ਪ੍ਰਧਾਨ ਮੰਤਰੀ ਦਫਤਰ
ਪ੍ਰੋਡਕਸ਼ਨ ਲਿੰਕਡ ਇਨਸੈਂਟਿਵਸ ਸਕੀਮ ਬਾਰੇ ਵੈਬੀਨਾਰ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ
Posted On:
05 MAR 2021 3:28PM by PIB Chandigarh
ਨਮਸਕਾਰ!
ਇਤਨੀ ਬੜੀ ਤਾਦਾਦ ਵਿੱਚ ਹਿੰਦੁਸਤਾਨ ਦੇ ਸਾਰੇ ਕੋਨਿਆਂ ਤੋਂ ਆਪ ਸਭ ਦਾ ਇਸ ਮਹੱਤਵਪੂਰਨ ਵੈਬੀਨਾਰ ਵਿੱਚ ਸ਼ਾਮਲ ਹੋਣਾ ਆਪਣੇ ਆਪ ਵਿੱਚ ਇਸ ਦਾ ਮਹੱਤਵ ਦਰਸਾਉਂਦਾ ਹੈ। ਮੈਂ ਦਿਲੋਂ ਆਪ ਸਭ ਦਾ ਸੁਆਗਤ ਕਰਦਾ ਹਾਂ। ਆਪ ਇਸ ਗੱਲ ਤੋਂ ਵਾਕਫ਼ ਹੋ ਕਿ ਬਜਟ ਦੇ implementation ਨੂੰ ਲੈ ਕੇ ਇਸ ਵਾਰ ਇੱਕ ਵਿਚਾਰ ਮਨ ਵਿੱਚ ਆਇਆ ਅਤੇ ਇੱਕ ਨਵਾਂ ਪ੍ਰਯੋਗ ਅਸੀਂ ਕਰ ਰਹੇ ਹਾਂ ਅਤੇ ਅਗਰ ਇਹ ਪ੍ਰਯੋਗ ਸਫ਼ਲ ਹੋਇਆ ਤਾਂ ਸ਼ਾਇਦ ਭਵਿੱਖ ਵਿੱਚ ਵੀ ਬਹੁਤ ਲਾਭ ਹੋਵੇਗਾ। ਹੁਣ ਤੱਕ ਕਈ ਅਜਿਹੇ ਵੈਬੀਨਾਰ ਹੋਏ ਹਨ। ਮੈਨੂੰ ਦੇਸ਼ ਦੇ ਪਤਵੰਤੇ ਅਜਿਹੇ ਹਜ਼ਾਰਾਂ ਲੋਕਾਂ ਨਾਲ ਬਜਟ ਦੇ ਸਬੰਧ ਵਿੱਚ ਗੱਲਬਾਤ ਕਰਨ ਦਾ ਅਵਸਰ ਮਿਲਿਆ ਹੈ।
ਪੂਰੇ ਦਿਨ ਭਰ ਵੈਬੀਨਾਰ ਚਲੇ ਹਨ ਅਤੇ ਬਹੁਤ ਹੀ ਵਧੀਆ ਰੋਡਮੈਪ, implementation ਲਈ ਬਹੁਤ ਹੀ ਅੱਛੇ ਸੁਝਾਅ ਆਪ ਸਾਰਿਆਂ ਦੀ ਤਰਫ਼ੋਂ ਆਏ ਹਨ। ਅਜਿਹਾ ਲਗ ਰਿਹਾ ਹੈ ਕਿ ਸਰਕਾਰ ਤੋਂ ਜ਼ਿਆਦਾ ਆਪ ਲੋਕ ਦੋ ਕਦਮ ਹੋਰ ਅੱਗੇ ਬਹੁਤ ਤੇਜ਼ੀ ਨਾਲ ਜਾਣ ਦੇ ਮੂਡ ਵਿੱਚ ਹੋ। ਇਹ ਆਪਣੇ ਆਪ ਵਿੱਚ ਬਹੁਤ ਹੀ ਸੁਖਦ ਖ਼ਬਰ ਹੈ ਮੇਰੇ ਲਈ ਅਤੇ ਮੈਨੂੰ ਵਿਸ਼ਵਾਸ ਹੈ ਕਿ ਅੱਜ ਦੀ ਇਸ ਚਰਚਾ ਵਿੱਚ ਵੀ ਅਸੀਂ ਲੋਕਾਂ ਦੀ ਕੋਸ਼ਿਸ਼ ਇਹ ਹੈ ਕਿ ਦੇਸ਼ ਦਾ ਬਜਟ ਅਤੇ ਦੇਸ਼ ਦੇ ਲਈ policy making ਸਿਰਫ਼ ਸਰਕਾਰੀ ਪ੍ਰਕਿਰਿਆ ਬਣ ਕੇ ਨਾ ਰਹੇ। ਦੇਸ਼ ਦੇ ਵਿਕਾਸ ਨਾਲ ਜੁੜੇ ਹਰ stakeholder ਦਾ ਇਸ ਵਿੱਚ effective engagement ਹੋਵੇ।
ਇਸੇ ਕ੍ਰਮ ਵਿੱਚ ਅੱਜ manufacturing sector Make In India ਨੂੰ ਊਰਜਾ ਦੇਣ ਵਾਲੇ ਆਪ ਸਾਰੇ ਮਹੱਤਵਪੂਰਨ ਸਾਥੀਆਂ ਨਾਲ ਇਹ ਚਰਚਾ ਹੋ ਰਹੀ ਹੈ। ਬੀਤੇ ਹਫ਼ਤਿਆਂ ਵਿੱਚ ਜਿਹਾ ਮੈਂ ਤੁਹਾਨੂੰ ਦੱਸਿਆ, ਅਲੱਗ-ਅਲੱਗ sectors ਦੇ ਲੋਕਾਂ ਨਾਲ ਬਹੁਤ ਹੀ ਫਲਦਾਈ ਸੰਵਾਦ ਹੋਇਆ ਹੈ, ਬਹੁਤ ਹੀ ਮਹੱਤਵਪੂਰਨ innovative ਸੁਝਾਅ ਆਏ ਹਨ। ਅੱਜ ਦੇ ਇਸ ਵੈਬੀਨਾਰ ਦਾ focus ਵਿਸ਼ੇਸ਼ ਰੂਪ ਨਾਲ Production Linked Incentives ਨਾਲ ਜੁੜਿਆ ਹੋਇਆ ਹੈ।
ਸਾਥੀਓ,
ਬੀਤੇ 6-7 ਸਾਲਾਂ ਵਿੱਚ ਅਲੱਗ-ਅਲੱਗ ਪੱਧਰ ’ਤੇ ਮੇਕ ਇਨ ਇੰਡੀਆ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਅਨੇਕ ਸਫ਼ਲ ਪ੍ਰਯਤਨ ਕੀਤੇ ਗਏ ਹਨ। ਇਨ੍ਹਾਂ ਵਿੱਚ ਆਪ ਸਾਰਿਆਂ ਦਾ ਯੋਗਦਾਨ ਪ੍ਰਸ਼ੰਸਾਯੋਗ ਰਿਹਾ ਹੈ। ਹੁਣ ਇਨ੍ਹਾਂ ਪ੍ਰਯਤਨਾਂ ਨੂੰ Next Level ’ਤੇ ਲੈ ਜਾਣ ਲਈ ਹੋਰ ਵੱਡੇ ਕਦਮ ਉਠਾਉਣੇ ਹਨ, ਆਪਣੀ ਸਪੀਡ ਅਤੇ ਸਕੇਲ ਨੂੰ ਬਹੁਤ ਜ਼ਿਆਦਾ ਵਧਾਉਣਾ ਹੈ। ਅਤੇ ਕੋਰੋਨਾ ਦੇ ਪਿਛਲੇ ਇੱਕ ਵਰ੍ਹੇ ਦੇ ਅਨੁਭਵ ਦੇ ਬਾਅਦ ਮੈਂ convinced ਹਾਂ ਕਿ ਭਾਰਤ ਲਈ ਇਹ ਸਿਰਫ਼ ਇੱਕ ਮੌਕਾ ਨਹੀਂ ਹੈ। ਭਾਰਤ ਦੇ ਲਈ ਦੁਨੀਆ ਦੇ ਲਈ, ਇਹ ਇੱਕ ਜ਼ਿੰਮੇਦਾਰੀ ਹੈ, ਦੁਨੀਆ ਪ੍ਰਤੀ ਭਾਰਤ ਦੀ ਜ਼ਿੰਮੇਦਾਰੀ ਹੈ। ਅਤੇ ਇਸ ਲਈ ਸਾਨੂੰ ਬਹੁਤ ਤੇਜ਼ੀ ਨਾਲ ਇਸ ਦਿਸ਼ਾ ਵਿੱਚ ਵਧਣਾ ਹੀ ਹੋਵੇਗਾ। ਤੁਸੀਂ ਸਾਰੇ ਇਹ ਭਲੀ-ਭਾਂਤੀ ਜਾਣਦੇ ਹੋ ਕਿ Manufacturing, ਅਰਥਵਿਵਸਥਾ ਦੇ ਹਰ Segment ਨੂੰ ਕਿਵੇਂ transform ਕਰਦੀ ਹੈ, ਕਿਵੇਂ ਉਸ ਦਾ ਪ੍ਰਭਾਵ ਪੈਦਾ ਹੁੰਦਾ ਹੈ, ਕਿਵੇਂ ਇੱਕ ecosystem create ਹੁੰਦਾ ਹੈ। ਸਾਡੇ ਸਾਹਮਣੇ ਦੁਨੀਆ ਭਰ ਤੋਂ ਉਦਾਹਰਣ ਹਨ ਜਿੱਥੇ ਦੇਸ਼ਾਂ ਨੇ ਆਪਣੀ Manufacturing Capabilities ਨੂੰ ਵਧਾ ਕੇ, ਦੇਸ਼ ਦੇ ਵਿਕਾਸ ਨੂੰ ਗਤੀ ਦਿੱਤੀ ਹੈ। ਵਧਦੀਆਂ ਹੋਈਆਂ Manufacturing Capabilities, ਦੇਸ਼ ਵਿੱਚ Employment Generation ਨੂੰ ਵੀ ਓਨਾ ਹੀ ਵਧਾਉਂਦੀਆਂ ਹਨ।
ਭਾਰਤ ਵੀ ਹੁਣ ਇਸੇ approach ਦੇ ਨਾਲ ਬਹੁਤ ਤੇਜ਼ੀ ਨਾਲ ਕੰਮ ਕਰਨਾ ਚਾਹੁੰਦਾ ਹੈ, ਅੱਗੇ ਵਧਣਾ ਚਾਹੁੰਦਾ ਹੈ। ਇਸ ਸੈਕਟਰ ਵਿੱਚ ਸਾਡੀ ਸਰਕਾਰ Manufacturing ਨੂੰ ਹੁਲਾਰਾ ਦੇਣ ਲਈ ਇੱਕ ਦੇ ਬਾਅਦ ਇੱਕ ਲਗਾਤਾਰ Reforms ਕਰ ਰਹੀ ਹੈ। ਸਾਡੀ ਨੀਤੀ ਅਤੇ ਰਣਨੀਤੀ, ਹਰ ਤਰ੍ਹਾਂ ਨਾਲ ਸਪਸ਼ਟ ਹੈ। ਸਾਡੀ ਸੋਚ ਹੈ-Minimum Government, Maximum Governance ਅਤੇ ਸਾਡੀ ਅਪੇਖਿਆ ਹੈ Zero Effect, Zero Defect. ਭਾਰਤ ਦੀਆਂ ਕੰਪਨੀਆਂ ਅਤੇ ਭਾਰਤ ਵਿੱਚ ਕੀਤੀ ਜਾ ਰਹੀ Manufacturing ਨੂੰ Globally Competitive ਬਣਾਉਣ ਦੇ ਲਈ ਸਾਨੂੰ ਦਿਨ-ਰਾਤ ਇੱਕ ਕਰਨਾ ਹੋਵੇਗਾ। ਸਾਡੀ Production Cost, Products ਦੀ Quality ਅਤੇ Efficiency Global Market ਵਿੱਚ ਆਪਣੀ ਪਹਿਚਾਣ ਬਣਾਈਏ, ਇਸ ਦੇ ਲਈ ਸਾਨੂੰ ਜੁਟ ਕੇ ਕੰਮ ਕਰਨਾ ਹੋਵੇਗਾ।
ਅਤੇ ਸਾਡੀ product user friendly ਵੀ ਹੋਣੀ ਚਾਹੀਦੀ ਹੈ, Technology ਵਿੱਚ most modern ਹੋਣੀ ਚਾਹੀਦੀ ਹੈ, affordable ਹੋਣੀ ਚਾਹੀਦੀ ਹੈ, ਲੰਬੇ ਸਮੇਂ ਤੱਕ sustain ਕਰਨ ਵਾਲੀ ਹੋਣੀ ਚਾਹੀਦੀ ਹੈ। Core Competency ਨਾਲ ਜੁੜੇ sectors ਵਿੱਚ Cutting Edge Technology ਅਤੇ Investment ਨੂੰ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਆਕਰਸ਼ਿਤ ਕਰਨਾ ਹੋਵੇਗਾ। ਅਤੇ ਨਿਸ਼ਚਿਤ ਤੌਰ ’ਤੇ ਇਸ ਵਿੱਚ ਇੰਡਸਟ੍ਰੀ ਦੇ ਆਪ ਸਾਰੇ ਸਾਥੀਆਂ ਦੀ ਸਰਗਰਮ ਭਾਗੀਦਾਰੀ ਵੀ ਉਤਨੀ ਹੀ ਜ਼ਰੂਰੀ ਹੈ। ਸਰਕਾਰ ਇਸੇ focus ਦੇ ਨਾਲ ਆਪ ਸਾਰਿਆਂ ਨੂੰ ਨਾਲ ਲੈ ਕੇ ਅੱਗੇ ਵਧਣ ਦਾ ਪ੍ਰਯਤਨ ਕਰ ਰਹੀ ਹੈ। ਚਾਹੇ Ease of Doing Business ’ਤੇ ਬਲ ਦੇਣਾ ਹੋਵੇ, Compliance burden ਨੂੰ ਘੱਟ ਕਰਨਾ ਹੋਵੇ, Logistics Cost ਨੂੰ ਘੱਟ ਕਰਨ ਦੇ ਲਈ Multimodal Infrastructure ਬਣਾਉਣ ਦੀ ਗੱਲ ਹੋਵੇ ਜਾਂ ਫਿਰ ਜ਼ਿਲ੍ਹਾ ਪੱਧਰ ’ਤੇ export hubs ਦਾ ਨਿਰਮਾਣ ਹੋਵੇ, ਹਰ ਪੱਧਰ ’ਤੇ ਕੰਮ ਕੀਤਾ ਜਾ ਰਿਹਾ ਹੈ।
