ਖੇਤੀਬਾੜੀ ਮੰਤਰਾਲਾ
ਕੈਬਨਿਟ ਨੇ ਖੇਤੀਬਾੜੀ ਤੇ ਸਬੰਧਿਤ ਖੇਤਰਾਂ ’ਚ ਸਹਿਯੋਗ ਲਈ ਭਾਰਤ ਅਤੇ ਫਿਜੀ ਦੇ ਦਰਮਿਆਨ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ
प्रविष्टि तिथि:
03 MAR 2021 1:00PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਭਾਰਤ ਗਣਰਾਜ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਅਤੇ ਫਿਜੀ ਗਣਰਾਜ ਦੇ ਖੇਤੀਬਾੜੀ ਮੰਤਰਾਲੇ ਦੇ ਦਰਮਿਆਨ ਖੇਤੀਬਾੜੀ ਤੇ ਸਬੰਧਿਤ ਖੇਤਰਾਂ ਵਿੱਚ ਸਹਿਯੋਗ ਲਈ ਸਹਿਮਤੀ ਪੱਤਰ (MoU) ਉੱਤੇ ਹਸਤਾਖਰ ਕੀਤੇ ਜਾਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਭਾਰਤ ਅਤੇ ਫਿਜੀ ਦੇ ਦਰਮਿਆਨ ਇਹ ਸਹਿਮਤੀ ਪੱਤਰ ਨਿਮਨਲਿਖਤ ਖੇਤਰਾਂ ’ਚ ਸਹਿਯੋਗ ਮੁਹੱਈਆ ਕਰਵਾਉਣ ਬਾਰੇ ਹੈ:
-
ਖੋਜ ਅਮਲਿਆਂ, ਵਿਗਿਆਨਕ ਮਾਹਿਰਾਂ, ਸਪੈਸ਼ਲਿਸਟਾਂ ਤੇ ਤਕਨੀਕੀ ਟ੍ਰੇਨੀਆਂ ਦਾ ਅਦਾਨ–ਪ੍ਰਦਾਨ
-
ਟੈਕਨੋਲੋਜੀ ਵਿੱਚ ਵਾਧਾ ਤੇ ਟ੍ਰਾਂਸਫ਼ਰ;
-
ਖੇਤੀ ਵਿਕਾਸ ਲਈ ਬੁਨਿਆਦੀ ਢਾਂਚੇ ਦਾ ਵਿਕਾਸ;
-
ਸੈਮੀਨਾਰ ਤੇ ਵਰਕਸ਼ਾਪ ਆਯੋਜਿਤ ਕਰਕੇ ਅਧਿਕਾਰੀਆਂ ਤੇ ਕਿਸਾਨਾਂ ਦੀ ਸਿਖਲਾਈ ਦੁਆਰਾ ਮਾਨਵ ਸੰਸਾਧਨਾਂ ਦਾ ਵਿਕਾਸ;
-
ਦੋਵੇਂ ਦੇਸ਼ਾਂ ਦੇ ਨਿਜੀ ਖੇਤਰਾਂ ਵਿਚਾਲੇ ਸੰਯੁਕਤ ਉੱਦਮਾਂ ਦਾ ਪ੍ਰੋਤਸਾਹਨ;
-
