ਵਿੱਤ ਮੰਤਰਾਲਾ
ਸੂਬਿਆਂ ਨੂੰ ਜੀ ਐੱਸ ਟੀ ਮੁਆਵਜ਼ੇ ਦੀ ਕਮੀ ਲਈ ਜਾਰੀ ਰਾਸ਼ੀ 1.06 ਲੱਖ ਕਰੋੜ ਰੁਪਏ ਤੇ ਪੁੱਜੀ
ਸੂਬਿਆਂ ਨੂੰ ਸੋਮਵਾਰ 8 ਮਾਰਚ 2021 ਨੂੰ 2,104 ਕਰੋੜ ਰੁਪਏ ਦੀ 19ਵੀਂ ਕਿਸ਼ਤ ਜਾਰੀ ਕੀਤੀ ਗਈ
ਸੰਭਾਵਿਤ ਜੀ ਐੱਸ ਟੀ ਦੀ ਕਮੀ ਲਈ ਜਾਰੀ ਰਾਸ਼ੀ 1.10 ਲੱਖ ਕਰੋੜ ਰੁਪਏ ਦਾ 96% ਹੈ
Posted On:
09 MAR 2021 12:29PM by PIB Chandigarh
ਵਿੱਤ ਮੰਤਰਾਲੇ ਦੇ ਖਰਚਾ ਵਿਭਾਗ ਨੇ ਸੂਬਿਆਂ ਨੂੰ ਜੀ ਐੱਸ ਟੀ ਮੁਆਵਜ਼ੇ ਦੀ ਕਮੀ ਨਾਲ ਨਜਿੱਠਣ ਲਈ 19ਵੀਂ ਹਫ਼ਤਾਵਾਰੀ 2,104 ਕਰੋੜ ਰੁਪਏ ਦੀ ਕਿਸ਼ਤ ਸੋਮਵਾਰ ਨੂੰ ਜਾਰੀ ਕੀਤੀ ਹੈ । ਇਸ ਵਿੱਚੋਂ 7 ਸੂਬਿਆਂ ਨੂੰ 2,103.95 ਕਰੋੜ ਰੁਪਏ ਜਾਰੀ ਕੀਤੇ ਗਏ ਹਨ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਪੁਡੁਚੇਰੀ ਨੂੰ 0.05 ਕਰੋੜ ਰੁਪਏ ਜਾਰੀ ਕੀਤੇ ਗਏ ਹਨ ।
ਹੁਣ ਤੱਕ ਸੂਬਿਆਂ ਤੇ ਵਿਧਾਨ ਸਭਾ ਵਾਲੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕੁੱਲ ਸੰਭਾਵਿਤ ਜੀ ਐੱਸ ਟੀ ਮੁਆਵਜ਼ੇ ਕਮੀ ਦਾ 96% ਜਾਰੀ ਕੀਤਾ ਜਾ ਚੁੱਕਾ ਹੈ । ਇਸ ਵਿੱਚੋਂ 97,242.03 ਕਰੋੜ ਰੁਪਏ ਸੂਬਿਆਂ ਨੂੰ ਅਤੇ 8,861.97 ਕਰੋੜ ਰੁਪਏ ਵਿਧਾਨ ਸਭਾ ਵਾਲੇ 3 ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਜਾਰੀ ਕੀਤੇ ਗਏ ਹਨ ।
ਭਾਰਤ ਸਰਕਾਰ ਇਹ ਰਾਸ਼ੀ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਇੱਕ ਵਿਸ਼ੇਸ਼ ਉਧਾਰ ਖਿੜਕੀ , ਜੋ ਅਕਤੂਬਰ 2020 ਵਿੱਚ ਸਥਾਪਿਤ ਕੀਤੀ ਗਈ ਸੀ , ਰਾਹੀਂ ਉਧਾਰ ਲੈਂਦੀ ਹੈ ਤਾਂ ਜੋ ਜੀ ਐੱਸ ਟੀ ਲਾਗੂ ਕਰਨ ਉਪਰੰਤ 1.10 ਲੱਖ ਕਰੋੜ ਰੁਪਏ ਦੇ ਮਾਲੀਏ ਦੀ ਸੰਭਾਵਿਤ ਕਮੀ ਨਾਲ ਨਜਿੱਠਿਆ ਜਾ ਸਕੇ । ਭਾਰਤ ਸਰਕਾਰ ਇਹ ਉਧਾਰ ਇਸ ਖਿੜਕੀ ਰਾਹੀਂ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਤਰਫੋਂ ਉਧਾਰ ਲੈ ਰਹੀ ਹੈ । 23 ਅਕਤੂਬਰ 2020 ਤੋਂ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ 19 ਗੇੜਾਂ ਤਹਿਤ ਉਧਾਰ ਲਏ ਜਾ ਚੁੱਕੇ ਹਨ ।
