ਰੇਲ ਮੰਤਰਾਲਾ

ਸਾਲ ਖ਼ਤਮ ਹੋਣ ਤੋਂ ਪਹਿਲਾਂ ਇੱਕ ਵੱਡੀ ਪ੍ਰਾਪਤੀ, ਭਾਰਤੀ ਰੇਲਵੇ ਨੇ ਪਿਛਲੇ ਸਾਲ ਦੇ ਮੁਕਾਬਲੇ ਵਧੇਰੇ ਮਾਲ ਦੀ ਢੋਆ–ਢੁਆਈ ਕੀਤੀ

ਕੋਵਿਡ ਚੁਣੌਤੀਆਂ ਦੇ ਬਾਵਜੂਦ 11 ਮਾਰਚ, 2021 ਤੱਕ ਭਾਰਤੀ ਰੇਲਵੇ ਨੇ 1145.68 ਮਿਲੀਅਨ ਟਨ ਮਾਲ ਦੀ ਕੁੱਲ ਢੋਆ–ਢੁਆਈ ਕਰ ਲਈ ਸੀ, ਜੋ ਪਿਛਲੇ ਸਾਲ ਦੀ ਕੁੱਲ ਢੋਆ–ਢੁਆਈ (1145.61 ਮਿਲੀਅਨ ਟਨ) ਦੇ ਮੁਕਾਬਲੇ ਵੱਧ ਹੈ

ਮਾਸਿਕ ਆਧਾਰ ’ਤੇ ਵੀ, 11 ਮਾਰਚ ਨੂੰ ਮਾਰਚ ਮਹੀਨੇ ਦੀ ਢੋਆ–ਢੁਆਈ 43.43 ਮਿਲੀਅਨ ਟਨ ਹੈ,ਜੋ ਪਿਛਲੇ ਸਾਲ ਦੇ ਇਸੇ ਸਮੇਂ ਦੀ ਢੋਆ–ਢੁਆਈ ਦੇ ਮੁਕਾਬਲੇ 10% ਵੱਧ ਹੈ

ਮਾਲ ਦੀ ਢੋਆ–ਢੁਆਈ ’ਚ ਅਸਾਧਾਰਣ ਵਾਧਾ ਰਾਸ਼ਟਰੀ ਅਰਥਵਿਵਸਥਾ ਦੇ ਉਤਾਂਹ ਜਾਣ ਦਾ ਵੱਡਾ ਸੂਚਕ ਹੈ

Posted On: 12 MAR 2021 4:50PM by PIB Chandigarh

ਕੋਵਿਡ ਚੁਣੌਤੀਆਂ ਦੇ ਬਾਵਜੂਦ, 11 ਮਾਰਚ, 2021 ਨੂੰ ਭਾਰਤੀ ਰੇਲਵੇ ਨੇ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਵਧੇਰੇ ਮਾਲ ਦੀ ਢੋਆ–ਢੁਆਈ ਕੀਤੀ ਹੈ।

11 ਮਾਰਚ ਨੂੰ ਭਾਰਤੀ ਰੇਲਵੇ ਤੱਕ ਭਾਰਤੀ ਰੇਲਵੇ ਨੇ 1145.68 ਮਿਲੀਅਨ ਟਨ ਮਾਲ ਦੀ ਢੋਆ–ਢੁਆਈ ਕਰ ਲਈ ਸੀ, ਜੋ ਪਿਛਲੇ ਸਾਲ ਮਾਲ ਦੀ ਕੁੱਲ ਢੋਆ–ਢੁਆਈ (1145.61 ਮਿਲੀਅਨ ਟਨ) ਨਾਲੋਂ ਵੱਧ ਹੈ।

ਸਾਲ 2021 ਦੇ ਮਾਰਚ ਮਹੀਨੇ ’ਚ ਮਾਲ ਦੀ ਢੋਆ–ਢੁਆਈ ਨਾਲ ਸਬੰਧਤ ਭਾਰਤੀ ਰੇਲਵੇ ਦੇ ਅੰਕੜੇ ਲਗਾਤਾਰ ਤੇਜ਼ ਰਫ਼ਤਾਰ ਨਾਲ ਵਧਦੇ ਜਾ ਰਹੇ ਹਨ।

ਮਾਸਿਕ ਆਧਾਰ ’ਤੇ, 11 ਮਾਰਚ, 2021 ਤੱਕ ਭਾਰਤੀ ਰੇਲਵੇ ਨੇ 43.43 ਮਿਲੀਅਨ ਟਨ ਮਾਲ ਦੀ ਢੁਆਈ ਕਰ ਲਈ ਸੀ, ਜੋ ਕਿ ਪਿਛਲੇ ਸਾਲ ਦੇ ਇਸੇ ਸਮੇਂ ਕੀਤੀ ਮਾਲ ਦੀ ਢੋਆ–ਢੁਆਈ (39.33 ਮਿਲੀਅਨ ਟਨ) ਨਾਲੋਂ 10% ਵੱਧ ਹੈ।