ਸਾਡੀ ਸਰਕਾਰ ਮੰਨਦੀ ਹੈ ਕਿ ਹਰ ਚੀਜ਼ ਵਿੱਚ ਸਰਕਾਰ ਦਾ ਦਖਲ ਸਮਾਧਾਨ ਦੀ ਬਜਾਏ ਸਮੱਸਿਆਵਾਂ ਜ਼ਿਆਦਾ ਪੈਦਾ ਕਰਦਾ ਹੈ। ਅਤੇ ਇਸ ਲਈ ਅਸੀਂ Self-Regulation, Self- Attesting, Self-Certification, ਯਾਨੀ ਇੱਕ ਤਰ੍ਹਾਂ ਨਾਲ ਦੇਸ਼ ਦੇ ਨਾਗਰਿਕਾਂ ’ਤੇ ਹੀ ਭਰੋਸਾ ਕਰਕੇ ਅੱਗੇ ਵਧਣਾ, ਇਸ ’ਤੇ ਸਾਡਾ ਜ਼ੋਰ ਹੈ। ਸਾਡਾ ਪ੍ਰਯਤਨ ਇਸ ਸਾਲ ਕੇਂਦਰ ਅਤੇ ਰਾਜ ਪੱਧਰ ਦੇ 6 ਹਜ਼ਾਰ ਤੋਂ ਜ਼ਿਆਦਾ Compliances ਨੂੰ ਘੱਟ ਕਰਨ ਦਾ ਹੈ। ਇਸ ਸਬੰਧ ਵਿੱਚ ਤੁਹਾਡੀ ਰਾਏ, ਤੁਹਾਡੇ ਸੁਝਾਅ ਬਹੁਤ ਮਹੱਤਵਪੂਰਨ ਹਨ। ਹੋ ਸਕਦਾ ਹੈ ਵੈਬੀਨਾਰ ਵਿੱਚ ਉਤਨਾ ਟਾਈਮ ਨਾ ਮਿਲੇ, ਤੁਸੀਂ ਮੈਨੂੰ ਲਿਖਤੀ ਭੇਜ ਸਕਦੇ ਹੋ।
ਅਸੀਂ ਇਸ ਨੂੰ ਗੰਭੀਰਤਾ ਨਾਲ ਲੈਣ ਵਾਲੇ ਹਾਂ ਕਿਉਂਕਿ Compliance ਦਾ burden ਘੱਟ ਹੋਣਾ ਹੀ ਚਾਹੀਦਾ ਹੈ। Technology ਆ ਗਈ ਹੈ, ਹਰ ਚੀਜ਼ ਨੂੰ ਵਾਰ-ਵਾਰ ਇਹ ਫ਼ਾਰਮ ਭਰੋ, ਉਹ ਫ਼ਾਰਮ ਭਰੋ, ਇਨ੍ਹਾਂ ਚੀਜ਼ਾਂ ਤੋਂ ਮੈਨੂੰ ਮੁਕਤੀ ਦੇਣੀ ਹੈ। ਇਸੇ ਤਰ੍ਹਾਂ, ਲੋਕਲ ਲੈਵਲ ’ਤੇ export ਨੂੰ promote ਕਰਨ ਲਈ Exporters ਅਤੇ Producers ਨੂੰ global platform ਉਪਲੱਬਧ ਕਰਾਉਣ ਦੇ ਲਈ ਅੱਜ ਸਰਕਾਰ ਅਨੇਕ ਖੇਤਰਾਂ ਵਿੱਚ ਕੰਮ ਕਰ ਰਹੀ ਹੈ। ਇਸ ਨਾਲ MSMEs ਹੋਣ, ਕਿਸਾਨ ਹੋਣ, ਛੋਟੇ- ਛੋਟੇ ਹਸਤਸ਼ਿਲਪੀ ਹੋਣ, ਸਾਰਿਆਂ ਨੂੰ ਐਕਸਪੋਰਟ ਦੇ ਲਈ ਬਹੁਤ ਮਦਦ ਮਿਲੇਗੀ।
ਸਾਥੀਓ,
Production Linked Incentives ਯੋਜਨਾ ਦੇ ਪਿੱਛੇ ਵੀ manufacturing ਅਤੇ export ਦਾ ਵਿਸਤਾਰ ਕਰਨ ਦੀ ਹੀ ਸਾਡੀ ਭਾਵਨਾ ਹੈ। ਦੁਨੀਆ ਭਰ ਦੀਆਂ manufacturing ਕੰਪਨੀਆਂ ਭਾਰਤ ਨੂੰ ਆਪਣਾ Base ਬਣਾਉਣ ਅਤੇ ਸਾਡੀ ਘਰੇਲੂ ਇੰਡਸਟ੍ਰੀ, ਸਾਡੇ MSMEs ਦੀ ਸੰਖਿਆ ਅਤੇ ਤਾਕਤ ਦਾ ਵਿਸਤਾਰ ਹੋਵੇ, ਇਸ ਸੋਚ ਦੇ ਨਾਲ ਅਸੀਂ ਇਸ ਵੈਬੀਨਾਰ ਵਿੱਚ concrete ਯੋਜਨਾਵਾਂ ਨੂੰ ਅਗਰ ਰੂਪ ਦੇ ਸਕਦੇ ਹਾਂ ਤਾਂ ਜਿਸ philosophy ਨੂੰ ਲੈ ਕੇ ਬਜਟ ਆਇਆ ਹੈ ਉਹ ਪਰਿਣਾਮਕਾਰੀ ਸਿੱਧ ਹੋਵੇਗਾ। ਇਸ ਯੋਜਨਾ ਦਾ ਮਕਸਦ ਅਲੱਗ-ਅਲੱਗ ਸੈਕਟਰਾਂ ਵਿੱਚ ਭਾਰਤੀ ਉਦਯੋਗਾਂ ਦੀ core competencies ਅਤੇ ਐਕਸਪੋਰਟ ਵਿੱਚ Global Presence ਦਾ ਦਾਇਰਾ ਵਧਾਉਣ ਦਾ ਹੈ। ਸੀਮਿਤ ਜਗ੍ਹਾ ’ਤੇ, ਸੀਮਿਤ ਦੇਸ਼ਾਂ ਵਿੱਚ, ਸੀਮਿਤ ਆਇਟਮ ਲੈ ਕੇ ਅਤੇ ਹਿੰਦੁਸਤਾਨ ਦੇ ਦੋ-ਚਾਰ ਕੋਨਿਆਂ ਵਿੱਚੋਂ ਹੀ ਐਕਸਪੋਰਟ, ਇਹ ਸਥਿਤੀ ਬਦਲਣੀ ਹੈ।
ਹਿੰਦੁਸਤਾਨ ਦਾ ਹਰ ਜ਼ਿਲ੍ਹਾ exporter ਕਿਉਂ ਨਾ ਹੋਵੇ ? ਦੁਨੀਆ ਦਾ ਹਰ ਦੇਸ਼ ਭਾਰਤ ਤੋਂ Import ਕਿਉਂ ਨਹੀਂ ਕਰਦਾ ਹੋਵੇ, ਦੁਨੀਆ ਦੇ ਹਰ ਦੇਸ਼-ਹਰ ਇਲਾਕੇ ਵਿੱਚ ਕਿਉਂ ਨਾ ਹੋਵੇ ? ਹਰ ਪ੍ਰਕਾਰ ਦੀਆਂ ਚੀਜ਼ਾਂ ਕਿਉਂ ਨਾ ਹੋਣ ? ਪਹਿਲਾਂ ਦੀਆਂ ਯੋਜਨਾਵਾਂ ਅਤੇ ਮੌਜੂਦਾ ਯੋਜਨਾਵਾਂ ਵਿੱਚ ਤੁਸੀਂ ਵੀ ਇੱਕ ਸਪਸ਼ਟ ਅੰਤਰ ਦੇਖਿਆ ਹੋਵੇਗਾ। ਪਹਿਲਾਂ Industrial Incentives ਇੱਕ Open Ended Input Based Subsidies ਦਾ ਪ੍ਰਾਵਧਾਨ ਹੁੰਦਾ ਸੀ। ਹੁਣ ਇਸ ਨੂੰ ਇੱਕ Completive Process ਦੇ ਮਾਧਿਅਮ ਨਾਲ Targeted, Performance based ਬਣਾਇਆ ਗਿਆ ਹੈ। ਪਹਿਲੀ ਵਾਰ 13 sectors ਨੂੰ ਇਸ ਪ੍ਰਕਾਰ ਦੀ ਯੋਜਨਾ ਦੇ ਦਾਇਰੇ ਵਿੱਚ ਲਿਆਉਣਾ ਸਾਡਾ commitment ਦਿਖਾਉਂਦਾ ਹੈ।
