ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੀਆਂ ਸਾਰੀਆਂ ਪ੍ਰਮੁੱਖ ਯੋਜਨਾਵਾਂ ਨੂੰ 3 ਛੱਤਰੀ ਸਕੀਮਾਂ ਦੇ ਅਧੀਨ ਸ਼੍ਰੇਣੀਬੱਧ ਕੀਤਾ ਗਿਆ ਹੈ: ਮਿਸ਼ਨ ਪੋਸ਼ਣ 2.0, ਮਿਸ਼ਨ ਵਤਸਲਯਾ ਅਤੇ ਮਿਸ਼ਨ ਸ਼ਕਤੀ
Posted On:
08 MAR 2021 1:24PM by PIB Chandigarh
ਮਹਿਲਾ ਅਤੇ ਬਾਲ ਵਿਕਾਸ (ਡਬਲਯੂਸੀਡੀ) ਮੰਤਰਾਲੇ ਦੀਆਂ ਵਿਭਿੰਨ ਯੋਜਨਾਵਾਂ ਅਤੇ ਪ੍ਰੋਗਰਾਮਾਂ ਦੇ ਪ੍ਰਭਾਵੀ ਲਾਗੂਕਰਨ ਲਈ, ਮੰਤਰਾਲੇ ਦੀਆਂ ਸਾਰੀਆਂ ਵੱਡੀਆਂ ਯੋਜਨਾਵਾਂ ਨੂੰ 3 ਛੱਤਰੀ ਯੋਜਨਾਵਾਂ ਅਧੀਨ ਸ਼੍ਰੇਣੀਬੱਧ ਕੀਤਾ ਗਿਆ ਹੈ, ਜਿਵੇਂ ਕਿ ਮਿਸ਼ਨ ਪੋਸ਼ਣ 2.0, ਮਿਸ਼ਨ ਵਤਸਲਿਆ ਅਤੇ ਮਿਸ਼ਨ ਸ਼ਕਤੀ। ਸਾਲ 2011 ਦੀ ਮਰਦਮਸ਼ੁਮਾਰੀ ਅਨੁਸਾਰ ਮਹਿਲਾਵਾਂ ਅਤੇ ਬੱਚਿਆਂ ਦੀ ਆਬਾਦੀ 67.7% ਹੈ।
ਮਹਿਲਾਵਾਂ ਅਤੇ ਬੱਚਿਆਂ ਦੇ ਸਸ਼ਕਤੀਕਰਨ ਅਤੇ ਸੁਰੱਖਿਆ ਅਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣਾ ਦੇਸ਼ ਦੇ ਟਿਕਾਊ ਅਤੇ ਬਰਾਬਰੀ ਦੇ ਵਿਕਾਸ ਲਈ ਮਹੱਤਵਪੂਰਨ ਹੈ। ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਸੁਰੱਖਿਅਤ ਵਾਤਾਵਰਣ ਵਿੱਚ ਪੋਸ਼ਿਤ ਅਤੇ ਖੁਸ਼ਹਾਲ ਬੱਚਿਆਂ ਦੇ ਵਾਧੇ ਨੂੰ ਯਕੀਨੀ ਬਣਾਉਣ ਅਤੇ ਮਹਿਲਾਵਾਂ ਨੂੰ ਇੱਕ ਅਜਿਹਾ ਵਾਤਾਵਰਣ ਮੁਹੱਈਆ ਕਰਵਾ ਕੇ ਉਨ੍ਹਾਂ ਨੂੰ ਸਸ਼ਕਤ ਕਰਨ ਦੀ ਕੋਸ਼ਿਸ਼ ਕਰਦਾ ਹੈ ਜੋ ਪਹੁੰਚਯੋਗ, ਕਿਫਾਇਤੀ, ਭਰੋਸੇਮੰਦ ਅਤੇ ਹਰ ਕਿਸਮ ਦੇ ਵਿਤਕਰੇ ਅਤੇ ਹਿੰਸਾ ਤੋਂ ਮੁਕਤ ਹੋਵੇ। ਮੰਤਰਾਲੇ ਦਾ ਮੁੱਖ ਮੰਤਵ ਮਹਿਲਾਵਾਂ ਅਤੇ ਬੱਚਿਆਂ ਲਈ ਰਾਜਾਂ ਦੀਆਂ ਕਾਰਵਾਈਆਂ ਵਿਚਲੇ ਪਾੜੇ ਨੂੰ ਦੂਰ ਕਰਨਾ ਅਤੇ ਲਿੰਗ-ਬਰਾਬਰੀ ਵਾਲੇ ਅਤੇ ਬਾਲ ਕੇਂਦਰਿਤ ਕਾਨੂੰਨਾਂ, ਨੀਤੀਆਂ ਅਤੇ ਪ੍ਰੋਗਰਾਮਾਂ ਦੀ ਸਿਰਜਣਾ ਲਈ ਅੰਤਰ-ਮੰਤਰਾਲੇ ਅਤੇ ਅੰਤਰ-ਸੈਕਟੋਰਲ ਇਕਸਾਰਤਾ ਨੂੰ ਉਤਸ਼ਾਹਤ ਕਰਨਾ ਹੈ।
ਦੇਸ਼ ਦੇ ਸੰਵਿਧਾਨ ਨੇ ਮਹਿਲਾਵਾਂ ਅਤੇ ਮਰਦਾਂ ਨੂੰ ਆਜ਼ਾਦੀ ਅਤੇ ਅਵਸਰ ਦੇ ਹਿਸਾਬ ਨਾਲ ਬਰਾਬਰ ਅਧਿਕਾਰ ਦਿੱਤੇ ਹਨ। ਮਹਿਲਾਵਾਂ ਨੂੰ ਆਪਣੀ ਕਿਸਮਤ ਖੁਦ ਲਿਖਣ ਦੇ ਯੋਗ ਬਣਾਉਣ ਲਈ, ਇੱਕ ਜੀਵਨ-ਚੱਕਰ ਨਿਰੰਤਰ ਪਹੁੰਚ ਅਪਣਾਈ ਜਾ ਰਹੀ ਹੈ ਜੋ ਇੱਕ ਵਾਤਾਵਰਣ ਪ੍ਰਣਾਲੀ ਦੀ ਸਿਰਜਣਾ ਕਰਦੀ ਹੈ ਜੋ ਕਿ ਮੂਲ ਪੱਖਪਾਤ ਅਤੇ ਭੂਮਿਕਾ ਨਿਭਾਉਣ ਵਾਲੇ ਨੂੰ ਸੰਬੋਧਿਤ ਕਰਦੀ ਹੈ, ਮਹਿਲਾਵਾਂ ਦੇ ਅਧਿਕਾਰਾਂ ਅਤੇ ਸਨਮਾਨ ਨੂੰ ਬਚਾਉਂਦੀ ਹੈ ਅਤੇ ਸਮਰਥਨ ਦਿੰਦੀ ਹੈ ਅਤੇ ਉਨ੍ਹਾਂ ਨੂੰ ਜ਼ਰੂਰੀ ਹੁਨਰ ਸੈੱਟਾਂ ਨਾਲ ਲੈਸ ਕਰਦੀ ਹੈ ਅਤੇ ਅੱਗੇ ਵਧਣ ਲਈ ਉਨ੍ਹਾਂ ਵਿੱਚ ਵਿਸ਼ਵਾਸ ਪੈਦਾ ਕਰਦੀ ਹੈ। ਸਰਕਾਰ ਲਈ ਮਹਿਲਾਵਾਂ ਦੀ ਰੱਖਿਆ, ਸੁਰੱਖਿਆ ਅਤੇ ਸਨਮਾਨ ਬਹੁਤ ਮਹੱਤਵਪੂਰਨ ਹਨ। ਇਸ ਲਈ, ਇੱਕ ਸਮਾਵੇਸ਼ੀ ਸਮਾਜ ਸਿਰਜਣ ਦੀ ਜ਼ਰੂਰਤ ਹੈ ਜਿੱਥੇ ਮਹਿਲਾਵਾਂ ਅਤੇ ਲੜਕੀਆਂ ਨੂੰ ਸੰਸਾਧਨਾਂ ਅਤੇ ਅਵਸਰਾਂ ਦੀ ਬਰਾਬਰ
