ਨੀਤੀ ਆਯੋਗ
ਨੀਤੀ ਆਯੋਗ 10 ਮਾਰਚ 2021 ਨੂੰ ਦੀਰਘਕਾਲਿਕ ਵਿਕਾਸ ਟੀਚੇ ਭਾਰਤ ਸੂਚਕਾਂਕ ਅਤੇ ਡੈਸ਼ਬੋਰਡ 2020 -21 ਜਾਰੀ ਕਰੇਗਾ
Posted On:
08 MAR 2021 3:09PM by PIB Chandigarh
ਨੀਤੀ ਆਯੋਗ 10 ਮਾਰਚ, 2021 ਨੂੰ ਭਾਰਤ ਦੀਰਘਕਾਲਿਕ ਵਿਕਾਸ ਟੀਚਾ (ਐੱਸਡੀਜੀ) ਦਾ ਤੀਜਾ ਸੰਸਕਰਣ ਜਾਰੀ ਕਰੇਗਾI ਪਹਿਲੀ ਵਾਰ ਦਸੰਬਰ 2018 ਵਿੱਚ ਇਹ ਸੂਚਕਾਂਕ ਸ਼ੁਰੂ ਕੀਤਾ ਗਿਆ ਸੀI ਇਹ ਹੁਣ ਦੇਸ਼ ਵਿੱਚ ਦੀਰਘਕਾਲਿਕ ਵਿਕਾਸ ਟੀਚਿਆਂ ਦੀ ਪ੍ਰਗਤੀ ਦੀ ਨਿਗਰਾਨੀ ਕਰਨ ਦਾ ਇੱਕ ਪ੍ਰਾਥਮਿਕ ਸਾਧਨ ਹੈ ਅਤੇ ਇਸ ਨੇ ਕੇਂਦਰ ਅਤੇ ਰਾਜਾਂ ਦਰਮਿਆਨ ਵਿਕਾਸ ਦੇ ਮੁਕਾਬਲੇ ਨੂੰ ਅੱਗੇ ਵਧਾਇਆ ਹੈI ਨੀਤੀ ਆਯੋਗ ਦੇ ਵਾਈਸ ਚੇਅਰਮੈਨ ਡਾ. ਰਾਜੀਵ ਕੁਮਾਰ ਇਸ ਨੂੰ ਜਾਰੀ ਕਰਨਗੇI ਇਸ ਮੌਕੇ ‘ਤੇ ਉਨ੍ਹਾਂ ਨੇ ਨੀਤੀ ਆਯੋਗ ਦੇ ਮੁੱਖ ਕਾਰਜਕਾਰੀ ਅਧਿਕਾਰੀ, ਸ਼੍ਰੀ ਅਮਿਤਾਭ ਕਾਂਤ, ਰਾਸ਼ਟਰ ਸੰਘ ਦੀ ਰੇਜੀਡੈਂਟ ਕੋ–ਆਰਡੀਨੇਟਰ, ਸੁਸ਼੍ਰੀ ਰੇਨੇਟਾ ਲੋਕ - ਦੇਸਿਲੀਆਂ ਅਤੇ ਭਾਰਤ ਵਿੱਚ ਯੂਐੱਨਡੀਪੀ ਦੀ ਰੇਜੀਡੈਂਟ ਰਿਪ੍ਰੈਜੇਂਟੇਟਿਵ, ਸ਼ੁਸ਼੍ਰੀ ਸ਼ੋਕੋ ਨੋਡਾ ਵੀ ਮੌਜੂਦ ਰਹਿਣਗੇ। ਨੀਤੀ ਆਯੋਗ ਦੁਆਰਾ ਡਿਜ਼ਾਇਨ ਅਤੇ ਵਿਕਸਿਤ ਇਸ ਸੂਚਕਾਂਕ ਨੂੰ ਇਸ ਦੇ ਨਿਰਮਾਣ ਦੀ ਪ੍ਰਕਿਰਿਆ ਵਿੱਚ ਸ਼ਾਮਲ ਮੂਲ ਹਿਤਧਾਰਕਾਂ ਵਿੱਚ ਕੇਂਦਰ ਅਤੇ ਰਾਜ ਸਰਕਾਰਾਂ, ਭਾਰਤ ਵਿੱਚ ਸੰਯੁਕਤ ਰਾਸ਼ਟਰ ਦੀਆਂ ਕਾਰਜਸ਼ੀਲ ਸੰਸਥਾਵਾਂ, ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲਾ ਅਤੇ ਹੋਰ ਪ੍ਰਮੁੱਖ ਮੰਤਰਾਲੇ ਸ਼ਾਮਲ ਹਨ।
