ਰੇਲ ਮੰਤਰਾਲਾ

ਭਾਰਤੀ ਰੇਲਵੇ ਨੇ ਈ-ਐਪਲੀਕੇਸ਼ਨ -ਸ਼੍ਰਮਿਕ ਕਲਿਆਣ ਪੋਰਟਲ ਦੇ ਮਾਧਿਅਮ ਰਾਹੀਂ ਕੰਟਰੈਕਟ ਵਰਕਰਾਂ ਨੂੰ ਘੱਟੋ ਘੱਟ ਮਿਹਨਤਾਨਾ ਦਾ 100% ਭੁਗਤਾਨ ਸੁਨਿਸ਼ਚਿਤ ਕੀਤਾ


ਇਸ ਕਦਮ ਨਾਲ ਡੇਲੀ ਵੇਜ਼ ਕਰਮਚਾਰੀਆਂ ਨੂੰ ਲਾਭ ਹੋਵੇਗਾ

ਭਾਰਤੀ ਰੇਲਵੇ ਦੇ ਇਸ ਪੋਰਟਲ ‘ਤੇ 9 ਮਾਰਚ , 2021 ਤੱਕ ਲਗਭਗ 6 ਕਰੋੜ ਕਾਰਜ ਦਿਵਸਾਂ ਅਤੇ 3495 ਕਰੋੜ ਰੁਪਏ ਤੋਂ ਅਧਿਕ ਦਾ ਪੰਜੀਕਰਣ ਹੋਇਆ

ਇਸ ਪੋਰਟਲ ‘ਤੇ 9 ਮਾਰਚ , 2021 ਤੱਕ ਕੁੱਲ 15,812 ਠੇਕੇਦਾਰਾਂ ਅਤੇ 3,81,831 ਕੰਟਰੈਕਟ ਵਰਕਰ ਨੂੰ ਪੰਜੀਕ੍ਰਿਤ ਕੀਤਾ ਗਿਆ

ਰੇਲ ਮੰਤਰਾਲੇ ਦੇ ਅਧੀਨ ਸਾਰੇ ਜਨਤਕ ਕਪਨੀਆਂ ਵੀ ਇਸ ਈ - ਐਪਲੀਕੇਸ਼ਨ ਦਾ ਉਪਯੋਗ ਕਰ ਰਹੀਆਂ ਹਨ

ਇਸ ਈ - ਐਪਲੀਕੇਸ਼ਨ ਦੀ ਮਦਦ ਨਾਲ ਠੇਕੇਦਾਰਾਂ ਦੁਆਰਾ ਕੰਟਰੈਕਟ ਵਰਕਰ ਨੂੰ ਕੀਤੇ ਜਾਣ ਵਾਲੇ ਭੁਗਤਾਨ ਦੀ ਨਿਗਰਾਨੀ ਵਿੱਚ ਰੇਲਵੇ ਨੂੰ ਮਦਦ ਮਿਲਦੀ ਹੈ

Posted On: 11 MAR 2021 1:12PM by PIB Chandigarh

ਭਾਰਤੀ ਰੇਲਵੇ ਦੇ ਮਜ਼ਦੂਰਾਂ ਦਾ ਹਿੱਤ ਸੁਨਿਸ਼ਚਿਤ ਕਰਨ ਲਈ ਭਾਰਤੀ ਰੇਲਵੇ ਦੁਆਰਾ ਸ਼੍ਰਮਿਕ ਕਲਿਆਣ ਈ - ਐਪਲੀਕੇਸ਼ਨ ਵਿਕਸਿਤ ਕੀਤਾ ਗਿਆ ਜਿਸ ਨੂੰ 1 ਅਕਤੂਬਰ, 2018 ਨੂੰ ਲਾਗੂ ਕੀਤਾ ਗਿਆਈ – ਐਪਲੀਕੇਸ਼ਨ ਘੱਟੋ ਘੱਟ ਮਜ਼ਦੂਰੀ ਅਧਿਨਿਯਮ ਦੇ ਪ੍ਰਾਵਧਾਨਾਂ ਦਾ ਅਨੁਪਾਲਨ ਸੁਨਿਸ਼ਚਿਤ ਕਰਦਾ ਹੈ ਅਤੇ ਇਹ ਵੀ ਸੁਨਿਸ਼ਚਿਤ ਕਰਦਾ ਹੈ ਕਿ ਇਸ ਈ - ਐਪਲੀਕੇਸ਼ਨ ‘ਤੇ ਭਾਰਤੀ ਰੇਲਵੇ ਵਿੱਚ ਕੰਮ ਕਰਨ ਵਾਲੇ ਕੰਟਰੈਕਟ ਵਰਕਰਾਂ ਨੂੰ ਕੀਤੇ ਜਾਣ ਵਾਲੇ ਭੁਗਤਾਨ ਦੀ ਵੰਡ ਠੇਕੇਦਾਰ ਨਿਯਮਿਤ ਰੂਪ ਨਾਲ ਅਪਲੋਡ ਕਰਨਇਹ ਪ੍ਰਕਿਰਿਆ ਕੰਟਰੈਕਟ ਵਰਕਰਾਂ ਨੂੰ ਠੇਕੇਦਾਰਾਂ ਦੁਆਰਾ ਕੀਤੇ ਜਾਣ ਵਾਲੇ ਭੁਗਤਾਨ ‘ਤੇ ਨਜ਼ਰ ਰੱਖਣ ਵਿੱਚ ਭਾਰਤੀ ਰੇਲਵੇ ਦੀ ਮਦਦ ਕਰਦੀ ਹੈ ਕਿਉਂਕਿ ਰੇਲਵੇ ਹੀ ਮੁੱਢਲਾ ਰੋਜ਼ਗਾਰ ਪ੍ਰਦਾਤਾ ਹੈ