ਸਾਥੀਓ,
ਇਹ PLI ਜਿਸ ਸੈਕਟਰ ਲਈ ਹੈ, ਉਸ ਨੂੰ ਤਾਂ ਲਾਭ ਹੋ ਹੀ ਰਿਹਾ ਹੈ, ਇਸ ਨਾਲ ਉਸ ਸੈਕਟਰ ਨਾਲ ਜੁੜੇ ਪੂਰੇ ਈਕੋਸਿਸਟਮ ਦਾ ਬਹੁਤ ਫਾਇਦਾ ਹੋਵੇਗਾ। Auto ਅਤੇ Pharma ਵਿੱਚ PLI ਨਾਲ, Auto parts, Medical Equipments ਅਤੇ ਦਵਾਈਆਂ ਦੇ raw material ਨਾਲ ਜੁੜੀ ਵਿਦੇਸ਼ੀ ਨਿਰਭਰਤਾ ਬਹੁਤ ਘੱਟ ਹੋ ਜਾਵੇਗੀ। Advanced Cell Batteries, Solar PV modules ਅਤੇ Specialty Steel ਨੂੰ ਮਿਲਣ ਵਾਲੀ ਮਦਦ ਨਾਲ ਦੇਸ਼ ਵਿੱਚ Energy ਸੈਕਟਰ ਆਧੁਨਿਕ ਹੋਵੇਗਾ। ਸਾਡਾ ਆਪਣਾ raw material, ਸਾਡਾ ਆਪਣੀ labour, ਸਾਡੀ ਆਪਣੀ skill, ਸਾਡਾ ਆਪਣਾ talent, ਅਸੀਂ ਕਿਤਨਾ ਬੜਾ jump ਲਗਾ ਸਕਦੇ ਹਾਂ। ਇਸੇ ਤਰ੍ਹਾਂ textile ਅਤੇ food processing ਸੈਕਟਰ ਨੂੰ ਮਿਲਣ ਵਾਲੀ PLI ਨਾਲ ਸਾਡੇ ਪੂਰੇ agriculture sector ਨੂੰ ਲਾਭ ਹੋਵੇਗਾ। ਸਾਡੇ ਕਿਸਾਨਾਂ, ਪਸ਼ੂਪਾਲਕਾਂ, ਮਛੇਰਿਆਂ, ਯਾਨੀ ਪੂਰੀ ਗ੍ਰਾਮੀਣ ਅਰਥਵਿਵਸਥਾ ’ਤੇ ਇਸ ਦਾ ਸਕਾਰਾਤਮਕ ਅਸਰ ਪਵੇਗਾ, ਆਮਦਨ ਵਧਾਉਣ ਵਿੱਚ ਮਦਦ ਮਿਲੇਗੀ।
ਹੁਣੇ ਤੁਸੀਂ ਕੱਲ੍ਹ ਹੀ ਦੇਖਿਆ ਹੈ ਕਿ ਭਾਰਤ ਦੇ ਪ੍ਰਸਤਾਵ ਦੇ ਬਾਅਦ, ਸੰਯੁਕਤ ਰਾਸ਼ਟਰ ਨੇ ਸਾਲ 2023 ਨੂੰ, ਯਾਨੀ ਦੋ ਸਾਲ ਦੇ ਬਾਅਦ, International Year of Millets ਐਲਾਨ ਕੀਤਾ ਹੈ। ਭਾਰਤ ਦੇ ਇਸ ਪ੍ਰਸਤਾਵ ਦੇ ਸਮਰਥਨ ਵਿੱਚ 70 ਤੋਂ ਜ਼ਿਆਦਾ ਦੇਸ਼ ਆਏ ਸਨ। ਅਤੇ ਫਿਰ U.N. General Assembly ਵਿੱਚ ਇਹ ਪ੍ਰਸਤਾਵ, ਸਰਬ ਸੰਮਤੀ ਨਾਲ ਸਵੀਕਾਰ ਕੀਤਾ ਗਿਆ। ਇਹ ਦੇਸ਼ ਦਾ ਗੌਰਵ ਵਧਾਉਣ ਵਾਲੀ ਗੱਲ ਹੈ। ਇਹ ਸਾਡੇ ਕਿਸਾਨਾਂ ਲਈ ਵੀ ਬੜਾ ਅਵਸਰ ਹੈ, ਅਤੇ ਉਸ ਵਿੱਚ ਵੀ ਖਾਸ ਕਰਕੇ ਛੋਟੇ ਕਿਸਾਨ, ਜਿੱਥੇ ਸਿੰਚਾਈ ਦੀਆਂ ਸੁਵਿਧਾਵਾਂ ਵੀ ਘੱਟ ਹਨ ਅਤੇ ਜਿੱਥੇ ਮੋਟਾ ਅਨਾਜ ਪੈਦਾ ਹੁੰਦਾ ਹੈ, ਇਸ ਮੋਟੇ ਅਨਾਜ ਦਾ ਮਹਾਤਮ ਦੁਨੀਆ ਤੱਕ ਪਹੁੰਚਾਉਣ ਦਾ ਕੰਮ UN ਦੇ ਮਾਧਿਅਮ ਨਾਲ ਅਸੀਂ ਜੋ ਪ੍ਰਸਤਾਵਿਤ ਕੀਤਾ, ਉਹ 2023 ਦੇ ਲਈ ਮਨਜ਼ੂਰ ਹੋਇਆ ਹੈ।
ਭਾਰਤ ਦੇ ਛੋਟੇ ਕਿਸਾਨਾਂ ਨੂੰ ਜਿੱਥੇ ਸਿੰਚਾਈ ਉਪਲਬਧ ਨਹੀਂ ਹੈ ਅਜਿਹੇ ਦੁਰਗਮ ਇਲਾਕੇ ਦੀ ਖੇਤੀ ਨੂੰ, ਸਾਡੇ ਗ਼ਰੀਬ ਕਿਸਾਨਾਂ ਨੂੰ ਇਹ ਮੋਟੇ ਅਨਾਜ ਦੀ ਤਾਕਤ ਕਿਤਨੀ ਹੈ, nutritional value ਕਿਤਨੀ ਹੈ, ਉਸ ਵਿੱਚ varieties ਕਿਤਨੀਆਂ ਹੋ ਸਕਦੀਆਂ ਹਨ, ਦੁਨੀਆ ਵਿੱਚ ਇਹ affordable ਕਿਵੇਂ ਹੋ ਸਕਦੀ ਹੈ, ਇਤਨਾ ਬੜਾ ਅਵਸਰ ਸਾਡੇ ਸਾਹਮਣੇ ਹੈ। ਜਿਵੇਂ ਅਸੀਂ ਯੋਗ ਨੂੰ ਦੁਨੀਆ ਵਿੱਚ ਪ੍ਰਚਾਰਿਤ, ਪ੍ਰਸਾਰਿਤ ਅਤੇ ਪ੍ਰਤਿਸ਼ਠਿਤ ਕੀਤਾ, ਉਂਝ ਹੀ ਅਸੀਂ ਸਭ ਮਿਲ ਕੇ, ਖਾਸ ਕਰਕੇ agro processing ਵਾਲੇ ਲੋਕ ਮਿਲ ਕੇ Millets, ਯਾਨੀ ਮੋਟੇ ਅਨਾਜ ਦੇ ਲਈ ਵੀ ਸਾਰੀ ਦੁਨੀਆ ਵਿੱਚ ਪਹੁੰਚ ਸਕਦੇ ਹਾਂ।
