ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਦੇਸ਼ ਭਰ ਵਿੱਚ ਕੋਵਿਡ 19 ਦੇ ਵਿਰੁੱਧ 1.8 ਕਰੋੜ ਤੋਂ ਵੱਧ ਟੀਕਾਕਰਨ ਦੀਆਂ ਖੁਰਾਕਾਂ ਦਾ ਪ੍ਰਬੰਧਨ
ਪਿਛਲੇ 24 ਘੰਟਿਆਂ ਵਿੱਚ ਲਗਭਗ 14 ਲੱਖ ਟੀਕਾਕਰਨ ਦੀਆਂ ਖੁਰਾਕਾਂ ਦਿੱਤੀਆਂ
ਮਹਾਰਾਸ਼ਟਰ, ਪੰਜਾਬ, ਹਰਿਆਣਾ, ਗੁਜਰਾਤ, ਮੱਧ ਪ੍ਰਦੇਸ਼ ਅਤੇ ਦਿੱਲੀ ਰੋਜ਼ਾਨਾ ਨਵੇਂ ਮਾਮਲਿਆਂ ਵਿੱਚ ਭਾਰੀ ਵਾਧਾ ਦਰਸਾ ਰਹੇ ਹਨ
ਪਿਛਲੇ 24 ਘੰਟਿਆਂ ਵਿੱਚ 18 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਕੋਵਿਡ 19 ਨਾਲ ਕਿਸੇ ਵੀ ਨਵੀਂ ਮੌਤ ਦੀ ਖਬਰ ਨਹੀਂ
Posted On:
05 MAR 2021 11:31AM by PIB Chandigarh
ਅੱਜ ਸਵੇਰੇ ਸੱਤ ਵਜੇ ਤੱਕ ਦੀ ਆਰਜ਼ੀ ਰਿਪੋਰਟ ਅਨੁਸਾਰ ਭਾਰਤ ਨੇ 1.8 ਕਰੋੜ ਤੋਂ ਵੱਧ (1,88,05,503) ਟੀਕੇ ਦੀਆਂ ਖੁਰਾਕਾਂ
ਲਗਾਈਆਂ ਹਨ ।
ਇਨ੍ਹਾਂ ਵਿਚ 68,53,083 ਸਿਹਤ ਸੰਭਾਲ ਵਰਕਰ (ਪਹਿਲੀ ਖੁਰਾਕ), 31,41,371 ਸਿਹਤ ਸੰਭਾਲ ਵਰਕਰ
(ਦੂਜੀ ਖੁਰਾਕ), 60,90,931 ਫਰੰਟ ਲਾਈਨ ਵਰਕਰ (ਪਹਿਲੀ ਖੁਰਾਕ)ਅਤੇ 67,297 ਫਰੰਟ ਲਾਈਨ ਵਰਕਰ
(ਦੂਜੀ ਖੁਰਾਕ), ਵਿਸ਼ੇਸ਼ ਖੁਰਾਕ ਸਹਿ-ਰੋਗਾਂ ਵਾਲੇ (45 ਸਾਲ ਤੋਂ ਵੱਧ ਉਮਰ ਦੇ ) 2,35,901 ਲਾਭਪਾਤਰੀ ਅਤੇ
60 ਸਾਲ ਤੋਂ ਵੱਧ ਉਮਰ ਦੇ 16,16,920 ਲਾਭਪਾਤਰੀ ਸ਼ਾਮਲ ਹਨ ।
ਸਿਹਤ ਸੰਭਾਲ ਵਰਕਰ
|
ਫਰੰਟ ਲਾਈਨ ਵਰਕਰ
|
45 ਤੋਂ <60 ਸਾਲਾਂ ਉਮਰ ਤੱਕ ਦੇ ਸਹਿ-ਰੋਗਾਂ ਵਾਲੇ ਲਾਭਪਾਤਰੀ
|
60 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀ
|
ਕੁੱਲ
|
ਪਹਿਲੀ ਖੁਰਾਕ
|
ਦੂਜੀ ਖੁਰਾਕ
|
ਪਹਿਲੀ ਖੁਰਾਕ
|
ਦੂਜੀ ਖੁਰਾਕ
|
ਪਹਿਲੀ ਖੁਰਾਕ
|
ਪਹਿਲੀ ਖੁਰਾਕ
|
|
