ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਸਾਊਦੀ ਅਰਬ ਦੇ ਸ਼ਾਹੀ ਮਹਾਮਹਿਮ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਬਿਨ ਅਬਦੁਲ ਅਜ਼ੀਜ਼ ਅਲ ਸਊਦ ਦੇ ਦਰਮਿਆਨ ਟੈਲੀਫੋਨ ’ਤੇ ਗੱਲਬਾਤ ਹੋਈ

Posted On: 10 MAR 2021 7:04PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਸ਼ਾਹੀ ਮਹਾਮਹਿਮ ਮੁਹੰਮਦ ਬਿਨ ਸਲਮਾਨ ਨਾਲ ਟੈਲੀਫੋਨ ’ਤੇ ਗੱਲਬਾਤ ਕੀਤੀ।

 

ਦੋਵੇਂ ਆਗੂਆਂ ਨੇ ਸਾਲ 2019 ’ਚ ਸਥਾਪਿਤ ਦੁਵੱਲੀ ‘ਰਣਨੀਤਕ ਭਾਈਵਾਲੀ ਪਰਿਸ਼ਦ’ (ਸਟ੍ਰੈਟਜਿਕ ਪਾਰਟਨਰਸ਼ਿਪ ਕੌਂਸਲ) ਦੇ ਕੰਮਕਾਜ ਦੀ ਸਮੀਖਿਆ ਕੀਤੀ ਤੇ ਭਾਰਤ–ਸਾਊਦੀ ਭਾਈਵਾਲੀ ਵਿੱਚ ਸਥਿਰ ਵਿਕਾਸ ਉੱਤੇ ਤਸੱਲੀ ਪ੍ਰਗਟਾਈ। ਪ੍ਰਧਾਨ ਮੰਤਰੀ ਨੇ ਦੋਵੇਂ ਦੇਸ਼ਾਂ ਦੇ ਦਰਮਿਆਨ ਵਪਾਰ ਤੇ ਨਿਵੇਸ਼ ਵਿੱਚ ਹੋਰ ਵਾਧਾ ਕੀਤੇ ਜਾਣ ਦੀ ਇੱਛਾ ਪ੍ਰਗਟਾਈ ਅਤੇ ਉਹ ਸਾਰੇ ਮੌਕੇ ਉਜਾਗਰ ਕੀਤੇ ਕਿ ਜਿੱਥੇ–ਜਿੱਥੇ ਭਾਰਤੀ ਅਰਥਵਿਵਸਥਾ ਸਾਊਦੀ ਨਿਵੇਸ਼ਕਾਂ ਨੂੰ ਮੌਕੇ ਮੁਹੱਈਆ ਕਰਵਾ ਸਕਦੀ ਹੈ।

 

ਦੋਵੇਂ ਆਗੂ ਭਾਰਤ ਅਤੇ ਸਾਊਦੀ ਅਰਬ ਦੇ ਦਰਮਿਆਨ ਖ਼ਾਸ ਦੋਸਤੀ ਤੇ ਲੋਕਾਂ ਤੋਂ ਲੋਕਾਂ ਤੱਕ ਦੇ ਸਬੰਧਾਂ ਦੀ ਭਾਵਨਾ ਅਨੁਸਾਰ ਕੋਵਿਡ–19 ਵਿਰੁੱਧ ਇੱਕ–ਦੂਸਰੇ ਦੀਆਂ ਕੋਸ਼ਿਸ਼ਾਂ ਵਿੱਚ ਸਮਰਥਨ ਜਾਰੀ ਰੱਖਣ ਲਈ ਸਹਿਮਤ ਹੋਏ। ਉਨ੍ਹਾਂ ਪਰਸਪਰ ਹਿਤਾਂ ਦੇ ਖੇਤਰੀ ਤੇ ਅੰਤਰਰਾਸ਼ਟਰੀ ਵਿਕਾਸ–ਕ੍ਰਮਾਂ ਦੀ ਵੀ ਸਮੀਖਿਆ ਕੀਤੀ।

 

ਪ੍ਰਧਾਨ ਮੰਤਰੀ ਨੇ ਸ਼ਾਹੀ ਮਹਾਮਹਿਮ ਕ੍ਰਾਊਨ ਪ੍ਰਿੰਸ ਨੂੰ ਛੇਤੀ ਤੋਂ ਛੇਤੀ ਭਾਰਤ ਆਉਣ ਦਾ ਆਪਣਾ ਸੱਦਾ ਦੁਹਰਾਇਆ।

 

***

 

ਡੀਐੱਸ/ਐੱਸਐੱਚ


(Release ID: 1703975) Visitor Counter : 195