ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਮਹਿਲਾ ਟੈਕਨੋਲੋਜੀ ਪਾਰਕ ਗ੍ਰਾਮੀਣ ਮਹਿਲਾਵਾਂ ਦੇ ਆਤਮਨਿਰਭਰ ਬਣਨ ਦੇ ਸੁਪਨਿਆਂ ਨੂੰ ਸਾਕਾਰ ਕਰਦੇ ਹਨ
ਇਸ ਯੋਜਨਾ ਤੋਂ ਪਿਛਲੇ 5 ਸਾਲਾਂ ਵਿੱਚ ਲਗਭਗ 10,000 ਗ੍ਰਾਮੀਣ ਮਹਿਲਾਵਾਂ ਨੂੰ ਲਾਭ ਹੋਇਆ ਹੈ
Posted On:
08 MAR 2021 9:09AM by PIB Chandigarh
ਕੇਂਦਰ ਬਿੰਦੂ: ਅੰਤਰਰਾਸ਼ਟਰੀ ਮਹਿਲਾ ਦਿਵਸ
ਉੱਤਰਾਖੰਡ ਦੇ ਦੇਹਰਾਦੂਨ ਵਿੱਚ ਯੂਨੀਵਰਸਿਟੀ ਆਵ੍ ਪੈਟਰੋਲੀਅਮ ਐਂਡ ਐਨਰਜੀ ਸਟਡੀਜ਼ (ਯੂਪੀਈਐੱਸ) ਦੇ ਕੰਮਿਊਟਰ ਵਿਗਿਆਨ ਵਿਭਾਗ ਦੀ ਪ੍ਰੋਫੈਸਰ, ਡਾ. ਨੀਲੂ ਆਹੂਜਾ ਉਨ੍ਹਾਂ ਯਤਨਾਂ ਨੂੰ ਲੈ ਕੇ ਕਾਫ਼ੀ ਉਤਸਾਹਿਤ ਹਨ, ਜੋ ਗ੍ਰਾਮੀਣ ਮਹਿਲਾਵਾਂ ਅਤੇ ਸਮਾਜ ਵਿੱਚ ਹਾਸ਼ੀਏ ‘ਤੇ ਰਹਿ ਰਹੇ ਹੋਰ ਵਰਗਾਂ ਦੇ ਜੀਵਨ ਵਿੱਚ ਬਦਲਾਅ ਲਿਆਉਣਗੇ । ਉਨ੍ਹਾਂ ਨੂੰ ਇਸ ਗੱਲ ਦਾ ਵੀ ਭਰੋਸਾ ਹੈ ਕਿ ਵਿਗਿਆਨ ਅਤੇ ਟੈਕਨੋਲੋਜੀ ਉੱਤਰਾਖੰਡ ਦੀਆਂ ਗ੍ਰਾਮੀਣ ਮਹਿਲਾਵਾਂ ਦੀ ਆਮਦਨ ਸਿਰਜਣ ਵਿੱਚ ਇੱਕ ਮਹੱਤਵਤਪੂਰਣ ਭੂਮਿਕਾ ਨਿਭਾ ਸਕਦੀਆਂ ਹਨ। ਉਹ ਇਸ ਰਾਜ ਤੋਂ ਕਾਫ਼ੀ ਲਗਾਅ ਮਹਿਸੂਸ ਕਰਦੀਆਂ ਹਨ ਅਤੇ ਉਨ੍ਹਾਂ ਨੇ ਆਪਣੇ ਕੈਰੀਅਰ ਦੇ 20 ਸਾਲ ਇੱਥੇ ਗੁਜਾਰੇ ਹਨ।
ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਅਨੇਕ ਯਤਨ ਕੀਤੇ ਹਨ ਅਤੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ, ਭਾਰਤ ਸਰਕਾਰ ਦੇ ਤਹਿਤ ਵਿਗਿਆਨ ਅਤੇ ਟੈਕਨੋਲੋਜੀ ਮਹਿਲਾ ਯੋਜਨਾ ਦੇ ਮਹਿਲਾ ਟੈਕਨੋਲੋਜੀ ਪਾਰਕ (ਡਬਲਯੂਟੀਪੀ) ਪ੍ਰੋਗਰਾਮ ਨੇ ਉਨ੍ਹਾਂ ਨੂੰ ਇੱਕ ਮੌਕਾ ਪ੍ਰਦਾਨ ਕੀਤਾ ਹੈ। ਇਸ ਯੋਜਨਾ ਦੇ ਤਹਿਤ ਉਹ ਦੇਹਰਾਦੂਨ ਦੀਆਂ 280 ਗ੍ਰਾਮੀਣ ਮਹਿਲਾਵਾਂ ਦੇ ਜੀਵਨ ਨੂੰ ਬਦਲਣ ਵਿੱਚ ਸਫਲ ਹੋਏ ਹਨ ਅਤੇ ਉਨ੍ਹਾਂ ਨੇ ਇਨ੍ਹਾਂ ਮਹਿਲਾਵਾਂ ਨੂੰ ਵਿਭਿੰਨ ਪ੍ਰਕਾਰ ਦੇ ਉਤਪਾਦਾਂ ਨੂੰ ਬਣਾਉਣ ਅਤੇ ਵੇਚਣ ਲਈ ਸਿਖਲਾਈ ਦਿੱਤੀ ਹੈ। ਇਸ ਪਰਿਯੋਜਨਾ ਦੇ ਤਹਿਤ ਜਿਨ੍ਹਾਂ 480 ਮਹਿਲਾਵਾਂ ਨੂੰ ਸਿਖਲਾਈ ਦਿੱਤੀ ਗਈ ਹੈ, ਇਹ ਵੀ ਉਨ੍ਹਾਂ ਵਿੱਚ ਸ਼ਾਮਲ ਹਨ । ਟੈਕਨੋਲੋਜੀ ਸਿਖਲਾਈ ਦੇ ਜ਼ਰੀਏ ਮਹਿਲਾਵਾਂ ਨੂੰ ਸਥਨਿਕ ਰੂਪ ਤੋਂ ਉਪਲੱਬਧ ਕੁਦਰਤੀ ਸੰਸਾਧਨਾਂ ਜਿਵੇਂ ਬਾਂਸ, ਜੂਟ, ਖਜੂਰ ਦੇ ਪੱਤਿਆਂ ਨੂੰ ਗਹਿਣਾ ਉਤਪਾਦ ਅਤੇ ਸਜਾਵਟ ਦੇ ਸਾਮਾਨ ਵਿੱਚ ਬਦਲਣ ਦੀ ਸਿਖਲਾਈ ਦਿੱਤੀ ਗਈ ਅਤੇ ਉਨ੍ਹਾਂ ਨੇ ਬੇਕਾਰ ਮੰਨੇ ਜਾਣ ਵਾਲੇ ਸਾਮਾਨ ਤੋਂ ਵੀ ਅਨੇਕ ਚੀਜਾਂ ਬਣਾਈਆਂ, ਜਿਨ੍ਹਾਂ ਵਿੱਚ ਸਮਾਚਾਰ ਪੱਤਰਾਂ ਤੋਂ ਪੈਨਸਿਲ ਬਣਾਉਣਾ ਵੀ ਸ਼ਾਮਲ ਹੈ। ਇਸ ਦੇ ਇਲਾਵਾ ਔਸ਼ਧੀ ਬੂਟਿਆਂ ਦੀ ਖੇਤੀ ਕਰਨ ਦਾ ਹੁਨਰ ਹਾਸਲ ਕੀਤਾ।
ਡਾ. ਆਹੂਜਾ ਦਾ ਕਹਿਣਾ ਹੈ “ਨਿਯਮਿਤ ਆਮਦਨ ਤੋਂ ਉਨ੍ਹਾਂ ਦਾ ਆਤਮਵਿਸ਼ਵਾਸ ਵਧਿਆ ਹੈ ਅਤੇ ਹੁਣ ਉਹ ਆਪਣੀ ਆਮਦਨ ਨੂੰ ਹੁਲਾਰਾ ਦੇਣ ਦੇ ਅਨੇਕ ਰਾਸਤਿਆਂ ਨੂੰ ਤਲਾਸ਼ਣਾ ਚਾਹੁੰਦੇ ਹਨ।” ਆਂਧਰਾ ਪ੍ਰਦੇਸ਼ ਵਿੱਚ ਵੀ ਇੱਕ ਐਸੇ ਹੀ ਡਬਲਯੂਟੀਪੀ ਨੇ ਲਗਭਗ 350 ਗ੍ਰਾਮੀਣ ਮਹਿਲਾਵਾਂ ਨੂੰ ਸਿਖਲਾਈ ਦਿੱਤੀ ਹੈ ਅਤੇ ਉਨ੍ਹਾਂ ਨੇ ਹਰਬਲ ਉਤਪਾਦਾਂ, ਖਾਦ ਸਾਮਗੱਰੀ ਅਤੇ ਕਾਸਮੈਟਿਕਸ ਵਰਗੇ ਉਤਪਾਦਾਂ ਦੇ ਬਾਰੇ ਵਿੱਚ ਸਿਖਲਾਈ ਦਿੱਤੀ ਗਈ ਹੈ। ਸ਼੍ਰੀ ਪਦਮਾਵਤੀ ਮਹਿਲਾ ਯੂਨੀਵਰਸਿਟੀ, ਤਿਰੂਪਤੀ ਤੋਂ ਸੇਵਾਮੁਕਤ ਪ੍ਰੋ. ਡਾ. ਏ. ਜੋਤੀ ਇਸੇ ਤਰ੍ਹਾਂ ਦੇ ਡਬਲਯੂਟੀਪੀ ਦਾ ਹਿੱਸਾ ਸਨ ਅਤੇ ਉਨ੍ਹਾਂ ਨੇ ਇਸ ਗੱਲ ਨੂੰ ਵਿਸਤਾਰ ਨਾਲ ਦੱਸਿਆ ਕਿ ਕਿਵੇਂ ਉਨ੍ਹਾਂ ਦੀ ਟੀਮ ਨੇ ਗ੍ਰਾਮੀਣ ਮਹਿਲਾਵਾਂ ਦੀ ਉੱਦਮਤਾ ਸਮਰੱਥਾ ਦਾ ਪਤਾ ਲਗਾਉਣ ਲਈ ਘਰ - ਘਰ ਸਰਵੇਖਣ ਕੀਤਾ । ਇਸ ਦੇ ਇਲਾਵਾ ਰਾਜ ਦੇ ਵਿਭਿੰਨ ਜ਼ਿਲ੍ਹਿਆਂ ਦੇ ਸਕੂਲ ਅਤੇ ਕਾਲਜਾਂ ਦੀਆਂ ਲੜਕੀਆਂ ਤੋਂ ਵੀ ਪੁੱਛਿਆ ਗਿਆ , ਤਾਂਕਿ ਉਨ੍ਹਾਂ ਦੇ ਗਿਆਨ , ਕੌਸ਼ਲ ਵਿੱਚ ਸੁਧਾਰ ਕਰ ਉੱਦਮਤਾ ਦੇ ਸੁਪਨੇ ਨੂੰ ਵਿਗਿਆਨ ਅਤੇ ਟੈਕਨੋਲੋਜੀ ਦੀ ਮਦਦ ਨਾਲ ਸਾਕਾਰ ਕੀਤਾ ਜਾ ਸਕੇ।
ਡਾ. ਜੋਤੀ ਨੇ ਦੱਸਿਆ, “ਅਸੀਂ 30 ਵੱਖ-ਵੱਖ ਪ੍ਰਕਾਰ ਦੇ ਉਤਪਾਦਕ ਵਿਕਸਿਤ ਕੀਤੇ ਹਨ, ਜਿਨ੍ਹਾਂ ਵਿੱਚ ਭੋਜਨ ਸਾਮਗੱਰੀ ਅਤੇ ਸੁੰਦਰਤਾ ਪ੍ਰਸਾਧਨ ਸ਼ਾਮਲ ਹਨ । ਇਸ ਲਈ ਅਸੀਂ ਪ੍ਰਾਦਰਸ਼ਨੀ ਸਹਿ -ਸਿਖਲਾਈ ਪ੍ਰੋਗਰਾਮ ਦੇ ਜਰੀਏ ਮਹਿਲਾਵਾਂ ਨੂੰ ਸਿਖਲਾਈ ਦਿੱਤੀ ਹੈ ਅਤੇ ਇਨ੍ਹਾਂ ਵਿਚੋਂ ਸਾਰੇ ਵਿਭਿੰਨ ਪ੍ਰਕਾਰ ਦੇ ਉਤਪਾਦਾਂ ਨੂੰ ਬਣਾ ਕੇ ਵੇਚ ਰਹੀਆਂ ਹਨ , ਜਿਸ ਦੇ ਨਾਲ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਹੋ ਰਿਹਾ ਹੈ । ”
ਮਹਿਲਾਵਾਂ ਟੈਕਨੋਲੋਜੀ ਪਾਰਕਾਂ ਨੂੰ ਗ੍ਰਾਮੀਣ ਅਤੇ ਅਰਧ ਨਗਰੀ ਖੇਤਰਾਂ ਵਿੱਚ ਟੈਕਨੋਲੋਜੀ ਮਾਡੀਊਲੇਸ਼ਨ , ਅਨੁਕੂਲਨ ਅਤੇ ਸਿਖਲਾਈ ਕੇਂਦਰਾਂ ਦੇ ਰੂਪ ਵਿੱਚ ਸਥਾਪਿਤ ਕੀਤਾ ਗਿਆ ਹੈ ਅਤੇ ਇਨ੍ਹਾਂ ਵਿੱਚ ਖੇਤੀਬਾੜੀ ਸਮੁਦਾਏ ਨਾਲ ਜੁੜੀਆਂ ਮਹਿਲਾ ਸਮੂਹਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ । ਇਨ੍ਹਾਂ ਸਿਖਲਾਈ ਕੇਂਦਰਾਂ ਵਿੱਚ ਉਪਯੁਕਤ ਟੈਕਨੋਲੋਜੀ ਦੇ ਵਿਕਾਸ ਅਤੇ ਉਨ੍ਹਾਂ ਨੂੰ ਅਪਣਾਉਣਾ, ਲਾਭਦਾਇਕ ਸਿੱਧ ਹੋਈਆਂ ਤਕਨੀਕਾਂ ਦੇ ਸੰਚਾਰ ਅਤੇ ਟੈਕਨੋਲੋਜੀ ਮਾਡਲਸ ਦੇ ਪ੍ਰਦਰਸ਼ਨ ‘ਤੇ ਜੋਰ ਦਿੱਤਾ ਜਾਂਦਾ ਹੈ ,ਤਾਕਿ ਮਹਿਲਾ ਰੋਜ਼ਗਾਰ ਦੇ ਖੇਤਰ ਵਿੱਚ ਸਮਾਜਿਕ ਉਦਮਿਤਾ ਨੂੰ ਹੁਲਾਰਾ ਦਿੱਤਾ ਜਾ ਸਕੇ। ਇਹ ਸਿਖਲਾਈ ਕੇਂਦਰ ਇੱਕ ਅਜਿਹਾ ਮਾਹੌਲ ਤਿਆਰ ਕਰਦੇ ਹਨ , ਜਿੱਥੇ ਵਿਭਿੰਨ ਸੰਗਠਨਾਂ ਨਾਲ ਜੁੜੇ ਵਿਗਿਆਨੀ ਅਤੇ ਟੈਕਨੋਲੋਜੀ ਮਾਹਰ ਇਨ੍ਹਾਂ ਮਹਿਲਾ ਸਮੂਹਾਂ ਨੂੰ ਉਪਯੁਕਤ ਤਕਨੀਕਾਂ ਦੀ ਜਾਣਕਾਰੀ ਪ੍ਰਦਾਨ ਕਰ ਸਕਣ, ਜਿਸ ਨੇ ਉਹ ਆਪਣੇ ਖੇਤਾਂ ਅਤੇ ਆਪਣੇ ਕਾਰਜ ਸਥਾਨ ‘ਤੇ ਵਿਵਹਾਰ ਵਿੱਚ ਲਿਆ ਸਕੇ ।
ਪਿਛਲੇ 5 ਸਾਲਾਂ ਵਿੱਚ ਇਸ ਯੋਜਨਾ ਤੋਂ ਲਗਭਗ 10,000 ਗ੍ਰਾਮੀਣ ਮਹਿਲਾਵਾਂ ਲਾਭਾਰਥੀ ਹੋਏ ਹਨ। ਹੁਣੇ ਤੱਕ 28 ਡਬਲਯੂਟੀਪੀ ਸਫਲਤਾਪੂਰਵਕ ਪੂਰੇ ਕੀਤੇ ਜਾ ਚੁੱਕੇ ਹਨ ਅਤੇ ਇਨ੍ਹਾਂ ਵਿਚੋਂ ਕੁੱਝ ਫਿਲਹਾਲ ਇਸ ਸਮੇਂ ਸਵੈ ਸੰਚਾਲਿਤ ਹੈ । ਦੇਸ਼ ਦੇ ਵਿਭਿੰਨ ਹਿੱਸਿਆਂ ਵਿੱਚ 12 ਪਾਰਕਾਂ ਦੀ ਸਥਾਪਨਾ ਕੀਤੀ ਜਾ ਰਹੀ ਹੈ । ਭਵਿੱਖ ਵਿੱਚ ਇੰਜ ਹੀ ਹੋਰ ਅਧਿਕ ਪਾਰਕਾਂ ਦੀ ਸਥਾਂਪਨਾ ‘ਤੇ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਇਹ ਪਾਰਕ ਭਵਿੱਖ ਵਿੱਚ ਸਮੁਦਾਏ ਪੱਧਰ ‘ਤੇ ਆਤਮਨਿਰਭਰ ਭਾਰਤ ਬਣਾਉਣ ਦੀ ਦਿਸ਼ਾ ਵਿੱਚ ਇੱਕ ਅਹਿਮ ਭੂਮਿਕਾ ਅਦਾ ਕਰ ਸਕਦੇ ਹਨ ।
******
ਐੱਨਬੀ/ਕੇਜੀਐੱਸ
(Release ID: 1704507)
Visitor Counter : 189