68,53,083
|
31,41,371
|
60,90,931
|
67,297
|
2,35,901
|
16,16,920
|
1,80,05,503
|
ਟੀਕਾਕਰਨ ਮੁਹਿੰਮ ਦੇ 48 ਵੇਂ ਦਿਨ (4 ਮਾਰਚ, 2021) ਨੂੰ, ਤਕਰੀਬਨ 14 ਲੱਖ (13,88,170) ਵੈਕਸੀਨੇਸ਼ਨ ਦੀ ਖੁਰਾਕ ਦਿੱਤੀ ਗਈ ਹੈ ।
ਜਿਨ੍ਹਾਂ ਵਿਚੋਂ 10,56,808 ਲਾਭਪਾਤਰੀਆਂ ਨੂੰ ਵੈਕਸੀਨ ਦੇ ਟੀਕੇ 16,081 ਸੈਸ਼ਨਾਂ ਰਾਹੀਂ ਪਹਿਲੀ ਖੁਰਾਕ (ਐਚ. ਸੀ. ਡਬਲਿਊਜ਼ ਅਤੇ ਐਫ.ਐਲ. ਡਬਲਿਊਜ਼ ) ਲਈ ਟੀਕਾ ਲਗਾਇਆ ਗਿਆ ਅਤੇ 3,31,362 ਐਚ.ਸੀ. ਡਬਲਿਊਜ਼ ਅਤੇ ਐਫ.ਐਲ. ਡਬਲਿਊਜ਼ ਨੂੰ ਟੀਕੇ ਦੀ ਦੂਜੀ ਖੁਰਾਕ ਦਿੱਤੀ ਗਈ ਹੈ I
ਤਾਰੀਖ: 4 ਮਾਰਚ, 2021
|
ਸਿਹਤ ਸੰਭਾਲ ਵਰਕਰ
|
ਫਰੰਟ ਲਾਈਨ ਵਰਕਰ
|
45 ਤੋਂ <60 ਸਾਲਾਂ ਉਮਰ ਤੱਕ ਦੇ ਸਹਿ-ਰੋਗਾਂ ਵਾਲੇ ਲਾਭਪਾਤਰੀ
|
60 ਸਾਲ ਤੋਂ ਵੱਧ ਉਮਰ ਦੇ ਲਾਭਪਾਤਰੀ
|
ਕੁੱਲ ਪ੍ਰਾਪਤੀ
|
ਪਹਿਲੀ ਖੁਰਾਕ
|
ਦੂਜੀ ਖੁਰਾਕ
|
ਪਹਿਲੀ ਖੁਰਾਕ
|
ਦੂਜੀ ਖੁਰਾਕ
|
ਪਹਿਲੀ ਖੁਰਾਕ
|
ਪਹਿਲੀ ਖੁਰਾਕ
|
ਪਹਿਲੀ ਖੁਰਾਕ
|
ਦੂਜੀ ਖੁਰਾਕ
|
62,143
|
2,68,267
|
2,86,653
|
63,095
|
92,109
|
6,15,903
|
10,56,808
|
3,31,362
|
ਦੂਜੇ ਪਾਸੇ, ਛੇ ਰਾਜ ਮਹਾਰਾਸ਼ਟਰ, ਪੰਜਾਬ, ਹਰਿਆਣਾ, ਗੁਜਰਾਤ, ਮੱਧ ਪ੍ਰਦੇਸ਼ ਅਤੇ ਦਿੱਲੀ, ਪਿਛਲੇ 24 ਘੰਟਿਆਂ ਵਿੱਚ ਕੋਵਿਡ ਦੇ ਰੋਜ਼ਾਨਾ ਨਵੇਂ ਮਾਮਲਿਆਂ ਵਿੱਚ ਵਾਧਾ ਦਰਜ ਕਰਵਾ ਰਹੇ ਹਨ। ਰੋਜ਼ਾਨਾ ਨਵੇਂ ਕੇਸ ਸਾਹਮਣੇ ਆਏ ਹਨ। ਪਿਛਲੇ 24 ਘੰਟਿਆਂ ਵਿੱਚ ਰਿਪੋਰਟ ਕੀਤੇ ਗਏ ਨਵੇਂ ਕੇਸਾਂ ਵਿਚੋਂ 84.44 ਫ਼ੀਸਦ ਦਾ ਯੋਗਦਾਨ (16,838) ਇਨ੍ਹਾਂ ਛੇ ਰਾਜਾਂ ਵੱਲੋਂ ਦਿੱਤਾ ਜਾ ਰਿਹਾ ਹੈ ।