ਵਿਸ਼ੇਸ਼ ਖਿੜਕੀ ਤਹਿਤ ਭਾਰਤ ਸਰਕਾਰ ਨੇ 3 ਅਤੇ 5 ਸਾਲਾਂ ਦੀ ਮਿਆਦ ਲਈ ਸਰਕਾਰੀ ਸਟਾਕ ਉਧਾਰੇ ਲਏ ਹਨ । ਹਰੇਕ ਮਿਆਦ ਦੇ ਤਹਿਤ ਲਿਆ ਗਿਆ ਉਧਾਰ ਸਾਰੇ ਸੂਬਿਆਂ ਨੂੰ ਬਰਾਬਰ ਉਨ੍ਹਾਂ ਦੇ ਜੀ ਐੱਸ ਟੀ ਮੁਆਵਜ਼ੇ ਦੀ ਕਮੀ ਅਨੁਸਾਰ ਵੰਡਿਆ ਜਾਂਦਾ ਹੈ । ਮੌਜੂਦਾ ਜਾਰੀ ਕਿਸ਼ਤ ਨਾਲ 23 ਸੂਬਿਆਂ ਤੇ 3 ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਅਨੁਪਾਤਕ ਲੰਬਿਤ ਜੀ ਐੱਸ ਟੀ ਕਮੀ ਜੋ ਪੰਜ ਸਾਲਾਂ ਦੀ ਮਿਆਦ ਲਈ ਉਧਾਰ ਲਈ ਗਈ ਹੈ , ਮੁਕੰਮਲ ਹੋ ਗਈ ਹੈ । ਬਾਕੀ 5 ਸੂਬਿਆਂ ਵਿੱਚ ਜੀ ਐੱਸ ਮੁਆਵਜ਼ੇ ਦੀ ਕਮੀ ਨਹੀਂ ਪਾਈ ਗਈ ਹੈ ।
ਇਸ ਹਫ਼ਤੇ ਅਜਿਹੇ ਫੰਡਾਂ ਦੀ ਸੂਬਿਆਂ ਨੂੰ ਜਾਰੀ ਕੀਤੀ ਜਾਣ ਵਾਲੀ ਇਹ 19ਵੀਂ ਕਿਸ਼ਤ ਹੈ । ਇਸ ਹਫ਼ਤੇ ਉਧਾਰ ਰਾਸ਼ੀ 5.8594% ਵਿਆਜ ਦਰ ਤੇ ਲਈ ਗਈ ਹੈ । ਹੁਣ ਤੱਕ ਵਿਸੇ਼ਸ਼ ਉਧਾਰ ਵਿੰਡੋ ਰਾਹੀਂ 4.8842% ਔਸਤਨ ਵਿਆਜ ਦਰ ਤੇ ਕੇਂਦਰ ਸਰਕਾਰ 1,06,104 ਕਰੋੜ ਰੁਪਏ ਉਧਾਰ ਲੈ ਚੁੱਕੀ ਹੈ ।
ਜੀ ਐੱਸ ਟੀ ਲਾਗੂ ਕਰਨ ਤੋਂ ਬਾਅਦ ਖਾਤੇ ਦੇ ਸੰਬੰਧ ਵਿੱਚ ਮਾਲੀਏ ਦੀ ਕਮੀ ਨਾਲ ਨਜਿੱਠਣ ਲਈ ਵਿਸ਼ੇਸ਼ ਉਧਾਰ ਖਿੜਕੀ ਰਾਹੀਂ ਫੰਡ ਮੁਹੱਈਆ ਕਰਨ ਤੋਂ ਇਲਾਵਾ ਭਾਰਤ ਸਰਕਾਰ ਨੇ ਸੂਬਿਆਂ ਦੀ ਕੁੱਲ ਸੂਬਾ ਘਰੇਲੂ ਉਤਪਾਦ (ਜੀ ਐੱਸ ਡੀ ਪੀ) ਦੇ 0.50 % ਦੇ ਬਰਾਬਰ ਵਧੇਰੇ ਉਧਾਰ ਲੈਣ ਦੀ ਪ੍ਰਵਾਨਗੀ ਦਿੱਤੀ ਹੈ । ਇਹ ਪ੍ਰਵਾਨਗੀ ਸੂਬਿਆਂ ਨੂੰ ਜੀ ਐੱਸ ਟੀ ਮੁਆਵਜ਼ੇ ਦੀ ਕਮੀ ਨਾਲ ਨਜਿੱਠਣ ਲਈ ਵਧੇਰੇ ਵਿੱਤੀ ਸਰੋਤ ਪੈਦਾ ਕਰਨ ਲਈ ਸਹਾਇਤਾ ਵਜੋਂ ਉਹਨਾਂ ਸੂਬਿਆਂ ਨੂੰ ਦਿੱਤੀ ਗਈ ਹੈ , ਜਿਹਨਾਂ ਨੇ ਆਪਸ਼ਨ—1 ਚੁਣਿਆ ਹੈ । ਸਾਰੇ ਸੂਬਿਆਂ ਨੇ ਆਪਣੀ ਤਰਜੀਹ ਆਪਸ਼ਨ—1 ਲਈ ਦਿੱਤੀ ਹੈ । ਇਸ ਸਹੂਲਤ ਤਹਿਤ 28 ਸੂਬਿਆਂ ਨੂੰ 1,06,830 ਕਰੋੜ ਰੁਪਏ (ਜੀ ਐੱਸ ਡੀ ਪੀ ਦਾ 0.50%) ਵਧੇਰੇ ਉਧਾਰ ਲੈਣ ਦੀ ਪ੍ਰਵਾਨਗੀ ਵੀ ਦਿੱਤੀ ਗਈ ਹੈ ।
28 ਸੂਬਿਆਂ ਨੂੰ ਵਧੇਰੇ ਉਧਾਰ ਲੈਣ ਲਈ ਦਿੱਤੀ ਪ੍ਰਵਾਨਗੀ ਦੀ ਰਾਸ਼ੀ ਅਤੇ ਵਿਸ਼ੇਸ਼ ਖਿੜਕੀ ਰਾਹੀਂ ਦਿੱਤੇ ਗਏ ਫੰਡਸ ਅਤੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਹੁਣ ਤੱਕ ਜਾਰੀ ਕੀਤੀ ਗਈ ਰਾਸ਼ੀ ਹੇਠ ਲਿਖੇ ਅਨੈਕਸਚਰ ਵਿੱਚ ਦਿੱਤੀ ਗਈ ਹੈ ।
ਸੂਬਿਆਂ ਨੂੰ ਜੀ ਐੱਸ ਡੀ ਪੀ ਦੇ 0.50% ਦਾ ਵਧੇਰੇ ਉਧਾਰ ਅਤੇ ਵਿਸ਼ੇਸ਼ ਖਿੜਕੀ ਰਾਹੀਂ ਫੰਡਸ ਦੀ ਦਿੱਤੀ ਗਈ ਰਾਸ਼ੀ ਜੋ 08.03.2021 ਤੱਕ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਦਿੱਤੀ ਗਈ ਹੈ , ਉਹ ਹੇਠ ਲਿਖੇ ਅਨੁਸਾਰ ਹੈ ।