ਸਾਲ 2023 ਵਿੱਚ ਹਾਲੇ ਸਾਡੇ ਪਾਸ ਸਮਾਂ ਹੈ, ਅਸੀਂ ਪੂਰੀ ਤਿਆਰੀ ਦੇ ਨਾਲ ਵਿਸ਼ਵ ਭਰ ਵਿੱਚ ਅਭਿਯਾਨ ਸ਼ੁਰੂ ਕਰ ਸਕਦੇ ਹਾਂ। ਜਿਸ ਤਰ੍ਹਾਂ ਨਾਲ ਕੋਰੋਨਾ ਤੋਂ ਬਚਾਉਣ ਦੇ ਲਈ ਮੇਡ ਇਨ ਇੰਡੀਆ ਵੈਕਸੀਨ ਹੈ, ਉਂਝ ਹੀ ਲੋਕਾਂ ਨੂੰ ਬਿਮਾਰ ਹੋਣ ਤੋਂ ਬਚਾਉਣ ਲਈ, ਭਾਰਤ ਵਿੱਚ ਪੈਦਾ ਹੋਏ Millets ਵੀ, ਮੋਟਾ ਅਨਾਜ ਵੀ, ਉਸ ਦੀ, nutritional value ਵੀ ਉਤਨੇ ਹੀ ਉਪਯੋਗੀ ਹੋਣਗੇ। Millets ਜਾਂ ਮੋਟੇ ਅਨਾਜਾਂ ਦੀ ਪੌਸ਼ਟਿਕ ਸਮਰੱਥਾ ਤੋਂ ਅਸੀਂ ਸਾਰੇ ਵਾਕਫ਼ ਹਾਂ। ਇੱਕ ਸਮੇਂ ਵਿੱਚ ਰਸੋਈ ਵਿੱਚ Millets, ਬਹੁਤ ਪ੍ਰਮੁੱਖਤਾ ਨਾਲ ਹੁੰਦੇ ਸਨ। ਹੁਣ ਇਹ ਟ੍ਰੈਂਡ ਵਾਪਸ ਪਰਤ ਰਿਹਾ ਹੈ।
ਭਾਰਤ ਦੀ ਪਹਿਲ ਦੇ ਬਾਅਦ, UN ਦੁਆਰਾ 2023 ਨੂੰ International Year of Millets ਦਾ ਐਲਾਨ, ਦੇਸ਼ ਅਤੇ ਵਿਦੇਸ਼ ਵਿੱਚ Millets ਦੀ demand ਤੇਜ਼ੀ ਨਾਲ ਵਧਾਏਗੀ। ਇਸ ਨਾਲ ਸਾਡੇ ਕਿਸਾਨਾਂ ਅਤੇ ਵਿਸ਼ੇਸ਼ ਕਰਕੇ ਦੇਸ਼ ਦੇ ਛੋਟੇ ਕਿਸਾਨਾਂ ਨੂੰ ਬਹੁਤ ਫਾਇਦਾ ਹੋਵੇਗਾ। ਇਸ ਲਈ ਮੇਰੀ agriculture ਅਤੇ food processing sector ਨੂੰ ਤਾਕੀਦ ਹੈ ਕਿ ਇਸ ਅਵਸਰ ਦਾ ਪੂਰਾ ਲਾਭ ਉਠਾਓ। ਮੈਂ ਤਾਂ ਅੱਜ ਵੀ ਤੁਹਾਡੇ ਵੈਬੀਨਾਰ ਤੋਂ ਕੋਈ ਸੁਝਾਅ ਨਿਕਲਦੇ ਹਨ-ਇੱਕ ਛੋਟਾ task force ਬਣਾਇਆ ਜਾਵੇ ਜਿਸ ਵਿੱਚ public-private partnership ਦਾ ਮਾਡਲ ਹੋਵੇ, ਅਤੇ ਅਸੀਂ ਇਸ Millets mission ਨੂੰ ਕਿਵੇਂ ਅੱਗੇ ਵਧਾ ਸਕਦੇ ਹਾਂ ਦੁਨੀਆ ਵਿੱਚ, ਇਸ ’ਤੇ ਅਸੀਂ ਸੋਚ ਸਕਦੇ ਹਾਂ। ਅਜਿਹੀਆਂ ਕਿਹੜੀਆਂ varieties ਬਣ ਸਕਦੀਆਂ ਹਨ ਜੋ ਦੁਨੀਆ ਦੇ ਅਲੱਗ-ਅਲੱਗ ਦੇਸ਼ਾਂ ਦੇ taste ਦੇ ਅਨੁਕੂਲ ਵੀ ਹੋਣ ਅਤੇ ਹੈਲਥ ਲਈ ਬਹੁਤ ਤਾਕਤਵਰ ਹੋਣ।
ਸਾਥੀਓ,
ਇਸ ਸਾਲ ਦੇ ਬਜਟ ਵਿੱਚ PLI ਸਕੀਮ ਨਾਲ ਜੁੜੀਆਂ ਇਨ੍ਹਾਂ ਯੋਜਨਾਵਾਂ ਲਈ ਕਰੀਬ 2 ਲੱਖ ਕਰੋੜ ਰੁਪਏ ਦਾ ਪ੍ਰਾਵਧਾਨ ਕੀਤਾ ਗਿਆ ਹੈ। Production ਦਾ ਔਸਤਨ 5 ਪ੍ਰਤੀਸ਼ਤ incentive ਦੇ ਰੂਪ ਵਿੱਚ ਦਿੱਤਾ ਗਿਆ ਹੈ। ਯਾਨੀ ਸਿਰਫ਼ PLI ਸਕੀਮ ਦੇ ਦੁਆਰਾ ਹੀ ਆਉਣ ਵਾਲੇ 5 ਵਰ੍ਹਿਆਂ ਵਿੱਚ ਲਗਭਗ 520 billion ਡਾਲਰ ਦਾ production ਭਾਰਤ ਵਿੱਚ ਹੋਣ ਦਾ ਅਨੁਮਾਨ ਹੈ। ਅਨੁਮਾਨ ਇਹ ਵੀ ਹੈ ਕਿ ਜਿਨ੍ਹਾਂ sectors ਲਈ PLI ਯੋਜਨਾ ਬਣਾਈ ਗਈ ਹੈ, ਉਨ੍ਹਾਂ ਸੈਕਟਰਾਂ ਵਿੱਚ ਹੁਣੇ ਜਿਤਨੀ workforce ਕੰਮ ਕਰ ਰਹੀ ਹੈ, ਉਹ ਕਰੀਬ-ਕਰੀਬ ਦੁੱਗਣੀ ਹੋ ਜਾਵੇਗੀ। ਰੋਜ਼ਗਾਰ ਨਿਰਮਾਣ ਵਿੱਚ ਬਹੁਤ ਵੱਡਾ ਅਸਰ PLI ਯੋਜਨਾ ਦਾ ਹੋਣ ਵਾਲਾ ਹੈ। ਇੰਡਸਟ੍ਰੀ ਨੂੰ ਤਾਂ Production ਅਤੇ Export ਵਿੱਚ ਤਾਂ ਲਾਭ ਹੋਵੇਗਾ ਹੀ, ਦੇਸ਼ ਵਿੱਚ ਆਮਦਨ ਵਧਣ ਨਾਲ ਜੋ ਡਿਮਾਂਡ ਵਧੇਗੀ, ਉਸ ਦਾ ਵੀ ਲਾਭ ਹੋਵੇਗਾ, ਯਾਨੀ ਦੁੱਗਣਾ ਫਾਇਦਾ।
ਸਾਥੀਓ,