9 ਮਾਰਚ, 2021 ਤੱਕ ਈ - ਪੋਰਟਲ ‘ਤੇ ਕੁੱਲ 15,812 ਠੇਕੇਦਾਰਾਂ ਅਤੇ 3,81,831 ਕੰਟਰੈਕਟ ਵਰਕਰਾਂ ਦਾ ਪੰਜੀਕਰਣ ਹੋ ਚੁੱਕਿਆ ਹੈ । ਇਸ ਦੇ ਇਲਾਵਾ ਭਾਰਤੀ ਰੇਲਵੇ ਦੇ ਅਧੀਨ ਇਸ ਪੋਰਟਲ ‘ਤੇ 48,312 ਲੇਟਰ ਆਵ੍ ਐਕਸੇਪਟੈਂਸ ਦੇ ਨਾਲ - ਨਾਲ ਕੁੱਲ 6 ਕਰੋੜ ਕਾਰਜ ਦਿਵਸਾਂ ਅਤੇ 3495 ਕਰੋੜ ਰੁਪਏ ਤੋਂ ਅਧਿਕ ਦੀ ਮਜਦੂਰੀ ਦੇ ਭੁਗਤਾਨ ਦਾ ਵੀ ਪੰਜੀਕਰਣ ਹੋਇਆ

ਭਾਰਤੀ ਰੇਲਵੇ ਦੇ ਅਧੀਨ ਕੰਮ ਕਰਨ ਵਾਲੀ ਸਾਰੀਆਂ ਜਨਤਕ ਖੇਤਰ ਦੀਆਂ ਕੰਪਨੀਆਂ ਇਸ ਐਪਲੀਕੇਸ਼ਨ ਦੀ ਵਰਤੋ ਕਰ ਰਹੀਆਂ ਹਨ

ਇਸ ਪੋਰਟਲ ‘ਤੇ ਭਾਰਤੀ ਰੇਲਵੇ ਦੀਆਂ ਕਈ ਇਕਾਈਆਂ / ਡਿਵੀਜਨ , ਵਰਕਸ਼ਾਪਾਂ/ ਪੀਯੂ/ ਪੀਐੱਸਯੂ ਨਾਲ ਜੁੜੇ ਸਾਰੇ ਠੇਕੇਦਾਰਾਂ ਨੂੰ ਪੰਜੀਕ੍ਰਿਤ ਕੀਤਾ ਜਾਣਾ ਲਾਜ਼ਮੀ ਹੈ । ਰੇਲਵੇ ਦੀਆਂ ਕਈ ਇਕਾਈਆਂ ਦੁਆਰਾ ਜਾਰੀ ਕੀਤੇ ਗਏ ਵਰਕ ਆਰਡਰ ਨੂੰ ਵੀ ਇਸ ‘ਤੇ ਦਰਜ ਕੀਤਾ ਜਾਣਾ ਲਾਜ਼ਮੀ ਹੈ। ਠੇਕੇਦਾਰਾਂ ਨੂੰ ਉਨ੍ਹਾਂ ਦੇ ਨਾਲ ਕੰਮ ਕਰਨ ਵਾਲੇ ਹਰੇਕ ਕੰਟਰੈਕਟ ਵਰਕਰ ਦਾ ਵੇਰਵਾ ਇਸ ਪੋਰਟਲ ‘ਤੇ ਦਰਜ ਕਰਵਾਉਂਣਾ ਪੈਂਦਾ ਹੈ ਅਤੇ ਉਨ੍ਹਾਂ ਨੂੰ ਵੰਡੇ ਗਏ ਕੰਮ ਅਤੇ ਉਸ ਕੰਮ ਦੇ ਬਦਲੇ ਦਿੱਤੇ ਜਾਣ ਵਾਲੇ ਮਿਹਨਤਾਨੇ ਦਾ ਵੇਰਵਾ ਵੀ ਨਿਯਮਿਤ ਅਧਾਰ ‘ਤੇ ਅਪਡੇਟ ਕਰਨਾ ਜ਼ਰੂਰੀ ਹੁੰਦਾ ਹੈਇਸ ਪੂਰੀ ਪ੍ਰਕਿਰਿਆ ਵਿੱਚ ਭਾਰਤ ਸਰਕਾਰ ਦੇ ਘੱਟੋ ਘੱਟ ਮਜ਼ਦੂਰੀ ਦੇ ਪ੍ਰਾਵਧਾਨਾਂ ਦੇ ਅਨੁਪਾਲਨ ਨੂੰ ਸੁਨਿਸ਼ਚਿਤ ਕਰਨ ਲਈ ਸਮੇਂ - ਸਮੇਂ ‘ਤੇ ਜਾਂਚ ਦਾ ਵੀ ਪ੍ਰਾਵਧਾਨ ਹੈ ।