ਪਹੁੰਚ ਯਕੀਨੀ ਹੋਵੇ, ਜਿਸ ਨਾਲ ਉਹ ਭਾਰਤ ਦੇ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਵਿਕਾਸ ਵਿੱਚ ਹਿੱਸਾ ਲੈਣ ਦੇ ਸਮਰੱਥ ਹੋਣਗੀਆਂ। ਮਹਿਲਾਵਾਂ ਟਿਕਾਊ ਵਿਕਾਸ ਲਈ ਜ਼ਰੂਰੀ ਪਰਿਵਰਤਨਸ਼ੀਲ ਆਰਥਿਕ, ਵਾਤਾਵਰਣ ਅਤੇ ਸਮਾਜਕ ਤਬਦੀਲੀ ਦੀ ਪ੍ਰਾਪਤੀ ਲਈ ਪ੍ਰਮੁੱਖ ਏਜੰਟ ਹਨ। ਇਸ ਉਦੇਸ਼ ਨੂੰ ਪ੍ਰਾਪਤ ਕਰਨ ਲਈ, ਮੌਜੂਦਾ ਯੋਜਨਾਵਾਂ ਦਾ ਢੁੱਕਵੀਂਆਂ ਸੋਧਾਂ ਨਾਲ ਨਿਰੰਤਰ ਜਾਰੀ ਰਹਿਣਾ ਲਾਜ਼ਮੀ ਅਤੇ ਜ਼ਰੂਰੀ ਹੈ, ਜੋ ਮਿਸ਼ਨ ਸ਼ਕਤੀ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ।
ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ। ਬੱਚਿਆਂ ਦੀ ਤੰਦਰੁਸਤੀ ਦੇਸ਼ ਦੇ ਵਿਕਾਸ ਲਈ ਜ਼ਰੂਰੀ ਹੈ ਕਿਉਂਕਿ ਉਹ ਦੇਸ਼ ਦੇ ਭਵਿੱਖ ਦੇ ਮਨੁੱਖੀ ਸੰਸਾਧਨਾਂ ਵਿੱਚ ਯੋਗਦਾਨ ਪਾਉਂਦੇ ਹਨ। ਪੌਸ਼ਟਿਕ ਤੱਤ, ਸਪੁਰਦਗੀ, ਪਹੁੰਚ ਅਤੇ ਨਤੀਜਿਆਂ ਨੂੰ ਮਜ਼ਬੂਤ ਕਰਨ ਲਈ, ਸਰਕਾਰ ਸਪਲੀਮੈਂਟਰੀ ਪੋਸ਼ਣ ਪ੍ਰੋਗਰਾਮ ਅਤੇ ਪੋਸ਼ਣ ਅਭਿਆਨ ਨੂੰ ਮਿਲਾ ਕੇ ਮਿਸ਼ਨ ਪੋਸ਼ਣ 2.0 ਨੂੰ ਲਾਂਚ ਕਰ ਰਹੀ ਹੈ। ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਬੱਚਿਆਂ ਦੀ ਸੁਰੱਖਿਆ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਬਹੁਤ ਸਾਰੇ ਉਪਰਾਲੇ ਕੀਤੇ ਹਨ। ਮਿਸ਼ਨ ਵਤਸਲਿਆ ਇਸ ਨੂੰ ਅੱਗੇ ਵਧਾਉਣਾ ਯਕੀਨੀ ਬਣਾਏਗਾ।
ਇਨ੍ਹਾਂ 3 ਛੱਤਰੀ ਯੋਜਨਾਵਾਂ ਲਈ, ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੀ ਮੰਗ ਨੰਬਰ 100 ਦੇ ਤਹਿਤ 2021-22 ਦੇ ਬਜਟ ਵਿੱਚ ਹੇਠਾਂ ਦਿੱਤੀ ਐਲੋਕੇਸ਼ਨ ਕੀਤੀ ਗਈ ਹੈ:
ਹੈ:
ਐੱਸ. ਨੰ.