PLI ਨਾਲ ਜੁੜੇ ਜੋ ਐਲਾਨ ਕੀਤੇ ਗਏ ਹਨ, ਉਨ੍ਹਾਂ ’ਤੇ ਤੇਜ਼ੀ ਨਾਲ ਅਮਲ ਹੋ ਰਿਹਾ ਹੈ। IT Hardware ਅਤੇ telecom equipment manufacturing ਨਾਲ ਜੁੜੀਆਂ ਦੋ PLI ਯੋਜਨਾਵਾਂ ਨੂੰ ਕੈਬਨਿਟ ਤੋਂ ਮਨਜ਼ੂਰੀ ਵੀ ਮਿਲ ਚੁੱਕੀ ਹੈ। ਮੈਨੂੰ ਵਿਸ਼ਵਾਸ ਹੈ ਕਿ ਇਸ ਸੈਕਟਰਸ ਨਾਲ ਜੁੜੇ ਸਾਥੀਆਂ ਨੇ ਇਨ੍ਹਾਂ ਦੀ assessment ਹੁਣ ਤੱਕ ਕਰ ਲਈ ਹੈ। IT ਹਾਰਡਵੇਅਰ ਦੇ ਮਾਮਲੇ ਵਿੱਚ ਆਉਣ ਵਾਲੇ 4 ਵਰ੍ਹਿਆਂ ਵਿੱਚ ਕਰੀਬ ਸਵਾ 3 ਟ੍ਰਿਲੀਅਨ ਰੁਪਏ ਦੇ production ਦਾ ਅਨੁਮਾਨ ਹੈ। ਇਸ ਯੋਜਨਾ ਨਾਲ IT Hardware ਵਿੱਚ 5 ਸਾਲਾਂ ਦੇ ਦੌਰਾਨ Domestic Value Addition ਹੁਣ ਦੇ 5-10 ਪ੍ਰਤੀਸ਼ਤ ਤੋਂ ਵਧ ਕੇ 20-25 ਪ੍ਰਤੀਸ਼ਤ ਤੱਕ ਹੋ ਜਾਣਾ ਹੈ।
ਇਸੇ ਤਰ੍ਹਾਂ Telecom equipment manufacturing ਵਿੱਚ ਵੀ ਆਉਣ ਵਾਲੇ 5 ਸਾਲ ਵਿੱਚ ਕਰੀਬ ਢਾਈ ਲੱਖ ਕਰੋੜ ਰੁਪਏ ਦਾ ਵਾਧਾ ਹੋਵੇਗਾ। ਇਸ ਵਿੱਚ ਵੀ ਲਗਭਗ 2 ਲੱਖ ਕਰੋੜ ਰੁਪਏ ਦਾ Export ਕਰਨ ਦੀ ਸਥਿਤੀ ਵਿੱਚ ਅਸੀਂ ਹੋਵਾਂਗੇ। Pharma sector ਵਿੱਚ ਵੀ ਆਉਣ ਵਾਲੇ 5- 6 ਸਾਲਾਂ ਵਿੱਚ ਇੱਕ ਪ੍ਰਕਾਰ ਨਾਲ ਲੱਖਾਂ ਕਰੋੜ ਰੁਪਏ ਤੋਂ ਜ਼ਿਆਦਾ ਦਾ investment PLI ਦੇ ਤਹਿਤ ਹੋਣ ਦੀ ਸੰਭਾਵਨਾ ਅਸੀਂ ਨਕਾਰ ਨਹੀਂ ਸਕਦੇ ਹਾਂ, ਵੱਡਾ ਟੀਚਾ ਲੈ ਕੇ ਅਸੀ ਚਲ ਸਕਦੇ ਹਾਂ। ਇਸ ਨਾਲ ਫਾਰਮਾ ਸੇਲ ਵਿੱਚ ਲਗਭਗ 3 ਲੱਖ ਕਰੋੜ ਰੁਪਏ ਅਤੇ exports ਵਿੱਚ ਕਰੀਬ 2 ਲੱਖ ਕਰੋੜ ਰੁਪਏ ਦੇ ਵਾਧੇ ਦਾ ਅਨੁਮਾਨ ਹੈ।
ਸਾਥੀਓ,
ਭਾਰਤ ਤੋਂ ਅੱਜ ਜੋ ਜਹਾਜ਼, ਵੈਕਸੀਨ ਦੀਆਂ ਲੱਖਾਂ ਡੋਜ ਲੈ ਕੇ ਦੁਨੀਆ ਭਰ ਵਿੱਚ ਜਾ ਰਹੇ ਹਨ, ਉਹ ਖਾਲੀ ਨਹੀਂ ਆ ਰਹੇ ਹਨ। ਉਹ ਆਪਣੇ ਨਾਲ ਭਾਰਤ ਪ੍ਰਤੀ ਵਧਿਆ ਹੋਇਆ ਭਰੋਸਾ, ਭਾਰਤ ਪ੍ਰਤੀ ਆਤਮੀਅਤਾ, ਉਨ੍ਹਾਂ ਦੇਸ਼ਾਂ ਦੇ ਲੋਕਾਂ ਦਾ ਸਨੇਹ, ਅਤੇ ਬਜ਼ੁਰਗ ਜੋ ਬੀਮਾਰ ਹਨ ਉਨ੍ਹਾਂ ਦਾ ਅਸ਼ੀਰਵਾਦ, ਇੱਕ ਭਾਵਨਾਤਮਕ ਲਗਾਅ ਵੀ ਲੈ ਕੇ ਇਹ ਸਾਡੇ ਜਹਾਜ਼ ਭਰ-ਭਰ ਕੇ ਆ ਰਹੇ ਹਨ। ਅਤੇ ਸੰਕਟ ਕਾਲ ਵਿੱਚ ਜੋ ਭਰੋਸਾ ਬਣਦਾ ਹੈ, ਉਹ ਕੇਵਲ ਪ੍ਰਭਾਵ ਹੀ ਪੈਦਾ ਨਹੀਂ ਕਰਦਾ, ਇਹ ਭਰੋਸਾ ਚਿਰੰਜੀਵੀ ਹੁੰਦਾ ਹੈ, ਅਮਰ ਹੁੰਦਾ ਹੈ, ਪ੍ਰੇਰਕ ਹੁੰਦਾ ਹੈ।
ਭਾਰਤ ਅੱਜ ਜਿਸ ਤਰ੍ਹਾਂ ਮਾਨਵਤਾ ਦੀ ਸੇਵਾ ਕਰ ਰਿਹਾ ਹੈ, ਅਤੇ ਨਿਮਰਤਾ ਦੇ ਨਾਲ ਕਰ ਰਿਹਾ ਹੈ... ਅਸੀਂ ਕੋਈ ਅਹੰਕਾਰ ਨਾਲ ਨਹੀਂ ਕਰ ਰਹੇ ... ਅਸੀਂ ਕਰਤੱਵ ਭਾਵ ਨਾਲ ਕਰ ਰਹੇ ਹਾਂ। ‘ਸੇਵਾ ਪਰਮੋ ਧਰਮ’ ਇਹ ਸਾਡਾ ਸੰਸਕਾਰ ਹੈ। ਉਸ ਨਾਲ ਪੂਰੀ ਦੁਨੀਆ ਵਿੱਚ ਭਾਰਤ ਆਪਣੇ-ਆਪ ਵਿੱਚ ਇੱਕ ਬਹੁਤ ਵੱਡਾ ਬ੍ਰਾਂਡ ਬਣ ਗਿਆ ਹੈ। ਭਾਰਤ ਦੀ ਸਾਖ, ਭਾਰਤ ਦੀ ਪਹਿਚਾਣ ਲਗਾਤਾਰ ਨਵੀਂ ਉਚਾਈ ’ਤੇ ਪਹੁੰਚ ਰਹੀ ਹੈ। ਅਤੇ ਇਹ ਭਰੋਸਾ ਕੇਵਲ ਵੈਕਸੀਨ ਤੱਕ ਹੀ ਨਹੀਂ ਹੈ। ਸਿਰਫ਼ ਫਾਰਮਾ ਸੈਕਟਰ ਦੀਆਂ ਚੀਜ਼ਾਂ ਤੱਕ ਨਹੀਂ ਹੈ। ਜਦੋਂ ਇੱਕ ਦੇਸ਼ ਦਾ ਬ੍ਰਾਂਡ ਬਣ ਜਾਂਦਾ ਹੈ ਤਾਂ ਉਸ ਦੀ ਹਰ ਚੀਜ਼ ਦੇ ਪ੍ਰਤੀ ਵਿਸ਼ਵ ਦੇ ਹਰ ਵਿਅਕਤੀ ਦਾ ਸਨਮਾਨ ਵਧ ਜਾਂਦਾ ਹੈ, ਲਗਾਅ ਵਧ ਜਾਂਦਾ ਹੈ ਅਤੇ ਉਹ ਉਸ ਦੀ ਪਹਿਲੀ ਪਸੰਦ ਬਣ ਜਾਂਦਾ ਹੈ।