ਐੱਸਡੀਜੀ ਭਾਰਤ ਸੂਚਕਾਂਕ ਅਤੇ ਡੈਸ਼ਬੋਰਡ 2020-21: ਐਕਸ਼ਨ ਦੇ ਦਹਾਕੇ ਵਿੱਚ ਭਾਗੀਦਾਰੀ
ਇਹ ਸੂਚਕਾਂਕ ਵਿਸ਼ਵ ਟੀਚਿਆਂ ਦੀ ਪ੍ਰਾਪਤੀ ਦਿਸ਼ਾ ਵਿੱਚ ਹੁਣ ਤੱਕ ਰਾਸ਼ਟਰੀ ਅਤੇ ਰਾਜ ਪੱਧਰ ‘ਤੇ ਹੋਈ ਪ੍ਰਗਤੀ ਦਾ ਮੁੱਲਾਂਕਣ ਕਰਦਾ ਹੈ ਅਤੇ ਇਹ ਸਥਿਰਤਾ, ਦ੍ਰਿੜ੍ਹਤਾ ਅਤੇ ਸਹਿਯੋਗ ਦੇ ਸੰਦੇਸ਼ ਨੂੰ ਅੱਗੇ ਵਧਾਉਣ ਵਿੱਚ ਸਫਲ ਰਿਹਾ ਹੈI 2030 ਤੱਕ ਲਈ ਨਿਰਧਾਰਿਤ ਟੀਚਿਆਂ ਦੀ ਪ੍ਰਾਪਤੀ ਦੀ ਦਿਸ਼ਾ ਵਿੱਚ ਹੁਣ ਤੱਕ ਇੱਕ ਤਿਹਾਈ ਯਾਤਰਾ ਕਰ ਚੁੱਕੇ ਇਨ੍ਹਾਂ ਯਤਨ ਦੇ ਬਾਅਦ ਸੂਚਕਾਂਕ ਦੀ ਇਹ ਰਿਪੋਰਟ ਸਹਿਭਾਗਿਤਾ ਦੇ ਮਹੱਤਵ ‘ਤੇ ਕੇਂਦ੍ਰਿਤ ਹੈ ਅਤੇ ਇਸ ਦਾ ਸਿਰਲੇਖ ਹੈ : “ਐੱਸਡੀਜੀ ਭਾਰਤ ਸੂਚਕਾਂਕ ਅਤੇ ਡੈਸ਼ਬੋਰਡ 2020-21: ਐਕਸ਼ਨ ਦੇ ਦਹਾਕੇ ਵਿੱਚ ਭਾਗੀਦਾਰੀ”
ਹਰ ਨਵੇਂ ਸੰਸਕਰਣ ਵਿੱਚ ਕਾਰਜ ਪ੍ਰਦਰਸ਼ਨ ਵਿੱਚ ਉਤਕ੍ਰਿਸ਼ਟਤਾ ਦੇ ਪੱਧਰ ਦਾ ਨਿਰਧਾਰਣ ਕਰਨ ਅਤੇ ਹੁਣ ਤੱਕ ਹੋਈ ਪ੍ਰਗਤੀ ਦਾ ਮੁਲਾਂਕਣ ਕਰਨ ਦੇ ਇਲਾਵਾ ਕੇਂਦਰ ਅਤੇ ਰਾਜਾਂ ਨੂੰ ਮਿਲੇ ਅੰਕੜਿਆਂ ਨੂੰ ਅੱਪਡੇਟ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸਾਲ 2018-19 ਵਿੱਚ ਜਾਈ ਪਹਿਲੇ ਸੰਸਕਰਣ ਵਿੱਚ 13, ਉਦੇਸ਼ਾਂ , 39 ਟੀਚਿਆਂ ਅਤੇ 62 ਸੂਚਕਾਂ ਦਾ ਵੇਰਵਾ ਸੀ , ਜਦੋਂ ਕਿ ਦੂਜੇ ਸੰਸਕਰਣ ਵਿੱਚ 17 ਉਦੇਸ਼ , 54 ਟੀਚੇ ਅਤੇ 100 ਸੂਚਕ ਸਨ। ਤੀਸਰੇ ਸੰਸਕਰਣ ਵਿੱਚ 17 ਉਦੇਸ਼ , 70 ਟੀਚੇ ਅਤੇ 115 ਸੂਚਕ ਹਨ ।
ਸੂਚਕਾਂਕ ਦਾ ਨਿਰਮਾਣ ਅਤੇ ਇਸ ਲਈ ਵਰਤੀ ਜਾਣ ਵਾਲੀ ਕਾਰਜ ਪ੍ਰਣਾਲੀ ਐੱਸਡੀਜੀ ‘ਤੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਕਾਰਜ ਪ੍ਰਦਰਸ਼ਨ ਦਾ ਆਕਲਨ ਕਰਨ ਨਾਲ ਹੀ ਉਨ੍ਹਾਂ ਦੀ ਯੋਗਤਾ ਕ੍ਰਮ ਦੇ ਨਿਰਧਾਰਣ ਕਰਨ ਦੇ ਕੇਂਦਰੀ ਉਦੇਸ਼ਾਂ ਨੂੰ ਮੂਰਤ ਰੂਪ ਦਿੰਦੀ ਹੈ; ਅਜਿਹੇ ਖੇਤਰਾਂ ਦੀ ਪਹਿਚਾਣ ਕਰਨ ਵਿੱਚ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਹਾਇਤਾ ਦੇਣ ਅਤੇ ਉਨ੍ਹਾਂ ਦਰਮਿਆਨ ਸਿਹਤ ਮੁਕਾਬਲੇ ਨੂੰ ਹੁਲਾਰਾ ਦੇਣ ਦੀ ਜ਼ਰੂਰਤ ਹੈ । ਸੂਚਕਾਂਕ ਅਨੁਮਾਨ 17ਵੇਂ ਟੀਚੇ ਲਈ ਗੁਣਾਤਮਕ ਮੁਲਾਂਕਣ ਦੇ ਨਾਲ ਪਹਿਲਾਂ 16 ਟੀਚਿਆ ਲਈ ਅੰਕੜਿਆਂ ‘ਤੇ ਅਧਾਰਿਤ ਹੈ । ਟੀਚਾ ਨਿਰਧਾਰਣ ਦੀ ਤਕਨੀਕੀ ਪ੍ਰਕਿਰਿਆ ਅਤੇ ਸਕੋਰ ਦੇ ਸਧਾਰਨੀਕਰਣ ਸੰਸਾਰ ਪੱਧਰ ‘ਤੇ ਸਥਾਪਤ ਕਾਰਜ ਪ੍ਰਣਾਲੀ ਦਾ ਪਾਲਣ ਕਰਦੇ ਹਨ । ਜਿੱਥੇ ਟੀਚਾ ਨਿਰਧਾਰਣ ਹਰੇਕ ਸੰਕੇਤਕ ਲਈ ਟੀਚਾ ਦੇ ਅੰਤਰ ਨੂੰ ਨਾਪਣ ਵਿੱਚ ਸਮਰੱਥ ਬਣਾਉਂਦਾ ਹੈ , ਉਹ ਸਕਾਰਾਤਮਕ ਅਤੇ ਨਕਾਰਾਤਮਕ ਸੰਕੇਤਕਾਂ ਦੇ ਸਧਾਰਨੀਕਰਨ ਦੀ ਪ੍ਰਕਿਰਿਆ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਟੀਚਾਵਾਰ ਸਕੋਰ ਦੀ ਤੁਲਨਾਤਮਕਤਾ ਅਤੇ ਮੁਲਾਂਕਣ ਦੀ ਆਗਿਆ ਦਿੰਦੀ ਹੈ ।