ਮਹਾਰਾਸ਼ਟਰ ਵਿੱਚ ਰੋਜ਼ਾਨਾ ਸਭ ਤੌਂ ਵੱਧ 8,998 ਨਵੇਂ ਕੇਸ ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ 2,616 ਮਾਮਲਿਆਂ ਨਾਲ ਕੇਰਲ ਦਾ ਨੰਬਰ ਹੈ; ਜਦੋਂ ਕਿ ਪੰਜਾਬ ਵਿੱਚ 1,071 ਨਵੇਂ ਮਾਮਲੇ ਸਾਹਮਣੇ ਆਏ ਹਨ।
ਅੱਠ ਰਾਜ ਰੋਜ਼ਾਨਾ ਨਵੇਂ ਪੁਸ਼ਟੀ ਵਾਲੇ ਮਾਮਲਿਆਂ ਵਿੱਚ ਹੁਣ ਇੱਕ ਉੱਪਰ ਵੱਲ ਜਾਣ ਦਾ ਰੁਝਾਨ ਦਰਸਾ ਰਹੇ ਹਨ।
ਦੇਸ਼ ਦੇ ਕੁੱਲ ਐਕਟਿਵ ਮਾਮਲੇ, ਅੱਜ 1.76 ਲੱਖ (1,76,319) 'ਤੇ ਆ ਗਏ ਹਨ। ਮੌਜੂਦਾ ਐਕਟਿਵ ਮਾਮਲੇ, ਹੁਣ ਦੇਸ਼ ਦੇ ਕੁੱਲ ਪੋਜ਼ੀਟਿਵ ਮਾਮਲਿਆਂ ਵਿਚੋਂ 1.58 ਫੀਸਦ ਰਹਿ ਗਏ ਹਨ।
ਹੇਠਾਂ ਦਿੱਤਾ ਗਿਆ ਗ੍ਰਾਫ ਪਿਛਲੇ 24 ਘੰਟਿਆਂ ਦੌਰਾਨ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਐਕਟਿਵ ਮਾਮਲਿਆਂ ਵਿੱਚ ਤਬਦੀਲੀ ਨੂੰ ਦਰਸਾਉਂਦਾ ਹੈ। ਕੇਰਲ, ਤਾਮਿਲਨਾਡੂ ਅਤੇ ਪੱਛਮੀ ਬੰਗਾਲ ਵਿੱਚ ਪਿਛਲੇ 24 ਘੰਟਿਆਂ ਦੌਰਾਨ ਐਕਟਿਵ ਮਾਮਲਿਆਂ ਵਿੱਚ ਕਮੀ ਨਜ਼ਰ ਆਈ ਹੈ।
ਦੂਜੇ ਪਾਸੇ, ਮਹਾਰਾਸ਼ਟਰ, ਪੰਜਾਬ, ਮੱਧ ਪ੍ਰਦੇਸ਼, ਹਰਿਆਣਾ, ਦਿੱਲੀ ਅਤੇ ਗੁਜਰਾਤ ਇਸੇ ਸਮੇਂ ਦੌਰਾਨ ਐਕਟਿਵ ਮਾਮਲਿਆਂ ਵਿੱਚ ਵਾਧੇ ਨੂੰ ਦਰਸਾ ਰਹੇ ਹਨ।
ਹੇਠਾਂ ਦਿੱਤਾ ਗਿਆ ਗ੍ਰਾਫ ਪਿਛਲੇ ਇੱਕ ਮਹੀਨੇ ਦੌਰਾਨ ਰਾਜਾਂ ਵਲੋਂ ਐਕਟਿਵ ਮਾਮਲਿਆਂ ਵਿੱਚ ਦੇਖੀ ਜਾ ਰਹੀ ਤਬਦੀਲੀ ਨੂੰ ਦਰਸਾਉਂਦਾ ਹੈ। ਕੇਰਲ, ਉਤਰ ਪ੍ਰਦੇਸ਼, ਪੱਛਮੀ ਬੰਗਾਲ, ਛੱਤੀਸਗੜ ਅਤੇ ਤਾਮਿਲਨਾਡੂ ਚੋਟੀ ਦੇ ਅਜਿਹੇ 5 ਰਾਜ ਹਨ, ਜਿਨ੍ਹਾਂ ਵਲੋਂ ਪਿਛਲੇ ਇੱਕ ਮਹੀਨੇ ਦੌਰਾਨ ਐਕਟਿਵ ਮਾਮਲਿਆਂ ਵਿੱਚ ਕਮੀ ਦਰਸਾਈ ਜਾ ਰਹੀ ਹੈ , ਜਦੋਂ ਕਿ ਮਹਾਰਾਸ਼ਟਰ, ਪੰਜਾਬ, ਮੱਧ ਪ੍ਰਦੇਸ਼, ਹਰਿਆਣਾ ਅਤੇ ਦਿੱਲੀ ਚੋਟੀ ਦੇ ਅਜਿਹੇ 5 ਰਾਜ ਹਨ, ਜਿਹੜੇ ਐਕਟਿਵ ਮਾਮਲਿਆਂ ਵਿੱਚ ਹੁਣ ਵਾਧਾ ਦਰਸਾ ਰਹੇ ਹਨ। .
20 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 1000 ਤੋਂ ਘੱਟ ਐਕਟਿਵ ਮਾਮਲੇ ਰਹਿ ਗਏ ਹਨ।
ਅਰੁਣਾਚਲ ਪ੍ਰਦੇਸ਼ ਵਿੱਚ ਸਿਰਫ 2 ਐਕਟਿਵ ਕੇਸ ਸਾਹਮਣੇ ਆਏ ਹਨ।
ਦੇਸ਼ ਦੀ ਕੁੱਲ ਪੋਜ਼ੀਟੀਵਿਟੀ ਦਰ ਨਿਰੰਤਰ ਗਿਰਾਵਟ ਨੂੰ ਦਰਸਾ ਰਹੀ ਹੈ। ਇਹ ਦਰ ਅੱਜ 5.08 ਫੀਸਦ 'ਤੇ ਪਹੁੰਚ ਗਈ ਹੈ।
ਅੱਠ ਰਾਜਾਂ ਦੀ ਹਫਤਾਵਾਰੀ ਪੋਜ਼ੀਟੀਵਿਟੀ ਦਰ, ਕੌਮੀ ਅੋਸਤ (2.09 ਫੀਸਦ) ਨਾਲੋਂ ਵੱਧ ਦੀ ਦਰ ਨੂੰ ਦਰਸਾ ਰਹੇ ਹਨ। ਉਨ੍ਹਾਂ ਵਿਚੋਂ ਮਹਾਰਾਸ਼ਟਰ 10.38 ਫੀਸਦ ਦੀ ਹਫਤਾਵਾਰੀ ਪੋਜ਼ੀਟੀਵਿਟੀ ਦਰ ਦੇ ਨਾਲ ਸਭ ਤੋਂ ਅੱਗੇ ਖੜ੍ਹਾ ਹੈ।
ਪਿਛਲੇ 24 ਘੰਟਿਆਂ ਦੌਰਾਨ 113 ਮੌਤਾਂ ਦੀ ਰਿਪੋਰਟ ਹੈ।
ਨਵੀਆਂ ਦਰਜ ਮੌਤਾਂ ਵਿੱਚ 6 ਸੂਬਿਆਂ ਦਾ ਹਿੱਸਾ 88.5 ਫੀਸਦ ਹੈ । ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 60 ਮੌਤਾਂ ਰਿਪੋਰਟ ਹੋਈਆਂ ਹਨ । ਪੰਜਾਬ ਵਿੱਚ ਰੋਜ਼ਾਨਾ 15 ਮੌਤਾਂ ਹੋਈਆਂ ਹਨ । ਕੇਰਲ ਵਿੱਚ ਪਿਛਲੇ 24 ਘੰਟਿਆਂ ਦੌਰਾਨ 14 ਹੋਰ ਮੌਤਾਂ ਦੀ ਖਬਰ ਹੈ।
ਅਠਾਰਾਂ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਨਾਲ ਕੋਈ ਨਵੀਂ ਮੌਤ ਦੀ ਖਬਰ
ਨਹੀਂ ਮਿਲੀ ਹੈ। ਇਹ ਹਨ – ਅੰਡੇਮਾਨ ਅਤੇ ਨਿਕੋਬਾਰ ਟਾਪੂ, ਅਰੁਣਾਚਲ ਪ੍ਰਦੇਸ਼, ਅਸਾਮ, ਚੰਡੀਗੜ੍ਹ, ਦਮਨ ਤੇ ਦਿਉ,
ਦਾਦਰਾ ਤੇ ਨਗਰ ਹਵੇਲੀ, ਗੁਜਰਾਤ, ਹਰਿਆਣਾ, ਹਿਮਾਚਲ ਪ੍ਰਦੇਸ਼, ਲੱਦਾਖ (ਯੂਟੀ), ਮਨੀਪੁਰ, ਮੇਘਾਲਿਆ, ਮਿਜੋਰਮ, ਨਾਗਾਲੈਂਡ, ਓਡੀਸ਼ਾ, ਪੁਡੂਚੇਰੀ, ਸਿੱਕਮ, ਤ੍ਰਿਪੁਰਾ ਅਤੇ ਉਤਰਾਖੰਡ ।
****
ਐਮ ਵੀ / ਐਸ ਜੇ
(Release ID: 1702767)
Visitor Counter : 214