ਠੇਕੇਦਾਰਾਂ ਦਾ ਬਿਲ ਪਾਸ ਕਰਨ ਤੋਂ ਪਹਿਲਾਂ ਰੇਲਵੇ ਦੇ ਬਿਲ ਪਾਸ ਕਰਨ ਵਾਲੀ ਅਥਾਰਿਟੀਆਂ ਇਸ ਗੱਲ ਦੀ ਵੀ ਜਾਂਚ ਕਰਦੀਆਂ ਹਨ ਕਿ ਈ -ਐਪਲੀਕੇਸ਼ਨ ‘ਤੇ ਠੇਕੇਦਾਰ ਦੁਆਰਾ ਉਸ ਦੇ ਨਾਲ ਜੁੜੇ ਕੰਟਰੈਕਟ ਵਰਕਰਾਂ ਦੀ ਮਜ਼ਦੂਰੀ ਨਾਲ ਜੁੜਿਆ ਡਾਟਾ ਅਪਲੋਡ ਕੀਤਾ ਗਿਆ ਹੈ ਜਾਂ ਨਹੀਂ । ਇਹ ਸੁਨਿਸ਼ਚਿਤ ਕਰਨ ਲਈ ਵਰਕਰ ਸ਼ਰਤਾਂ ਵਿੱਚ ਜ਼ਰੂਰੀ ਅਤੇ ਨਿਸ਼ਚਿਤ ਬਦਲਾਅ ਕੀਤੇ ਗਏ ਹਨ ।

ਈ - ਐਪਲੀਕੇਸ਼ਨ ਪੋਰਟਲ ‘ਤੇ ਕੰਟਰੈਕਟ ਵਰਕਰ ਦਾ ਪਹਿਚਾਣ ਪੱਤਰ ( ਆਈਡੀ ) ਬਣਾਏ ਜਾਣ ਦਾ ਵੀ ਪ੍ਰਾਵਧਾਨ ਉਪਲੱਬਧ ਹੈ । ਨਾਲ ਹੀ ਨਾਲ ਉਨ੍ਹਾਂ ਨੂੰ ਅਦਾ ਕੀਤੀ ਜਾਣ ਵਾਲੀ ਮਜ਼ਦੂਰੀ ਅਤੇ ਈਪੀਐੱਫ ਅਤੇ ਈਐੱਸਆਈਸੀ ਵਿੱਚ ਕੀਤੇ ਗਏ ਯੋਗਦਾਨ ਸਬੰਧੀ ਐੱਸਐੱਮਐੱਸ ਵੀ ਸਮੇਂ - ਸਮੇਂ ‘ਤੇ ਉਨ੍ਹਾਂ ਨੂੰ ਭੇਜਿਆ ਜਾਣਾ ਲਾਜ਼ਮੀ ਹੈ ।

 

ਪਾਰਦਰਸ਼ਿਤਾ ਸੁਨਿਸ਼ਚਿਤ ਕਰਨ ਲਈ ਕੁਝ ਪ੍ਰਾਸੰਗਿਕ ਕਾਰਜ ਦਾ ਸੰਖੇਪ ਵੇਰਵਾ , ਵਰਤਮਾਨ ਵਿੱਚ ਜਾਰੀ ਕਾਰਜਾਂ , ਠੇਕੇਦਾਰਾਂ ਦੇ ਨਾਲ ਜੁੜਿਆ ਕੰਟਰੈਕਟ ਵਰਕਰ ਅਤੇ ਵੱਖ - ਵੱਖ ਰੇਲਵੇ ਯੂਨਿਟ ਦੇ ਅਧੀਨ ਕੰਮ ਕਰ ਰਹੇ ਕੰਟਰੈਕਟ ਵਰਕਰਾਂ ਨੂੰ ਕੀਤੇ ਗਏ ਸਕਲ ਭੁਗਤਾਨ ਦਾ ਵੇਰਵਾ ਆਮ ਜਨਤਾ ਲਈ ਵੀ ਪੋਰਟਲ ‘ਤੇ ਉਪਲੱਬਧ ਹੈ ।

*****

ਡੀਜੇਐੱਨ/ਐੱਮਕੇਵੀ


(Release ID: 1704214) Visitor Counter : 189