ਸੰਕੇਤਕਾਂ ਦੀ ਚੋਣ ਤੋਂ ਪਹਿਲਾਂ ਅੰਕੜਾ ਪ੍ਰੋਗਰਾਮ ਲਾਗੂਕਰਨ ਮੰਤਰਾਲਾ, ਕੇਂਦਰੀ ਮੰਤਰਾਲੇ ਅਤੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹਿਤਧਾਰਕਾਂ ਦਰਮਿਆਨ ਆਪਸੀ ਤਾਲਮੇਲ ਦੇ ਬਾਅਦ ਪਰਸਪਰ ਵਿੱਚ ਵਿਚਾਰ-ਵਟਾਂਦਰਾ ਹੁੰਦਾ ਹੈ । ਚੋਣ ਪ੍ਰਕਿਰਿਆ ਸੰਕੇਤਕਾਂ ਦੀ ਮਸੌਦਾ ਸੂਚੀ ‘ਤੇ ਮਿਲੀਆਂ ਟਿੱਪਣੀਆਂ ਅਤੇ ਸੁਝਾਵਾਂ ਨੂੰ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਭੇਜਿਆ ਜਾਂਦਾ ਹੈ। ਇਸ ਸਥਾਨੀਕਰਣ ਸਾਧਨ ਦੇ ਲਾਜ਼ਮੀ ਹਿਤਧਾਰਕ ਅਤੇ ਅੰਗ ਰੂਪ ਵਿੱਚ , ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਸਥਾਨੀਕਰਣ ਦੀ ਸਮਝ ਅਤੇ ਜ਼ਮੀਨੀ ਅਨੁਭਵ ਦੇ ਨਾਲ ਮਿਲੀ ਪ੍ਰਤਿਕਿਰਿਆਵਾਂ ਦਾ ਸਮਾਵੇਸ਼ ਕਰਨ ਦੇ ਨਾਲ ਹੀ ਇਸ ਸੂਚਕਾਂਕ ਨੂੰ ਆਕਾਰ ਦੇਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ ਹੈ।
ਰਾਸ਼ਟਰੀ ਪ੍ਰਾਥਮਿਕਤਾਵਾਂ ਦੇ ਅਨੁਰੂਪ ਇਹ ਸੂਚਕਾਂਕ 2030 ਏਜੰਡੇ ਦੇ ਤਹਿਤ ਵਿਸ਼ਵ ਪ੍ਰਾਥਮਿਕਤਾਵਾਂ ਦੀ ਵਿਆਪਕ ਕੁਦਰਤ ਦੀ ਅਭਿਵਿਅਕਤੀ ਦਾ ਪ੍ਰਤੀਨਿਧੀਤਵ ਕਰਦਾ ਹੈ । ਸੂਚਕਾਂਕ ਦਾ ਮੋਡਿਊਲਰ ਸੁਭਾਵ ਸਿਹਤ ਅਤੇ ਸਿੱਖਿਆ , ਲਿੰਗ , ਆਰਥਿਕ ਵਿਕਾਸ , ਸੰਸਥਾਨਾਂ , ਜਲਵਾਯੂ ਪਰਿਵਰਤਨ ਅਤੇ ਵਾਤਾਵਰਣ ਸਹਿਤ ਟੀਚਿਆਂ ਦੀ ਵਿਆਪਕ ਕੁਦਰਤ ‘ਤੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਤਰੱਕੀ ਲਈ ਇੱਕ ਨੀਤੀਗਤ ਸਾਧਨ ਅਤੇ ਦਿਗਦਰਸ਼ਨ ਬਣ ਗਿਆ ਹੈ । ਭਾਰਤ ਦੇ ਦੀਰਘਕਾਲੀਕ ਵਿਕਾਸ ਟੀਚੇ ਵਿੱਚ ਜ਼ਰੂਰੀ ਨਿਵੇਸ਼ ਲਈ ਰਾਜਾਂ ਦੁਆਰਾ 15ਵੇਂ ਵਿੱਤ ਆਯੋਗ ਨੂੰ ਆਪਣੀਆਂ ਜ਼ਰੂਰਤਾ ਦੱਸੇ ਜਾਣ ਦੇ ਨਾਲ ਹੀ ਇਹ ਸੂਚਕਾਂਕ ਅਨੇਕ ਦੀਰਘਕਾਲਿਕ ਵਿਕਾਸ ਟੀਚਿਆਂ ਅਤੇ ਭਵਿੱਖ ਦੀਆਂ ਸੰਕਲਪਨਾਵਾਂ ਅਤੇ ਯੋਜਨਾਵਾਂ ਦੇ ਅਤਿਰਿਕਤ ਰਾਜ ਅਤੇ ਜ਼ਿਲ੍ਹਾ ਸੰਕੇਤਕ ਰੂਪ ਰੇਖਾ ਦੇ ਵਿਕਾਸ ਨੂੰ ਪ੍ਰੋਤਸਾਹਿਤ ਕਰਕੇ ਕਈ ਸੰਸਥਾਵਾਂ ਦੀਆਂ ਕਾਰਜ ਪ੍ਰਣਾਲੀਆਂ ਦੀ ਸਮੀਖਿਆ ਕਰਦੇ ਹੋਏ ਵਿੱਚ ਰਾਸ਼ਟਰੀ ਪੱਧਰ ‘ਤੇ ਦੀਰਘਕਾਲੀਕ ਵਿਕਾਸ ਟੀਚਿਆਂ ਦੀ ਪ੍ਰਾਪਤੀ ਵਿੱਚ ਵੀ ਸਫਲ ਰਿਹਾ ਹੈ।
ਨੀਤੀ ਆਯੋਗ ਨੂੰ ਰਾਸ਼ਟਰੀ ਅਤੇ ਉਪ - ਰਾਸ਼ਟਰੀ ਪੱਧਰ ‘ਤੇ ਦੀਰਘਕਾਲੀਕ ਵਿਕਾਸ ਟੀਚਿਆਂ ਨੂੰ ਅਪਣਾਉਣ ਅਤੇ ਉਨ੍ਹਾਂ ਦੀ ਨਿਗਰਾਨੀ ਲਈ ਆਪਸੀ ਤਾਲਮੇਲ ਕਰਨ ਦਾ ਅਧਿਕਾਰ ਹੈ। ਐੱਸਡੀਜੀ ਭਾਰਤ ਸੂਚਕਾਂਕ ਅਤੇ ਡੈਸ਼ਬੋਰਡ 2020 - 21 ਨੀਤੀ ਆਯੋਗ ਦੇ ਯਤਨਾਂ ਦਾ ਪ੍ਰਤਿਨਿਧੀਤਵ ਦੇ ਨਾਲ ਹੀ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਹਮੇਸ਼ਾ ਵਿਕਾਸ ਟੀਚਿਆਂ ਦੇ ਸਥਾਨੀਕਰਣ ਲਈ ਆਪਣੀ ਪ੍ਰਤਿਬੱਧਤਾ ਨੂੰ ਮੂਰਤ ਰੂਪ ਦੇਣ ਅਤੇ ਐੱਸਡੀਜੀ ਦੇ ਤਹਿਤ ਤਰੱਕੀ ਦੀ ਨਿਗਰਾਨੀ ਵਿੱਚ ਸੁਧਾਰ ਲਿਆਉਣ ਦੀ ਦਿਸ਼ਾ ਵਿੱਚ ਲਗਾਤਾਰ ਕੋਸ਼ਿਸ਼ ਕਰਦਾ ਰਹਿੰਦਾ ਹੈ।
***
ਡੀਐੱਸ/ਏਕੇਜੇ
(Release ID: 1703853)
Visitor Counter : 179