ਸਾਡੀਆਂ ਦਵਾਈਆ, ਸਾਡੇ Medical Professionals, ਭਾਰਤ ਵਿੱਚ ਬਣੇ Medical Equipments, ਇਨ੍ਹਾਂ ਸਭ ਦੇ ਪ੍ਰਤੀ ਵੀ ਅੱਜ ਭਰੋਸਾ ਵਧਿਆ ਹੈ। ਇਸ ਭਰੋਸੇ ਨੂੰ ਸਨਮਾਨ ਦੇਣ ਦੇ ਲਈ, ਇਸ ਸਮੇਂ ਦਾ ਲਾਭ ਉਠਾਉਣ ਦੇ ਲਈ ਸਾਡੀ ਦੂਰਗਾਮੀ ਰਣਨੀਤੀ ਕੀ ਹੋਵੇ, ਇਸ ‘ਤੇ ਫਾਰਮਾ ਸੈਕਟਰ ਨੂੰ ਇਸੇ ਸਮੇਂ ਕੰਮ ਕਰਨਾ ਹੋਵੇਗਾ। ਅਤੇ ਸਾਥੀਓ, ਭਾਰਤ ‘ਤੇ ਬਣਿਆ ਇਹ ਭਰੋਸਾ, ਹਰ ਸੈਕਟਰ ਵਿੱਚ ਇਸ ਦੇ ਸਹਾਰੇ ਅੱਗੇ ਵਧਣ ਦੀ ਯੋਜਨਾ ਦਾ ਮੌਕਾ ਛੱਡਣਾ ਨਹੀਂ ਚਾਹੀਦਾ ਹੈ, ਮੈਂ ਤੁਹਾਨੂੰ ਦੱਸਦਾ ਹਾਂ। ਅਤੇ ਇਸ ਲਈ ਇਨ੍ਹਾਂ ਸਕਾਰਾਤਮਕ ਪਰਿਸਥਿਤੀਆਂ ਵਿੱਚ ਹਰ ਸੈਕਟਰ ਨੂੰ ਆਪਣੀ ਰਣਨੀਤੀ ‘ਤੇ ਮੰਥਨ ਸ਼ੁਰੂ ਕਰ ਦੇਣਾ ਚਾਹੀਦਾ ਹੈ। ਇਹ ਸਮਾਂ ਗਵਾਉਣ ਦਾ ਨਹੀਂ, ਇਹ ਸਮਾਂ ਪ੍ਰਾਪਤ ਕਰਨ ਦਾ ਹੈ, ਦੇਸ਼ ਲਈ ਹਾਸਲ ਕਰਨਾ ਹੈ,
ਤੁਹਾਡੀ ਆਪਣੀ ਕੰਪਨੀ ਲਈ ਅਵਸਰ ਹੈ। ਅਤੇ ਸਾਥੀਓ, ਇਹ ਗੱਲਾਂ ਜੋ ਮੈਂ ਕਹਿ ਰਿਹਾ ਹਾਂ ਇਹ ਕਰਨਾ ਜਰਾ ਵੀ ਮੁਸ਼ਕਿਲ ਨਹੀਂ ਹੈ। PLI ਸਕੀਮ ਦੀ success story ਵੀ ਇਨ੍ਹਾਂ ਨੂੰ ਬਿਲਕੁਲ ਸਪੋਰਟ ਕਰਦੀ ਹੈ ਕਿ ਹਾਂ ਇਹ ਸੱਚ ਹੈ, ਸੰਭਵ ਹੈ। ਅਜਿਹੀ ਹੀ ਇੱਕ success story electronics manufacturing sector ਦੀ ਹੈ। ਪਿਛਲੇ ਸਾਲ ਅਸੀਂ ਮੋਬਾਈਲ ਫੋਨ ਅਤੇ electronics components ਦੇ ਨਿਰਮਾਣ ਲਈ PLI ਸਕੀਮ ਲਾਂਚ ਕੀਤੀ ਸੀ। Pandemic ਦੇ ਦੌਰਾਨ ਵੀ ਇਸ ਸੈਕਟਰ ਵਿੱਚ ਬੀਤੇ ਸਾਲ 35 ਹਜ਼ਾਰ ਕਰੋੜ ਰੁਪਏ ਦਾ production ਹੋਇਆ। ਇਹੀ ਨਹੀਂ, ਕੋਰੋਨਾ ਦੇ ਇਸ ਕਾਲਖੰਡ ਵਿੱਚ ਵੀ ਇਸ ਸੈਕਟਰ ਵਿੱਚ ਕਰੀਬ-ਕਰੀਬ 1300 ਕਰੋੜ ਰੁਪਏ ਦਾ ਨਵਾਂ Investment ਆਇਆ ਹੋਇਆ ਹੈ। ਇਸ ਤੋਂ ਹਜ਼ਾਰਾਂ ਨਵੀਆਂ Jobs ਇਸ ਸੈਕਟਰ ਵਿੱਚ ਤਿਆਰ ਹੋਈਆਂ ਹਨ।
ਸਾਥੀਓ
PLI ਸਕੀਮ ਦਾ ਇੱਕ ਵਿਆਪਕ ਅਸਰ ਦੇਸ਼ ਦੇ MSME Ecosystem ਨੂੰ ਹੋਣ ਵਾਲਾ ਹੈ। ਇਹ ਮੈਂ ਇਸ ਲਈ ਕਹਿ ਰਿਹਾ ਹਾਂ ਕਿਉਂਕਿ ਹਰ ਸੈਕਟਰ ਵਿੱਚ ਜੋ anchor units ਬਣਨਗੇ, ਉਨ੍ਹਾਂ ਨੂੰ ਪੂਰੀ value chain ਵਿੱਚ ਨਵੇਂ ਸਪਲਾਇਰ ਬੇਸ ਦੀ ਜ਼ਰੂਰਤ ਹੋਵੇਗੀ। ਇਹ ਜੋ ancillary units ਹਨ, ਇਹ ਅਧਿਕਤਰ MSME ਸੈਕਟਰ ਵਿੱਚ ਹੀ ਬਣਨਗੀਆਂ। MSMEs ਨੂੰ ਅਜਿਹੇ ਹੀ ਅਵਸਰਾਂ ਲਈ ਤਿਆਰ ਕਰਨ ਦਾ ਕੰਮ ਪਹਿਲਾਂ ਹੀ ਸ਼ੁਰੂ ਕੀਤਾ ਜਾ ਚੁੱਕਿਆ ਹੈ। MSMEs ਦੀ definition ਵਿੱਚ ਬਦਲਾਅ ਤੋਂ ਲੈ ਕੇ Investment ਦੀ ਲਿਮਿਟ ਵਧਾਉਣ ਤੱਕ ਦੇ ਫੈਸਲਿਆਂ ਨਾਲ ਬਹੁਤ ਲਾਭ ਇਸ ਸੈਕਟਰ ਨੂੰ ਮਿਲ ਰਿਹਾ ਹੈ। ਅੱਜ ਦੇ ਦਿਨ ਅਸੀਂ ਇੱਥੇ ਜਦੋਂ ਬੈਠੇ ਹਾਂ ਤਾਂ ਸਾਨੂੰ ਤੁਹਾਡੇ Proactive Participation ਦੀ ਵੀ ਉਮੀਦ ਹੈ। PLI ਨਾਲ ਜੁੜਨ ਵਿੱਚ ਅਗਰ ਕਿਤੇ ਤੁਹਾਨੂੰ ਦਿੱਕਤ ਆ ਰਹੀ ਹੈ, ਅਗਰ ਕੁਝ ਇਸ ਵਿੱਚ ਸੁਧਾਰ ਹੋ ਸਕਦੇ ਹਨ, ਤਾਂ ਗੱਲਾਂ ਤੁਹਾਨੂੰ ਜ਼ਰੂਰੀ ਲਗਦੀਆਂ ਹਨ, ਤੁਸੀਂ ਜ਼ਰੂਰ ਰੱਖੋ, ਮੇਰੇ ਤੱਕ ਵੀ ਪਹੁੰਚਾਓ।
ਸਾਥੀਓ,