(Rs. in Crore)
S. No.
|
Name of State / UT
|
Additional borrowing of 0.50 percent allowed to States
|
Amount of fund raised through special window passed on to the States/ UTs
|
1
|
Andhra Pradesh
|
5051
|
2306.59
|
2
|
Arunachal Pradesh*
|
143
|
0.00
|
3
|
Assam
|
1869
|
992.12
|
4
|
Bihar
|
3231
|
3897.50
|
5
|
Chhattisgarh
|
1792
|
2654.69
|
6
|
Goa
|
446
|
838.38
|
7
|
Gujarat
|
8704
|
9204.31
|
8
|
Haryana
|
4293
|
4343.62
|
9
|
Himachal Pradesh
|
877
|
1713.71
|
10
|
Jharkhand
|
1765
|
1442.18
|
11
|
Karnataka
|
9018
|
12383.13
|
12
|
Kerala
|
4,522
|
4923.48
|
13
|
Madhya Pradesh
|
4746
|
4533.28
|
14
|
Maharashtra
|
15394
|
11954.02
|
15
|
Manipur*
|
151
|
0.00
|
16
|
Meghalaya
|
194
|
111.80
|
17
|
Mizoram*
|
132
|
0.00
|
18
|
Nagaland*
|
157
|
0.00
|
19
|
Odisha
|
2858
|
3814.67
|
20
|
Punjab
|
3033
|
7137.53
|
21
|
Rajasthan
|
5462
|
4249.28
|
22
|
Sikkim*
|
156
|
0.00
|
23
|
Tamil Nadu
|
9627
|
6229.05
|
24
|
Telangana
|
5017
|
2196.62
|
25
|
Tripura
|
297
|
225.54
|
26
|
Uttar Pradesh
|
9703
|
5995.48
|
27
|
Uttarakhand
|
1405
|
2311.55
|
28
|
West Bengal
|
6787
|
3783.50
|
|
Total (A):
|
106830
|
97242.03
|
1
|
Delhi
|
Not applicable
|
5853.76
|
2
|
Jammu & Kashmir
|
Not applicable
|
2267.62
|
3
|
Puducherry
|
Not applicable
|
740.59
|
|
Total (B):
|
Not applicable
|
8861.97
|
|
Grand Total (A+B)
|
106830
|
106104.00
|
* These States have ‘NIL’ GST compensation gap
ਆਰ ਐੱਮ / ਕੇ ਐੱਮ ਐੱਨ
(Release ID: 1703577)
Visitor Counter : 187