ਖੇਤੀ ਵਸਤਾਂ ਦੀ ਮਾਰਕਿਟਿੰਗ ਅਤੇ ਵੈਲਿਊ ਐਡੀਸ਼ਨ/ਡਾਊਨਸਟ੍ਰੀਮ ਪ੍ਰੋਸੈੱਸਿੰਗ ਵਿੱਚ ਨਿਵੇਸ਼ ਨੂੰ ਪ੍ਰੋਤਸਾਹਨ;
-
ਖੇਤੀਬਾੜੀ ਦੇ ਸਾਰੇ ਖੇਤਰਾਂ ਵਿੱਚ ਸਮਰੱਥਾ ਵਿਕਾਸ ਨੂੰ ਪ੍ਰੋਤਸਾਹਨ;
-
ਬਜ਼ਾਰ ਪਹੁੰਚ ਦੁਆਰਾ ਖੇਤੀ ਉਤਪਾਦਾਂ ਦੇ ਸਿੱਧੇ ਵਪਾਰ ਨੂੰ ਪ੍ਰੋਤਸਾਹਨ;
-
ਖੋਜ ਤਜਵੀਜ਼ਾਂ ਦੀ ਸੰਯੁਕਤ ਯੋਜਨਾਬੰਦੀ ਤੇ ਵਿਕਾਸ ਅਤੇ ਖੋਜ ਪ੍ਰੋਜੈਕਟਾਂ ਅਤੇ ਪ੍ਰੋਗਰਾਮਾਂ ਨੂੰ ਲਾਗੂ ਕਰਨਾ;
-
ਫ਼ਾਈਟੋਸੈਨਿਟਰੀ (ਪਾਦਪ ਸਵੱਛਤਾ) ਮਸਲਿਆਂ ਤੇ ਦੋਵੇਂ ਧਿਰਾਂ ਦੀ ਆਪਸੀ ਸਹਿਮਤੀ ਨਾਲ ਹੋਰ ਕਿਸੇ ਕਿਸਮ ਦੇ ਸਹਿਯੋਗ ਨਾਲ ਨਿਪਟਣ ਲਈ ‘ਭਾਰਤ–ਫਿਜੀ ਕਾਰਜ ਦਲ’ ਦੀ ਸਥਾਪਨਾ।
ਇਸ ਸਹਿਮਤੀ ਪੱਤਰ ਦੇ ਤਹਿਤ, ਇੱਕ ਜੁਆਇੰਟ ਵਰਕਿੰਗ ਗਰੁੱਪ (JWG) ਕਾਇਮ ਕੀਤਾ ਜਾਵੇਗਾ, ਜੋ ਇਸ ਸਹਿਮਤੀ ਪੱਤਰ ਨੂੰ ਲਾਗੂ ਕਰਨ ਵਾਲੀਆਂ ਦੋਵੇਂ ਦੇਸ਼ਾਂ ਦੀਆਂ ਏਜੰਸੀਆਂ ਰਾਹੀਂ ਆਪਣੇ ਉਦੇਸ਼ ਦੀ ਪ੍ਰਾਪਤੀ ਲਈ ਸਹਿਯੋਗ ਹਿਤ ਕਾਰਜ–ਵਿਧੀਆਂ ਤੇ ਯੋਜਨਾ ਤੈਅ ਕਰੇਗਾ ਅਤੇ ਸਹਿਯੋਗ ਦੇ ਸਬੰਧਿਤ ਪ੍ਰੋਗਰਾਮਾਂ ਦੀ ਸਿਫ਼ਾਰਸ਼ ਕਰੇਗਾ। ਇਹ ਵਰਕਿੰਗ ਗਰੁੱਪ ਹਰੇਕ ਦੋ ਵਰ੍ਹਿਆਂ ਵਿੱਚ ਇੱਕ ਵਾਰ ਭਾਰਤ ਤੇ ਫਿਜੀ ’ਚ ਵੈਕਲਪਿਕ ਤੌਰ ਉੱਤੇ ਆਪਣੀਆਂ ਬੈਠਕਾਂ ਕਰੇਗਾ।
ਇਹ ਸਹਿਮਤੀ ਪੱਤਰ ਇਸ ਦੇ ਹਸਤਾਖਰ ਕਰਨ ਦੀ ਮਿਤੀ ਤੋਂ ਲਾਗੂ ਹੋਵੇਗਾ ਅਤੇ 5 ਵਰ੍ਹਿਆਂ ਤੱਕ ਦੇ ਸਮੇਂ ਲਈ ਲਾਗੂ ਰਹੇਗਾ।
******
ਡੀਐੱਸ
(रिलीज़ आईडी: 1702211)
आगंतुक पटल : 212