ਮੁਸ਼ਕਿਲ ਸਮੇਂ ਵਿੱਚ ਅਸੀਂ ਦਿਖਾਇਆ ਹੈ ਕਿ ਸਮੂਹਿਕ ਪ੍ਰਯਤਨਾਂ ਨਾਲ ਅਸੀਂ ਵੱਡੇ-ਵੱਡੇ ਟੀਚੇ ਹਾਸਲ ਕਰ ਸਕਦੇ ਹਾਂ। Collaboration ਦੀ ਇਹੀ approach ਆਤਮਨਿਰਭਰ ਭਾਰਤ ਦਾ ਨਿਰਮਾਣ ਕਰੇਗੀ। ਹੁਣ ਇੰਡਸਟ੍ਰੀ ਦੇ ਆਪ ਸਾਰੇ ਸਾਥੀਆਂ ਨੂੰ ਅੱਗੇ ਵਧ ਕੇ ਨਵੇਂ ਅਵਸਰਾਂ ‘ਤੇ ਕੰਮ ਕਰਨਾ ਹੈ। ਇੰਡਸਟ੍ਰੀ ਨੂੰ ਹੁਣ ਦੇਸ਼ ਅਤੇ ਦੁਨੀਆ ਲਈ Best Quality Goods ਬਣਾਉਣ ‘ਤੇ focus ਵਧਾਉਣਾ ਹੈ। ਇੰਡਸਟ੍ਰੀ ਨੂੰ fast moving, fast changing world ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ Innovate ਕਰਨਾ ਹੋਵੇਗਾ, R&D ਵਿੱਚ ਆਪਣੀ ਭਾਗੀਦਾਰੀ ਵਧਾਉਣੀ ਹੋਵੇਗੀ। Manpower ਦੀ Skill Upgradation ਅਤੇ ਨਵੀਂ Technology ਦੇ ਉਪਯੋਗ ਵਿੱਚ ਭਾਰਤ ਦੀ ਇੰਡਸਟ੍ਰੀ ਨੂੰ ਅੱਗੇ ਵਧ ਕੇ ਕੰਮ ਕਰਨਾ ਹੋਵੇਗਾ, ਤਦੇ ਅਸੀਂ Globally Competent ਹੋ ਸਕਾਂਗੇ। ਮੈਨੂੰ ਵਿਸ਼ਵਾਸ ਹੈ ਕਿ ਅੱਜ ਦੇ ਇਸ ਮੰਥਨ ਨਾਲ Make in India, Make for the World ਦੇ ਸਫਰ ਨੂੰ ਤੁਹਾਡੇ ਸਾਰਿਆਂ ਦੇ ਵਿਚਾਰਾਂ, ਤੁਹਾਡੇ ਸਾਰਿਆਂ ਦੇ ਸੁਝਾਵਾਂ .... ਇਸ ਤੋਂ ਨਵਾਂ ਬਲ ਮਿਲੇਗਾ, ਨਵੀਂ ਤਾਕਤ ਮਿਲੇਗੀ, ਨਵੀਂ ਗਤੀ ਮਿਲੇਗੀ, ਨਵੀਂ ਊਰਜਾ ਮਿਲੇਗੀ।
ਮੈਂ ਫਿਰ ਤਾਕੀਦ ਕਰਾਂਗਾ ਕਿ ਤੁਹਾਨੂੰ ਜੋ ਵੀ ਸਮੱਸਿਆਵਾਂ ਆ ਰਹੀਆਂ ਹਨ, reforms ਨੂੰ ਲੈ ਕੇ ਜੋ ਵੀ ਤੁਹਾਡੇ ਸੁਝਾਅ ਹਨ, ਉਹ ਮੈਨੂੰ ਜ਼ਰੂਰ ਪਹੁੰਚਾਓ, ਖੁੱਲ੍ਹੇ ਮਨ ਨਾਲ ਪਹੁੰਚਾਓ। ਸਰਕਾਰ ਤੁਹਾਡੇ ਹਰ ਸੁਝਾਅ, ਹਰ ਸਮੱਸਿਆ ਦੇ ਸਮਾਧਾਨ ਲਈ ਤਿਆਰ ਹੈ। ਮੈਂ ਇੱਕ ਗੱਲ ਹੋਰ ਕਹਾਂਗਾ ਸਰਕਾਰ ਦੀ incentives ਵਿੱਚ ਵਿਵਸਥਾਵਾਂ ਜੋ ਵੀ ਹੋਣ, ਤੁਹਾਨੂੰ ਕਦੇ ਅਜਿਹਾ ਲਗਦਾ ਹੈ ਕਿ ਦੁਨੀਆ ਵਿੱਚ ਜੋ ਮਾਲ ਹੈ ਉਸ ਤੋਂ ਸਾਡਾ ਸਸਤਾ ਹੋਵੇ ਤਾਂ ਵਿਕੇਗਾ। ਇਹ ਆਪਣੀ ਜਗ੍ਹਾ ਤਾਂ ਸਹੀ ਹੋਵੇਗਾ। ਲੇਕਿਨ ਇਹ ਮੰਨ ਕੇ ਚਲੋ ਇਨ੍ਹਾਂ ਸਭ ਤੋਂ ਵੱਡੀ ਤਾਕਤ ਹੁੰਦੀ ਹੈ ਕੁਆਲਿਟੀ ਦੀ। ਸਾਡੀ product ਕਿਤਨੇ competition ਵਿੱਚ quality ਵਿੱਚ ਖੜ੍ਹੀ ਰਹਿੰਦੀ ਹੈ, ਫਿਰ ਦੁਨੀਆ ਦੋ ਰੁਪਏ ਜ਼ਿਆਦਾ ਦੇਣ ਨੂੰ ਤਿਆਰ ਹੋ ਜਾਂਦੀ ਹੈ। ਅੱਜ ਭਾਰਤ ਇੱਕ ਬ੍ਰਾਂਡ ਬਣ ਚੁੱਕਿਆ ਹੈ। ਹੁਣ ਤੁਸੀਂ ਸਿਰਫ ਆਪਣੀ product ਦੀ ਪਹਿਚਾਣ ਬਣਾਉਣੀ ਹੈ। ਤੁਹਾਨੂੰ ਜ਼ਿਆਦਾ ਮਿਹਨਤ ਨਹੀਂ ਪਵੇਗੀ। ਅਗਰ ਮਿਹਨਤ ਕਰਨੀ ਹੈ ਤਾਂ production quality ‘ਤੇ ਕਰਨੀ ਹੈ। PLI ਦਾ ਜ਼ਿਆਦਾ ਦਾ ਫਾਇਦਾ PLI ਵਿੱਚ ਹੋਰ ਅਧਿਕ benefit ਮਿਲਣ, ਉਸ ਵਿੱਚ ਨਹੀਂ ਹੈ। PLI ਦਾ ਜ਼ਿਆਦਾ ਫਾਇਦਾ production ਦੀ quality ‘ਤੇ ਬਲ ਦੇਣ ਵਿੱਚ ਹੈ। ਇਸ ‘ਤੇ ਵੀ ਅੱਜ ਦੀ ਚਰਚਾ ਵਿੱਚ ਧਿਆਨ ਦੇਵਾਂਗੇ, ਬਹੁਤ ਲਾਭ ਹੋਵੇਗਾ।
ਤੁਸੀਂ ਇਤਨੀ ਤਾਦਾਦ ਵਿੱਚ ਇਸ ਵਾਰ ਜੁੜ ਰਹੇ ਹੋ, ਤੁਸੀਂ ਦਿਨ ਭਰ ਬੈਠਣ ਵਾਲੇ ਹੋ, ਮੈਂ ਜ਼ਿਆਦਾ ਸਮਾਂ ਤੁਹਾਡਾ ਲੈਂਦਾ ਨਹੀਂ ਹਾਂ। ਮੇਰੀ ਤਰਫੋਂ ਤੁਹਾਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ। ਇਸ ਸਮਾਰੋਹ ਵਿੱਚ ਆਉਣ ਲਈ ਮੈਂ ਹਿਰਦੇ ਤੋਂ ਤੁਹਾਡਾ ਆਭਾਰ ਵਿਅਕਤ ਕਰਦਾ ਹਾਂ।
ਧੰਨਵਾਦ!
*****
ਡੀਐੱਸ/ਵੀਜੇ/ਬੀਐੱਮ/ਐੱਨਐੱਸ
(Release ID: 1702806)
Visitor Counter : 150
Read this release in:
Assamese
,
English
,
Urdu
,
Marathi
,
Hindi
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam