ਸਾਰੇ ਹਿਤਧਾਰਕਾਂ ਨੂੰ ਈਜ਼ ਆਫ ਡੂਇੰਗ ਬਿਜਨੇਸ ਦੀ ਸਹੂਲਤ ਨਾਲ ਡਿਜੀਟਲ ਤੌਰ ਤੇ ਸ਼ਕਤੀਸ਼ਾਲੀ ਹੋਣ ਦੇ ਸਮਰੱਥ ਬਣਾਏਗਾ। 

 ------------------------------------- 

ਐਮ ਸੀ /ਕੇ ਪੀ / ਕੇ 



(Release ID: 1704745) Visitor Counter : 188