ਵਿੱਤ ਮੰਤਰਾਲਾ

ਸਟੈਂਡ ਅਪ ਇੰਡੀਆ ਸਕੀਮ ਅਧੀਨ 81% ਤੋਂ ਵੱਧ ਖਾਤਾ ਧਾਰਕ ਔਰਤਾਂ ਹਨ


ਮੁਦਰਾ: ਕਰਜ਼ੇ ਦੇ 68% ਖਾਤੇ ਔਰਤ ਉੱਦਮੀਆਂ ਨਾਲ ਸਬੰਧਤ ਹਨ

ਪੀਐਮਜੇਡੀਵਾਈ : 41.93 ਕਰੋੜ ਖਾਤਿਆਂ ਵਿਚੋਂ 23.21 ਕਰੋੜ ਖਾਤੇ ਔਰਤਾਂ ਨਾਲ ਸਬੰਧਤ ਹਨ

Posted On: 08 MAR 2021 9:06AM by PIB Chandigarh

ਵਿੱਤ ਮੰਤਰਾਲੇ ਨੇ ਪਿਛਲੇ ਸੱਤ ਸਾਲਾਂ ਵਿੱਚ ਵੱਖ ਵੱਖ ਯੋਜਨਾਵਾਂ ਸ਼ੁਰੂ ਕੀਤੀਆਂ ਹਨ ਜਿਨ੍ਹਾਂ ਵਿੱਚ ਔਰਤਾਂ ਦੇ ਸਸ਼ਕਤੀਕਰਨ ਲਈ ਵਿਸ਼ੇਸ਼ ਪ੍ਰਬੰਧ ਹਨ। ਇਨ੍ਹਾਂ ਯੋਜਨਾਵਾਂ ਨੇ ਔਰਤਾਂ ਨੂੰ ਬਿਹਤਰ ਜ਼ਿੰਦਗੀ ਜੀਉਣ ਲਈ ਵਿੱਤੀ ਤੌਰ 'ਤੇ ਤਾਕਤ ਦਿੱਤੀ ਹੈ ਅਤੇ ਉੱਦਮੀ ਬਣਨ ਦੇ ਉਨ੍ਹਾਂ ਦੇ ਸੁਪਨਿਆਂ ਦਾ ਪਿੱਛਾ ਕੀਤਾ ਹੈ। 

ਜਿਵੇਂ ਕਿ ਅੱਜ 8 ਮਾਰਚ 2021 ਨੂੰ ਅਸੀਂ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾ ਰਹੇ ਹਾਂ, ਅਸੀਂ ਵਿੱਤ ਮੰਤਰਾਲੇ ਵੱਲੋਂ ਚਲਾਈਆਂ ਗਈਆਂ ਵੱਖ-ਵੱਖ ਯੋਜਨਾਵਾਂ 'ਤੇ ਝਾਤ ਮਾਰੀਏ, ਜਿਨ੍ਹਾਂ ਨੇ ਭਾਰਤ ਦੀਆਂ ਔਰਤਾਂ ਨੂੰ ਲਾਭ ਪਹੁੰਚਾਇਆ। 

ਸਟੈਂਡ-ਅਪ ਇੰਡੀਆ ਸਕੀਮ - ਸਟੈਂਡ ਅਪ ਇੰਡੀਆ ਸਕੀਮ ਆਰਥਿਕ ਸਸ਼ਕਤੀਕਰਨ ਅਤੇ ਨੌਕਰੀਆਂ ਦੀ ਸਿਰਜਣਾ ਲਈ ਜ਼ਮੀਨੀ ਪੱਧਰ 'ਤੇ ਉੱਦਮਤਾ ਨੂੰ ਉਤਸ਼ਾਹਤ ਕਰਨ ਲਈ 5 ਅਪ੍ਰੈਲ 2016 ਨੂੰ ਸ਼ੁਰੂ ਕੀਤੀ ਗਈ ਸੀ। ਇਹ ਯੋਜਨਾ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ ਅਤੇ ਔਰਤ ਉੱਦਮੀਆਂ ਤੱਕ ਪਹੁੰਚਣ ਲਈ ਸੰਸਥਾਗਤ ਕਰੈਡਿਟ ਢਾਂਚੇ ਦਾ ਲਾਭ ਉਠਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਜੋ ਉਨ੍ਹਾਂ ਨੂੰ ਦੇਸ਼ ਦੇ ਆਰਥਿਕ ਵਿਕਾਸ ਵਿੱਚ ਹਿੱਸਾ ਪਾਉਣ ਦੇ ਯੋਗ ਬਣਾਇਆ ਜਾ ਸਕੇ I

ਇਸ ਯੋਜਨਾ ਦਾ ਉਦੇਸ਼ ਐਸਸੀਬੀ'ਜ ਦੀ ਇਕ ਬੈਂਕ ਸ਼ਾਖਾ ਸਥਾਪਤ ਕਰਨ ਲਈ ਘੱਟੋ ਘੱਟ ਇਕ ਅਨੁਸੂਚਿਤ ਜਾਤੀ (ਐਸਸੀ) ਜਾਂ ਅਨੁਸੂਚਿਤ ਜਨਜਾਤੀ (ਐਸਟੀ) ਅਤੇ ਘੱਟੋ ਘੱਟ ਕਰਜ਼ਾ ਲੈਣ ਵਾਲੀ ਇੱਕ ਔਰਤ ਨੂੰ ਇੱਕ ਗ੍ਰੀਨਫੀਲਡ ਉੱਦਮ ਸਥਾਪਤ ਕਰਨ ਲਈ 10 ਲੱਖ ਤੋਂ 1 ਕਰੋੜ ਰੁਪਏ ਦੇ ਵਿਚਕਾਰ ਬੈਂਕ ਕਰਜ਼ੇ ਦੀ ਸਹੂਲਤ ਦੇਣਾ ਹੈ। 

26.02.2021 ਨੂੰ, 81% ਤੋਂ ਵੱਧ, ਭਾਵ ਇਹ ਕਿ 20, 749 ਕਰੋੜ ਰੁਪਏ ਨਾਲ ਔਰਤ ਉਦਮੀਆਂ ਦੇ 91, 109 ਖਾਤੇ ਸਟੈਂਡ ਅਪ ਇੰਡੀਆ ਸਕੀਮ ਅਧੀਨ ਮਨਜ਼ੂਰ ਕੀਤੇ ਗਏ ਹਨ।

ਪ੍ਰਧਾਨ ਮੰਤਰੀ ਮੁਦਰਾ ਯੋਜਨਾ (ਪੀਐਮਐਮਵਾਈ) - ਪੀਐਮਐਮਵਾਈ 8 ਅਪ੍ਰੈਲ, 2015 ਨੂੰ ਗੈਰ-ਕਾਰਪੋਰੇਟ, ਗੈਰ-ਫਾਰਮ ਛੋਟੇ / ਸੂਖਮ ਉਦਮਾਂ ਨੂੰ 10 ਲੱਖ ਤੱਕ ਦੇ ਕਰਜ਼ੇ ਪ੍ਰਦਾਨ ਕਰਨ ਲਈ ਸ਼ੁਰੂ ਕੀਤੀ ਗਈ ਸੀ। ਇਨ੍ਹਾਂ ਕਰਜ਼ਿਆਂ ਨੂੰ ਪੀਐਮਐਮ ਵਾਈ ਦੇ ਅਧੀਨ ਮੁਦਰਾ ਕਰਜ਼ਿਆਂ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ।  ਇਹ ਕਰਜ਼ੇ ਵਪਾਰਕ ਬੈਂਕਾਂ, ਆਰਆਰਬੀ'ਜ, ਛੋਟੇ ਵਿੱਤ ਬੈਂਕਾਂ, ਐਮਐਫਆਈ'ਜ ਅਤੇ ਐਨਬੀਐਫਸੀ ਵੱਲੋਂ ਦਿੱਤੇ ਗਏ ਹਨ। 

ਪੀਐੱਮਐੱਮਵਾਈ ਦੀ ਅਗਵਾਈ ਵਿਚ, ਮੁਦਰਾ ਨੇ ਲਾਭਪਾਤਰੀ ਸੂਖਮ ਇਕਾਈ / ਉੱਦਮੀ ਦੀ ਤਰੱਕੀ / ਵਿਕਾਸ ਅਤੇ ਫੰਡਿੰਗ ਦੀਆਂ ਜ਼ਰੂਰਤਾਂ ਨੂੰ ਦਰਸਾਉਣ ਲਈ ਤਿੰਨ 'ਸ਼ਿਸ਼ੂ', 'ਕਿਸ਼ੋਰ' ਅਤੇ 'ਤਰੁਣ' ਨਾਂਅ ਦੇ ਤਿੰਨ ਉਤਪਾਦ ਤਿਆਰ ਕੀਤੇ ਹਨ ਅਤੇ ਗਰੈਜੂਏਸ਼ਨ/ਤਰੱਕੀ ਦੇ ਅਗਲੇ ਪੜਾਅ ਲਈ ਸੰਦਰਭ ਬਿੰਦੂ ਵੀ ਪ੍ਰਦਾਨ ਕੀਤੇ ਹਨ। 

26.02.2021 ਤੱਕ ਮੁਦਰਾ ਸਕੀਮ ਦੀ ਸਥਾਪਨਾ ਤੋਂ ਹੁਣ ਤਕ 6.36 ਲੱਖ ਕਰੋੜ ਰੁਪਏ ਦੀ ਰਕਮ ਨਾਲ ਮਹਿਲਾ ਉਦਮੀਆਂ ਦੇ ਤਕਰੀਬਨ 68% ਯਾਨੀਕਿ 19.04 ਕਰੋੜ ਖਾਤੇ ਮਨਜੂਰ ਕੀਤੇ ਗਏ ਹਨ।  

ਪ੍ਰਧਾਨ ਮੰਤਰੀ ਜਨ-ਧਨ ਯੋਜਨਾ (ਪੀਐੱਮਜੇਡੀਵਾਈ) - ਪੀਐੱਮਜੇਡੀਵਾਈ 28 ਅਗਸਤ 2014 ਨੂੰ ਸ਼ੁਰੂ ਕੀਤੀ ਗਈ ਸੀ। ਇਸ ਵਿੱਚ ਹਰ ਘਰ, ਵਿੱਤੀ ਸਾਖਰਤਾ, ਕਰਜ਼ਾ ਤਕ ਪਹੁੰਚ, ਬੀਮਾ ਅਤੇ ਪੈਨਸ਼ਨ ਲਈ ਘੱਟੋ ਘੱਟ ਇੱਕ ਮੁਢਲੇ ਬੈਂਕਿੰਗ ਖਾਤੇ ਨਾਲ ਬੈਂਕਿੰਗ ਸਹੂਲਤਾਂ ਤੱਕ ਸਰਵ ਵਿਆਪੀ ਪਹੁੰਚ ਦੀ ਕਲਪਨਾ ਕੀਤੀ ਗਈ ਹੈ।

24.02.2021 ਨੂੰ ਇਸ ਸਕੀਮ ਅਧੀਨ ਖੋਲ੍ਹੇ ਗਏ ਕੁਲ 41.93 ਕਰੋੜ ਖਾਤਿਆਂ ਵਿਚੋਂ 23.21 ਕਰੋੜ ਖਾਤੇ ਔਰਤ ਖਾਤਾ ਧਾਰਕਾਂ ਨਾਲ ਸਬੰਧਤ ਹਨ। 

C:\Users\dell\Desktop\image001I92V.jpg

------------------------------------------------- 

ਆਰ ਐਮ/ਕੇ ਐਮ ਐਨ 



(Release ID: 1703268) Visitor Counter : 226