ਵਿੱਤ ਮੰਤਰਾਲਾ

ਲਾਂਚ ਕੀਤੀ ਗਈ 'ਸਟੈਂਡ ਅੱਪ ਇੰਡੀਆ' ਸਕੀਮ ਦੀ ਸਥਾਪਨਾ ਤੋਂ ਬਾਅਦ ਕਰਜ਼ੇ 1,10,019 ਤੋਂ ਵੱਧ ਵਧਾਏ ਗਏ

Posted On: 09 MAR 2021 1:21PM by PIB Chandigarh

ਲਾਂਚ ਕੀਤੀ ਗਈ ਸਟੈਂਡ ਅੱਪ ਇੰਡੀਆ ਸਕੀਮ ਦੀ ਸਥਾਪਨਾ ਤੋਂ ਬਾਅਦ ਕਰਜ਼ੇ 31.01.2021 ਤੱਕ 1,10,019 ਤੋਂ  ਵੱਧ ਵਧਾਏ ਗਏ ਅਤੇ ਲਾਭਪਾਤਰੀ ਆਪਣੇ ਕਾਰੋਬਾਰ ਸ਼ੁਰੂ ਕਰਨ ਜਾਂ ਵਧਾਉਣ ਲਈ 10 ਲੱਖ ਰੁਪਏ ਤੋਂ 1 ਕਰੋੜ ਰੁਪਏ ਦਾ ਕਰਜ਼ਾ ਲੈ ਸਕਦੇ ਹਨ। 

 

ਇਹ ਜਾਣਕਾਰੀ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਰਾਜ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਅੱਜ ਰਾਜ ਸਭਾ ਵਿਚ ਦਿੱਤੀ।

 

ਹੋਰ ਵੇਰਵੇ ਦਿੰਦਿਆਂ ਮੰਤਰੀ ਨੇ ਦੱਸਿਆ ਕਿ ਸਟੈਂਡ ਅੱਪ ਇੰਡੀਆ ਸਕੀਮ 5 ਅਪ੍ਰੈਲ, 2016 ਨੂੰ ਸਰਕਾਰ ਵਲੋਂ ਲਾਂਚ ਕੀਤੀ ਗਈ ਸੀ ਅਤੇ ਇਸ ਨੂੰ ਸਾਲ 2025 ਤੱਕ ਵਧਾਇਆ ਗਿਆ ਹੈ। ਸਕੀਮ  ਕਰਜ਼ਾ ਲੈਣ ਵਾਲੇ ਘੱਟੋ -ਘੱਟ ਇਕ ਅਨੁਸੂਚਿਤ ਜਾਤੀ, ਜਨ-ਜਾਤੀ, ਅਤੇ ਘੱਟੋ ਘੱਟ ਇਕ ਮਹਿਲਾ ਨੂੰ ਸ਼ੈ਼ਡਿਊਲਡ ਵਪਾਰਕ ਬੈਂਕਾਂ (ਐਸਸੀਬੀ'ਜ਼) ਤੋਂ ਨਿਰਮਾਣ, ਸੇਵਾਵਾਂ ਜਾਂ ਵਪਾਰਕ ਖੇਤਰਾਂ ਵਿਚ ਗ੍ਰੀਨ ਫੀਲਡ ਉੱਦਮਾਂ ਦੀ ਸਥਾਪਨਾ ਲਈ 10 ਲੱਖ ਰੁਪਏ ਤੋਂ 1 ਕਰੋੜ ਰੁਪਏ ਦੇ ਬੈਂਕ ਕਰਜ਼ੇ ਪ੍ਰਾਪਤ ਕਰਨ ਵਿੱਚ ਸਹਾਇਤਾ ਕਰਦੀ ਹੈ। 

 

ਆਰਐਮ ਕੇਐਮਐਨ



(Release ID: 1703572) Visitor Counter : 91