ਦਿਨਾਂ ਦੇ ਆਧਾਰ ਉੱਤੇ 11 ਮਾਰਚ, 2021 ਨੂੰ ਭਾਰਤੀ ਰੇਲਵੇ ਦੀ ਮਾਲ ਦੀ ਢੋਆ–ਢੁਆਈ 4.07 ਮਿਲੀਅਨ ਟਨ ਸੀ, ਜੋ ਕਿ ਪਿਛਲੇ ਸਾਲ ਦੀ ਇਸੇ ਤਰੀਕ ਨੂੰ ਕੀਤੀ ਮਾਲ ਦੀ ਢੋਆ–ਢੁਆਈ (3.03 ਮਿਲੀਅਨ ਟਨ) ਦੇ ਮੁਕਾਬਲੇ 34% ਵੱਧ ਹੈ।

ਸਾਲ 2021 ਦੇ ਮਾਰਚ ਮਹੀਨੇ ਦੀ 11 ਤਰੀਕ ਤੱਕ ਮਾਲ–ਗੱਡੀਆਂ ਦੀ ਔਸਤ ਰਫ਼ਤਾਰ 45.49 ਕਿਲੋਮੀਟਰ ਪ੍ਰਤੀ ਘੰਟਾ ਸੀ, ਜੋ ਕਿ ਪਿਛਲੇ ਸਾਲ ਦੇ ਇਸੇ ਸਮੇਂ ਦੀ ਰਫ਼ਤਾਰ (23.29 ਕਿਲੋਮੀਟਰ ਪ੍ਰਤੀ ਘੰਟਾ) ਤੋਂ ਲਗਭਗ ਦੁੱਗਣੀ ਹੈ।

ਇੱਥੇ ਇਹ ਵਰਨਣਯੋਗ ਹੈ ਕਿ ਰੇਲ–ਗੱਡੀਆਂ ਰਾਹੀਂ ਮਾਲ–ਦੀ ਆਵਾਜਾਈ ਨੂੰ ਬਹੁਤ ਦਿਲ–ਖਿੱਚਵੀਂ ਬਣਾਉਣ ਲਈ ਭਾਰਤੀ ਰੇਲਵੇ ਵੱਲੋਂ ਕਈ ਛੋਟਾਂ/ਡਿਸਕਾਊਂਟਸ ਵੀ ਦਿੱਤੇ ਜਾ ਰਹੇ ਹਨ। ਜ਼ੋਨਾਂ ਤੇ ਡਿਵੀਜ਼ਨਾਂ ਵਿੱਚ ਵਪਾਰਕ ਵਿਕਾਸ ਇਕਾਈਆਂ ਦੇ ਮਜ਼ਬੂਤ ਉਭਾਰ, ਉਦਯੋਗ ਤੇ ਲੌਜਿਸਟਿਕਸ ਸੇਵਾ ਪ੍ਰਦਾਤਿਆਂ ਨਾਲ ਨਿਰੰਤਰ ਗੱਲਬਾਤ, ਤੇਜ਼ ਰਫ਼ਤਾਰ ਆਦਿ ਨਾਲ ਰੇਲਵੇ ਦੇ ਮਾਲ ਢੁਆ–ਢੁਆਈ ਦੇ ਕਾਰੋਬਾਰ ਵਿੱਚ ਮਜ਼ਬੂਤ ਵਾਧਾ ਹੋਇਆ ਹੈ।

ਇੱਥੇ ਇਹ ਵਰਨਣਯੋਗ ਹੈ ਕਿ ਭਾਰਤੀ ਰੇਲਵੇ ਨੇ ਕੋਵਿਡ–19 ਨੂੰ ਆਪਣੀਆਂ ਸਰਬਪੱਖੀ ਕਾਰਜਕੁਸ਼ਲਤਾਵਾਂ ਤੇ ਕਾਰਗੁਜ਼ਾਰੀਆਂ ਵਿੱਚ ਸੁਧਾਰ ਲਿਆਉਣ ਦੇ ਇੱਕ ਮੌਕੇ ਵਜੋਂ ਵਰਤਿਆ ਹੈ।

*****

ਡੀਜੇਐੱਨ/ਐੱਮਕੇਵੀ(Release ID: 1704508) Visitor Counter : 4