ਮਾਨਵ ਸੰਸਾਧਨ ਵਿਕਾਸ ਮੰਤਰਾਲਾ

ਐੱਨ ਆਈ ਓ ਐੱਸ ਬਾਰੇ ਸਪਸ਼ਟੀਕਰਨ

Posted On: 03 MAR 2021 12:38PM by PIB Chandigarh

ਟਾਈਮਸ ਆਫ ਇੰਡੀਆ ਨੇ ਐੱਨ ਆਈ ਓ ਐੱਸ ਦੇ ਹਵਾਲੇ ਨਾਲ "ਐੱਨ ਆਈ ਓ ਐੱਸ ਗੀਤਾ, ਰਮਾਇਣ ਨੂੰ ਮਦਰੱਸਿਆਂ ਵਿੱਚ ਲੈ ਕੇ ਜਾਵੇਗਾ" ਦੇ ਸਿਰਲੇਖ ਹੇਠ 03—03—2021 ਨੂੰ ਖ਼ਬਰ ਛਾਪੀ ਹੈ । ਜਿਸ ਵਿੱਚ ਤੱਥਾਂ ਨੂੰ ਤੋੜਿਆ ਮਰੋੜਿਆ ਗਿਆ ਹੈ । ਸੱਚਾਈ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ ਅਤੇ ਇਸ ਖ਼ਬਰ ਦੇ ਸ਼ਬਦ ਘ੍ਰਿਣਾ ਭਰੇ ਲਗਦੇ ਹਨ ।
ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਐੱਨ ਆਈ ਓ ਐੱਸ ਐੱਸ ਪੀ ਕਿਉ ਈ ਐੱਮ (ਸਪੈਸ਼ਲ ਪ੍ਰੋਵੀਜ਼ਨ ਫਾਰ ਕੁਆਲਿਟੀ ਐਜੂਕੇਸ਼ਨ ਆਫ ਮਦਰੱਸਾਜ਼) ਦੇ ਤਹਿਤ ਮਦਰੱਸਿਆਂ ਨੂੰ ਮਾਨਤਾ ਦਿੰਦਾ ਹੈ । ਇਸ ਵਿਵਸਥਾ ਤਹਿਤ ਸਿੱਖਿਆਰਥੀਆਂ ਨੂੰ ਵੱਖ ਵੱਖ ਵਿਸ਼ੇ ਪੱਕੇ ਵਿਸਿ਼ਆਂ ਦੇ ਸੁਮੇਲ ਬਾਰੇ ਬਿਨ੍ਹਾਂ ਕਿਸੇ ਸਖ਼ਤ ਲਕੀਰੀ ਸੀਮਾਵਾਂ ਦੇ ਰਸਮੀਂ ਸਿੱਖਿਆ ਪ੍ਰਣਾਲੀ ਦੇ ਉਲਟ ਵੱਖ ਵੱਖ ਵਿਸ਼ੇ ਦਿੱਤੇ ਜਾਂਦੇ ਹਨ । ਐੱਨ ਆਈ ਓ ਐੱਸ ਵੱਲੋਂ ਮੁਹੱਈਆ ਕੀਤੇ ਗਏ ਵਿਸਿ਼ਆਂ ਦੇ ਗੁਲਦਸਤੇ ਵਿੱਚੋਂ ਚੋਣ ਕਰਨੀ ਮੁਕੰਮਲ ਤੌਰ ਤੇ ਸਿੱਖਿਆਰਥੀ ਦੀ ਆਪਣੀ ਮਰਜ਼ੀ ਹੈ ।
ਐੱਨ ਆਈ ਓ ਐੱਸ ਤੋਂ ਮਾਨਤਾ ਪ੍ਰਾਪਤ ਲਗਭਗ 100 ਮਦਰੱਸਿਆਂ ਵਿੱਚ 50,000 ਵਿਦਿਆਰਥੀ ਹਨ । ਐੱਨ ਆਈ ਓ ਐੱਸ ਵੱਲੋਂ ਨੇੜਲੇ ਭਵਿੱਖ ਵਿੱਚ ਤਕਰੀਬਨ 500 ਹੋਰ ਮਦਰੱਸਿਆਂ ਨੂੰ ਮੁਕੰਮਲ ਤੌਰ ਤੇ ਮਦਰੱਸਿਆਂ ਦੀ ਮੰਗ ਦੇ ਅਧਾਰ ਤੇ ਮਾਨਤਾ ਦੇਣ ਦੀ ਯੋਜਨਾ ਹੈ ।

 

ਐੱਮ ਸੀ / ਕੇ ਪੀ / ਏ ਕੇ(Release ID: 1702285) Visitor Counter : 32