|
ਛੱਤਰੀ ਸਕੀਮ
|
ਸਕੀਮਾਂ ਸ਼ਾਮਲ ਹਨ
|
ਬਜਟ 2021-22
(ਕਰੋੜਾਂ ਵਿੱਚ)
|
1.
|
ਸਕਸ਼ਮ ਆਂਗਣਵਾੜੀ ਅਤੇ ਪੋਸ਼ਣ 2.0
|
ਛੱਤਰੀ ਆਈਸੀਡੀਐੱਸ - ਆਂਗਣਵਾੜੀ ਸੇਵਾਵਾਂ, ਪੋਸ਼ਣ ਅਭਿਆਨ, ਅੱਲ੍ਹੜ ਉਮਰ ਦੀਆਂ ਲੜਕੀਆਂ ਲਈ ਯੋਜਨਾ, ਰਾਸ਼ਟਰੀ ਕਰੈਚ ਯੋਜਨਾ
|
20,105.00
|
2.
|
ਮਿਸ਼ਨ ਵਤਸਲਯਾ
|
ਬਾਲ ਸੁਰੱਖਿਆ ਸੇਵਾਵਾਂ ਅਤੇ ਬਾਲ ਭਲਾਈ ਸੇਵਾਵਾਂ
|
900.00
|
3
|
ਮਿਸ਼ਨ ਸ਼ਕਤੀ (ਮਹਿਲਾਵਾਂ ਲਈ ਸੁਰੱਖਿਆ ਅਤੇ ਸਸ਼ਕਤੀਕਰਨ ਲਈ ਮਿਸ਼ਨ)
|
ਸੰਬਲ (ਵੰਨ ਸਟਾਪ ਸੈਂਟਰ, ਮਹਿਲਾ ਪੁਲਿਸ ਵਲੰਟੀਅਰ, ਮਹਿਲਾ ਹੈੱਲਪਲਾਈਨ / ਸਵਧਰ / ਉਜਵਲਾ / ਵਿਧਵਾ ਘਰ ਆਦਿ)
ਸਮਰੱਥਾ (ਬੇਟੀ ਬਚਾਓ ਬੇਟੀ ਪੜਾਓ, ਕ੍ਰੈਚ, ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ / ਲਿੰਗ ਬਜਟ / ਖੋਜ /
|
3,109
|
ਮਿਸ਼ਨ ਸ਼ਕਤੀ ਡਬਲਯੂਸੀਡੀ ਮੰਤਰਾਲੇ ਦੇ ਹੋਰ ਮਿਸ਼ਨਾਂ / ਛੱਤਰੀ ਸਕੀਮਾਂ ਨਾਲ ਮਿਲ ਕੇ ਕੰਮ ਕਰੇਗਾ [ਜਿਵੇਂ- ਮਿਸ਼ਨ ਪੋਸ਼ਣ 2.0; ਮਿਸ਼ਨ ਵਤਸਲਿਆ; ਅਤੇ ਮਿਸ਼ਨ ਸਕਸ਼ਮ-ਆਂਗਣਵਾੜੀ (ਆਮ-ਗਿਆਨ-ਕਮ-ਐਡਮਿਨ-ਬੈਕਬੋਨ ਤੋਂ ਕੌਮੀ ਤੋਂ ਪੰਚਾਇਤ-ਪੱਧਰ ਸਮੇਤ)]
***********
ਬੀਵਾਈ/ਟੀਐੱਫਕੇ
(Release ID: 1703370)
Visitor Counter : 321